ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਾਡਾ ਹੱਕ ਫਿਲਮ ਦੇ ਹੱਕ ਵਿੱਚ ਕੈਂਡਲ ਮਾਰਚ ਕੱਢਿਆ ਗਿਆ
ਸਾਡਾ ਹੱਕ ਫਿਲਮ ਦੇ ਹੱਕ ਵਿੱਚ ਕੈਂਡਲ ਮਾਰਚ ਕੱਢਿਆ ਗਿਆ
Page Visitors: 2457

 

       ਸਾਡਾ ਹੱਕ ਫਿਲਮ ਦੇ ਹੱਕ ਵਿੱਚ ਕੈਂਡਲ ਮਾਰਚ ਕੱਢਿਆ ਗਿਆ
 ਸਾਹਨੇਵਾਲ (07 ਅਪਰੈਲ ) ਨੌਜੁਆਨਾ ਵਲੋਂ ਪੰਜਾਬ ਦੇ ਹੱਕਾ ਦੀ ਗੱਲ ਕਰਨ ਵਾਲ਼ੀ ਬਹੁਚਰਚਿਤ ਫਿਲਮ ਤੇ ਬੈਨ ਲਗਾਉਣ ਨੂੰ ਲੈ ਕੇ ਭਾਰੀ ਰੋਸ ਸੀ ਉਹਨਾਂ ਆਪਣੇ ਰੋਹ ਦਾ ਮੁਜਾਹਰਾ ਕਰਨ ਲਈ ਫਿਲਮ ਦੇ ਹੱਕ ਵਿੱਚ ਗੁਰਦੁਆਰਾ ਰੇਰੂ ਸਾਹਿਬ ਤੋਂ ਸਾਹਨੇਵਾਲ਼ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਗਿਆ ਕੈਂਡਲ ਮਾਰਚ ਕੱਢਣ ਤੋਂ ਪਹਿਲਾ ਨੌਜੁਆਨਾ ਨੇ ਆਪਣੀਆਂ ਤਕਰੀਰਾਂ ਵਿੱਚ ਪੰਜਾਬ ਸਰਕਾਰ ਨੂੰ ਲਾਹਨਤਾ ਪਾਈਆਂ ਅਤੇ ਕਿਹਾ ਕਿ ਉਹਨਾਂ ਪੰਜਾਬ ਵਿੱਚ ਨਸ਼ਿਆਂ ਦਾ ਤਾਂ ਛੇਵਾਂ ਦਰਿਆ ਚਲਾ ਰੱਖਿਆ ਹੈ ਉਸ ਨੂੰ ਤਾਂ ਬੈਨ ਨਹੀਂ ਕਰਦੀ ਪਰ ਸਾਡੇ ਹੱਕਾਂ ਦੀ ਗੱਲ ਕਰਨ ਵਾਲੀ ਫਿਲਮ ਤੇ ਬੈਨ ਲਗਾ ਰਹੀ ਹੈ ਸਰਕਾਰਾਂ ਨੇ ਫਿਲਮ ਨੂੰ ਬੈਨ ਕਰਕੇ ਇਹ ਸਾਬਿਤ ਕਰ ਦਿਤਾ ਹੈ ਕਿ ਸਿੱਖਾਂ ਦੀ ਹੱਕਾਂ ਦੀ ਗੱਲ ਕਰਨ ਵਾਲੀ ਕੋਈ ਵੀ ਜੁਬਾਨ ਖੋਲਣ ਨਹੀਂ ਦਿਤੀ ਜਾਵੇਗੀ ਉਹਨਾ ਕਿਹਾ ਕਿ ਸਿੱਖਾਂ ਦਾ ਮਜਾਕ ਉਡਾਉਣ ਵਾਲੀਆਂ ਫਿਲਮਾ ਤਾਂ ਇਹਨਾਂ ਨੂੰ ਦਿਖਦੀਆਂ ਨਹੀਂ ਪਰ ਜਿਹੜੀਆ ਸਾਡੀ ਸਹੀ ਤਸਵੀਰ ਪੇਸ਼ ਕਰਦੀਆਂ ਫਿਲਮਾ ਹਨ ਉਹ ਇਹਨਾਂ ਦੀਆਂ ਅੱਖਾਂ ਵਿੱਚ ਰੜਕਦੀਆਂ ਹਨ ਉਹਨਾਂ ਅਖੌਤੀ ਪੰਥਕ ਸਰਕਾਰ ਨੂੰ ਤਾੜਨਾ ਕੀਤੀ ਕਿ ਉਹ ਭਾਜਪਾ ਵਰਗੀਆਂ ਫਿਰਕੂ ਤਾਕਤਾਂ ਪਿੱਛੇ ਲਗ ਕੇ ਸਿੱਖੀ ਦਾ ਹੋਰ ਘਾਣ ਕਰਨ ਤੋਂ ਬਾਜ ਆਉਣ ਇਤਿਹਾਸ ਇਹਨਾਂ ਕਾਲੀਆਂ ਨੂੰ ਕਦੇ ਵੀ ਮੁਆਫ ਨਹੀ ਕਰੇਗਾ ਇਸ ਮੌਕੇ ਬਾਬਾ ਬਲਵਿੰਦਰ ਸਿੰਘ, ਮਨਦੀਪ ਸਿੰਘ ਸਾਹਨੇਵਾਲ਼, ਪਰਦੀਪ ਸਿੰਘਗੁਰਜੰਟ ਸਿੰਘ, ਹੈਪੀ ਖਾਲਸਾ, ਰਵਿੰਦਰ ਸਿੰਘ, ਦਮਨਦੀਪ ਸਿੰਘ, ਅੰਮਿਰਤਪਾਲ ਸਿੰਘ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.