ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
2019 ‘ਚ ਰਾਹੁਲ ਲਾ ਸਕਦੈ ਮੋਦੀ ਸਰਕਾਰ ਨੂੰ ਢਾਅ ? ‘ਆਪ’ ਨਾਲ ਵੀ ਗੱਠ-ਜੋੜ ਦੇ ਚਰਚੇ!
2019 ‘ਚ ਰਾਹੁਲ ਲਾ ਸਕਦੈ ਮੋਦੀ ਸਰਕਾਰ ਨੂੰ ਢਾਅ ? ‘ਆਪ’ ਨਾਲ ਵੀ ਗੱਠ-ਜੋੜ ਦੇ ਚਰਚੇ!
Page Visitors: 2372

2019 ‘ਚ ਰਾਹੁਲ ਲਾ ਸਕਦੈ ਮੋਦੀ ਸਰਕਾਰ ਨੂੰ ਢਾਅ ? ‘ਆਪ’ ਨਾਲ ਵੀ ਗੱਠ-ਜੋੜ ਦੇ ਚਰਚੇ!
By : ਯਾਦਵਿੰਦਰ ਸਿੰਘ ਤੂਰ
Sunday, Jul 22, 2018 08:58 PM

ਨਵੀਂ ਦਿੱਲੀ, 22 ਜੁਲਾਈ 2018 -  ਐਤਵਾਰ ਨੂੰ ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਦੀ ਬੈਠਕ ਹੋਈ। ਜਿਸ ਵਿਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ 2019 ਦੀਆਂ ਚੋਣਾਂ ਬਾਬਤ ਪਾਰਟੀ ਲੀਡਰਾਂ ਨਾਲ ਵਰਕਰਾਂ ਨਾਲ ਮੰਥਨ ਕੀਤਾ ਕਿ ਤਾਂ ਜੋ ਆਉਣ ਵਾਲੇ ਸਾਲ ਮੋਦੀ ਸਰਕਾਰ ਨੂੰ ਢਾਹ ਕੇ ਭਾਰਤ ਦੀ ਕਮਾਨ ਆਪਣੇ ਹੱਥ ਲੈ ਲਈ ਜਾਵੇ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਪਾਰਟੀ ਅੰਦਰ ਗਰੁੱਪ ਬਣਾਉਣ ਜਾ ਰਹੇ ਹਨ ਕਿ ਤਾਂ ਜੋ ਗਠਬੰਧਨ ਲਈ ਪਾਰਟੀਆਂ ਨਾਲ ਗੱਲਬਾਤ ਕੀਤੀ ਜਾ ਸਕੇ। ਉਨਹਾਂ ਕਿਹਾ ਕਿ ਚੋਣ ਖੇਤਰਾਂ 'ਚ ਉਨ੍ਹਾਂ ਵਿਅਕਤੀਆਂ ਦੀ ਭਾਲ ਕਰਨੀ ਹੋਵੇਗੀ ਜਿੰਨ੍ਹਾਂ ਨੇ ਕਾਂਗਰਸ ਨੂੰ ਕੋਈ ਵੋਟ ਨਹੀਂ ਦਿੱਤਾ। ਉਨ੍ਹਾਂ ਦਾ ਵਿਸ਼ਵਾਸ਼ ਜਿੱਤਣਾ ਹੋਵੇਗਾ ਤੇ ਕਾਂਗਰਸ ਨੂੰ ਜ਼ੁਲਮ ਸਹਿ ਰਹੇ ਲੋਕਾਂ ਲਈ ਲੜਨਾ ਹੋਵੇਗਾ। ਉਥੇ ਹੀ ਪੀ.ਚਿਦੰਬਰਮ ਨੇ ਕਿਹਾ ਕਿ ਕਾਂਗਰਸ 12 ਸੂਬਿਆਂ 'ਚ ਆਪਣੀ ਮਜਬੂਤ ਸਥਿਤੀ ਰੱਖਦੀ ਹੈ। ਅਗਲੀਆਂ ਲੋਿਕ ਸਭਾ ਚੋਣਾਂ 'ਚ ਉਨ੍ਹਾਂ ਨੂੰ 150 ਸੀਟਾਂ ਮਿਲ ਸਕਦੀਆਂ ਹਨ।
ਉਥੇ ਹੀ ਸੋਨੀਆ ਗਾਂਧੀ ਨੇ ਕਿਹਾ ਕਿ ਮੋਦੀ ਰਾਜ ਬਹੁਤ ਹੀ ਖਤਰਨਾਕ ਹੈ ਅਤੇ ਇਸਤੋਂ ਲੋਕਾਂ ਨੂੰ ਬਚਾਉਣਾ ਹੋਵੇਗਾ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਰਾਹੁਲ ਗਾਂਧੀ ਦੇ ਨਾਲ ਹਨ ਅਤੇ ਦੇਸ਼ ਦੇ ਆਰਥਿਕ ਵਿਕਾਸ ਨੂੰ ਮਜਬੂਤ ਕਰਨ ਲਈ ਪੂਰੀ ਪਾਰਟੀ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਵਿਸ਼ਵਾਸ਼ ਅਜਿਹਾ ਵਿਕਾਸ ਕਰ ਆਮ ਲੋਕਾਂ ਤੱਕ ਲਿਜਾਣਾ ਹੈ ਜਿਸ ਨਾਲ ਪੂਰੇ ਭਾਰਤ ਦੇ ਵਿਕਾਸ ਨੂੰ ਵਧਾਇਆ ਜਾ ਸਕੇ।
ਕਾਂਗਰਸ ਤੇ 'ਆਪ' ਦਾ ਹੋ ਸਕਦੈ ਗਠਜੋੜ ?

2019 ਦੀਆਂ ਚੋਣਾਂ 'ਚ ਮੋਦੀ ਸਰਕਾਰ ਨੂੰ ਹਰਾਉਣ ਲਈ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਨਾਲ ਗਠਜੋੜ ਕਰ ਸਕਦੀ ਹੈ। ਇਹ ਸੰਕੇਤ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਤੋਂ  ਅੱਜ ਲੱਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੈਪਟਨ ਨੇ ਇਹ ਸਾਫ ਕਿਹਾ ਕਿ ''ਪਾਰਟੀ ਹਾਈਕਮਾਨ ਤੈਅ ਕਰੇਗੀ ਕਿ ਕੀ ਕਰਨਾ ਜਾਂ ਕੀ ਨਹੀਂ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨਾਲ ਸਾਂਝ ਪਾਉਣੀ ਪਾਰਟੀ ਦੇ ਮੁਖੀ ਦਾ ਅਧਿਕਾਰ ਹੈ ਨਾ ਕਿ ਉਨ੍ਹਾਂ ਦਾ। ਸਾਲ 2019 ਲੋਕ ਸਭਾ ਚੋਣਾਂ 'ਚ ਪਾਰਟੀ ਸਾਨੂੰ ਜਿਸਦਾ ਸਾਸਥ ਦੇਣ ਲਈ ਕਹੇਗੀ, ਉਸ ਨਾਲ ਹੀ ਗਠਜੋੜ ਹੋਵੇਗਾ।''
ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਬਤੌਰ ਮੌਜੂਦਾ ਮੁੱਖ ਮੰਤਰੀ ਵਜੋਂ ਸ਼ਾਮਲ ਹੋਏ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.