ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਹਾਕੀ ਟੀਮ ਵਿੱਚ ਗੋਲਕੀਪਰ ਵਜੋਂ ਪੰਜਾਬੀ ਨੌਜਵਾਨ ਦੀ ਹੋਈ ਚੋਣ
ਅਮਰੀਕਾ ਹਾਕੀ ਟੀਮ ਵਿੱਚ ਗੋਲਕੀਪਰ ਵਜੋਂ ਪੰਜਾਬੀ ਨੌਜਵਾਨ ਦੀ ਹੋਈ ਚੋਣ
Page Visitors: 2398

ਅਮਰੀਕਾ ਹਾਕੀ ਟੀਮ ਵਿੱਚ ਗੋਲਕੀਪਰ ਵਜੋਂ ਪੰਜਾਬੀ ਨੌਜਵਾਨ ਦੀ ਹੋਈ ਚੋਣਅਮਰੀਕਾ ਹਾਕੀ ਟੀਮ ਵਿੱਚ ਗੋਲਕੀਪਰ ਵਜੋਂ ਪੰਜਾਬੀ ਨੌਜਵਾਨ ਦੀ ਹੋਈ ਚੋਣ

March 12
21:13 2018

ਡੇਹਲੋਂ, 12 ਮਾਰਚ (ਪੰਜਾਬ ਮੇਲ)- ਪਿੰਡ ਕਿਲਾ ਰਾਏਪੁਰ ਦੇ ਖਿਡਾਰੀ ਕਰਮਜੀਤ ਸਿੰਘ ਕਾਲਾ ਦੀ ਅਮਰੀਕਾ ਹਾਕੀ ਟੀਮ ਵਿੱਚ ਗੋਲਕੀਪਰ ਵਜੋਂ ਚੋਣ ਹੋਈ ਹੈ। ਸਪੇਨ ਦੇ ਸ਼ਹਿਰ ਟਰੇਸਾ ਵਿੱਚ 27 ਜੁਲਾਈ ਤੋਂ 5 ਅਗਸਤ ਤੱਕ ਮਾਸਟਰ ਵਿਸ਼ਵ ਕੱਪ ਹੋ ਰਿਹਾ ਹੈ, ਜਿੱਥੇ ਕਰਮਜੀਤ ਕਾਲਾ ਅਮਰੀਕਾ ਲਈ ਵਿਰੋਧੀ ਟੀਮਾਂ ਦੇ ਗੋਲ ਹੋਣ ਤੋਂ ਰੋਕੇਗਾ। ਕਰਮਜੀਤ ਸਿੰਘ ਦੀ ਇਹ ਚੋਣ ਸਿੱਖ ਕੌਮ ਲਈ ਤੇ ਖ਼ਾਸ ਕਰਕੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਕਰਮਜੀਤ ਕਾਲਾ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿੱਚ ਰਹਿੰਦਾ ਹੈ। ਕਰਮਜੀਤ ਕਿਲਾ ਰਾਏਪੁਰ ਦੇ ਖੇਡ ਮੈਦਾਨਾਂ ਤੋਂ ਖੇਡਦਾ ਸਕੂਲਾਂ ਦਾ ਕੌਮੀ ਪੱਧਰ ਦਾ ਨਾਮੀ ਗੋਲਕੀਪਰ ਬਣਿਆ। ਫਿਰ ਗੁਰੂਸਰ ਸੁਧਾਰ ਕਾਲਜ ਵਿੱਚ ਹਾਕੀ ਖੇਡਦਿਆਂ ਆਲ ਇੰਡੀਆ ਅੰਤਰ ਯੂਨੀਵਰਸਿਟੀ ਪੱਧਰ ’ਤੇ ਖੇਡਿਆ। 18 ਸਾਲ ਪਹਿਲਾਂ ਕਰਮਜੀਤ ਸਿੰਘ ਰੋਜ਼ੀ ਰੋਟੀ ਲਈ ਅਮਰੀਕਾ ਚਲਾ ਗਿਆ। ਉਥੇ ਉਹ ਪਿਛਲੇ ਡੇਢ ਦਹਾਕੇ ਤੋਂ ਫਰਿਜ਼ਨੋ ਹਾਕੀ ਕਲੱਬ ਕੈਲੀਫੋਰਨੀਆ ਵੱਲੋਂ ਅਮਰੀਕਾ ਦੇ ਸਾਰੇ ਨਾਮੀ ਟੂਰਨਾਮੈਂਟ ਖੇਡਦਾ ਰਿਹਾ ਹੈ। ਕਰਮਜੀਤ ਨੇ ਇਸ ਚੋਣ ਦਾ ਸਿਹਰਾ ਆਪਣੇ ਕਲੱਬ ਅਤੇ ਉਸਤਾਦ ਦਰਸ਼ਨ ਸਿੰਘ ਆਸੀ ਕਲਾਂ ਅਤੇ ਕਾਲਜ ਕੋਚ ਰਹੇ ਕਰਮਜੀਤ ਸਿੰਘ ਬਰਾੜ ਨੂੰ ਦਿੱਤਾ। ਕਰਮਜੀਤ ਸਿੰਘ ਕਾਲਾ ਨੇ ਦੱਸਿਆ ਕਿ ਉਹ ਭਾਰਤੀ ਹਾਕੀ ਟੀਮ ਲਈ ਖੇਡਣਾ ਚਾਹੁੰਦਾ ਸੀ, ਪਰ ਮਜ਼ਬੂਰੀ ਕਾਰਨ ਅਮਰੀਕਾ ਆਉਣਾ ਪਿਆ। ਇਸ ਮੌਕੇ ਗਰੇਵਾਲ ਸਪੋਰਟਸ ਐੈਸੋਸੀਏਸ਼ਨ ਦੇ ਪ੍ਰਧਾਨ ਗੁਰਸੰਦੀਪ ਸਿੰਘ, ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਅਤੇ ਹੋਰ ਹਾਕੀ ਚਹੇਤਿਆਂ ਨੇ ਕਰਮਜੀਤ ਸਿੰਘ ਗਰੇਵਾਲ ਨੂੰ ਉਹਨਾਂ ਦੀ ਚੋਣ ’ਤੇ ਸ਼ੁਭ ਕਾਮਨਾਵਾਂ ਦਿੱਤੀਆਂ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.