ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
‘ਰੂਸ ਜਾਂ ਪੁਤਿਨ ‘ਤੇ ਕਦੇ ਭਰੋਸਾ ਨਹੀਂ ਕਰੇਗਾ ਅਮਰੀਕਾ’
‘ਰੂਸ ਜਾਂ ਪੁਤਿਨ ‘ਤੇ ਕਦੇ ਭਰੋਸਾ ਨਹੀਂ ਕਰੇਗਾ ਅਮਰੀਕਾ’
Page Visitors: 2368

‘ਰੂਸ ਜਾਂ ਪੁਤਿਨ ‘ਤੇ ਕਦੇ ਭਰੋਸਾ ਨਹੀਂ ਕਰੇਗਾ ਅਮਰੀਕਾ’‘ਰੂਸ ਜਾਂ ਪੁਤਿਨ ‘ਤੇ ਕਦੇ ਭਰੋਸਾ ਨਹੀਂ ਕਰੇਗਾ ਅਮਰੀਕਾ’

July 25
10:14 2018
ਵਾਸ਼ਿੰਗਟਨ, 25 ਜੁਲਾਈ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਅਮਰੀਕਾ ਕਦੇ ਵੀ ਰੂਸ ਜਾਂ ਉਸ ਦੇ ਰਾਸ਼ਟਰਪਤੀ ਪੁਤਿਨ ‘ਤੇ ਭਰੋਸਾ ਨਹੀਂ ਕਰੇਗਾ। ਹੈਲੀ ਨੇ ਇਹ ਗੱਲ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਰੂਸੀ ਰਾਸ਼ਟਰਪਤੀ ਪੁਤਿਨ ਵਿਚਕਾਰ ਕਥਿਤ ਰੂਪ ਨਾਲ ਵਧਦੇ ਦੋਸਤਾਨਾ ਸਬੰਧਾਂ ਵਿਚਾਲੇ ਕਹੀ। ਪਿਛਲੇ ਹਫਤੇ ਹੇਲਸਿੰਕੀ ‘ਚ ਪੁਤਿਨ ਨਾਲ ਮੁਲਾਕਾਤ ਕਰਨ ਵਾਲੇ ਟਰੰਪ ਦੇ ਅਮਰੀਕੀ ਮੀਡੀਆ ਤੇ ਸਿਆਸੀ ਵਿਰੋਧੀਆਂ ਨੇ ਉਨ੍ਹਾਂ ‘ਤੇ ਅਮਰੀਕੀ ਖੂਫੀਆ ਭਾਈਚਾਰੇ ਦੀ ਸੁਰੱਖਿਆ ‘ਚ ਅਸਫਲ ਰਹਿਣ ਦਾ ਦੋਸ਼ ਲਾਇਆ ਸੀ। ਹੈਲੀ ਨੇ ਕਿਹਾ ਕਿ ਅਸੀਂ ਰੂਸ ‘ਤੇ ਕਦੇ ਵੀ ਭਰੋਸਾ ਨਹੀਂ ਕਰਦੇ, ਅਸੀਂ ਪੁਤਿਨ ‘ਤੇ ਭਰੋਸਾ ਨਹੀਂ ਕਰਦੇ। ਉਹ ਕਦੇ ਵੀ ਸਾਡੇ ਦੋਸਤ ਨਹੀਂ ਹੋ ਸਕਦੇ। ਇਹ ਇਕ ਸੱਚਾਈ ਹੈ। ਉਥੇ ਹੈਲੀ ਨੇ ਰੂਸ ਦੇ ਨਾਲ ਗੱਲਬਾਤ ਦੇ ਕਦਮ ਦਾ ਸਮਰਥਨ ਵੀ ਕੀਤਾ। ਹੈਲੀ ਨੇ ਟਰੰਪ ਦੀ ਦੁਨੀਆਂ ਦੇ ਨੇਤਾਵਾਂ ਦੇ ਨਾਲ ਦੋ-ਪੱਖੀ ਮੁਲਾਕਾਤ ਦਾ ਸਮਰਥਨ ਵੀ ਕੀਤਾ। ਉਨ੍ਹਾਂ ਕਿਹਾ ਕਿ ਉਹ (ਟਰੰਪ) ਕਿਮ ਨਾਲ ਮਿਲੇ। ਉਨ੍ਹਾਂ ਨੇ ਦੁਨੀਆਂ ਦੇ ਹੋਰਾਂ ਨੇਤਾਵਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਨਾਲ ਮੁਲਾਕਾਤ ਕੀਤੀ। ਇਹ ਉਨ੍ਹਾਂ ਦਾ ਤਰੀਕਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ ਜ਼ਿਆਦਾ ਹਾਸਲ ਕਰ ਸਕਦੇ ਹਾਂ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.