ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਆਮ ਆਦਮੀ ਪਾਰਟੀ ਨੇ ‘ਚੰਨ ਤੇ ਥੁੱਕਿਆ ਤੇ ਮੂੰਹ ਤੇ ਹੀ ਪਿਆ’ ਹੋਇਆ ਸਾਬਤ-ਅਕਾਲੀ ਆਗੂ
ਆਮ ਆਦਮੀ ਪਾਰਟੀ ਨੇ ‘ਚੰਨ ਤੇ ਥੁੱਕਿਆ ਤੇ ਮੂੰਹ ਤੇ ਹੀ ਪਿਆ’ ਹੋਇਆ ਸਾਬਤ-ਅਕਾਲੀ ਆਗੂ
Page Visitors: 2529

ਆਮ ਆਦਮੀ ਪਾਰਟੀ ਨੇ ‘ਚੰਨ ਤੇ ਥੁੱਕਿਆ ਤੇ ਮੂੰਹ ਤੇ ਹੀ ਪਿਆ’ ਹੋਇਆ ਸਾਬਤ-ਅਕਾਲੀ ਆਗੂ
By : ਬਾਬੂਸ਼ਾਹੀ ਬਿਊਰੋ
Saturday, Mar 17, 2018 09:17 AM

ਹਰਪ੍ਰੀਤ ਕੌਰ ਮੁਖਮੈਲ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੋ ਹੋਏ।

ਪਟਿਆਲਾ, 17 ਮਾਰਚ 2018 (ਜੀ ਐੱਸ ਪੰਨੂ)
-ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਅਤੇ ਸ਼ਹਿਰੀ  ਪ੍ਰਧਾਨਾਂ ਦੀ   ਮੀਟਿੰਗ   ਹਲਕਾ  ਘਨੌਰ ਦੀ ਇੰਚਾਰਜ਼   ਹਰਪ੍ਰੀਤ ਕੌਰ ਮੁਖਮੈਲਪੁਰ ਦੇ ਗ੍ਰਹਿ ਵਿਖੇ ਹੋਈ ਇਸ ਵਿਚ ਪ੍ਰਮੁੱਖ ਆਗੂ ਵੀ ਸ਼ਾਮਲ ਹੋਏ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਬਿਕਰਮ ਸਿੰਘ ਮਜੀਠੀਆ ਵਰਗੀ ਸਖਸ਼ੀਅਤ 'ਤੇ ਡਰੱਗ ਤਸਕਰੀ ਵਿਚ ਸ਼ਾਮਲ ਹੋਣ ਦੇ ਦੋਸ਼ ਲਗਾਉਣਾ ਪੰਜਾਬੀ ਦੀ ਕਹਾਵਤ 'ਚੰਨ 'ਤੇ ਥੁਕਿਆ ਮੁੰਹ 'ਤੇ ਹੀ ਪੈਂਦਾ' ਵਾਂਗੂ ਸਾਬਤ ਹੋਈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਬੁਨਿਆਦ ਹੀ ਝੂਠ 'ਤੇ ਟਿਕੀ ਹੋਈ ਸੀ ਅਤੇ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ। ਆਮ ਆਦਮੀ ਦਾ ਸੱਚ ਤਾਂ ਸਾਰਿਆਂ ਦੇ ਸਾਹਮਣੇ ਹੀ ਆ ਗਿਆ ਅਤੇ ਕਾਂਗਰਸੀਆਂ ਬਾਰੇ ਤਾਂ ਪੰਜਾਬੀਆਂ ਨੂੰ ਪਹਿਲਾਂ ਹੀ ਸਭ ਕੁਝ ਪਤਾ ਹੈ ਜੋ ਇਕ ਸਾਲ ਹੋ ਗਿਆ ਹੈ ਝੂਟ ਹੀ ਬੋਲੀ ਜਾ ਰਹੇ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ  ਝੂਠੇ ਦੋਸ਼ ਲਗਾ ਕੇ ਉਹਨਾਂ ਦਾ ਭਵਿੱਖ ਖਰਾਬ ਕਰਨ ਦੀ ਕੋਸ਼ਿਸ ਕੀਤੀ ਗਈ।
ਉਹਨਾਂ ਕਿਹਾ ਕਿ ਮਜੀਠੀਆ ਦੀ ਸਖਸ਼ੀਅਤ ਨੂੰ ਦੇਖਦੇ ਹੋਏ ਹੀ ਅਰਵਿੰਦਰ ਕੇਜਰੀਵਾਲ ਦੀ ਜਮੀਰ ਜਾਗੀ ਅਤੇ ਉਹਨਾਂ ਨੇ   ਮਜੀਠੀਆ ਤੋਂ ਮੁਆਫੀ ਮੰਗੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਨੇ ਇੱਕੋ ਥੈਲੀ ਦੇ ਚੱਟੇ ਬੱਟੇ
ਹਨ ਅਤੇ ਪੰਜਾਬ ਦੇ ਲੋਕ ਇਸ ਗੱਲ ਨੂੰ ਚੰਗੀ ਤਰਾ  ਜਾਣ ਚੁੱਕੇ ਹਨ। 
  
.......................................
ਟਿੱਪਣੀ:- ਬੰਦੇ ਨੂੰ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਹੈ। ਅਕਾਲੀ ਤਾਂ ਚੋਣ ਵਿਚ ਬੁਰੀ ਤਰ੍ਹਾਂ ਹਾਰ ਰਹੇ ਸਨ ਅਤੇ ਆਪ ਦੀ ਸਰਕਾਰ ਬਣ ਰਹੀ ਸੀ, ਜਿਸ ਤੋਂ ਡਰਦਿਆਂ ਅਕਾਲੀਆਂ ਅਤੇ ਮੋਦੀ ਨੇ ਕਾਂਗਰਸ ਨੂੰ ਜਿਤਾਇਆ ਸੀ। ਜੇ ਆਪ ਦੀ ਸਰਕਾਰ ਬਣ ਜਾਂਦੀ ਤਾਂ ਇਸ ਚੰਦ ਦੇ ਸਾਰੇ ਦਾਗ ਸਾਮ੍ਹਣੇ ਆ ਜਾਣੇ ਸਨ ਅਤੇ ਕਿਸੇ ਨੇ ਇਸ ਤੇ ਥੁੱਕਣਾ ਪੀ ਪਸੰਦ ਨਹੀਂ ਕਰਨਾ ਸੀ। ਕੋਈ ਗੱਲ ਨਹੀਂ ਜੰਤਾ ਹਰ ਵਾਰੀ ਨਹੀਂ ਭਟਕਦੀ, ਸਮਾ ਆਉਣ ਤੇ ਸਾਰੀ ਸਚਾਈ ਸਾਮ੍ਹਣੇ ਆ ਜਾਵੇਗੀ।
 ਆਪ ਲੀਡਰਾਂ ਨੂੰ ਅਕਲ ਤੋਂ ਕੰਮ ਲੈਂਦਿਆਂ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ, ਜੋ ਲੀਡਰ ਵੀ ਧੁਰੇ ਤੋਂ ਹਟੇਗਾ, ਉਸ ਦਾ ਓਹੀ ਹਾਲ ਹੋਵੇਗਾ ਜੋ ਪਹਿਲਿਆਂ ਦਾ ਹੋ ਰਿਹਾ ਹੈ, ਤੁਸੀਂ ਨਵੀਂ ਪਾਰਟੀ ਬਨਾਉਣ ਵਾਲੇ ਪਹਿਲਾਂ ਵੀ ਪੰਜਾਬ ਵਿਚ ਹੀ ਸੀ, ਕੀ ਤੀਰ ਮਾਰ ਲਿਆ ਸੀ ਤੁਸੀਂ ? ਕਦੇ ਬਾਦਲ ਦੀ ਚਮਚਾਗੀਰੀ ਅਤੇ ਕਦੇ ਕੈਪਟਨ ਦੀ ਚਮਚਾ ਗੀਰੀ । ਹੋਸ਼ ਕਰੋ, ਪੰਜਾਬ ਦੀ ਆਜ਼ਾਦੀ ਵਿਚ ਰੋੜੇ ਬਣਨ ਦੀ ਥਾਂ ਉਸ ਦੇ ਮਦਦਗਾਰ ਬਣੋ।
                           ਅਮਰ ਜੀਤ ਸਿੰਘ ਚੰਦੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.