ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਆਪ ਹਾਈ ਕਮਾਂਡ ਨੇ 2 ਅਗਸਤ ਦੀ ਬਠਿੰਡਾ ਕਨਵੈੱਨਸ਼ਨ ਨੂੰ ਦਿੱਤਾ ਪਾਰਟੀ ਵਿਰੋਧੀ ਕਰਾਰ
ਆਪ ਹਾਈ ਕਮਾਂਡ ਨੇ 2 ਅਗਸਤ ਦੀ ਬਠਿੰਡਾ ਕਨਵੈੱਨਸ਼ਨ ਨੂੰ ਦਿੱਤਾ ਪਾਰਟੀ ਵਿਰੋਧੀ ਕਰਾਰ
Page Visitors: 2348

ਆਪ ਹਾਈ ਕਮਾਂਡ ਨੇ 2 ਅਗਸਤ ਦੀ ਬਠਿੰਡਾ ਕਨਵੈੱਨਸ਼ਨ ਨੂੰ ਦਿੱਤਾ ਪਾਰਟੀ ਵਿਰੋਧੀ ਕਰਾਰ
ਕਨਵੈੱਨਸ਼ਨ ਵਿਚ ਸ਼ਾਮਲ ਹੋਣ ਵਾਲੀਆਂ ਦੇ ਖ਼ਿਲਾਫ਼ ਹੋਵੇਗੀ ਕਾਰਵਾਈ -  ਕੰਵਰ ਸੰਧੂ ਨੇ ਫ਼ੈਸਲੇ ਨੂੰ ਕਿਹਾ ਮੰਦਭਾਗਾ
ਬੈਂਸ ਭਰਾਵਾਂ ਵੱਲੋਂ ਆਪ ਨੂੰ ਤੋੜਨ ਦੇ ਸਕੀਮ ਪਿੱਛੇ ਹਾਈ ਬੀ ਜੇ ਪੀ ਅਤੇ ਆਰ ਐਸ ਐਸ ਦੀ ਸਾਜ਼ਿਸ਼
 By : ਬਾਬੂਸ਼ਾਹੀ ਬਿਊਰੋ
Monday, Jul 30, 2018 09:31 PM
ਨਵੀਂ ਦਿੱਲੀ , 30 ਜੁਲਾਈ , 2018 : ਆਮ ਆਦਮੀ ਪਾਰਟੀ  ਦੀ ਹਾਈ ਕਮਾਂਡ ਨੇ ਸੁਖਪਾਲ ਖਹਿਰਾ ਦੀ ਅਗਵਾਈ ਹੇਠਲੇ  ਨਾਰਾਜ਼ ਅਤੇ ਬਾਗ਼ੀ ਧੜੇ ਪ੍ਰਤੀ ਸਖ਼ਤ ਰੁਖ਼ ਅਪਣਾਉਂਦੇ ਹੋਏ 2 ਅਗਸਤ ਦੀ ਹੋਣ ਵਾਲੀ ਬਠਿੰਡਾ ਵਲੰਟੀਅਰ ਕਨਵੈੱਨਸ਼ਨ ਨੂੰ ਪਾਰਟੀ-ਵਿਰੋਧੀ ਕਰਾਰ ਡੀ ਦਿੱਤਾ ਹੈ।
ਇਹ ਫ਼ੈਸਲਾ ਅੱਜ ਇੱਥੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਹੋਈ ਮੀਟਿੰਗ ਵਿਚ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਕੋ -ਪ੍ਰਧਾਨ ਡਾਕਟਰ ਬਲਬੀਰ ਸਿੰਘ ,ਨਵੇਂ ਬਣੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੀ ਸ਼ਾਮਲ ਸਨ। ਮਨੀਸ਼ ਸਿਸੋਦੀਆ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਆਪ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨ ਅਤੇ ਵੱਖ ਵੱਖ ਵਿੰਗਾਂ ਦੇ ਮੁਖੀ ਸ਼ਾਮਲ ਸਨ।
ਮੀਟਿੰਗ ਤੋਂ ਬਾਅਦ ਸਿਸੋਦੀਆ ਨੇ ਸਪਸ਼ਟ ਕੀਤਾ 2 ਅਗਸਤ ਦੀ ਬਠਿੰਡਾ ਪਾਰਟੀ -ਵਿਰੋਧੀ ਕਾਰਵਾਈ ਮੰਨੀ ਜਾਵੇਗੀ ਇਸ ਲਈ ਪਾਰਟੀ ਦਾ ਕੋਈ ਵੀ ਵਿਧਾਇਕ ਅਤੇ ਮੈਂਬਰ ਇਸ ਵਿਚ ਸ਼ਾਮਲ ਨਹੀਂ ਹੋਵੇਗਾ । ਇਸ ਮੀਟਿੰਗ ਵਿੱਚ ਆਮ ਰਾਏ ਇਹੀ ਸੀ ਕਿ ਬੈਂਸ ਭਰਾ ਪੰਜਾਬ ਦੇ ਆਪ ਯੂਨਿਟ ਵਿਚ ਫੁੱਟ ਪਾਉਣ ਦਾ ਯਤਨ ਕਰ ਰਹੇ ਹਨ ਅਤੇ ਉਨ੍ਹਾਂ ਦੇ ਪਿੱਛੇ ਬੀ ਜੇ ਪੀ ਅਤੇ ਆਰ ਐਸ ਐਸ ਦਾ ਹੱਥ ਹੈ।
ਆਪ ਐਮ ਐਲ ਏ ਅਤੇ ਖਹਿਰਾ ਦੇ ਸਰਗਰਮ ਸਾਥੀ ਕੰਵਰ ਸੰਧੂ ਨੇ ਪਾਰਟੀ ਦੇ ਇਸ ਨਿਰਨੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਸ ਕਨਵੈੱਨਸ਼ਨ ਵਿਚ ਪਾਰਟੀ-ਵਿਰੋਧੀ ਕੋਈ ਕਦਮ ਚੁੱਕਣ ਦਾ ਕੋਈ ਇਰਾਦਾ ਨਹੀਂ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.