ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
‘ਆਪ’ ਨੇ 27 ਨਵੇਂ ਅਹੁਦੇਦਾਰ ਕੀਤੇ ਨਿਯੁਕਤ
‘ਆਪ’ ਨੇ 27 ਨਵੇਂ ਅਹੁਦੇਦਾਰ ਕੀਤੇ ਨਿਯੁਕਤ
Page Visitors: 2379
 

‘ਆਪ’ ਨੇ 27 ਨਵੇਂ ਅਹੁਦੇਦਾਰ ਕੀਤੇ ਨਿਯੁਕਤ‘ਆਪ’ ਨੇ 27 ਨਵੇਂ ਅਹੁਦੇਦਾਰ ਕੀਤੇ ਨਿਯੁਕਤ

August 25
21:52 2018

ਚੰਡੀਗੜ੍ਹ, 25 ਅਗਸਤ (ਪੰਜਾਬ ਮੇਲ)-
ਆਮ ਆਦਮੀ ਪਾਰਟੀ (ਆਪ) ਨੇ ਆਪਣੇ ਢਾਂਚੇ ਦਾ ਵਿਸਤਾਰ ਕਰਦਿਆਂ ਮਾਲਵਾ ਜ਼ੋਨ-3 ਲਈ 6 ਉਪ ਪ੍ਰਧਾਨ ਤੇ 18 ਜਨਰਲ ਸਕੱਤਰ ਨਿਯੁਕਤ ਕੀਤੇ ਹਨ। ਪਾਰਟੀ ਦੇ ਸਰਗਰਮ ਵਲੰਟੀਅਰ ਹਰੀਸ਼ ਕੌਸ਼ਲ ਕੁਰਾਲੀ ਨੂੰ ਐਸਏਐਸ ਨਗਰ (ਮੁਹਾਲੀ) ਦਾ ਨਵਾਂ ਜ਼ਿਲ੍ਹਾ ਪ੍ਰਧਾਨ ਥਾਪਿਆ ਗਿਆ ਹੈ। ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ ਨੇ ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ, ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਤੇ ਪ੍ਰਮੁੱਖ ਅਹੁਦੇਦਾਰਾਂ ਨਾਲ ਸਲਾਹ-ਮਸ਼ਵਰੇ ਉਪਰੰਤ ਪ੍ਰੈੱਸ ਨੋਟ ਰਾਹੀਂ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹੇਠਲੇ ਪੱਧਰ ਤਕ ਮਜ਼ਬੂਤੀ ਲਈ ਸੰਗਠਨਾਤਮਕ ਢਾਂਚੇ ਦਾ ਹੋਰ ਵਿਸਤਾਰ ਅੱਗੇ ਵੀ ਜਾਰੀ ਰਹੇਗਾ।
ਜਾਰੀ ਸੂਚੀ ਮੁਤਾਬਿਕ ਹਰੀਸ਼ ਕੌਸ਼ਲ ਜ਼ਿਲ੍ਹਾ ਪ੍ਰਧਾਨ ਮੁਹਾਲੀ ਦੀ ਜ਼ਿੰਮੇਵਾਰੀ ਸੰਭਾਲਣਗੇ। ਉਪ-ਪ੍ਰਧਾਨਾਂ ‘ਚ ਬਲਜੀਤ ਸਿੰਘ ਬਡਬਰ, ਗੋਵਿੰਦਰ ਮਿੱਤਲ, ਕੁੰਦਨ ਗੋਗੀਆ, ਮੇਘ ਚੰਦ ਸ਼ੇਰਮਾਜਰਾ, ਰਾਮ ਕੁਮਾਰ ਮੁਕਾਰੀ ਤੇ ਦਿਲਾਵਰ ਸਿੰਘ ਮੋਹਾਲੀ ਦਾ ਨਾਂ ਸ਼ਾਮਲ ਹੈ। ਇਸੇ ਤਰ੍ਹਾਂ ਜਨਰਲ ਸਕੱਤਰਾਂ ਦੀ ਲਿਸਟ ਵਿੱਚ ਅਨਿਲ ਮਿੱਤਲ, ਹਰਵਿੰਦਰ ਸੇਖੋਂ, ਅੰਮ੍ਰਿਤਪਾਲ ਸਿੰਘ ਕਮਾਲਪੁਰ, ਅਵਤਾਰ ਸਿੰਘ ਈਲਵਾਲ, ਕੰਵਰਜੀਤ ਸਿੰਘ ਕੁੱਕੀ ਲਦਾਲ, ਦਵਿੰਦਰ ਸਿੰਘ ਬਿਦੇਸ਼ਾ, ਅਸ਼ੋਕ ਅਰੋੜਾ, ਬਲਕਾਰ ਸਿੰਘ ਗੱਜੂਮਾਜਰਾ, ਬਲਦੇਵ ਸਿੰਘ, ਗੁਲਜ਼ਾਰ ਸਿੰਘ, ਜੱਸੀ ਸੋਹੀਆਂ ਵਾਲਾ, ਸਵਿੰਦਰ ਧਨੰਜੇ, ਮਨਜੀਤ ਸਿੰਘ ਬਹਿਰਾਮਪੁਰ, ਕੁਲਦੀਪ ਚੰਦ, ਡਾ. ਸੰਜੀਵ ਗੌਤਮ ਅਤੇ ਪਰਮਜੀਤ ਸਿੰਘ ਬਾਵਾ, ਕੀਰਤ ਸਿੰਗਲਾ ਤੇ ਹਰੀਸ਼ ਨਰੂਲਾ ਦੇ ਨਾਂ ਸ਼ਾਮਲ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.