ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਯੂਥ ਕਾਂਗਰਸ ਨੇ ਰਾਫੇਲ ਸਮਝੌਤੇ ਖਿਲਾਫ ਮੋਦੀ ਦਾ ਪੁੱਤਲਾ ਫੂਕਿਆ:
ਯੂਥ ਕਾਂਗਰਸ ਨੇ ਰਾਫੇਲ ਸਮਝੌਤੇ ਖਿਲਾਫ ਮੋਦੀ ਦਾ ਪੁੱਤਲਾ ਫੂਕਿਆ:
Page Visitors: 2332

ਯੂਥ ਕਾਂਗਰਸ ਨੇ ਰਾਫੇਲ   ਸਮਝੌਤੇ ਖਿਲਾਫ ਮੋਦੀ ਦਾ ਪੁੱਤਲਾ ਫੂਕਿਆ:
ਰਾਫੇਲ ਸਮਝੌਤਾ ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ :ਬੀਬੀ ਮਨਦੀਪ ਕੌਰ ਨਾਗਰਾ
By : ਦੀਦਾਰ ਗੁਰਨਾ
Tuesday, Aug 28, 2018 07:49 AM

ਯੂਥ ਕਾਂਗਰਸੀ ਆਗੂ ਬੀਬੀ ਮਨਦੀਪ ਕੌਰ ਨਾਗਰਾ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਦੇ ਹੋਏ ਨਾਲ ਯੂਥ ਪ੍ਰਧਾਨ ਪਰਮਿੰਦਰ ਸਿੰਘ ਨੋਨੀ ਜੱਲ੍ਹਾ
ਫ਼ਤਹਿਗੜ੍ਹ ਸਾਹਿਬ,27 ਅਗਸਤ(ਦੀਦਾਰ ਗੁਰਨਾ )  ਯੂਥ ਕਾਂਗਰਸ ਹਲਕਾ ਫ਼ਤਹਿਗੜ੍ਹ ਸਾਹਿਬ ਵੱਲੋਂ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਧਰਮਪਤਨੀ ਸ਼੍ਰੀਮਤੀ ਮਨਦੀਪ ਕੌਰ ਨਾਗਰਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਰਾਫੇਲ  ਸਮਝੌਤੇ ਨੂੰ ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ ਕਰਾਰ ਦਿੰਦਿਆਂ ਜ਼ਿਲ੍ਹਾ ਪ੍ਰਬੰਧਕੀ  ਕੰਪਲੈਕਸ ਫ਼ਤਹਿਗੜ੍ਹ ਸਾਹਿਬ ਦੇ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਬੀਬੀ ਨਾਗਰਾ ਨੇ ਕਿਹਾ ਕਿ ਰਾਫੇਲ  ਸਮਝੌਤੇ ਨੇ ਪ੍ਰਧਾਨ ਮੰਤਰੀ ਦੇ ਉਸ ਵਾਅਦੇ ਨੂੰ ਲੋਕਾਂ ਅੱਗੇ ਝੂਠਾ ਸਾਬਤ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਐਲਾਨ ਕੀਤਾ ਸੀ ਕਿ 'ਨਾ ਉਹ ਖਾਣਗੇ ਤੇ ਨਾ ਹੀ ਖਾਣ ਦੇਣਗੇ'।
ਉਨ੍ਹਾਂ ਕਿਹਾ ਕਿ ਮੋਦੀ ਸਿਰਫ਼ ਵੱਡੇ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾ ਰਹੇ ਹਨ ਜਦੋਂ ਕਿ ਲੋਕਾਂ ਨਾਲ ਕੀਤੇ ਕਾਲਾ ਧਨ ਵਾਪਸ ਲਿਆਉਣ ਤੇ ਹੋਰ ਵਾਅਦੇ ਪੂਰਾ ਕਰਨ ਵੱਲ ਕੋਈ ਧਿਆਨ ਨਹੀਂ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਹਿਲਾਂ ਨੋਟਬੰਦੀ ਵਰਗੇ ਘਾਤਕ ਫੈਸਲੇ ਲੈ ਕੇ ਦੇਸ਼ ਨੂੰ ਬਰਬਾਦੀ ਦੇ ਕੱਢੇ ਤੇ ਖੜ੍ਹਾ ਕਰ ਦਿੱਤਾ ਹੈ। ਇਸ ਮੌਕੇ ਯੂਥ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਸਿੰਘ ਨੋਨੀ ਜੱਲ੍ਹਾ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਕੀਤਾ ਗਿਆ ਰਾਫੇਲ ਸਮਝੌਤਾ ਦਰਸਾਉਂਦਾ ਹੈ ਕਿ ਭਾਜਪਾ ਸਰਕਾਰ ਆਮ ਲੋਕਾਂ ਨਹੀਂ ਸਗੋਂ ਕੁਝ ਚੋਣਵੇਂ ਪੂੰਜੀਪਤੀਆਂ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਦੇਸ਼ ਦਾ ਨੌਜਵਾਨ ਭਾਜਪਾ ਦੀਆਂ ਲੋਕ ਅਤੇ ਦੇਸ਼ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕਾ ਹੈ। ਇਸ ਦੌਰਾਨ ਯੂਥ ਕਾਂਗਰਸੀਆਂ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਪਰਮਵੀਰ ਸਿੰਘ ਟਿਵਾਣਾ, ਐਰਨਦੀਪ ਮਾਵੀ, ਧਰਮਿੰਦਰ ਨਬੀਪੁਰ, ਹਰਦੀਪ ਵਜ਼ੀਰਾਬਾਦ, ਅਵਤਾਰ ਹੱਲੋਤਾਲੀ, ਦਵਿੰਦਰ ਜੱਲ੍ਹਾ, ਸੁਖਵਿੰਦਰ ਕਾਲਾ, ਹਰਮਨਦੀਪ ਗੋਗੀ, ਗੁਰਪਾਲ ਹੈਪੀ, ਮਹਿੰਦਰ ਜੱਲ੍ਹਾ, ਬਰਿੰਦਰ ਸਿੰਘ, ਸਿਕੰਦਰ ਸਿੰਘ, ਸੋਨੂੰ ਕਲਿਆਣ, ਹਰਭਿੰਦਰ ਸਿੰਘ, ਹਰਜੋਤ ਜੱਲ੍ਹਾ, ਹਰਪ੍ਰੀਤ ਨਲੀਨਾ,ਯਾਰੀ ਵਜ਼ੀਰਾਬਾਦ, ਸਿਮਰਨਜੀਤ ਮਾਨ, ਅਮਨਦੀਪ ਬਿੱਟਾ,ਪਰਵਿੰਦਰ ਚੀਮਾਂ, ਨਿਰਮਲ ਸਿੰਘ, ਸੁਖਵਿੰਦਰ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.