ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੇਜਰੀਵਾਲ ਦਾ ਸਿਮਰਜੀਤ ਬੈਂਸ ‘ਤੇ ਸ਼ਬਦੀ ਵਾਰ, ਕਿਹਾ ਅਜਿਹੇ ਲੋਕ ਕਰਦੇ ਨੇ ਦਲਿਤਾਂ ‘ਤੇ ਜ਼ੁਲਮ
ਕੇਜਰੀਵਾਲ ਦਾ ਸਿਮਰਜੀਤ ਬੈਂਸ ‘ਤੇ ਸ਼ਬਦੀ ਵਾਰ, ਕਿਹਾ ਅਜਿਹੇ ਲੋਕ ਕਰਦੇ ਨੇ ਦਲਿਤਾਂ ‘ਤੇ ਜ਼ੁਲਮ
Page Visitors: 2397

ਕੇਜਰੀਵਾਲ ਦਾ ਸਿਮਰਜੀਤ ਬੈਂਸ ‘ਤੇ ਸ਼ਬਦੀ ਵਾਰ, ਕਿਹਾ ਅਜਿਹੇ ਲੋਕ ਕਰਦੇ ਨੇ ਦਲਿਤਾਂ ‘ਤੇ ਜ਼ੁਲਮ
By : ਬਾਬੂਸ਼ਾਹੀ ਬਿਊਰੋ
Monday, Jul 30, 2018 03:00 PM

ਚੰਡੀਗੜ੍ਹ, 30 ਜੁਲਾਈ 2018 -
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕ ਇਨਸਾਫ ਪਾਰਟੀ ਪੰਜਾਬ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਬੈਂਸ ਭਰਾਵਾਂ ਦੀ ਦਲਿਤ ਭਾਈਚਾਰੇ ਖਿਲਾਫ ਬਹੁਤ ਹੀ ਘਟੀਆ ਸੋਚ ਹੈ।
 ਕੇਜਰੀਵਾਲ ਨੇ ਬੈਂਸ ਵਲੋਂ ਇਕ ਇੰਟਰਵਿਊ ਵਿਚ ਨਵੇਂ ਬਣੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੂੰ 'ਆਪ' ਦਾ ਪੱਪੂ ਕਹੇ ਜਾਣ 'ਤੇ ਬੈਂਸ ਦਾ ਵਿਰੋਧ ਕਰਦਿਆਂ ਟਵੀਟ ਕੀਤਾ।
ਉਨ੍ਹਾਂ ਕਿਹਾ ਕਿ ''ਬੈਂਸ ਭਰਾਵਾਂ ਨੂੰ ਦਲਿਤ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਹੈ। ਭਾਜਪਾ, ਕਾਂਗਰਸ, ਅਕਾਲੀ ਦਲ ਤੇ ਬੈਂਸਾਂ ਦੀ ਦਲਿਤ ਭਾਈਚਾਰੇ ਲਈ ਅਜਿਹੀ ਹੀ ਗੰਦੀ ਸੋਚ ਹੈ ਅਤੇ ਇਹੀ ਲੋਕ ਦਲਿਤਾਂ 'ਤੇ ਅੱਤਿਆਚਾਰ ਕਰਦੇ ਆਏ ਹਨ।''
ਉਨ੍ਹਾਂ ਕਿਹਾ ਕਿ ਇੰਨ੍ਹਾਂ ਲੋਕਾਂ ਦੀ ਸੋਚ ਖਿਲਾਫ ਹੀ 'ਆਪ' ਨੇ ਦਲਿਤ ਨੂੰ ਵਿਰੋਧੀ ਧਿਰ ਨੇਤਾ ਬਣਾਇਆ ਹੈ।

 

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.