ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜਗਤਾਰ ਸਿੰਘ ਹਵਾਰਾ ਦੀ ਸਰਪਰਸਤੀ ਹੇਠਲੀ ਵਰਲਡ ਸਿੱਖ ਪਾਰਲੀਮੈਂਟ ਹੋਈ ਸਰਗਰਮ
ਜਗਤਾਰ ਸਿੰਘ ਹਵਾਰਾ ਦੀ ਸਰਪਰਸਤੀ ਹੇਠਲੀ ਵਰਲਡ ਸਿੱਖ ਪਾਰਲੀਮੈਂਟ ਹੋਈ ਸਰਗਰਮ
Page Visitors: 2375

ਜਗਤਾਰ ਸਿੰਘ ਹਵਾਰਾ ਦੀ ਸਰਪਰਸਤੀ ਹੇਠਲੀ ਵਰਲਡ ਸਿੱਖ ਪਾਰਲੀਮੈਂਟ ਹੋਈ ਸਰਗਰਮ
By : ਬਾਬੂਸ਼ਾਹੀ ਬਿਊਰੋ
Friday, Nov 10, 2017 10:04 PM

    • ਜਥੇਦਾਰ ਹਵਾਰਾ ਵੱਲੋਂ ਪ੍ਰਗਟਾਏ ਵਿਸ਼ਵਾਸ ਤੇ ਪੂਰਾ ਉੱਤਰਾਂਗੇ , ਕਮੇਟੀ ਨੇ ਕੀਤਾ ਐਲਾਨ 
    • ਜਗਤਾਰ ਸਿੰਘ ਹਵਾਰਾ ਦਾ ਇਲਾਜ ਜੇਲ੍ਹ ਮੈਨੂਅਲ ਅਨੁਸਾਰ ਕਰਾਏ ਭਾਰਤ ਸਰਕਾਰ : ਵਰਲਡ ਸਿੱਖ ਪਾਰਲੀਮੈਂਟ ਕਮੇਟੀ

    ਨਿਊਯਾਰਕ 10 ਨਵੰਬਰ, 2017 : 
    'ਵਰਲਡ ਸਿੱਖ ਪਾਰਲੀਮੈਂਟ' ਬਣਾਉਣ ਲਈ ਵਿਸ਼ਵ ਭਰ ਵਿਚ ਬਣੀ 15 ਮੈਂਬਰੀ ਕਮੇਟੀ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਹੋਰਾਂ ਵੱਲੋਂ ਇਸ ਨੂੰ ਲਗਾਤਾਰਤਾ ਵਿਚ ਰੱਖੇ ਜਾਣ ਲਈ ਭਰੇ ਜ਼ਬਰਦਸਤ ਹੁੰਗਾਰੇ ਦਾ ਧੰਨਵਾਦ ਕੀਤਾ ਹੈ ਅਤੇ ਜਥੇਦਾਰ ਹਵਾਰਾ ਹੋਰਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਉਨ੍ਹਾਂ ਵੱਲੋਂ ਪ੍ਰਗਟਾਈ ਗਈ ਆਸ ਨੂੰ ਵਿਸ਼ਵ ਭਰ ਵਿਚ ਇੰਨ ਬਿੰਨ ਲਾਗੂ ਕਰਨ ਦੇ ਪਾਬੰਦ ਹੋਣਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਵਿਸ਼ਵ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਸਿੱਖ ਸੰਸਥਾਵਾਂ ਨੂੰ ਵਿਸ਼ਵਾਸ ਵਿਚ ਲੈਕੇ ਸਿੱਖ ਪੰਥ ਦਾ ਸਿਰਮੌਰ (ਡਬਲਿਊ ਐਸ ਪੀ) ਪਲੇਟਫਾਰਮ ਬਣਾਉਣ ਲਈ ਨਿਰਸਵਾਰਥ ਕੰਮ ਕਰਨਗੇ।

    'ਵਰਲਡ ਸਿੱਖ ਪਾਰਲੀਮੈਂਟ' ਬਣਾਉਣ ਲਈ ਬਣੀ ਕਮੇਟੀ ਦੇ ਮੈਂਬਰਾਂ ਵਿਚ ਟੈਲੀਕਾਨਫਰੰਸ ਰਾਹੀਂ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ 'ਵਰਲਡ ਸਿੱਖ ਪਾਰਲੀਮੈਂਟ' ਦਾ ਢਾਂਚਾ ਉਨ੍ਹਾਂ ਵੱਲੋਂ ਪ੍ਰਗਟ ਕੀਤੇ ਵਿਸ਼ਵਾਸ ਅਨੁਸਾਰ 25 ਨਵੰਬਰ 2017 ਤੱਕ ਤਿਆਰ ਕਰਕੇ ਸਿੱਖ ਪੰਥ ਦੇ ਸਨਮੁਖ ਪੇਸ਼ ਕਰਨਗੇ, ਕਮੇਟੀ ਮੈਂਬਰਾਂ  ਨੇ ਕਿਹਾ ਕਿ ਜੋ ਜਥੇਦਾਰ ਹਵਾਰਾ ਹੋਰਾਂ ਨੇ ਆਪਣੇ ਸਲਾਹਕਾਰ ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ ਆਦਿ ਦੇ ਜ਼ਰੀਏ ਭੇਜੇ ਸੰਦੇਸ਼ ਰਾਹੀਂ ਵਿਸ਼ਵ ਭਰ ਵਿਚ ਬਣੀ 15 ਮੈਂਬਰੀ ਕਮੇਟੀ ਨੂੰ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਹੈ .
    ਇਸ ਸ਼ੁੱਭ ਕਾਰਜ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਰਪ੍ਰਸਤੀ ਬਖ਼ਸ਼ੀ ਹੈ ਉਸ ਲਈ ਉਹ ਉਨ੍ਹਾਂ ਦਾ ਕੋਟਿਨ ਕੋਟਿ ਧੰਨਵਾਦ ਵੀ ਕਰਦੇ ਹਨ . ਉਹ  ਭਾਰਤ ਸਰਕਾਰ ਦੀ ਨਿਆਂ ਪ੍ਰਣਾਲੀ ਨੂੰ ਯਾਦ ਦਿਵਾਉਂਦੇ ਹਨ ਕਿ ਜਥੇਦਾਰ ਹਵਾਰਾ ਹੋਰੀਂ ਸਿੱਖ ਕੌਮ ਤੇ ਮਾਣ ਤੇ ਸਤਿਕਾਰ ਹਨ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਹਨ ਦਾ ਤੁਰੰਤ ਜੇਲ੍ਹ ਮੈਨੂਅਲ ਅਨੁਸਾਰ ਜਾਰੀ ਹੋਈਆਂ ਹਦਾਇਤਾਂ ਤਹਿਤ ਇਲਾਜ ਕਰਾਇਆ ਜਾਵੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿਚ ਤਬਦੀਲ ਕੀਤਾ ਜਾਵੇ।

    ​​​​​​​


     ਇਸ 15 ਮੈਂਬਰੀ ਕਮੇਟੀ ਵਿਚ ਹਿੰਮਤ ਸਿੰਘ ਯੂਐਸਏ ਤੋਂ ਇਲਾਵਾ ਅਮਰਦੀਪ ਸਿੰਘ ਯੂਐਸਏ, ਡਾ. ਅਮਰਜੀਤ ਸਿੰਘ ਯੂਐਸਏ, ਭਗਤ ਸਿੰਘ ਕੈਨੇਡਾ, ਸਤਿੰਦਰਪਾਲ ਸਿੰਘ ਕੈਨੇਡਾ, ਜੋਗਾ ਸਿੰਘ ਯੂਕੇ, ਮਨਪ੍ਰੀਤ ਸਿੰਘ ਯੂਕੇ, ਅਮਰੀਕ ਸਿੰਘ ਗਿੱਲ ਯੁਕੇ, ਦਪਿੰਦਰਜੀਤ ਸਿੰਘ ਯੂਕੇ, ਰੇਸ਼ਮ ਸਿੰਘ ਜਰਮਨੀ, ਗੁਰਮੀਤ ਸਿੰਘ ਖਨਿਆਣ ਜਰਮਨੀ, ਸੁਖਦੇਵ ਸਿੰਘ ਜਰਮਨੀ, ਜਸਵਿੰਦਰ ਸਿੰਘ ਹਾਲੈਂਡ, ਸ਼ਾਮ ਸਿੰਘ ਆਸਟ੍ਰੇਲੀਆ, ਗੁਰਵਿੰਦਰ ਸਿੰਘ ਆਸਟ੍ਰੇਲੀਆ ਸ਼ਾਮਲ ਹਨ।
    ........................................

     

    ਟਿੱਪਣੀ:-    ਬਹੁਤ ਸਮੇ ਤੋਂ ਆਈ ਖੜੋਤ ਨੂੰ ਤੋੜਨ ਲਈ, ਕਿਤਿਉਂ ਤਾਂ ਸ਼ੁਰੂ ਕਰਨਾ ਹੀ ਪਵੇਗਾ। ਮੈਂ ਸਮਝਦਾ ਹਾਂ ਕਿ ਰਲ ਕੇ ਇਸ ਕਮੇਟੀ ਤੋਂ ਹੀ, ਖਾਲਸੇ ਦੀ ਵਿਗੜੀ ਸੁਧਾਰਨ ਦੀ ਸ਼ੁਰੂਆਤ ਕਰਨ ਵਿਚ ਕੋਈ ਹਰਜ ਨਹੀਂ ਹੈ। ਇਨ੍ਹਾਂ ਬੰਦਿਆਂ ਦੇ ਕੰਮ ਤੋਂ ਕਿਸੇ ਬੰਨੇ ਤਾਂ ਗੱਲ ਤੁਰੇਗੀ।
     ਵੈਸੇ ਮੈਂ ਇਕ ਗੱਲ ਦੀ ਬਹੁਤ ਜ਼ੋਰਦਾਰ ਲਫਜ਼ਾਂ ਵਿਚ ਪ੍ਰੋੜ੍ਹਤਾ ਕਰਦਾ ਹਾਂ ਕਿ, ਮਿਸਲਾਂ ਵੇਲੇ ਦੇ ਸਰਬੱਤ ਖਾਲਸਾਦੇ ਸਿਧਾਂਤ ਮੁਤਾਬਕ, ਜੇ ਇਨ੍ਹਾਂ ਵਿਚੋਂ ਕੋਈ ਬੰਦਾ ਸ਼ੱਕੀ ਹੈ ਤਾਂ ਉਸ ਬਾਰੇ ਵਿਚਾਰ ਵਟਾਂਦਰਾ ਹੋ ਜਾਣਾ ਚਾਹੀਦਾ ਹੈ, ਤੇ ਜੇ ਕਿਸੇ ਤੇ ਕੋਈ ਜਾਇਜ਼ ਟਿੱਪਣੀ ਹੁੰਦੀ ਹੈ ਤਾਂ ਉਸ ਨੂੰ ਵੀ ਸੁਹਿਰਦਤਾ ਨਾਲ ਆਪਣਾ ਓਹਦਾ ਛੱਡ ਦੇਣਾ ਚਾਹੀਦਾ ਹੈ, ਇਸ ਵਿਚ ਕੋਈ ਬੁਰਾਈ ਨਹੀਂ, ਇਹ ਪੰਥ-ਭਲਾਈ ਵਿਚ ਹੀ ਹੈ। ਜੇ ਇਸ ਕਮੇਟੀ ਦੇ ਬੰਦੇ ਅੱਜ ਆਪਾਂ ਨੂੰ ਚੰਗੇ ਲਗਦੇ ਹਨ ਤਾਂ ਬਿਨਾ ਕਿਸੇ ਵਜ੍ਹਾ ਦੇ ਕੋਈ ਟਿੱਪਣੀ ਕਰਨੀ ਜਾਇਜ਼ ਨਹੀਂ ਹੈ, ਉਨ੍ਹਾਂ ਦੇ ਕੰਮ ਦੇ ਆਧਾਰ ਤੇ ਜੇ ਕੋਈ ਕੰਮ ਠੀਕ ਹੁੰਦਾ ਹੈ ਤਾਂ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ ਅਤੇ ਜੇ ਕੋਈ ਕੰਮ ਗਲਤ ਹੁੰਦਾ ਹੈ ਤਾਂ ਉਸ ਬਾਰੇ ਸੁਚੇਤ ਕਰਨਾ ਵੀ ਹਰ ਸਿੱਖ ਦਾ ਫਰਜ਼ ਬਣਦਾ ਹੈ।
      ਆਪਾਂ ਹੁਣ ਤੱਕ ਸਾਰੇ ਸਿੱਖਾਂ ਦੇ ਕਰਮਾਂ ਬਾਰੇ ਬਹੁਤ ਕੁਝ ਜਾਣ ਚੁੱਕੇ ਹਾਂ, ਕਿਸੇ ਬੰਦੇ ਨਾਲ ਮੂੰਹ-ਰੱਖਵੀਂ ਕਰਨ ਦੀ ਕੋਈ ਲੋੜ ਨਹੀਂ, ਅਤੇ ਕਿਸੇ ਨਾਲ ਜਾਤੀ ਰੰਜਸ਼ ਕੱਢਣੀ, ਸਿੱਖੀ ਨਾਲ ਧਰੋਹ ਗਿਣਿਆ ਜਾਵੇ। ਜੇ ਸਿੱਖੀ ਨੂੰ ਬਚਾਉਣਾ ਹੈ ਤਾਂ ਇਨ੍ਹਾਂ ਲੀਹਾਂ ਤੇ ਚੱਲਣਾ ਹੀ ਪੈਣਾ ਹੈ।
     ਮੈਂ ਇਨ੍ਹਾਂ ਬੰਦਿਆਂ ਬਾਰੇ ਨਿੱਜੀ ਤੌਰ ਤੇ ਕੁਝ ਨਹੀਂ ਜਾਣਦਾ, ਇਸ ਲਈ ਇਨ੍ਹਾਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ।
             ਮੇਰਾ ਖਿਆਲ ਹੈ ਕਿ ਜੇ ਕਮੇਟੀ ਵਿਚ ਜੇ ਕੋਈ ਜਾਇਜ਼ ਸੋਧ ਕਰਨ ਵਾਲੀ ਹੈ ਤਾਂ ਉਹ ਸੋਧ ਕਰ ਕੇ ਇਸ ਦੀ ਪੂਰੀ ਤਾਕਤ ਨਾਲ ਪਿੱਠ ਪੂਰਨੀ ਬਣਦੀ ਹੈ। ਪਿਛਲੀਆਂ ਸਾਰੀਆਂ ਗੱਲਾਂ ਨੂੰ ਅਣਡਿੱਠ ਕਰ ਕੇ ਅਗਾਂਹ ਦੀ ਸੋਚੀਏ। ਇਹੀ ਗੁਰਮੁਖਿ ਸਿੱਖਾਂ ਦਾ ਕੰਮ ਹੈ।                                        ਅਮਰ ਜੀਤ ਸਿੰਘ ਚੰਦੀ
                                            11-11-2017

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.