ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮਾਣਹਾਨੀ ਕੇਸ ‘ਚ ਕੇਜਰੀਵਾਲ ਨੇ ਅਦਾਲਤ ‘ਚ ਬਿਕਰਮ ਮਜੀਠੀਆ ਤੋਂ ਮੰਗੀ ਮੁਆਫ
ਮਾਣਹਾਨੀ ਕੇਸ ‘ਚ ਕੇਜਰੀਵਾਲ ਨੇ ਅਦਾਲਤ ‘ਚ ਬਿਕਰਮ ਮਜੀਠੀਆ ਤੋਂ ਮੰਗੀ ਮੁਆਫ
Page Visitors: 2359
 

ਮਾਣਹਾਨੀ ਕੇਸ ‘ਚ ਕੇਜਰੀਵਾਲ ਨੇ ਅਦਾਲਤ ‘ਚ ਬਿਕਰਮ ਮਜੀਠੀਆ ਤੋਂ ਮੰਗੀ ਮੁਆਫਮਾਣਹਾਨੀ ਕੇਸ ‘ਚ ਕੇਜਰੀਵਾਲ ਨੇ ਅਦਾਲਤ ‘ਚ ਬਿਕਰਮ ਮਜੀਠੀਆ ਤੋਂ ਮੰਗੀ ਮੁਆਫੀ

March 15
16:52 2018
ਨਵੀਂ ਦਿੱਲੀ/ਅੰਮ੍ਰਿਤਸਰ, 15 ਮਾਰਚ (ਪੰਜਾਬ ਮੇਲ)- ਪੰਜਾਬ ‘ਚ ਨਸ਼ਾ ਫੈਲਾਉਣ ਦਾ ਦੋਸ਼ ਲਗਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਦਾਲਤ ‘ਚ ਬਿਕਰਮ ਮਜੀਠੀਆ ਤੋਂ ਮੁਆਫੀ ਮੰਗੀ ਹੈ। ਇਸ ਬਾਰੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਕੇ ਬਿਕਰਮ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਵੱਲੋਂ ਲਿਖਤੀ ਰੂਪ ‘ਚ ਮੰਗੀ ਗਈ ਮੁਆਫੀ ਦੀ ਚਿੱਠੀ ਦਿਖਾਉਂਦੇ ਹੋਏ ਇਸ ਗੱਲ ਦਾ ਖੁਲਾਸਾ ਕੀਤਾ। ਮਜੀਠੀਆ ਨੇ ਕਿਹਾ ਕਿ ਜੋ ਲੋਕ ਮੇਰਾ ਅਸਤੀਫਾ ਮੰਗਦੇ ਸਨ, ਮੇਰੇ ‘ਤੇ ਝੂਠੇ ਦੋਸ਼ ਲਗਾ ਕੇ ਮੈਨੂੰ ਜੇਲ੍ਹ ਭੇਜਣ ਦੀ ਗੱਲ ਕਰਦੇ ਸਨ, ਅੱਜ ਉਨ੍ਹਾਂ ਨੇ ਅਦਾਲਤ ‘ਚ ਲਿਖਤੀ ਰੂਪ ‘ਚ ਆਪਣੀ ਗਲਤੀ ਦੀ ਮੁਆਫੀ ਮੰਗੀ ਹੈ। ਅੰਮ੍ਰਿਤਸਰ ‘ਚ ਦਰਜ ਹੋਏ ਮਾਣਹਾਨੀ ਦੇ ਕੇਸ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚਿੱਠੀ ਰਾਹੀਂ ਮੁਆਫੀ ਭੇਜੀ ਹੈ। ਮਜੀਠੀਆ ਨੇ ਦੱਸਿਆ ਕਿ ਉਨ੍ਹਾਂ ਮੇਰੇ ਖਿਲਾਫ ਦਿੱਤੇ ਆਪਣੇ ਸਾਰੇ ਬਿਆਨ ਵਾਪਸ ਲੈ ਲਏ ਹਨ। ਦੱਸ ਦਈਏ ਕਿ ਇਸ ਕੇਸ ‘ਚ ਆਮ ਆਦਮੀ ਪਾਰਟੀ ਦੇ ਨੇਤਾ ਅਸ਼ੀਸ਼ ਖੇਤਾਨ ਕੋਰਟ ‘ਚ ਪਹੁੰਚੇ ਸਨ ਅਤੇ ਉਨ੍ਹਾਂ ਨੇ ਖੁਦ ਵੀ ਮੁਆਫੀ ਮੰਗੀ ਤੇ ਕੇਜਰੀਵਾਲ ਦਾ ਮੁਆਫੀਨਾਮਾ ਵੀ ਅਦਾਲਤ ‘ਚ ਪੇਸ਼ ਕੀਤਾ। ਮਜੀਠੀਆ ਨੇ ਇਸੇ ਮੁਆਫੀਨਾਮੇ ਦੇ ਚੱਲਦੇ ਮਾਣਹਾਨੀ ਦਾ ਕੇਸ ਵਾਪਸ ਲੈ ਲਿਆ।
ਦੱਸਣਯੋਗ ਹੈ ਕਿ ਸਾਲ 2017 ਦੀਆਂ ਚੌਣਾਂ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਕਰਮ ਮਜੀਠੀਆ ਨੂੰ ਨਸ਼ੇ ਦਾ ਸੌਦਾਗਰ ਦੱਸਿਆ ਸੀ। ‘ਆਪ’ ਵੱਲੋਂ ਕਿਹਾ ਗਿਆ ਸੀ ਕਿ ਮਜੀਠੀਆ ਨੇ ਪੰਜਾਬ ‘ਚ ਹਜ਼ਾਰਾਂ ਨੌਜਵਾਨਾਂ ਨੂੰ ਬਰਬਾਦ ਕਰ ਦਿੱਤਾ ਹੈ, ਜਿਸ ਤੋਂ ਬਾਅਦ ਮਜੀਠੀਆ ਨੇ ਅੰਮ੍ਰਿਤਸਰ ਕੋਰਟ ‘ਚ ਅਰਵਿੰਦ ਕੇਜਰੀਵਾਲ ਸਮੇਤ ਆਪ’ ਦੇ ਨੇਤਾ ਆਸ਼ੀਸ਼ ਖੇਤਾਨ ਅਤੇ ਸੰਜੇ ਸਿੰਘ ‘ਤੇ ਡਰੱਗਜ਼ ਵਪਾਰ ਦੇ ਦੋਸ਼ਾਂ ਨੂੰ ਲੈ ਕੇ ਮਾਣ ਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ।
.....................................
ਟਿੱਪਣੀ:- ਬਿਲਕੁਲ ਸਹੀ ਕਦਮ ।ਜਦ ਸਰਕਾਰ ਨੂੰ ਦਿਸਦਾ ਨਹੀਂ, ਪੁਲਸ ਮਿਲੀ ਹੋਈ ਹੈ, ਅਦਾਲਤ ਨੂੰ ਸਬੂਤ ਨਹੀਂ ਮਿਲਦੇ, ਲੋਕਾਂ ਵਿਚ ਵਿਰੋਧ ਕਰਨ ਦਾ ਮਾਦਾ ਨਹੀਂ ਹੈ, (ਪਰ ਜਾਣਦੇ ਸਾਰੇ ਹਨ)  ਤਾਂ ਸੱਚ ਦੀ ਬੀਨ, ਮੱਝ ਨੂੰ ਸੁਨਾਉਣ ਦਾ ਕੀ ਫਾਇਦਾ ? ਜਿਸ ਕੰਮ ਨੂੰ ਲੈ ਕੇ ਚੱਲੇ ਹੋ, ਸਿਆਸਤ ‘ਚੋਂ ਗੰਦ ਕੱਢਣ, ਅਤੇ ਲੋਕਾਂ ਨੂੰ ਜਾਗਰੂਕ ਕਰਨ ਵੱਲ ਪੂਰਾ ਧਿਆਨ ਦੇਵੋ, ਬੇਕਾਰ ਚਿ ਉਲਝਣਾ ਛੱਡ ਦੇਵੋ।
  “ਯਿਹ ਜੋ ਪਬਲਿਕ ਹੈ, ਯਿਹ ਸਭ ਜਾਨਤੀ ਹੈ” ਉਨ੍ਹਾਂ ਲਈ ਕੰਮ ਕਰਨ ਦੀ ਲੋੜ ਹੈ, ਉਨ੍ਹਾਂ ਨਾਲ ਖੜੇ ਹੋਣ ਵਾਲਾ ਕੋਈ ਨਹੀਂ। 
 ਖਹਿਰਾ ਜੀ, ਤੁਸੀਂ ਨਹੀਂ ਵੇਖਿਆ ਕਿ ਇਨ੍ਹਾਂ ਉਲਝਣਾ ਕਾਰਨ ਹੀ “ਆਪ” ਦਿੱਲੀ ਵਿਚ ਉਹ ਕੁਝ ਨਹੀਂ ਕਰ ਸਕੀ, ਜੋ ਉਹ ਕਰਨਾ ਚਾਹੁੰਦੀ ਸੀ। ਤੁਸੀਂ ਖੁਦ ਵੀ ਝੂਠੇ ਕੇਸ ਵਿਚ ਕਿੰਨਾ ਸਮਾ ਗਵਾਇਆ ਹੈ, ਹਉਮੈ ਛੱਡ ਕੇ  ਰਾਜਨੀਤੀ ਅਤੇ ਸਮੇ ਦਾ ਸਦਉਪਯੋਗ ਕਰਨਾ ਸਿੱਖੋ, ਤੁਸੀਂ ਯਕੀਨਨ ਸਫਲ ਹੋਵੋਗੇ।
          ਅਮਰ ਜੀਤ ਸਿੰਘ ਚੰਦੀ
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.