ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਖਹਿਰਾ ਹੋਏ ਨਰਮ, ਨਹੀਂ ਟੁੱਟੇਗੀ ‘ਆਪ’!
ਖਹਿਰਾ ਹੋਏ ਨਰਮ, ਨਹੀਂ ਟੁੱਟੇਗੀ ‘ਆਪ’!
Page Visitors: 2332

ਖਹਿਰਾ ਹੋਏ ਨਰਮ, ਨਹੀਂ ਟੁੱਟੇਗੀ ‘ਆਪ’!ਖਹਿਰਾ ਹੋਏ ਨਰਮ, ਨਹੀਂ ਟੁੱਟੇਗੀ ‘ਆਪ’!

March 19
21:12 2018
ਚੰਡੀਗੜ੍ਹ, 19 ਮਾਰਚ (ਪੰਜਾਬ ਮੇਲ)- ਪੰਜਾਬ ਵਿੱਚ ਆਮ ਆਦਮੀ ਪਾਰਟੀ ਨਹੀਂ ਟੁੱਟੇਗੀ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ ਪ੍ਰਧਾਨ ਅਮਨ ਅਰੋੜਾ ਦੋਵਾਂ ਨੇ ਇਸ ਗੱਲ ਨੂੰ ਸਾਫ਼ ਕਰ ਦਿੱਤਾ ਹੈ।
ਖਹਿਰਾ ਨੇ ਕਿਹਾ ਕਿ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗ ਕੇ ਕੇਜਰੀਵਾਲ ਨੇ ਗ਼ਲਤ ਕੀਤਾ ਹੈ ਪਰ ਅਮਨ ਅਰੋੜਾ ਦਾ ਕਹਿਣਾ ਹੈ ਕਿ ਮੁਆਫ਼ੀ ਮੰਗਣਾ ਕੇਜਰੀਵਾਲ ਦੀ ਮਜਬੂਰੀ ਬਣ ਗਿਆ ਹੈ। ਉਨ੍ਹਾਂ ‘ਤੇ ਮਾਣਹਾਨੀ ਦੇ ਇੰਨੇ ਕੇਸ ਚੱਲ ਰਹੇ ਹਨ ਕਿ ਅਦਾਲਤਾਂ ਦੇ ਚੱਕਰਾਂ ਵਿੱਚ ਕੋਈ ਕੰਮ ਨਹੀਂ ਹੋ ਪਾ ਰਿਹਾ।
ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ 18 ਵਿਧਾਇਕ ਹਨ। ਮੁਆਫ਼ੀਨਾਮੇ ਤੋਂ ਖਫਾ ਵਿਧਾਇਕਾਂ ਨਾਲ ਐਤਵਾਰ ਨੂੰ ਦਿੱਲੀ ਵਿੱਚ ਮੁਲਾਕਾਤ ਕੀਤੀ, ਪਰ ਸਿਰਫ਼ 10 ਵਿਧਾਇਕ ਹੀ ਉੱਥੇ ਪਹੁੰਚੇ। ਪੰਜਾਬ ਵਿੱਚ ਪਾਰਟੀ ਪ੍ਰਧਾਨ ਭਗਵੰਤ ਮਾਨ ਤੇ ਸਹਿ ਪ੍ਰਧਾਨ ਅਮਨ ਅਰੋੜਾ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਗਿਆ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.