ਖਹਿਰਾ ਦੀ ਨੇਤਾਗਿਰੀ ਦੇ ਨਾਲ ਸਰਕਾਰੀ ਸਹੂਲਤਾਂ ਵੀ ਲੱਗੀਆਂ ਖੁੱਸਣ, ਚੀਮੇ ਦੀ ਝੋਲੀ ਪੈ ਰਹੀਆਂ ਸਹੂਲਤਾਂ
ਖਹਿਰਾ ਦੀ ਨੇਤਾਗਿਰੀ ਦੇ ਨਾਲ ਸਰਕਾਰੀ ਸਹੂਲਤਾਂ ਵੀ ਲੱਗੀਆਂ ਖੁੱਸਣ, ਚੀਮੇ ਦੀ ਝੋਲੀ ਪੈ ਰਹੀਆਂ ਸਹੂਲਤਾਂ
ਖਹਿਰਾ ਦੀ ਨੇਤਾਗਿਰੀ ਦੇ ਨਾਲ ਸਰਕਾਰੀ ਸਹੂਲਤਾਂ ਵੀ ਲੱਗੀਆਂ ਖੁੱਸਣ, ਚੀਮੇ ਦੀ ਝੋਲੀ ਪੈ ਰਹੀਆਂ ਸਹੂਲਤਾਂ
By : ਬਾਬੂਸ਼ਾਹੀ ਬਿਊਰੋ
Wednesday, Aug 01, 2018 10:02 PM
ਚੰਡੀਗੜ੍ਹ, 1 ਅਗਸਤ 2018 - ਸੁਖਪਾਲ ਖਹਿਰਾ ਤੋਂ ਵਿਰੋਧੀ ਧਿਰ ਨੇਤਾ ਦਾ ਅਹੁਦਾ ਖੋਹੇ ਜਾਣ ਤੋਂ ਬਾਅਦ ਹੁਣ ਖਹਿਰਾ ਦੀ ਸਕਿਊਰਿਟੀ ਵੀ ਵਾਪਸ ਲੈਣ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੂੰ ਖਹਿਰਾ ਨੂੰ ਮਿਲੀਆਂ ਤਮਾਮ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ।
ਪੰਜਾਬ ਗਵਰਨਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਹਰਪਾਲ ਚੀਮਾ ਨੂੰ ਸੁਖਪਾਲ ਖਹਿਰਾ ਦੀਆਂ ਤਮਾਮ ਸਹੂਲਤਾਂ ਦੇਣ ਦਾ ਐਲਾਨ ਕੀਤਾ ਗਿਆ ਹੈ।
ਸੁਖਪਾਲ ਖਹਿਰਾ ਹੱਥੋਂ ਖਹਿਰਾ ਦੇ ਹੀ ਪਾਰਟੀ ਲੀਡਰਾਂ ਨੇ ਅਹੁਦਾ ਖੋਹਿਆ ਅਤੇ ਹੁਣ ਹੌਲੀ ਹੌਲੀ ਖਹਿਰਾ ਦੀਆਂ ਗਤੀਵਿਧੀਆਂ ਨੂੰ ਵੇਖਦਿਆਂ ਜਾਪ ਰਿਹੈ ਕਿ ਖਹਿਰਾ ਹੱਥੋਂ ਬਹੁਤ ਜਲਦ ਆਮ ਆਦਮੀ ਪਾਰਟੀ ਦੀ ਕੁਰਸੀ ਵੀ ਖੁੱਸ ਸਕਦੀ ਹੈ।