ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿੱਖਾਂ ਦੀ ਕਿਰਪਾਨ-ਬਣਾ ਗਈ ਆਪਣੀ ਪਛਾਣ
ਸਿੱਖਾਂ ਦੀ ਕਿਰਪਾਨ-ਬਣਾ ਗਈ ਆਪਣੀ ਪਛਾਣ
Page Visitors: 2366

ਸਿੱਖਾਂ ਦੀ ਕਿਰਪਾਨ-ਬਣਾ ਗਈ ਆਪਣੀ ਪਛਾਣ
ਸਿੱਖਾਂ ਨੂੰ 6 ਸੈਂਟੀਮੀਟਰ ਤੱਕ ਕਿਰਪਾਨ ਪਹਿਨੇ 'ਤੇ ਨਹੀਂ ਰੋਕਦਾ ਏਵੀਏਸ਼ਨ ਸਟਾਫ
ਨਿਊਜ਼ੀਲੈਂਡ ਹਵਾਬਾਜ਼ੀ ਸੁਰੱਖਿਆ ਸੇਵਾ ਨੇ ਆਪਣੀ ਵੈਬ ਸਾਈਟ 'ਤੇ 'ਸਿੱਖ ਕਿਰਪਾਨ' ਸਬੰਧੀ ਜਾਣਕਾਰੀ ਪਾਈ
ਫਿਰ ਸ਼ਾਬਾਸ਼! ਸ. ਹਰਪ੍ਰੀਤ ਸਿੰਘ ਦੇ ਜਿਨ੍ਹਾਂ ਨੇ ਵੈਬਸਾਈਟ 'ਤੇ ਸ਼ਪਸ਼ਟੀਕਰਨ ਸ਼ਾਮਿਲ ਕਰਵਾਇਆ
By : ਹਰਜਿੰਦਰ ਸਿੰਘ ਬਸਿਆਲਾ
Tuesday, Mar 13, 2018 08:18 AM
ਔਕਲੈਂਡ, 13 ਮਾਰਚ  2018:
ਬਹੁਕੌਮੀ ਮੁਲਕਾਂ ਦੇ ਵਿਚ ਵਿਭਿੰਨ ਸਭਿਆਚਾਰ ਅਤੇ ਧਾਰਮਿਕ ਆਜ਼ਾਦੀ ਕਾਇਮ ਰੱਖਣ ਲਈ ਜਿੱਥੇ ਨਵੇਂ ਕਾਨੂੰਨ ਘੜਨਾ ਇਕ ਜੱਦੇ-ਜਹਿਦ ਹੋ ਸਕਦੀ ਹੈ, ਉਥੇ ਮੌਜੂਦਾ ਕਾਨੂੰਨ ਅਨੁਸਾਰ ਆਪਣਾ ਹੱਕ ਪਾ ਲੈਣਾ ਵੀ ਇਕ ਪ੍ਰਾਪਤੀ ਹੈ। ਇਕ ਹੀ ਅਜਿਹਾ ਹੀ ਹੱਕ ਮੌਜੂਦ ਸੀ ਇਥੇ ਦੇ ਹਵਾਬਾਜ਼ੀ ਸੁਰੱਖਿਆ ਸੇਵਾ ਨਿਯਮਾਂ ਦੇ ਵਿਚ ਜਿਸ ਦੇ ਅਨੁਸਾਰ  ਲੋਕ 6 ਸੈਂਟੀਮੀਟਰ ਤੱਕ ਚਾਕੂ ਜਾਂ ਬਲੇਡ ਆਦਿ ਨਿਊਜ਼ੀਲੈਂਡ ਤੋਂ ਉਡਾਣ ਭਰਨ ਵਾਲੀਆਂ ਫਲਾਈਟਾਂ ਦੇ ਵਿਚ ਲਿਜਾ ਸਕਦੇ ਸਨ। ਪਰ ਸਿੱਖਾਂ ਨੂੰ ਇਥੇ ਉਸ ਵੇਲੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦਾ ਸੀ ਜਦੋਂ ਪਹਿਨੀ ਹੋਈ ਛੋਟੀ ਸਿਰੀ ਸਾਹਿਬ ਵੀ 6 ਸੈਂਟੀਮੀਟਰ ਤੋਂ ਵੱਡੇ ਬਲੇਡ ਵਾਲੀ ਨਿਕਲਦੀ ਸੀ ਜਾਂ ਫਿਰ ਏਵੀਏਸ਼ਨ ਸਟਾਫ ਨੂੰ ਕਿਰਪਾਨ ਦੀ ਮਹੱਤਤਾ ਆਦਿ ਬਾਰੇ ਸਮਝਣ ਵਿਚ ਮੁਸ਼ਕਿਲ ਪੇਸ਼ ਆਉਂਦੀ ਸੀ।



  •  

  •  

  •  

  •  

  •  

  •  

  •  

  •  

  •  

  •  

  •  

  •  

  •  

  •  

  •  

  •  

  •  

  •  

  • ਨਵੰਬਰ 2017 ਦੇ ਵਿਚ ਇਥੇ ਖਾਲਸਾ ਫਾਊਂਡੇਸ਼ਨ ਦੇ ਟ੍ਰਸਟੀ ਸ. ਹਰਮਨ ਸਿੰਘ ਅਤੇ ਐਗਜੈਗਟਿਵ ਮੈਂਬਰ ਸ. ਹਰਪ੍ਰੀਤ ਸਿੰਘ ਨੇ ਇਸ ਕਾਨੂੰਨੀ ਹੱਕ ਦਾ ਇਸਤੇਮਾਲ ਕੀਤਾ ਸੀ।  ਇਸ ਤੋਂ ਬਾਅਦ ਸ. ਹਰਪ੍ਰੀਤ ਸਿੰਘ ਨੇ ਬਾਕੀ ਸਿੱਖਾਂ ਦੇ ਲਈ ਹੋਰ ਸੌਖਾ ਕਰਨ ਦੇ ਉਦੇਸ਼ ਨਾਲ ਏਵੀਏਸ਼ਨ ਵਿਭਾਗ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਤੇ ਖੁਦ ਜਾ ਕੇ ਮੀਟਿੰਗਾਂ ਕੀਤੀਆਂ। ਇਸ ਨੌਜਵਾਨ ਨੇ ਚਿੱਠੀ-ਪੱਤਰ ਰਾਹੀਂ ਕਿਰਪਾਨ ਦੀ ਅਹਿਮੀਅਤ ਨੂੰ ਸਰਕਾਰੀ ਵੈਬਸਾਈਟ ਉਤੇ ਨਿਖਾਰ ਕੇ ਲਿਖਣ ਲਈ ਲਗਾਤਾਰ ਯਤਨ ਕੀਤਾ। ਹੁਣ ਚਾਰ ਮਹੀਨਿਆਂ ਦੀ ਮਿਹਨਤ ਰੰਗ ਲਿਆਈ ਹੈ। ਏਵੀਏਸ਼ਨ ਵਿਭਾਗ ਨੇ ਸਾਰੀ ਗੱਲ ਸਮਝਦਿਆਂ ਸਿੱਖ ਯਾਤਰੀਆਂ ਅਤੇ ਆਪਣੇ ਸਟਾਫ ਨੂੰ ਮੌਜੂਦਾ ਨਿਯਮ ਬਾਰੇ ਹੋਰ ਸਪਸ਼ਟ ਕਰਨ ਦੇ ਉਦੇਸ਼ ਨਾਲ ਸਰਕਾਰੀ ਵੈਬਸਾਈਟ ਉਤੇ ਨਿਖਾਰ ਕੇ ਲਿਖ ਦਿੱਤਾ ਹੈ ਕਿ ਕਿਰਪਾਨ ਸਿੱਖ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ ਅਤੇ ਇਹ ਉਚ ਅਧਿਆਤਮਕ ਅਹਿਮੀਅਤ ਰੱਖਦੀ ਹੈ। ਸਪਸ਼ਟ ਤੌਰ ਉਤੇ ਹੁਣ ਇਹ ਵੀ ਲਿਖ ਦਿੱਤਾ ਗਿਆ ਹੈ ਕਿ ਸਿੱਖ 6 ਸੈਂਟੀਮੀਟਰ ਤੱਕ ਦੇ ਬਲੇਡ ਵਾਲੀ ਕਿਰਪਾਨ ਪਹਿਨ ਕੇ ਨਿਊਜ਼ੀਲੈਂਡ ਭਰ ਦੇ ਵਿਚ ਘਰੇਲੂ ਹਵਾਈ ਸਫਰ ਕਰ ਸਕਦੇ ਹਨ ਅਤੇ ਇਥੋਂ ਚੱਲਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਦੇ ਵਿਚ ਵੀ ਸਫਰ ਕਰ ਸਕਦੇ ਹਨ। 
    ਇਸਦੇ ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਅੰਤਰ-ਰਾਸ਼ਟਰੀ ਉਡਾਣ ਦੇ ਲਈ  ਜੇਕਰ ਯਾਤਰੀ ਨੂੰ ਕਿਸੇ ਹੋਰ ਦੇਸ਼ ਦੇ ਵਿਚ ਜ਼ਹਾਜ਼ ਬਦਲੀ ਕਰਨ ਦੀ ਲੋੜ ਪਵੇ ਤਾਂ ਉਸ ਦੇਸ਼ ਦੇ ਹਵਾਬਾਜ਼ੀ ਨਿਯਮਾਂ ਜਾਂ ਏਅਰਲਾਈਨ ਦੀ ਪੜ੍ਹਤਾਲ ਕਰਨੀ ਹੋਏਗੀ ਤਾਂ ਕਿ ਕਿਸੀ ਮੁਸ਼ਕਿਲ ਵਿਚ ਨਾ ਆਉਣ। ਜੇਕਰ ਕਿਰਪਾਨ 6 ਸੈਂਟੀਮੀਟਰ ਤੋਂ ਲੰਬੀ ਹੋਵੇਗੀ ਤਾਂ ਸੁਰੱਖਿਆ ਸਟਾਫ ਤੁਹਾਨੂੰ ਰੋਕ ਸਕਦਾ ਹੈ ਅਤੇ ਕਿਰਪਾਨ ਨੂੰ ਕਾਰਗੋ ਵਿਚ ਭੇਜਣ ਲਈ ਕਹਿ ਸਕਦਾ ਹੈ। ਵਰਨਣਯੋਗ ਹੈ ਕਿ ਕੈਨੇਡਾ ਦੇ ਵਿਚ ਵੀ ਅਜਿਹੀ ਸੁਵਿਧਾ ਉਪਲਬਧ ਹੈ ਪਰ ਅਜੇ ਤੱਕ ਉਥੇ ਵੀ ਸਬੰਧਿਤ ਵੈਬਸਾਈਟ 'ਟਰਾਂਸਪੋਰਟ ਕੈਨੇਡਾ'  ਉਤੇ ਸਿੱਖ ਕਿਰਪਾਨ ਸ਼ਬਦ ਦਾ ਜ਼ਿਕਰ ਨਹੀਂ ਹੈ।
    ਸੋ ਸ਼ਾਬਾਸ਼ ਹੈ ਸ. ਹਰਪ੍ਰੀਤ ਸਿੰਘ ਨੂੰ ਜਿਨ੍ਹਾਂ ਨੇ ਉਦਮ ਕਰਕੇ ਮੌਜੂਦ ਨਿਯਮਾਂ ਦੇ ਵਿਚ ਇਕ ਇਤਿਹਾਸਕ ਸਪਸ਼ਟੀਕਰਨ ਸ਼ਾਮਿਲ ਕਰਵਾ ਕੇ ਅੰਮ੍ਰਿਤਧਾਰੀ ਸਿੱਖ ਭਾਈਚਾਰੇ ਲਈ ਹਵਾਈ ਸਫਰ ਹੋਰ ਸੌਖਾ ਕਰ ਦਿੱਤਾ। ਜੇਕਰ ਕਿਸੀ ਨੂੰ ਛੋਟੀ ਕਿਰਪਾਨ ਦੀ ਜਰੂਰਤ ਹੋਵੇ ਤਾਂ ਵੀਰ ਸ. ਹਰਪ੍ਰੀਤ ਸਿੰਘ ਦੇ ਨਾਲ ਫੋਨ ਨੰਬਰ 022 3932 394 ਉਤੇ ਸੰਪਰਕ ਕਰ ਸਕਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.