ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਕਾਲੀ ਜੱਥਾ, ਕਾਨਪੁਰ ਵਲੋਂ ਪ੍ਰੇਸ ਨੋਟ
ਅਕਾਲੀ ਜੱਥਾ, ਕਾਨਪੁਰ ਵਲੋਂ ਪ੍ਰੇਸ ਨੋਟ
Page Visitors: 2552

                   ਅਕਾਲੀ ਜੱਥਾ, ਕਾਨਪੁਰ ਵਲੋਂ ਪ੍ਰੇਸ ਨੋਟ
ਇਕ ਖਬਰ ਦੈਨਿਕ ਸਵੇਰਾ ਦੇ ਅੰਮ੍ਰਿਤਸਰ ਅਡੀਸ਼ਨ ਦੇ 14 ਅਪ੍ਰੇਲ ਦੇ ਅੰਕ ਵਿੱਚ ਛਪੀ ਸੀ, ਜਿਸ ਨੂੰ 17 ਅਪ੍ਰੇਲ ਨੂੰ ਖਾਲਸਾ ਨਿਉਜ ਤੇ ਵੀ ਲਾਇਆ ਗਇਆ ਸੀ । ਇਸ ਖਬਰ ਵਿੱਚ ਇਹ ਦਿਖਾਇਆ ਗਇਆ ਹੈ ਕਿ ਗੁਰਬਚਨ ਸਿੰਘ ਦੇ ਧੂਤੇ, ਕੁਲਦੀਪ ਸਿੰਘ ਨੇ 11 ਬੰਦਿਆਂ ਦੀ ਲਿਸਟ ਗੁਰਬਚਨ ਸਿੰਘ ਨੂੰ ਪੰਥਿਕ ਕਾਰਵਾਈ ਲਈ ਦਿਤੀ ਹੈ, ਕਿਉ ਕਿ ਇਨਾਂ ਲੋਕਾਂ ਨੇ ਪ੍ਰੋਫੇਸਰ ਸਾਹਿਬ ਦਾ ਕੀਰਤਨ ਪ੍ਰੋਗ੍ਰਾਮ , ਕਾਨਪੁਰ ਵਿੱਚ 16, 17 ਫਰਵਰੀ 2013 ਨੂੰ  ਕਰਵਾਇਆ ਸੀ।
ਕੁਲਦੀਪ ਸਿੰਘ ਅਤੇ ਗੁਰਬਚਨ ਸਿੰਘ ਵਿੱਚ ਕੋਈ ਹੋਰ ਹੀ ਖਿਚੜੀ ਪੱਕ ਰਹੀ ਹੈ, ਕਿਉ ਕਿ ਇਨਾਂ ਗਿਆਰ੍ਹਾਂ ਬੰਦਿਆਂ ਵਿੱਚ ਨੌ ਬੰਦਿਆਂ ਦਾ ਅਕਾਲੀ ਜੱਥਾ, ਕਾਨਪੁਰ ਨਾਲ ਕੋਈ ਸੰਬੰਧ ਹੀ ਨਹੀ ਹੈ ,ਅਤੇ ਨਾਂ ਹੀ ਇਨਾਂ ਦਾ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦੇ ਕਾਨਪੁਰ ਵਾਲੇ ਕੀਰਤਨ ਪ੍ਰੋਗ੍ਰਾਮ ਨਾਲ ਕੋਈ ਸੰਬੰਧ ਹੀ ਰਿਹਾ ਹੈ।
ਇਨਾਂ 11 ਨਾਵਾਂ  ਵਿੱਚ ਕੇਵਲ ਦੋ ਬੰਦੇ ਸ. ਹਰਚਰਨ ਸਿੰਘ ਕਾਕਾ ਜੀ ਅਤੇ ਹਰਮਿੰਦਰ ਸਿੰਘ ਸੋਨੂ ਰੇਖੀ ਹੀ ਅਕਾਲੀ ਜੱਥੇ ਨਾਲ ਸੰਬੰਧਿਤ ਹਨ।ਬਾਕੀ ਨੌਂ ਬੰਦਿਆ  ਦਾ ਪ੍ਰੋਫੇਸਰ ਦਰਸ਼ਨ ਸਿੰਘ ਜੀ ਦੇ ਪ੍ਰੋਗ੍ਰਾਮ ਨਾਲ ਅਤੇ ਅਕਾਲੀ ਜੱਥਾ, ਕਾਨਪੁਰ ਨਾਲ ਕੋਈ ਸੰਬੰਧ ਨਹੀ ਹੈ।
ਜਿਨਾਂ ਨੌਂ ਬੰਦਿਆਂ ਦਾ ਨਾਮ ਫਰਜੀ ਤਰੀਕੇ ਨਾਲ ਕੁਲਦੀਪ ਸਿੰਘ ਵਲੋਂ ਹੇਡ ਗ੍ਰੰਥੀ ਗੁਰਬਚਨ ਸਿੰਘ ਨੂੰ ਦਿੱਤਾ ਗਇਆ ਹੈ,  ਉਹ ਇਸ ਪ੍ਰਕਾਰ ਹਨ, ਹਰਵਿੰਦਰ ਸਿੰਘ ਲਾਰਡ, ਮੋਹਕਮ ਸਿੰਘ , ਪ੍ਰਧਾਨ ਗੁਰਦੁਆਰਾ ਭਾਈ ਬੱਨੋ ਸਾਹਿਬ,ਸੋਨੂੰ ਨੰਦਾ, ਸੁਖਵਿੰਦਰ ਸਿੰਘ, ਗੁਰਚਰਣ ਸਿੰਘ ਪੰਚਨੰਦਾ, ਸ਼ੱਮੀ ਤਲਵਾੜ, ਨਰਿੰਦਰ ਸਿੰਘ ਮਿੰਟਾ, ਹਰਮਿੰਦਰ ਸਿੰਘ ,ਲੋਂਗੋਵਾਲ ਫੇੰਸ ਏਸੋਸਿਏਸ਼ਨ ਆਦਿਕ। ਇਸ ਸਾਰੇ ਬੰਦੇ ਤਾਂ ਪਹਿਲਾਂ ਹੀ ਹੇਡ ਗ੍ਰੰਥੀ  ਗੁਰਬਚਨ ਸਿੰਘ ਦੇ ਵਿਸ਼ਵਾਸ਼ ਪਾਤਰ ਹਨ।ਇਸ ਖਬਰ ਪਿੱਛੇ ਕੁਝ ਪੰਥ ਦਰਦੀਆਂ ਨੇ ਇਹ ਸ਼ੰਕਾ ਜਾਹਿਰ ਕੀਤੀ ਹੈ ਕਿ ਇਹ ਸਭ ਗੁਰਬਚਨ ਸਿੰਘ ਦੇ ਹੀ ਬੰਦੇ ਹਨ ਅਤੇ ਇਨਾਂ ਕੋਲੋਂ ਮਾਫੀ ਨਾਮਾਂ ਲਿਖਵਾ ਕੇ ਪ੍ਰੋਫੇਸਰ ਸਾਹਿਬ ਜੀ ਦਾ ਪ੍ਰੋਗ੍ਰਾਂਮ ਨਾਂ ਕਰਨ ਦਾ ਖੱਤ ਲਿਖਵਾ ਕੇ ਕੌਮ  ਨੂੰ ਇਹ ਵਖਾਇਆ ਜਾ ਸਕਦਾ ਹੈ ਕਿ ਕਾਨਪੁਰ ਵਿੱਚ  ਪ੍ਰੋਫੇਸਰ ਸਾਹਿਬ ਦਾ ਪ੍ਰੋਗ੍ਰਾਮ ਕਰਵਾਂਉਣ ਵਾਲਿਆਂ ਨੇ ਮਾਫੀਨਾਮਾਂ  ਲਿੱਖ ਕੇ ਦੇ ਦਿਤਾ ਹੈ।
ਇਨਾਂ ਗਿਆਰ੍ਹਾਂ ਨਾਮਾਂ ਵਿਚੋਂ ਸਿਰਫ ਦੋ ਵੀਰ  ਸ. ਹਰਚਰਨ ਸਿੰਘ ਕਾਕਾ ਜੀ,  ਪ੍ਰਧਾਂਨ ਅਕਾਲੀ ਜੱਥਾ,ਕਾਨਪੁਰ ਅਤੇ ਵੀਰ ਰਮਿੰਦਰ ਸਿੰਘ ਸੋਨੂੰ ਰੇਖੀ ਹੀ ਅਕਾਲੀ ਜੱਥੇ ਨਾਲ ਸੰਬੰਧਿਤ ਹਨ ।ਬਾਕੀ ਦੇ ਨੌਂ ਬੰਦੇ ਗੁਰਬਚਨ ਸਿੰਘ ਦੇ ਅਪਣੇ ਵਿਸ਼ਵਾਸ਼ ਪਾਤਰ ਬੰਦੇ ਹਨ, ਜੋ ਗੁਰਬਚਨ ਸਿੰਘ ਨੂੰ ਕੁਝ ਵੀ ਲਿੱਖ ਕੇ ਦੇ ਸਕਦੇ ਹਨ। ਇਸ ਲਈ ਇਸ ਸੰਭਾਵਿਤ ਸਾਜਿਸ਼ ਨੂੰ ਧਿਆਨ ਵਿੱਚ ਰਖਦੇ ਹੋਏ ਅਕਾਲੀ ਜੱਥਾ ਕਾਨਪੁਰ , ਵਲੋਂ  ਇਹ ਪ੍ਰੇਸ ਨੋਟ ਦੇਣਾਂ ਪੈ  ਰਿਹਾ ਹੈ।
ਜੇ ਇਨਾਂ ਨੌ ਬੰਦਿਆਂ ਵਿਚੋ ਜੋ ਗੁਰਬਚਨ ਸਿੰਘ ਦੇ ਪਹਿਲਾਂ ਤੋਂ ਹੀ ਵਿਸਵਾਸ਼ ਪਾਤਰ ਹਨ,  ਜੇ ਕੁਝ ਲਿਖ ਵੀ ਲਿੱਖ ਕੇ ਦੇਂਦੇ ਹਨ , ਤਾਂ ਇਸ ਨੂੰ ਹੇਡ ਗ੍ਰੰਥੀ  ਗੁਰਬਚਨ ਸਿੰਘ ਅਤੇ ਕੁਲਦੀਪ ਸਿੰਘ ਦੀ ਮਿਲੀਭਗਤ ਅਤੇ ਇਕ ਸੰਭਾਵਿਤ ਸਾਜਿਸ਼ ਦੇ ਰੂਪ ਵਿੱਚ  ਵੇਖਿਆ ਜਾਵੇਗਾ।
ਨਾਲ ਹੀ ਹੇਡ ਗ੍ਰੰਥੀ ਗੁਰਬਚਨ ਸਿੰਘ ਜੀ ਨੂੰ ਇਹ ਸਲਾਹrevised and corrected ਵੀ ਕੀਤੀ ਜਾਂਦੀ ਹੈ,ਕਿ ਅਕਾਲੀ ਜੱਥਾ ਕਾਨਪੁਰ ਦਾ ਕੋਈ ਵੀ ਵੀਰ,  ਆਪ ਜੀ ਦੀ ਕਿਸੇ ਚਿੱਠੀ ਜਾਂ ਆਪਹੁਦਰੇ ਕੂੜਨਾਮੇ ਨੂੰ ਕੋਈ ਅਹਮਿਅਤ ਨਹੀ ਦੇਂਦਾ । ਇਸ ਬਾਰੇ, ਉਨਾਂ ਨੂੰ ਬਹੁਤ ਕੌੜਾ ਤਜੁਰਬਾਂ ਪ੍ਰੋਫੇਸਰ ਸਾਹਿਬ ਦੇ ਕਾਨਪੁਰ ਵਾਲੇ ਕੀਰਤਨ ਪ੍ਰੋਗ੍ਰਾਮ ਦੇ ਦੌਰਾਨ ਹੋ ਚੁਕਾ ਹੈ।
ਇੰਦਰਜੀਤ ਸਿੰਘ, ਕਾਨਪੁਰ
ਕਨਵੀਨੀਅਰ,
ਅਕਾਲੀ ਜੱਥਾ , ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.