ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿਰੇ ਦੇ ਮੌਕਾ ਪ੍ਰਸਤ ਨੇ ਬੈਂਸ ਭਰਾ: ਆਪ ਨੇਤਾ
ਸਿਰੇ ਦੇ ਮੌਕਾ ਪ੍ਰਸਤ ਨੇ ਬੈਂਸ ਭਰਾ: ਆਪ ਨੇਤਾ
Page Visitors: 2388

ਸਿਰੇ ਦੇ ਮੌਕਾ ਪ੍ਰਸਤ ਨੇ ਬੈਂਸ ਭਰਾ: ਆਪ ਨੇਤਾ
ਬਠਿੰਡਾ ਕਨਵੈਨਸ਼ਨ ਲਈ ਲਗਾ ਰਹੇ ਨੇ ਪੂਰਾ ਜੋਰ: ਗਰੇਵਾਲ
By : ਬਾਬੂਸ਼ਾਹੀ ਬਿਊਰੋ
Tuesday, Jul 31, 2018 08:42 PM
ਲੁਧਿਆਣਾ, 31 ਜੁਲਾਈ 2018:
ਲੁਧਿਆਣਾ  ਤੋਂ   ਆਦਮੀ  ਪਾਰਟੀ   ਦੇ  ਸੀਨੀਆਰ ਨੇਤਾਵਾਂ ਨੇ ਇਕ ਪ੍ਰੈਸ ਕਾਨਫ਼ਰੰਸ  ਕਰਕੇ ਬੈਂਸ ਭਰਾਵਾਂ ਤੇ  ਘਟੀਆ ਅਤੇ  ਮੌਕਾਪ੍ਰਸਤੀ ਦੀ ਰਾਜਨੀਤੀ ਕਰਨ ਦੇ ਗੰਭੀਰ ਦੋਸ਼ ਲਗਾਏ ਅਤੇ  ਕਿਹਾ ਕਿ ਆਮ  ਆਦਮੀ  ਪਾਰਟੀ  ਨੂੰ ਬੀਜੇਪੀ ਨਾਲ ਮਿਲ ਕੇ ਸਾਜਿਸ਼ ਤਹਿਤ ਦੋ ਫਾੜ ਕਰਨ ਲਈ ਯਤਨਸ਼ੀਲ ਹਨ ।
 ਆਪ ਨੇਤਾਵਾਂ  ਨੇ ਕਿਹਾ ਕਿ ਬੈਂਸਾਂ ਦੀ ਲੋਕ ਇਨਸਾਫ ਪਾਰਟੀ    ਅਹੁਦੇਦਾਰ ਖਹਿਰਾ ਦੀ  2  ਅਗਸਤ   ਬਠਿੰਡਾ ਕਨਵੈਨਸ਼ਨ   ਵਿਖੇ  ਕੀਤੀ  ਜਾਣ ਵਾਲੀ ਕਨਵੈਨਸ਼ਨ ਨੂੰ  ਸਫਲ ਬਣਾਉਣ  ਅੱਡੀ ਚੋਟੀ ਦਾ ਜੋਰ ਲਗਾ ਰਹੇ  ਹਨ।
ਉਨ੍ਹਾਂ  ਸਪੱਸ਼ਟ  ਕੀਤਾ  ਕਿ  ਆਮ  ਆਦਮੀ  ਪਾਰਟੀ  ਪਹਿਲਾਂ ਹੀ ਇਸ ਕਨਵੈਨਸ਼ਨ ਨੂੰ  ਪਾਰਟੀ  ਵਿਰੋਧੀ  ਗਤੀਵਿਧੀ  ਕਰਾਰ ਦੇ ਚੁੱਕੀ  ਹੈ ਅਤੇ  ਦਾਅਵਾ ਕੀਤਾ  ਕਿ ਲੁਧਿਆਣਾ  ਤੋਂ  ਕੋਈ  ਵੀ ਅਹੁਦੇਦਾਰ ਜਾਂ ਪਾਰਟੀ  ਵਰਕਰ  ਇਸ ਵਿਚ  ਸ਼ਾਮਿਲ ਨਹੀਂ  ਹੋਵੇਗ। ਆਪ ਦੇ ਜਿਲਾ ਪ੍ਰਧਾਨ  ਸ. ਦਲਜੀਤ ਸਿੰਘ  ਗਰੇਵਾਲ  ਨੇ  ਬੈਂਸ ਭਰਾਵਾਂ ਨੂੰ  ਸਿਰੇ ਦੇ ਮੌਕਾ ਪ੍ਰਸਤ ਦਸਦੇ   'ਆਪ' ਦੇ ਸੀਨੀਅਰ ਨੇਤਾਵਾਂ ਲਈ  ਵਰਤੀ ਜਾ ਰਹੀ  ਭੈੜੀ ਸ਼ਬਦਾਵਲੀ ਦੀ ਸਖਤ ਨਿਖੇਧੀ  ਕੀਤੀ  ਅਤੇ  ਕਿਹਾ ਕਿ ਨਵੇਂ  ਵਿਰੋਧੀ ਧਿਰ ਦੇ ਨੇਤਾ  ਹਰਪਾਲ ਸਿੰਘ ਚੀਮਾ ਖਿਲਾਫ  ਅਤਿ  ਇਤਰਾਜਯੋਗ ਘਟੀਆ ਸ਼ਬਦ ਇਨ੍ਹਾਂ  ਦੀ ਘਟੀਆ ਜਹਿਨੀਅਤ ਬਿਆਨ ਕਰਦੇ ਹਨ। ਜਦ ਕਿ ਸ.  ਚੀਮਾ ਬੈਂਸਾਂ ਦੇ ਮੁਕਾਬਲੇ ਕਿਤੇ ਵਧੇਰੇ ਪੜੇ ਲਿਖੇ, ਕਾਬਲ ਹਨ   ਅਤੇ  ਉਹ ਦਲਿਤਾਂ  ਅਤੇ  ਗਰੀਬ ਲੋਕਾਂ  ਦੀ ਮਜਬੂਤ ਆਵਾਜ਼ ਬਣਨ ਦੇ ਸਮੱਰਥ ਹਨ ।
ਸ. ਗਰੇਵਾਲ  ਨੇ ਕਿਹਾ ਕਿ ਬੈਂਸ ਨੇ ਚੀਮਾ ਖਿਲਾਫ਼  ਘਟੀਆ ਸ਼ਬਦਾਵਲੀ ਵਰਤ ਕੇ ਸਮੁੱਚੇ ਦਲਿਤ ਭਾਈਚਾਰੇ  ਅਤੇ ਗਰੀਬ ਲੋਕਾਂ ਦੀ ਤੌਹੀਨ ਕੀਤੀ  ਹੈ ਜਿਸ ਦਾ ਖਮਿਆਜਾ ਉਨ੍ਹਾਂ  ਹਰ ਹਾਲਤ ਚ ਭੁਗਤਣਾ ਪਏਗਾ।  ਉਨ੍ਹਾਂ  ਕਿਹਾ ਕਿ ਦੋਵੇਂ ਭਰਾ ਸਿਮਰਨਜੀਤ ਸਿੰਘ  ਮਾਨ ਤੋਂ  ਸ਼ੁਰੂ ਕਰਕੇ , ਅਕਾਲੀ ਦਲ- ਬੀਜੇਪੀ ,  ਸਿੱਧੂ ਤੇ ਪ੍ਰਗਟ ਦੀ ਆਵਾਜ਼ ਏ ਪੰਜਾਬ ਅਤੇ ਆਮ  ਅਾਦਮੀ ਪਾਰਟੀ  ਸਭ ਨਾਲ ਧੋਖਾ ਕਰ ਚੁੱਕੇ  ਨੇ । ਹੁਣ ਇਹ ਖਹਿਰਾ  ਨੂੰ  ਉਕਸਾ ਕੇ ਉਸ ਦਾ ਵੀ ਨੁਕਸਾਨ ਕਰ  ਰਹੇ ਨੇ।
ਪਾਰਟੀ  ਬੁਲਾਰੇ ਦਰਸ਼ਨ ਸਿੰਘ  ਸ਼ੰਕਰ ਨੇ ਕਿਹਾ ਕਿ   ਬੈਂਸ  ਨੇ 29 ਜੁਲਾਈ  ਨੂੰ  ਲੁਧਿਆਣਾ  ਵਿਖੇ  ਜਿਲਾ  ਪ੍ਰਧਾਨਾਂ ਦੀ ਮੀਟਿੰਗ  ਕਰਕੇ ਸਿਰਫ ਤੇ  ਆਮ ਆਦਮੀ  ਪਾਰਟੀ  ਲੀਡਰਸ਼ਿਪ  ਵਿਰੁੱਧ  ਸਾਜਿਸ਼ ਰਚੀ  ਅਤੇ  ਖਹਿਰਾ  ਦੀ ਕਨਵੈਨਸ਼ਨ ਨੂੰ  ਸਫਲ  ਬਣਾਉਣ  ਲਈ  ਰਣਨੀਤੀ  ਤਿਆਰ ਕੀਤੀ। ਇਸ ਤੋਂ  ਇਲਾਵਾ  ਫੇਸਬੁਕ ਤੇ ਝੂਠੀਆਂ ਆਈ ਡੀ ਬਣਾ ਕੇ ਜਿਥੇ  ਮੀਟਿੰਗ ਦਾ ਪ੍ਰਚਾਰ  ਕੀਤਾ  ਜਾ ਰਿਹੈ ਉਥੇ  ਹੀ ਆਮ ਆਦਮੀ  ਪਾਰਟੀ  ਦੇ ਨੇਤਾਵਾਂ  ਖਿਲਾਫ  ਫ਼ਜੂਲ ਦਾ ਗਾਲੀ ਗਲੋਚ ਕੀਤਾ  ਜਾ ਰਿਹੈ ਜੋ ਕਿ ਇਕ ਜਿੰਮੇਵਾਰ ਨੇਤਾ ਦੇ ਕਿਰਦਾਰ ਤੋਂ  ਬਹੁਤ  ਹੀ ਨੀਵਾਂ  ਹੈ।  ਸੂਬਾ ਜਨਰਲ ਸਕੱਤਰ  ਅਹਿਬਾਬ ਸਿੰਘ  ਗਰੇਵਾਲ ਨੇ ਕਿਹਾ ਕਿ ਲੁਧਿਆਣਾ  ਦੀ ਸਮੂਚੀ ਜਥੇਬੰਦੀ  ਇਕ ਮੁਠ ਹੋ ਕੇ ਸ. ਚੀਮਾ ਦੀ ਵਿਰੋਧੀ ਧਿਰ ਨੇਤਾ ਵਜੋਂ  ਨਿਯੁਕਤੀ  ਦਾ ਸੁਆਗਤ  ਕਰਦੀ ਹੈ ਅਤੇ ਕਿਹਾ ਕਿ ਬੈਂਸ ਭਰਾਵਾਂ ਦੀਆ ਪਾਰਟੀ  ਚ ਫੁੱਟ ਪਾਉਣ ਦੀਆਂ  ਸਾਜਿਸ਼ਾਂ ਸਫਲ ਨਹੀਂ  ਹੋਣ ਦਿਤੀਆਂ ਜਾਣਗੀਆਂ।
ਇਸ ਸਮੇਂ  ਹੋਰਨਾ ਜ਼ੋਨ ਮਾਲਵਾ-2 ਦੇ ਜਥੇਬੰਦੀ  ਉਸਾਰੀ  ਇੰਚਾਰਜ  ਮੋਹਣ ਸਿੰਘ  ਵਿਰਕ, ਸੂਬਾ ਮੀਤ ਪ੍ਰਧਾਨ ਨਵਜੋਤ ਸਿੰਘ  ਜਰਗ, ਸੂਬਾ ਜਾਇੰਟ ਸਕੱਤਰ  ਬਲਜਿੰਦਰ ਸਿੰਘ  ਝੂੰਦਾ,  ਜ਼ੋਨ ਮਹਿਲਾ ਪ੍ਰਧਾਨ  ਰਾਜਿੰਦਰਪਾਲ ਕੌਰ ,  ਜ਼ੋਨ ਯੂਥ ਪ੍ਰਧਾਨ  ਅਮਨਦੀਪ ਸਿੰਘ  ਮੋਹੀ, ਜ਼ੋਨ ਕਿਸਾਨ ਵਿੰਗ ਪ੍ਰਧਾਨ  ਗੁਰਜੀਤ ਸਿੰਘ  ਗਿੱਲ , ਜ਼ੋਨ ਮੀਤ ਪ੍ਰਧਾਨ  ਸੁਰੇਸ਼ ਗੋਇਲ , ਜ਼ੋਨ ਜਨਰਲ ਸਕੱਤਰ  ਰਵਿੰਦਰ  ਪਾਲ ਸਿੰਘ  ਪਾਲੀ , ਸੂਬਾ ਜਨਰਲ ਸਕੱਤਰ ਨਵਜੋਤ  ਸਿੰਘ ਜਰਗ,    ਯੂਥ ਆਗੂ ਅਮਰਿੰਦਰ  ਸਿੰਘ  ਜੱਸੋਵਾਲ, ਹਲਕਾ ਗਿੱਲ ਪ੍ਰਧਾਨ  ਜੀਵਨ ਸਿੰਘ ਸੰਗੋਵਾਲ, ਹਲਕਾ ਪਾਇਲ ਪ੍ਰਧਾਨ  ਗੁਰਪ੍ਰੀਤ ਸਿੰਘ  ਲਾਪਰਾਂ, ਜਿਲਾ ਮੀਤ ਪ੍ਰਧਾਨ  ਪੁਨੀਤ ਸਾਹਨੀ, ਜਿਲਾ ਸੋਸ਼ਲ ਮੀਡੀਆ  ਪ੍ਰਧਾਨ  ਦੁਪਿੰਦਰ ਸਿੰਘ,    ਮਾਸਟਰ ਹਰੀ ਸਿੰਘ , ਪਰਮਿੰਦਰ  ਸਿੰਘ , ਅਵਤਾਰ  ਸਿੰਘ, ਖਜਾਨ ਸਿੰਘ  ਮਠਾਰੂ ਵੀ ਹਾਜਿਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.