ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮੋਦੀ ਦੇ 4 ਸਾਲਾਂ ਦਾ ਜੇਖਾ ਜੋਖਾ ; ਲੋਕ ਨਾਖ਼ੁਸ਼
ਮੋਦੀ ਦੇ 4 ਸਾਲਾਂ ਦਾ ਜੇਖਾ ਜੋਖਾ ; ਲੋਕ ਨਾਖ਼ੁਸ਼
Page Visitors: 2356

ਮੋਦੀ ਦੇ 4 ਸਾਲਾਂ ਦਾ ਜੇਖਾ ਜੋਖਾ ; ਲੋਕ ਨਾਖ਼ੁਸ਼ਮੋਦੀ ਦੇ 4 ਸਾਲਾਂ; ਲੋਕ ਨਾਖ਼ੁਸ਼

May 26
22:01 2018
ਨਵੀਂ ਦਿੱਲੀ, 26 ਮਈ (ਪੰਜਾਬ ਮੇਲ)- ਕੇਂਦਰ ਦੀ ਮੋਦੀ ਸਰਕਾਰ ਦੇ 4 ਸਾਲ ਮੁਕੰਮਲ ਹੋ ਗਏ ਹਨ। ਅੱਜ ਤੋਂ ਚਾਰ ਸਾਲ ਪਹਿਲਾਂ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐਨਡੀਏ ਸਰਕਾਰ ਸੱਤਾ ’ਚ ਆਈ ਸੀ। 30 ਸਾਲ ਬਾਅਦ ਕਿਸੇ ਪਾਰਟੀ ਨੂੰ ਪੂਰਾ ਬਹੁਮਤ ਹਾਸਲ ਹੋਇਆ ਸੀ। ਇਸ ਮੌਕੇ ਬੀਜੇਪੀ ਦੇ ਸਾਰੇ ਮੰਤਰੀ ਬੀਜੇਪੀ ਦੀਆਂ ਪ੍ਰਾਪਤੀਆਂ ਦੇ ਸੋਹਲੇ ਗਾ ਰਹੇ ਹਨ।
ਚਾਰ ਸਾਲਾਂ ’ਚ ਬਾਰਡਰ ’ਤੇ 280 ਜਵਾਨ ਸ਼ਹੀਦ

ਨਰਿੰਦਰ ਮੋਦੀ ਤੇ ਬੀਜੇਪੀ ਆਪਣੀਆਂ ਰੈਲੀਆਂ ਵਿੱਚ ਬਾਰਡਰ ’ਤੇ ਫੌਜ ਦੀ ਸੁਰੱਖਿਆ ਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਦੀਆਂ ਗੱਲਾਂ ਕਰਦੇ ਸਨ ਪਰ ਮੋਦੀ ਸਰਕਾਰ ਆਉਣ ਤੋਂ ਬਾਅਦ ਗੋਲ਼ੀਬਾਰੀ ਦੀ ਉਲੰਘਣਾ ਤੇ ਘੁਸਪੈਠ ਦੀਆਂ ਵਾਰਦਾਤਾਂ ’ਚ ਵਾਧਾ ਹੀ ਹੋਇਆ ਹੈ। ਪਿਛਲੇ ਚਾਰ ਸਾਲਾਂ ਵਿੱਚ ਦੇਸ਼ ਦੇ 280 ਜਵਾਨ ਸ਼ਹੀਦ ਹੋਏ ਹਨ। ਇਸ ਦੇ ਨਾਲ ਹੀ 646 ਅੱਤਵਾਦੀਆਂ ਨੂੰ ਵੀ ਮੌਤ ਦਾ ਰਾਹ ਵਿਖਾਇਆ ਗਿਆ।
ਸਰਕਾਰ ਦਾਅਵਾ ਕਰਦੀ ਹੈ ਕਿ ਸਰਜੀਕਲ ਸਟ੍ਰਾਈਕ ਕਰਕੇ ਉਨ੍ਹਾਂ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ ਪਰ ਵਿਰੋਧੀ ਧਿਰ ਦੇ ਕਹਿਣਾ ਹੈ ਕਿ ਸਰਜੀਕਲ ਸਟ੍ਰਾਈਕ ਯੂਪੀਏ ਦੇ ਕਾਰਜਕਾਲ ਵਿੱਚ ਵੀ ਹੋ ਚੁੱਕਾ ਹੈ।
ਲੋਕ ਮੋਦੀ ਤੋਂ ਨਾਖ਼ੁਸ਼

ਸੱਤਾ ਵਿੱਚ ਆਉਣ ਤੋਂ ਬਾਅਦ ਮੋਦੀ ਸਰਕਾਰ ਨੇ ਮਹਿੰਗਾਈ, ਕਿਸਾਨੀ ਕਰਜ਼, ਰੁਜ਼ਗਾਰ, ਮਹਿਲਾਵਾਂ ਤੇ ਕਾਲ਼ਾ ਧਨ ਸਣੇ ਕਈ ਮੁੱਦਿਆਂ ਸਬੰਧੀ ਵਾਅਦੇ ਕੀਤੇ ਸਨ। ਸਰਕਾਰ ਨੇ ਮਹਿੰਗਾਈ ਘੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ। ਮੋਦੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਾਮਲੇ ਵਿੱਚ ਵੀ ਫੇਲ੍ਹ ਰਹੀ ਹੈ।
ਰਾਜਸਥਾਨ ਦੇ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉੱਥੇ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ। ਬੇਰੁਜ਼ਗਾਰ ਨੌਜਵਾਨਾਂ ਵਿੱਚ ਕਾਫ਼ੀ ਗੁੱਸਾ ਵੇਖਿਆ ਗਿਆ। ਲੋਕਾਂ ਨੇ ਕਿਹਾ ਕਿ ਸਕਕਾਰ ਨੇ ਸਕੀਮਾਂ ਤਾਂ ਬਹੁਤ ਚਲਾ ਦਿੱਤੀਆਂ ਪਰ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਹੋ ਰਿਹਾ। ਹਾਲਾਂਕਿ ਕੁਝ ਲੋਕਾਂ ਨੇ ਕਿਹਾ ਕਿ ਮੋਦੀ ਨੇ ਵਿਦੇਸ਼ਾਂ ਵਿੱਚ ਭਾਰਤ ਦਾ ਮਾਣ ਵਧਾਇਆ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.