ਕੇਂਦਰੀ ਮੰਤਰੀ ਵਿਜੇ ਸਾਂਪਲਾ ਰੋਸ ਮੁਜਾਹਰੇ ਦੌਰਾਨ ਹੋਏ ਫੱਟੜ
By : ਬਾਬੂਸ਼ਾਹੀ ਬਿਊਰੋ
Tuesday, Mar 20, 2018 07:15 PM
-
ਚੰਡੀਗੜ੍ਹ , 20 ਮਾਰਚ , 2018 :
ਅੱਜ ਇੱਥੇ ਅਕਾਲੀ ਦਲ ਦੇ ਵਿਧਾਨ ਸਭਾ ਘੇਰਾਉ ਦੌਰਾਨ ਪਾਣੀ ਵਾਲੀ ਤੋਪ ਦੀਆਂ ਬੁਛਾੜਾਂ ਅਤੇ ਪੁਲਿਸ ਨਾਲ ਹੋਈ ਧੱਕ ਮੁੱਕੀ ਦੌਰਾਨ ਕੇਂਦਰੀ ਮੰਤਰੀ ਅਤੇ ਪੰਜਾਬ ਬੀ ਜੇ ਪ੍ਰਧਾਨ ਵਿਜੈ ਸਾਂਪਲਾ ਵੀ ਫੱਟੜ ਹੋ ਗਏ . ਉਨ੍ਹਾਂ ਦੀਆਂ ਅੱਖਾਂ ਤੇ ਚੋਟ ਆਈ , ਸਿੱਟੇ ਵਜੋਂ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ .ਇਹ ਵੀ ਸੂਚਨਾ ਹੈ ਸਾਂਪਲਾ ਦੀ ਖੱਬੀ ਅੱਖ ਵਿਚ ਖ਼ੂਨ ਦਾ ਜਮਾ ਹੋ ਗਿਆ ਹੈ . ਬੇਸ਼ੱਕ ਡਾਕਟਰ ਨੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਹੈ ਪਰ ਅੱਖਾਂ ਤੰਦਰੁਸਤ ਹੋਣ ਲਈ ਕੁੱਝ ਸਮਾਂ ਲੱਗ ਸਕਦਾ ਹੈ ਅਤੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ .
ਚੇਤੇ ਰਹੇ ਕਿ ਪਾਣੀ ਦੀਆਂ ਬੁਛਾੜਾਂ ਅਤੇ ਬਾਅਦ ਵਿਚ ਲਾਠੀਚਾਰਜ ਕੀਤੇ ਜਾਂ ਨਾਲ ਕੁੱਝ ਸੀਨੀਅਰ ਅਕਾਲੀ ਨੇਤਾ ਅਤੇ ਵਰਕਰ ਵੀ ਫੱਟੜ ਹੋਏ ਸਨ .
-
-
.........................................................
ਟਿੱਪਣੀ:- ਸਰਕਾਰ ਨੇ ਇਹ ਕੈਸੀਆਂ ਤੋਪਾਂ ਬਣਾਈਆਂ ਹਨ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਇਹ ਆਮ ਆਦਮੀ ਨਹੀਂ ਵੀ.ਆਈ.ਪੀ. ਹਨ ? ਇਨ੍ਹਾਂ ਤੇ ਮਾਣ-ਹਾਨੀ ਦੇ ਨਾਲ ਸਰੀਰ ਹਾਨੀ ਦਾ ਵੀ ਕੇਸ ਦਰਜ ਹੋਣਾ ਚਾਹੀਦਾ ਹੈ।
ਅਮਰ ਜੀਤ ਸਿੰਘ ਚੰਦੀ