ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਆਓ ਇੱਕਠੇ ਹੋਇਏ ਅਤੇ ਲੋਕ ਆਵਾਜ਼ ਬਣਾ ਦੇਈਏ।
ਆਓ ਇੱਕਠੇ ਹੋਇਏ ਅਤੇ ਲੋਕ ਆਵਾਜ਼ ਬਣਾ ਦੇਈਏ।
Page Visitors: 2490

 

                                        ਸਮੂਹ ਪੰਥ ਦਰਦੀਉ,
                ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਸਿੱਖ ਜਗਤ 'ਚ ਵਾਪਰ ਰਹੀਆਂ ਹਰ ਰੋਜ਼ ਦੀ ਘਟਨਾਵਾਂ, ਜਿਨ੍ਹਾਂ ਨਾਲ ਸਿੱਖਾਂ ਦਾ ਅਕਸ ਸਾਰੇ ਸੰਸਾਰ 'ਚ ਖਰਾਬ ਹੋ ਰਿਹਾ ਹੈ, ਉਨ੍ਹਾਂ ਲਈ ਪੰਜ ਤਖ਼ਤਾਂ 'ਤੇ ਬੈਠੇ ਮੁੱਖ ਸੇਵਾਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੀ ਭੁਮਿਕਾ ਨਾਕਾਬਿਲੇ ਬਰਦਾਸ਼ਤ ਹੈਸਿੱਖੀ ਦਾ ਅਕਸ ਬਿਲਕੁਲ ਵਿਗੜ ਚੁੱਕਾ ਹੈ, ਹਰ ਪਾਸੇ ਕਰਮਕਾਂਡ, ਭੇਖੀਆਂ, ਅਖੌਤੀ ਸਾਧ-ਬਾਬਿਆਂ ਦਾ ਬੋਲਬਾਲਾ ਹੈ, ਜਿਸਦਾ ਮੁੱਖ ਕਾਰਣ ਸਿੱਖਾਂ ਦੀ ਅਗਿਆਨਤਾ ਦਾ ਲਾਭ ਉਠਾਇਆ ਜਾ ਰਿਹਾ ਹੈ
ਇਸ ਲਈ ਸਿੱਖਾਂ ਨੂੰ ਆਪ ਹੰਭਲਾ ਮਾਰਨਾ ਪੈਣਾ ਹੈ, ਖਾਸ ਕਰਕੇ ਪੰਜਾਬ ਤੋਂ ਬਾਹਰ ਅਤੇ ਭਾਰਤ ਤੋਂ ਬਾਹਰ ਬੈਠੇ ਸਿੱਖਾਂ ਨੂੰ ਲੋੜ ਹੈ, ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬਵ ਅਤੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਹੋਣ ਤੋ ਬਚਾਉਣ ਲਈ, ਸਹੀ ਪ੍ਰਬੰਧ ਲਿਆਉਣ ਵਿੱਚ ਯਤਨਸ਼ੀਲ ਹੋਣ, ਤਾਂ ਹੀ ਸਿੱਖੀ ਦਾ ਕੁੱਝ ਭਲਾ ਹੋ ਸਕਦਾ ਹੈਇਸ ਲਈ ਹਮਖਿਆਲੀ ਜਾਗਰੂਕ ਸਿੱਖ, ਧਿਰਾਂ, ਜਥੇਬੰਦੀਆਂ ਨੂੰ ਇੱਕਠੇ ਹੋ ਕੇ ਇੱਕ ਟੀਮ ਦੇ ਰੂਪ ਵਿਚ ਕੰਮ ਕਰਨਾ ਪਵੇਗਾ
ਅਸੀਂ ਪਿਛਲੇ ਮਹੀਨੇ 20 ਮਾਰਚ 2013 ਦੀ ਨਿਊਜ਼ ਰਾਹੀਂ ਇਹ ਜਿਕਰ ਕੀਤਾ ਸੀ, ਕਿ ਇਹਨਾ ਨੂੰ ਬੜੇ ਸਤਿਕਾਰ ਨਾਲ ੨੫-੩੦ ਮੋਟੇ-ਮੋਟੇ ਜਿਹੇ ਸਵਾਲ ਪੁਛੇ ਜਾਣਗੇ ਅਤੇ ਇਹਨਾ ਸਵਾਲਾਂ ਦੇ ਜੁਵਾਬ ਲਈ ਇਨ੍ਹਾਂ ਨੂੰ "ਚਾਰ ਹਫਤਿਆਂ" ਦਾ ਸਮਾਂ ਦਿੱਤਾ ਜਾਵੇਗਾਅਗਰ ਇਹ ਇਨ੍ਹਾਂ ਸਵਾਲਾਂ ਦੇ ਜੁਵਾਬ ਨਹੀਂ ਦੇਣਗੇ, ਤਾਂ ਅਗਲਾ ਪ੍ਰੋਗ੍ਰਾਮ ਉਲੀਕਿਆ ਜਾਵੇਗਾਅਸੀਂ ਆਪਣੇ ਵੱਲੋ ਸਾਰੀਆਂ ਜਥੇਬੰਦੀਆਂ, ਗੁਰਦਵਾਰਾ ਕਮੇਟੀਆਂ, ਪੰਥਿਕ ਵੈਬਸਾਇਟਾਂ, ਪੰਥਿਕ ਟੀ.ਵੀ. ਚੈਨਲਾਂ ਅਤੇ ਸੋਸ਼ਲ ਨੈਟਵਰਕ (ਫੇਸਬੁੱਕ, ਟਵਿਟਰ ਇਤਿਆਦਿ) ਤੇ ਕੌਮ ਨੂੰ ਜਗਾਉਣ ਦਾ ਕੰਮ ਕਰ ਰਹੇ ਪੰਥ ਦਰਦੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਅਤੇ ਗੁਰੂ ਦੀ ਮੰਨਦੇ ਹਨ, ਨੂੰ ਬੇਨਤੀ ਕਰਦੇ ਹਾਂ, ਕਿ ਆਓ ਇੱਕਠੇ ਹੋਇਏ ਅਤੇ ਲੋਕ ਆਵਾਜ਼ ਬਣਾ ਦੇਈਏ
ਕਿਰਪਾ ਕਰਕੇ ਆਪਣੀ ਜਥੇਬੰਦੀ ਦਾ ਨਾਮ, ਐਡਰੇਸ ਅਤੇ ਸੰਪਰਕ ਹੇਠ ਲਿਖੀ ਏ-ਮੇਲ 'ਤੇ ਭੇਜੋ ਜੀ, ਤਾਂ ਜਦੋ ਅਸੀਂ ਇਸ ਮੁੱਦੇ ਨੂੰ ਮੀਡੀਆ ਵਿਚ ਲੈ ਕੇ ਜਾਈਏ, ਤਾਂ ਕੌਮ ਨੂੰ ਪਤਾ ਲੱਗ ਸਕੇ, ਕਿ ਇਸ ਪ੍ਰੋਜੇਕਟ ਸੰਬੰਧੀ ਕੌਣ-ਕੌਣ ਕੰਮ ਕਰ ਰਿਹਾ ਹੈ
ਬੇਨਤੀ ਕਰਤਾ:
ਟਾਈਗਰ ਜਥਾ :p_deep_singh@yahoo.com 
ਖ਼ਾਲਸਾ ਨਿਊਜ਼: khalsanews@yahoo.com 
ਸਿੰਘ ਸਭਾ ਯੂ.ਐਸ.ਏ.: info@singhsabhausa.com
dw Kwlsw       info@thekhalsa.org    

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.