ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
‘ਦਿੱਲੀ ’ ਦੀ ਗੋਲਾਮੀ ਨਹੀਂ ਕਰਾਂਗੇ: ਖਹਿਰਾ
‘ਦਿੱਲੀ ’ ਦੀ ਗੋਲਾਮੀ ਨਹੀਂ ਕਰਾਂਗੇ: ਖਹਿਰਾ
Page Visitors: 2523

‘ਦਿੱਲੀ ’ ਦੀ ਗੋਲਾਮੀ ਨਹੀਂ ਕਰਾਂਗੇ: ਖਹਿਰਾ
ਸੁਖਪਾਲ ਖਹਿਰਾ ਨੇ ਕਿਹਾ ਉਸਦੇ ਸਾਥੀ ਵਿਧਾਇਕਾਂ ਨੂੰ ਡਰਾ ਧਮਕਾ ਰਹੀ ਹੈ ਆਪ ਹਾਈਕਮਾਨ
By : ਬਾਬੂਸ਼ਾਹੀ ਬਿਊਰੋ
Sunday, Jul 29, 2018 10:48 PM
ਬਰਨਾਲਾ ਰੈਸਟ ਹਾਊਸ ਵਿਖੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ
ਬਰਨਾਲਾ, 29 ਜੁਲਾਈ 2018: ਆਮ ਆਦਮੀ ਪਾਰਟੀ ਹਾਈਕਮਾਨ ਵੱਲੋਂ ਵਿਰੋਧੀ ਧਿਰ ਨੇਤਾ ਦੇ ਅਹੁਦੇ ਤੋਂ ਲਾਂਭੇ ਕਰਨ ਪਿੱਛੋਂ ਸੁਖਪਾਲ ਸਿੰਘ ਖਹਿਰਾ ਅੱਜ ਬਰਨਾਲਾ ਵਿਖੇ ਪੁੱਜੇ। ਸਥਾਨਕ ਰੈਸਟ ਹਾਊਸ ਵਿਖੇ ਉਨ੍ਹਾਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ 'ਦਿੱਲੀ' ਦੀ ਗੁਲਾਮੀਂ ਨਹੀਂ ਕਰਨਗੇ। ਸ੍ਰੀ ਖਹਿਰਾ ਨੇ ਆਪ ਦੀ ਹਾਈਕਮਾਨ 'ਤੇ ਉਨ੍ਹਾਂ ਨਾਲ ਖੜ੍ਹੇ ਵਿਧਾਇਕਾਂ ਨੂੰ ਧਮਕਾਉਣ ਤੇ ਡਰਾਉਣ ਦੇ ਦੋਸ਼ ਵੀ ਲਗਾਏ।
       ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਦੇ ਮੁਖ਼ਤਿਬ ਹੁੰਦਿਆਂ ਕਿਹਾ ਕਿ ਉਹ ਪਾਰਟੀ 'ਚ ਬਗਾਵਤ ਨਹੀ ਕਰ ਰਹੇ ਬਲਕਿ ਪਾਰਟੀ 'ਚ ਖਤਮ ਹੁੰਦੀ ਜ਼ਮਹੂਰੀਅਤ ਦੇ ਖਿਲਾਫ਼ ਉੱਤਰੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਾਈਕਮਾਨ ਨੇ ਤਾਂ ਅਕਾਲੀਆਂ ਦੇ 'ਲਿਫਾਫਾ ਕਲਚਰ' ਨੂੰ ਵੀ ਮਾਤ ਦਿੰਦਿਆਂ 'ਬਟਨ ਕਲਚਰ' ਸ਼ੁਰੂ ਕਰ ਦਿੱਤਾ ਅਤੇ ਦਿੱਲੀ ਬੈਠਿਆਂ ਹੀ 'ਟਵੀਟ' ਦਾ ਬਟਨ ਦੱਬ ਕੇ ਅਹੁਦੇ ਤੋਂ ਲਾਹੁਣ ਦੀ ਪ੍ਰਕਿਰਿਆ ਸ਼ੂਰੂ ਕਰ ਦਿੱਤੀ ਹੈ। ਉੁਨ੍ਹਾਂ ਕਿਹਾ ਕਿ ਬਿਨ੍ਹਾਂ ਕੋਈ ਨੋਟਿਸ, ਬਿਨ੍ਹਾਂ ਕੋਈ ਕਸੂਰ, ਬਿਨ੍ਹਾਂ ਕਿਸੇ ਰਾਇ ਮਸ਼ਵਰੇ ਦੇ ਸਨਮਾਨਜਨਕ ਅਹੁਦੇ ਤੋਂ ਹਟਾ ਦੇਣਾਂ ਕਿਥੋਂ ਦੀ ਜ਼ਮਹੂਰੀਅਤ ਹੈ? ਸ੍ਰੀ ਖਹਿਰਾ ਨੇ ਕਿਹਾ ਕਿ ਉਹ ਅਹੁਦੇ ਤੋਂ ਲਾਹੇ ਜਾਣ ਦੇ ਖਿਲਾਫ਼ ਨਹੀਂ ਬਲਕਿ ਉਸ ਪ੍ਰਕਿਰਿਆ ਦੇ ਖਿਲਾਫ਼ ਨੇ ਜਿਸ ਤਹਿਤ ਉਨ੍ਹਾਂ ਨੂੰ ਹਟਾਇਆ ਗਿਆ ਹੈ।
ਪਾਰਟੀ ਹਾਈਕਮਾਨ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਆਮ ਆਦਮੀਂ ਪਾਰਟੀ ਦੀ ਦਿੱਲੀ ਬੈਠੀ ਹਾਈਕਮਾਨ ਉਨ੍ਹਾਂ ਦੇ ਨਾਲ ਜੁੜਨ ਵਾਲੇ ਵਿਧਾਇਕਾਂ ਨੂੰ ਡਰਾ ਧਮਕਾ ਰਹੀ ਹੈ।
ਉਨ੍ਹਾਂ ਅਪੀਲ ਕੀਤੀ ਕਿ ਆਪ ਦੇ ਵਿਧਾਇਕਾਂ ਨੂੰ ਆਮ ਲੋਕਾਂ ਦੀ ਨਬਜ਼ ਟਟੋਲ ਕੇ ਜ਼ਮੀਰ ਦੀ ਅਵਾਜ਼ ਸੁਣ ਕੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਖਹਿਰਾ ਨੇ ਆਪ ਹਾਈ ਕਮਾਨ 'ਤੇ ਬਹਿਬਲ ਕਲਾਂ ਸਮੇਤ ਵੱਖ ਵੱਖ ਪੰਜਾਬ ਤੇ ਪੰਜਾਬੀਅਤ ਦੇ ਹਿਤੈਸ਼ੀ ਮੁੱਦਿਆਂ ਤੋਂ ਟਾਲ਼ਾ ਵੱਟਣ ਦਾ ਦਬਾਅ ਪਾਉਣ ਦੇ ਦੋਸ਼ ਵੀ ਲਗਾਏ। ਸ੍ਰੀ ਖਹਿਰਾ ਨੇ ਬਾਗੀ ਸੁਰ 'ਚ ਕਿਹਾ ਕਿ ਉਹ 'ਦਿੱਲੀ' ਦੀ ਗੁਲ਼ਾਮੀ ਨਹੀਂ ਕਰਨਗੇ ਅਤੇ ਪੰਜਾਬ, ਪੰਜਾਬੀਅਤ ਦੇ ਹਿਤੈਸ਼ੀ ਮੁੱਦੇ 'ਨਾ ਉਠਾਉਣ' ਦਾ ਦਬਾਅ ਨਹੀਂ ਮੰਨਣਗੇ।
ਇਸ ਮੌਕੇ ਉਨ੍ਹਾਂ ਇੱਕ ਸੁਆਲ ਦੇ ਜੁਆਬ 'ਚ ਕਿਹਾ ਕਿ ਡਾ.ਧਰਮਵੀਰ ਗਾਂਧੀ ਬਹੁਤ ਚੰਗੇ ਇਨਸਾਨ ਹਨ ਅਤੇ ਉਨ੍ਹਾ ਦਾ ਕੰਮ ਕਾਬਿਲੇਤਾਰੀਫ਼ ਹੈ ਪ੍ਰੰਤੂ ਨਵੇਂ ਫਰੰਟ ਸਬੰਧੀ ਕੋਈ ਗੱਲ ਨਹੀਂ ਹੋਈ। ਉਨ੍ਹਾਂ ਸਾਫ਼ ਕੀਤਾ ਕਿ ਪਾਰਟੀ ਦੀ 'ਬੇਹਤਰੀ' ਵਾਲੀ ਬਠਿੰਡਾ ਵਿਖੇ ਰੱਖੀ ਗਈ ਜ਼ਮਹੂਰੀ ਕਨਵੈਨਸ਼ਨ 2 ਅਗਸਤ ਨੂੰ ਹਰ ਹਾਲਤ 'ਚ ਕੀਤੀ ਜਾਵੇਗੀ।
ਜਿਸ 'ਚ ਪਾਰਟੀ ਹਾਈਕਮਾਨ ਤੋਂ ਲੈ ਕੇ ਵਲੰਟੀਅਰ ਤੱਕ ਸਭ ਨੂੰ ਖੁੱਲ੍ਹਾ ਸੱਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਭਦੌੜ ਤੇ ਆਪ ਦੇ ਵਿਧਾਇਕ ਪਿਰਮਲ ਸਿੰਘ ਧੌਲਾ, ਜਿਲ੍ਹਾ ਬਰਨਾਲਾ ਦੇ ਆਪ ਪ੍ਰਧਾਨ ਕਾਲਾ ਢਿੱਲੋਂ, ਹਲਕਾ ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ, ਹਲਕਾ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਐਡਵੋਕੇਟ ਨਰੇਸ਼ ਕੁਮਾਰੀ ਬਾਵਾ ਅਤੇ ਵੱਖ ਵੱਖ ਯੂਥ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਪਾਰਟੀ ਵਰਕਰ ਹਾਜ਼ਰ ਸਨ।
---------------
ਬਾਕਸ ਆਇਟਮ
ਸਿਧਾਂਤਾਂ ਤੋਂ ਹਿੱਲਣ ਵਾਲਿਆਂ ਨੂੰ ਆਗੂ ਨਹੀਂ ਮੰਨਾਂਗੇ...
--ਜਿਕਰ ਏ ਖਾਸ ਹੈ ਕਿ ਬਰਨਾਲਾ ਜਿਲ੍ਹੇ 'ਚ ਤਿੰਨ ਵਿਧਾਨ ਸਭਾ ਹਲਕੇ ਹਨ ਅਤੇ ਇਸ ਸਮੇਂ ਤਿੰਨਾਂ 'ਤੇ ਹੀ ਆਮ ਆਦਮੀਂ ਪਾਰਟੀ ਦੇ ਵਿਧਾਇਕ ਹਨ। ਜਿਸ ਵਿੱਚੋਂ ਅੱਜ ਦੀ ਇਸ ਮੀਟਿੰਗ 'ਚ ਸਿਰਫ਼ ਹਲਕਾ ਭਦੌੜ ਤੋਂ ਪਿਰਮਿਲ ਸਿੰਘ ਧੌਲਾ ਹੀ ਪੁੱਜੇ ਹੋਏ ਸਨ ਪ੍ਰੰਤੂ ਪਾਰਟੀ ਵਰਕਰ ਤਿੰਨੋਂ ਹੀ ਹਲਕਿਆਂ 'ਚ ਪਹੁੰਚੇ ਹੋਏ ਸਨ। ਇਸ ਮੌਕੇ ਵਰਕਰਾਂ ਨੇ ਵੀ ਮਾਇਕ 'ਤੇ ਸੁਖਪਾਲ ਖਹਿਰਾ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਕਿਸੇ ਹਾਈਕਮਾਨ ਜਾਂ ਪਾਰਟੀ ਵਿਧਾਇਕ ਕਰਕੇ ਪਾਰਟੀ ਨਾਲ ਨਹੀਂ ਜੁੜੇ ਹੋਏ ਸਗੋਂ ਸਿਧਾਂਤਾਂ/ਸੱਚ ਨਾਲ ਖੜ੍ਹੇ ਹਨ। ਪਾਰਟੀ ਦੇ ਸਿਧਾਂਤਾਂ ਤੋਂ ਹਿੱਲਣ ਵਾਲਿਆਂ ਨੂੰ ਉਹ ਆਗੂ ਨਹੀਂ ਮੰਨਣਗੇ।
-------------------
ਦਿੱਲੀ ਦੀ ਦਬਾਅ ਵਾਲੀ ਮੀਟਿੰਗ 'ਚ ਖਹਿਰਾ ਤੇ ਸਾਥੀ ਰਵਾਨਾਂ।
--ਖਹਿਰਾ ਦੀ ਖਟਾਸ ਦਾ ਸ਼ਿਕਾਰ ਹੋਈ ਆਪ ਦੇ ਕੌਮੀ ਆਗੂ ਅਰਵਿੰਦ ਕੇਜ਼ਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨਾਲ ਦਿੱਲੀ ਵਿਖੇ ਮੀਟਿੰਗ ਸੱਦ ਲਈ। ਜਿਸ ਦਾ ਸੁਨੇਹਾਂ ਸ੍ਰੀ ਖਹਿਰਾ ਤੇ ਉਸਦੇ ਸਾਥੀਆਂ ਨੂੰ ਵੀ ਬਾਕਾਇਦਾ ਦਿੱਤਾ ਗਿਆ। ਇਸ ਸਬੰਧੀ ਸ੍ਰੀ ਖਹਿਰਾ ਨੇ ਕਿਹਾ ਕਿ ਉਹ ਮੀਟਿੰਗ 'ਚ ਆਪਣੇ ਸਾਥੀਆਂ ਨਾਲ ਮਸ਼ਵਰੇ ਤੋਂ ਬਾਅਦ ਰਵਾਨਾਂ ਹੋ ਗਏ ਹਨ। ਉਨ੍ਹਾਂ ਸਾਫ਼ ਕੀਤਾ ਕਿ ਪਾਰਟੀ ਦੀ 'ਬੇਹਤਰੀ' ਵਾਲੀ ਬਠਿੰਡਾ ਵਿਖੇ ਰੱਖੀ ਗਈ ਜ਼ਮਹੂਰੀ ਕਨਵੈਨਸ਼ਨ 2 ਅਗਸਤ ਨੂੰ ਹਰ ਹਾਲਤ 'ਚ ਕੀਤੀ ਜਾਵੇਗੀ। ਜਿਸ ਵਿੱਚ ਉਨ੍ਹਾਂ ਪਾਰਟੀ ਹਾਈਕਮਾਨ ਤੋਂ ਲੈ ਕੇ ਹਰ ਵਲੰਟੀਅਰ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ। ਉਨ੍ਹਾਂ ਇੱਕ ਸਵਾਲ ਦੇ ਜੁਆਬ 'ਚ ਕਿਹਾ ਕਿ ਉਹ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ 'ਤੇ ਵਾਪਿਸ ਨਹੀਂ ਆਉਣਗੇ।
....................................................

ਟਿੱਪਣੀ:-    ਖਹਿਰਾ ਜੀ, ਕੀ ਤੁਸੀਂ ਦੱਸ ਸਕਦੇ ਹੋ ਕਿ. ਜੇ ਤੁਸੀਂ ਅੱਜ ਤਕ ਦਿੱਲੀ ਦੀ ਗੁਲਾਮੀ ਨਹੀਂ ਕੀਤੀ, ਤਾਂ ਹੋਰ ਕੀ ਕੀਤਾ ਹੈ ? ਤੁਸੀਂ ਤਾਂ ਅੱਜ-ਤੱਕ ਇਹ ਵੀ ਨਹੀਂ ਸਮਝ ਪਾਏ ਕਿ ਦਿੱਲੀ ਦੀ ਗੁਲਾਮੀ ਹੈ ਕੀ ਚੀਜ਼ ?’ ਕਿਉਂਕਿ ਤੁਸੀਂ ਦਿੱਲੀ ਦੇ ਨਹੀਂ , ਦਿੱਲੀ ਦੇ ਗੁਲਾਮਾਂ ਦੇ ਗੁਲਾਮ ਰਹੇ ਹੋ ਅਤੇ ਰਹੋਗੇ, ਜਦ ਤੱਕ ਤੁਸੀਂ ਇਹ ਨਹੀਂ ਸਮਝ ਲੈਂਦੇ ਕਿ ਦਿੱਲੀ ਦੀ ਗੁਲਾਮੀ ਕੀ ਹੈ ? ਅਤੇ ਇਸ ਤੋਂ ਛੁਟਕਾਰਾ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ ?
ਜਿਸ ਬੰਦੇ ਨੇ ਪੰਜਾਬ ਨੂੰ ਹੀ ਨਹੀਂ, ਪੂਰੇ ਭਾਰਤ ਨੂੰ ਦਿੱਲੀ ਦੀ ਗੁਲਾਮੀ ਦੇ ਚੱਕਰ-ਵਿਊ ਤੋਂ ਨਜਾਤ ਦਵਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ, ਜਿਸ ਨੇ ਤੁਹਾਨੂੰ ਉਸ ਕੁਰਸੀ ਤੇ ਬਿਠਾਇਆ, ਜਿਸ ਬਾਰੇ ਤੁਸੀਂ ਸੁਪਨੇ ਵਿਚ ਵੀ ਨਹੀਂ ਸੋਚ ਸਕਦੇ ਸੀ, ਤੁਸੀਂ ਉਸ ਦੇ ਖਿਲਾਫ ਹੀ ਹੋ ਤੁਰੇ ਹੋ । ਇਸ ਨੂੰ ਤੁਹਾਡੀ ਬਦਕਿਮਤੀ ਹੀ ਕਿਹਾ ਜਾ ਸਕਦਾ ਹੈ।
ਤੁਸੀਂ ਡਾ. ਧਰਮ ਵੀਰ ਗਾਂਧੀ ਦੀ ਬੜੀ ਤਾਰੀਫ ਕਰਦੇ ਨਜ਼ਰ ਆ ਰਹੇ ਹੋ, ਸ਼ਾਇਦ ਉਸ ਨਾਲ ਮਿਲ ਕੇ ਕੋਈ ਨਵਾਂ ਚੰਦ ਚੜ੍ਹਾ ਕੇ ਮੁੱਖ ਮੰਤ੍ਰੀ ਦੇ ਖਵਾਬ ਵੇਖਣ ਲਗ ਪਏ ਹੋ, ਪਰ ਜਿਸ ਬੰਦੇ ਦੀ ਕੇਜਰੀਵਾਲ ਨੂੰ ਮਿਲਣ ਤੋਂ ਪਹਿਲਾਂ ਆਪਣੀ ਕੋਈ ਪਛਾਣ ਨਹੀਂ ਸੀ, ਉਹ ਏਨਾ ਚੰਗਾ ਆਦਮੀ ਹੈ ਕਿ ਸਾਢੇ-ਚਾਰ ਸਾਲ ਵਿਚ ਇਹ ਵੀ ਫੈਸਲਾ ਨਹੀਂ ਕਰ ਸਕਿਆ ਕਿ ਆਪਨੂੰ ਛੱਡ ਦੇਵਾਂ ਜਾਂ…..?
ਚੰਗੇ ਬੰਦੇ ਦੂਰ ਦੀ ਸੋਚਣ ਵਾਲੇ ਹੁੰਦੇ ਹਨ, ਉਨ੍ਹਾਂ ਵਿਚ ਚੰਗੇ ਗੁਣ ਹੁੰਦੇ ਹਨ, ਜੋ ਨਾ ਤੁਹਾਡੇ ਵਿਚ ਹਨ ਅਤੇ, ਨਾ ਧਰਮ ਵੀਰ ਗਾਂਧੀ ਵਿਚ।
  ਖੈਰ ਤੁਸੀਂ ਵੇਲਾ ਖੁੰਝਾ ਦਿੱਤਾ ਹੈ, ਚੰਗਾ ਹੈ ਅਜੇ ਵੀ ਪੁੱਠੇ ਰਾਹੋਂ ਤੁਰਨੋਂ ਹਟ ਜਾਵੋ, ਸ਼ਾਇਦ ਸਮਾ ਕੁਝ ਜ਼ਖਮ ਭਰ ਦੇਵੇ।
ਵੈਸੇ ਜਿਸ ਪੰਜਾਬ ਨੂੰ ਬਰਬਾਦ ਕਰਨ ਵਿਚ, ਦੋਵਾਂ ਕੇਂਦਰੀ ਪਾਰਟੀਆਂ ਨੇ ਤਾਣ ਲਾਇਆ ਹੋਇਆ ਹੈ, ਉਨ੍ਹਾਂ ਵਿਚੋਂ ਹੀ ਤੁਸੀਂ ਨਿਕਲੇ ਹੋ, ਅਤੇ ਫਿਰ ਉਨ੍ਹਾਂ ਵਿਚ ਹੀ ਵੜਨ ਦੇ ਕਿਨਾਰੇ ਆ ਗਏ ਹੋ, ਇਸ ਤੋਂ ਬਚੋ।

        ਅਮਰ ਜੀਤ ਸਿੰਘ ਚੰਦੀ

 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.