ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਰਵਿੰਦ ਕੇਜਰੀਵਾਲ ਦਾ ਮੁਆਫ਼ੀਨਾਮਾ ਪੰਜਾਬ ‘ਚ ਆਪ ਦੀ ਇਕਾਈ ਨੇ ਕੀਤਾ ਰੱਦ
ਅਰਵਿੰਦ ਕੇਜਰੀਵਾਲ ਦਾ ਮੁਆਫ਼ੀਨਾਮਾ ਪੰਜਾਬ ‘ਚ ਆਪ ਦੀ ਇਕਾਈ ਨੇ ਕੀਤਾ ਰੱਦ
Page Visitors: 2336

ਅਰਵਿੰਦ ਕੇਜਰੀਵਾਲ ਦਾ ਮੁਆਫ਼ੀਨਾਮਾ ਪੰਜਾਬ ‘ਚ ਆਪ ਦੀ ਇਕਾਈ ਨੇ ਕੀਤਾ ਰੱਦਅਰਵਿੰਦ ਕੇਜਰੀਵਾਲ ਦਾ ਮੁਆਫ਼ੀਨਾਮਾ ਪੰਜਾਬ ‘ਚ ਆਪ ਦੀ ਇਕਾਈ ਨੇ ਕੀਤਾ ਰੱਦ

March 17
09:07 2018
ਚੰਡੀਗੜ੍ਹ, 17 ਮਾਰਚ (ਪੰਜਾਬ ਮੇਲ)-ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੁਆਰਾ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਅਦਾਲਤ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਦਿਵਾ ਦਿੱਤਾ ਗਿਆ ਮੁਆਫ਼ੀਨਾਮਾ ਪੰਜਾਬ ਇਕਾਈ ਨੇ ਰੱਦ ਕਰ ਦਿੱਤਾ ਹੈ। ਆਪ ਦੇ ਸਾਰੇ ਵਿਧਾਇਕਾਂ ਨੇ ਇਕੱਠੇ ਹੋ ਕੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਮਜੀਠੀਆ ਕੋਲੋਂ ਮੁਆਫ਼ੀ ਨਹੀਂ ਮੰਗਣੀ ਚਾਹੀਦੀ ਸੀ। ਕੇਜਰੀਵਾਲ ਦੇ ਮੁਆਫ਼ੀਨਾਮੇ ਤੋਂ ਬਾਅਦ ਪਾਰਟੀ ਦਾ ਸਟੈਂਡ ਤੈਅ ਕਰਨ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੀ ਅਗਵਾਈ ਵਿਚ ਵਿਧਾਇਕਾਂ ਦੀ ਬੈਠਕ ਵਿਧਾਨ ਸਭਾ ਵਿਚ ਹੋਈ। ਜਿਸ ਵਿਚ ਗੱਠਜੋੜ ਸਾਂਝੀਦਾਰ ਲੋਕ Îਇਨਸਾਫ ਦੇ ਦੋਵੇਂ ਵਿਧਾÎਇਕ ਵੀ ਮੌਜੂਦ ਸੀ। ਦੋ ਰਾਊਂਡ ਵਿਚ ਸ਼ਾਮ ਪੰਜ ਵਜੇ ਤੱਕ ਚਲੀ ਬੈਠਕ ਵਿਚ ਵਿਧਾਇਕਾਂ ਨੇ ਅਪਣੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਮੁਆਫ਼ੀਨਾਮਾ ਰੱਦ ਕਰਨ ਦਾ ਫ਼ੈਸਲਾ ਕੀਤਾ। ਨਾਲ ਹੀ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਇਸ ਮੁੱਦੇ ‘ਤੇ ਪੰਜਾਬ ਇਕਾਈ ਦਾ ਸਟੈਂਡ ਪੂਰੇ ਪੰਜਾਬ ਦੇ ਵਲੰਟੀਅਰਾਂ ਦੀ ਰਾਏ ਤੋ ਬਾਅਦ ਕੀਤਾ ਜਾਵੇਗਾ। ਜਿਸ ਦੇ ਲਈ ਵਿਧਾਇਕ ਅਤੇ ਹੋਰ ਅਹੁਦੇਦਾਰ ਛੇਤੀ ਹੀ ਦੌਰੇ ਸ਼ੁਰੂ ਕਰਨਗੇ। ਬੈਠਕ ਵਿਚ Îਇਕ ਦਿਨ ਪਹਿਲਾਂ ਹੀ ਪੰਜਾਬ ਦੇ ਨੇਤਾਵਾਂ ਵਿਚ ਤਾਲਮੇਲ ਲਈ ਬਣਾਈ ਗਈ ਕੋਰ ਕਮੇਟੀ ਭੰਗ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ। ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਖਹਿਰਾ ਨੇ ਕਿਹਾ ਕਿ ਸਾਰੇ ਵਿਧਾਇਕਾਂ ਦੀ ਰਾਏ ਹੈ ਕਿ ਕੇਜਰੀਵਾਲ ਨੂੰ ਮੁਆਫ਼ੀ ਨਹੀਂ ਮੰਗਣੀ ਚਾਹੀਦੀ ਸੀ। ਹੋਰ ਤਾਂ ਹੋਰ ਉਨ੍ਹਾਂ ਨੇ ਪ੍ਰਧਾਨ, ਮੀਤ ਪ੍ਰਧਾਨ, ਨੇਤਾ ਵਿਰੋਧੀ ਧਿਰ ਤੋਂ ਲੈ ਕੇ ਕਿਸੇ ਵੀ ਵਿਧਾਇਕ ਨੂੰ ਭਰੋਸੇ ਵਿਚ ਨਹੀਂ ਲਿਆ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.