ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
'ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ ਸੇ'
'ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ ਸੇ'
Page Visitors: 2608

''ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ ਸੇ''
ਪੜ੍ਹੋ, ਤ੍ਰਿਪਤ ਰਜਿੰਦਰ ਬਾਜਵਾ ਦੀ ਸਦਨ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਸਪੀਚ
By : ਬਾਬੂਸ਼ਾਹੀ ਬਿਊਰੋ
Tuesday, Aug 28, 2018 09:46 PM

ਚੰਡੀਗੜ੍ਹ, 28 ਅਗਸਤ 2018 - ਵਿਧਾਨ ਸਭਾ 'ਚ ਕਾਂਗਰਸੀ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਭ ਤੋਂ ਭਾਵੁਕ, ਅਸ਼ਰਦਾਰ ਤੇ ਅਕਾਲੀਦਲ ਲਈ ਤਿੱਖੀ ਸਪੀਚ ਦਿੰਦਿਆਂ ਸਭ ਤੇ ਰੌਂਗਟੇ ਖੜ੍ਹੇ ਕਰ ਦਿੱਤੇ। ਪੜ੍ਹੋ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਪੂਰੀ ਵਿਧਾਨ ਸਭਾ ਸਪੀਚ ਸਤਿਕਾਰ ਯੋਗ ਸਪੀਕਰ ਸਾਹਿਬ,·
       ਮੈਂ ਆਪ ਜੀ ਦਾ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇਸ ਬਹੁਤ ਹੀ ਗੰਭੀਰ, ਨਾਜ਼ੁਕ ਤੇ ਸਿੱਖ ਧਰਮ ਦੇ ਬੁਨਿਆਦੀ ਅਸੂਲ ਨਾਲ ਸਬੰਧਤ ਮੁੱਦੇ ਉੱਤੇ ਹੋ ਰਹੀ ਇਸ ਬਹਿਸ ਵਿਚ ਬੋਲਣ ਦਾ ਸਮਾਂ ਦਿੱਤਾ ਹੈ।
       ਸਪੀਕਰ ਸਾਹਿਬ, ਸਾਰੇ ਧਰਮ ਅਤੇ ਸਾਰੇ ਧਾਰਮਿਕ ਗ੍ਰੰਥ ਪਵਿੱਤਰ ਹਨ-ਮੁਕੱਦਸ ਹਨ।ਹਰ ਵਿਅਕਤੀ ਨੂੰ, ਭਾਵੇਂ ਉਹ ਕਿਸੇ ਵੀ ਧਰਮ ਦਾ ਪੈਰੋਕਾਰ ਹੋਵੇ, ਸਾਰੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
      ਪਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਅਜਿਹੇ ਧਾਰਮਿਕ ਗ੍ਰੰਥ ਹਨ ਜਿਨ੍ਹਾਂ ਵਿਚ ਕੁਝ ਵਿਲੱਖਣਤਾਵਾਂ ਹਨ ਜਿਨ੍ਹਾਂ ਦਾ ਥੋੜ੍ਹਾ ਜਿਹਾ ਜ਼ਿਕਰ ਮੈਂ ਇਥੇ ਕਰਨਾ ਚਾਹੰਦਾ ਹਾਂ।
      ਸਪੀਕਰ ਸਾਹਿਬ, ਇੱਕ ਸੰਸਾਰ ਪ੍ਰਸਿੱਧ ਸਮਾਜ ਵਿਗਿਆਨੀ ਆਰਨਲਡ ਟਾਇਨਬੀ(Arnold Joseph Toynbee) ਹੋਏ ਹਨ।ਇਹ ਮੰਨਿਆਂ ਜਾਂਦਾ ਹੈ ਕਿ ਉਹ ਦੁਨੀਆਂ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ, ਸਭ ਤੋਂ ਵੱਧ ਜ਼ੁਬਾਨਾਂ ਵਿਚ ਤਰਜਮਾ ਹੋਣ ਵਾਲੇ ਅਤੇ ਸਭ ਤੋਂ ਵੱਧ ਚਰਚਿੱਤ ਇਤਿਹਾਸਕਾਰ ਤੇ ਫਿਲਾਸਫਰ ਹੋਏ ਹਨ।ਦਸ ਹਿੱਸਿਆਂ ਵਿਚ ਛਪੀ ਹੋਈ ਉਹਨਾਂ ਦੀ ਕ੍ਰਿਤ "A study of History” ਬਹੁਤ ਹੀ ਮਹਾਨ ਕਾਰਜ ਹੈ।ਉਹਨਾਂ ਨੇ ਦੁਨੀਆਂ ਭਰ ਦੇ ਧਰਮਾਂ ਦਾ ਤੁਲਨਾਤਮਕ ਅਧਿਐਨ (Comparative study) ਵੀ ਕੀਤਾ ਹੈ। ਉਹ ਇੱਕ ਥਾਂ ਲਿਖਦੇ ਹਨ ਕਿ ਜੇ ਕਿਸੇ ਸਮੇਂ ਸਾਰੀ ਦੁਨੀਆਂ ਦਾ ਇੱਕ ਧਰਮ ਹੋਇਆ ਤਾਂ ਉਹ ਸਿੱਖ ਧਰਮ ਹੋਵੇਗਾ ਅਤੇ ਜੇ ਕਿਸੇ ਸਮੇਂ ਦੁਨੀਆਂ ਦਾ ਇੱਕ ਧਾਰਮਿਕ ਗ੍ਰੰਥ ਹੋਇਆ ਤਾਂ ਉਹਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਮਹਾਰਾਜ ਹੋਣਗੇ।

    ·       ਮਹਾਂ ਕਵੀ ਸ੍ਰੀ ਰਾਬਿੰਦਰ ਨਾਥ ਟੈਗੋਰ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ "ਰਾਸ਼ਟਰ ਗਾਣ" ਤਾਂ ਲਿਖ ਦਿੱਤਾ ਹੈ, "ਵਿਸ਼ਵੀ ਗਾਣ" ਵੀ ਕਿਉਂ ਨਹੀਂ ਲਿਖ ਦਿੰਦੇ ਤਾਂ ਉਹਨਾਂ "ਗਗਨ ਮੈ ਥਾਲਿ" ਸ਼ਬਦ ਦਾ ਹਵਾਲਾ ਦੇ ਕੇ ਕਿਹਾ ਸੀ ਵਿਸ਼ਵੀ ਗਾਣ ਬਹਤ ਸਮਾਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਪਹਿਲਾਂ ਹੀ ਮੌਜੂਦ ਹੈ।
    ·       ਕਿਉਂ? ਟੈਗੋਰ ਸਾਹਿਬ ਅਤੇਆਰਨਲਡ ਟਾਇਨਬੀ ਨੇ ਇਹ ਗੱਲ ਕਿਉੇਂ ਆਖੀ?
    ·       ਸਪੀਕਰ ਸਾਹਿਬ,
    o   ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕੋ-ਇੱਕ ਧਾਰਮਿਕ ਗ੍ਰੰਥ ਹੈ ਜਿਸ ਵਿਚ ਹੋਰਨਾਂ ਧਰਮਾਂ ਦੇ ਰਹਿਬਰਾਂ ਦੀ ਬਾਣੀ ਨੂੰ ਵੀ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਥਾਂ ਦਿੱਤੀ ਹੋਈ ਹੈ।ਇਸ ਵਿੱਚ ਹਿੰਦੂ ਭਗਤਾਂ, ਮੁਸਮਲਮਾਨ ਫਕੀਰਾਂ ਅਤੇ ਸੂਫੀ ਸੰਤਾਂ ਦੀ ਬਾਣੀ ਵੀ ਦਰਜ ਹੈ।ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਤਾਂ ਸਾਡਾ ਸਿਰ ਸਿੱਖ ਗੁਰੂ ਸਾਹਿਬਾਨ ਦੇ ਨਾਲ ਨਾਲ ਭਗਤ ਕਬੀਰ ਜੀ ਦੇ ਸਾਹਮਣੇ ਵੀ ਝੁਕਦਾ ਹੈ, ਸ਼ੇਖ ਫਰੀਦ ਸਾਹਮਣੇ ਵੀ ਝੁਕਦਾ ਹੈ, ਭਗਤ ਰਵਿਦਾਸ ਸਾਹਮਣੇ ਵੀ ਝੁਕਦਾ ਹੈ ਅਤੇ ਨਾਮਦੇਵ ਵਰਗੇ ਭਗਤਾਂ ਸਾਹਮਣੇ ਵੀ ਝੁਕਦਾ ਹੈ।
    o   ਇਹ ਉਹ ਧਾਰਮਿਕ ਗ੍ਰੰਥ ਹੈ ਜਿਹੜਾ"ਸਭੇ ਸਾਝੀਵਾਲ ਸਦਾਇਨ ਤੂ ਕੋਇ ਨਾ ਦੀਸੈ ਬਾਹਰਾ ਜੀਓ"ਕਹਿਕੇ ਪੂਰੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ, ਇਹ ਉਹ ਗ੍ਰੰਥ ਹੈ ਜਿਹੜਾ"ਏਕ ਪਿਤਾ ਏਕਸ ਕੇੇ ਹਮ ਬਾਰਿਕ"ਕਹਿਕੇ“universal brotherhood” ਦਾ ਸੁਨੇਹਾ ਦਿੰਦਾ ਹੈ ਅਤੇ ਇਹ ਧਾਰਮਿਕ ਗ੍ਰੰਥ ਹੈ ਜਿਹੜਾ"ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ"ਕਹਿਕੇ ਮਨੱਖੀ ਬਰਾਬਰੀ ਦਾ ਹੋਕਾ ਦਿੰਦਾ ਹੈ।
    o   ਸਪੀਕਰ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆਂ ਦੇ ਇੱਕੋ-ਇੱਕ ਧਾਰਮਿਕ ਗ੍ਰੰਥ ਹਨ ਜਿਨ੍ਹਾਂ ਨੂੰ 'ਗੁਰੂ' ਦਾ ਦਰਜਾ ਦੇ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਨੇ ਦੁਨੀਆਂ ਸਾਹਮਣੇ"ਸ਼ਬਦ ਗੁਰੂ"ਦਾ ਸਿਧਾਂਤ ਪੇਸ਼ ਕੀਤਾ।
    ·       ਇਸ ਲਈ ਸਪੀਕਰ ਸਾਹਿਬ, ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਦੀਆਂ ਘਟਨਾਵਾਂ ਨੂੰ ਇਸ ਸੰਦਰਭ ਵਿਚ ਵੀ ਵੇਖਣ ਦੀ ਲੋੜ ਹੈ ਕਿ ਕੀ ਇਹ ਘਟਨਾਵਾਂ ਉਹਨਾਂ ਸ਼ਕਤੀਆਂ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਜਿਹੜੀਆਂ"ਸ਼ਬਦ ਗੁਰੂ"ਦੇ ਸਿਧਾਂਤ ਨੂੰ ਖੋਰਾ ਲਾਕੇ ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਖਤਮ ਕਰਨਾ ਚਾਹੁੰਦੀਆਂ ਹਨ।
    ·      ਸਪੀਕਰ ਸਾਹਿਬ, ਅੱਜ ਜਦੋਂ ਮੈਂ ਇਸ ਪਵਿੱਤਰ ਸਦਨ ਵਿਚ ਬੋਲਣ ਲਈ ਖੜ੍ਹਾ ਹੋਇਆ ਹਾਂ ਤਾਂ ਮੇਰੇ ਮਨ ਦੀ ਹਾਲਤ ਕੁਝ ਇਸ ਤਰਾਂ ਦੀ ਹੈ ਕਿ
    "ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।
    ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਤਾਂ, ਮੇਰੇ ਯਾਰ ਮੇਰਾ ਜੀਣਾ ਕਿੰਝ ਸਹਿਣਗੇ।"
    ·      ਇੱਕ ਪਾਸੇ ਮੇਰੇ ਜ਼ਿਹਨ ਵਿਚ ਉਸ ਬਜ਼ੁਰਗਵਾਰ ਹਸਤੀ ਦੀ ਅਸੀਮ ਕਦਰ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਪਦ ਉੱਤੇ ਵੀ ਸੁਸ਼ੋਭਤ ਰਹੀ ਹੈ, ਜਿਸ ਨੂੰ ਪੰਜ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸ਼ਰਫ਼ ਵੀ ਹਾਸਲ ਰਿਹਾ ਹੈ।ਪਰ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਅਤੇ ਇਸ ਅਤਿ ਘਿਨਾਉਣੀ ਹਰਕਤ, ਨਾ ਕਾਬਿਲ-ਏ-ਬਰਦਾਸ਼ਤ ਹਿਮਾਕਤ ਅਤੇ ਘੋਰ ਪਾਪ ਵਿਰੁੱਧ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ਉੱਤੇ ਗੋਲੀਆਂ ਚਲਾਉਣ ਨਾਲ ਸਬੰਧਤ ਉਹ"ਕੌੜਾ ਸੱਚ"ਹੈ ਜੋ ਹਰ ਹਾਲਤ ਵਿਚ ਬਾਹਰ ਆਉਣਾ ਚਾਹੀਦਾ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ,"ਸਚੁ ਕੀ ਬਾਣੀ ਨਾਨਕ ਆਖੈ, ਸਚੁ ਸੁਣਾਇਸੀ ਸਚ ਕੀ ਬੇਲਾ॥"ਸਚ ਬੋਲਣ ਦਾ ਫਾਇਦਾ ਤਾਂ ਹੁੰਦਾ ਹੈ ਜੇ ਇਹ ਵੇਲੇ ਸਿਰ ਬੋਲਿਆ ਜਾਵੇ।
    ·      ਤੇ ਸਪੀਕਰ ਸਾਹਿਬ ਸੱਚ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪਾਵਨ ਸਰੂਪ1 ਜੂਨ2015ਨੂੰਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚੋਂ ਚੋਰੀ ਹੋਏ।ਇਸ ਤੋਂ ਅਗਲੇ ਦਿਨ2ਜੂਨ ਨੂੰ ਜਦੋਂ ਗ੍ਰੰਥੀ ਗੋਰਾ ਸਿੰਘ ਆਪਣੇ ਕੁਝ ਹੋਰ ਸਾਥੀਆਂ ਸਮੇਤ ਇਸ ਘਟਨਾ ਦੀ ਰਿਪੋਰਟ ਲਿਖਾਉਣ ਲਈ ਜਾ ਰਹੇ ਸਨ ਤਾਂ ਉਹਨਾਂ ਨੂੰ ਗੋਦਾਰਾ ਦੇ ਬੱਸ ਅੱਡੇ ਕੋਲ ਏ.ਐਸ.ਆਈ. ਹਰੀ ਕਿਸ਼ਨ ਮਿਲ ਗਿਆ ਜਿਸ ਨੇ ਇਹ ਘਟਨਾ ਸੁਣ ਕੇ ਬਾਜਾਖਾਨਾ ਥਾਣੇ ਵਿਚ ਐਫ.ਆਈ.ਆਰ. ਦਰਜ ਕਰਵਾਈ।
    ·      ਸਪੀਕਰ ਸਾਹਿਬ, ਜਾਗਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਹੋਵੇ ਅਤੇ ਆਪਣੇ ਆਪ ਨੂੰ ਪੰਥਕ ਕਹਿਣ ਵਾਲੀ ਸਰਕਾਰ ਨੂੰ ਚੌਵੀ ਘੰਟੇ ਪਤਾ ਹੀ ਨਾ ਲੱਗੇ।ਲਾਹਨਤ ਹੈ ਇਹੋ ਜਿਹੀ ਪੰਥਕ ਸਰਕਾਰ ਉੱਤੇ।
    ·      ਸਪੀਕਰ ਸਾਹਿਬ, ਅੱਗੇ ਹੋਰ ਸੁਣੋ।ਇਸ ਘਟਨਾ ਤੋਂ ਤਕਰੀਬਨ ਚਾਰ ਮਹੀਨੇ ਬਾਅਦ25ਸਤੰਬਰ ਨੂੰ ਬਰਗਾੜੀ ਪਿੰਡ ਵਿਚ ਦੋ ਹੱਥ ਲਿਖਤ ਪੋਸਟਰ ਲਾਏ ਜਾਂਦੇ ਹਨ ਜਿਨ੍ਹਾਂ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਭੱਦੇ ਸ਼ਬਦ ਲਿਖੇ ਗਏ।ਇਹ ਚੈਲਿੰਜ ਕੀਤਾ ਗਿਆ ਕਿ ਚੋਰੀ ਕੀਤਾ ਗਿਆ ਪਾਵਨ ਸਰੂਪ ਪਿੰਡ ਬਰਗਾੜੀ ਵਿਚ ਹੈ ਜੇ ਕਿਸੇ ਵਿਚ ਹਿੰਮਤ ਹੈ ਤਾਂ ਉਥੋਂ ਲੱਭ ਕੇ ਵਿਖਾ ਦੇਵੇ।
    ·      ਇਸ ਤੋਂ ਬਾਅਦ12ਅਕਤੂਬਰ ਦੀ ਰਾਤ ਨੂੰ ਪਿੰਡ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੀ ਸਾਹਮਣੀ ਗਲੀ ਵਿਚ ਚੋਰੀ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੰਗ ਪਾੜ ਕੇ ਖਿੰਡਾ ਦਿੱਤੇ ਗਏ।
    ·      ਸਪੀਕਰ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਅਤੇ ਇਸ ਦੇ ਅੰਗ ਪਾੜ ਕੇ ਖਿੰਡਾਉਣ ਦੀ ਹਿਰਦੇਵੇਧਕ ਘਟਨਾ ਵਿਚ ਤਕਰੀਬਨ ਸਾਢੇ ਚਾਰ ਮਹੀਨਿਆਂ ਦਾ ਸਮਾਂ ਬਣਦਾ ਹੈ।ਯਾਨੀ ਪੂਰੇ134ਦਿਨ ਇਹ ਅਖੌਤੀ ਪੰਥਕ ਸਰਕਾਰ ਕੁੰਭਕਰਨੀ ਨੀਂਦ ਵਿਚ ਗਲਤਾਨ ਰਹੀ।
    ·      ਇਸ ਲੰਬੇ ਅਰਸੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੋਰੀ ਹੋਇਆ ਸਰੂਪ ਲੱਭਣ ਲਈ ਕੋਈ ਵੀ ਗੰਭੀਰ ਯਤਨ ਨਹੀਂ ਕੀਤਾ ਗਿਆ।ਨਾ ਕੋਈ ਆਈਜੀ, ਨਾ ਕੋਈ ਡੀਜੀਪੀ, ਨਾ ਹੀ ਗ੍ਰਹਿ ਮੰਤਰੀ ਅਤੇ ਨਾ ਮੁੱਖ ਮੰਤਰੀ ਨੇ ਇਸ ਘਟਨਾ ਸਥਾਨ ਦਾ ਦੌਰਾ ਕਰਨ ਦੀ ਲੋੜ ਸਮਝੀ ਅਤੇ ਨਾ ਕਦੇ ਜਾਂਚ ਅਧਿਕਾਰੀਆਂ ਨੂੰ ਪੁੱਛਿਆ ਕਿ ਜਾਂਚ ਕਿੱਥੇ ਪਹੁੰਚੀ ਹੈ।ਕੀ ਬਾਦਲ ਸਾਹਿਬ ਇਸ ਸਦਨ ਤੇ ਸਿੱਖ ਜਗਤ ਨੂੰ ਦਸਣਗੇ ਕਿ ਇਸ ਲੰਬੀ ਖ਼ਾਮੋਸ਼ੀ ਦਾ ਕੀ ਭੇਦ ਸੀ?
    ·      ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਤਾਂ ਇਹ ਮੰਨਦੇ ਨਹੀਂ, ਇਸ ਲਈ ਸਪੀਕਰ ਸਾਹਿਬ ਮੈਂ ਇਹਨਾਂ ਦੇ ਬਣਾਏ ਗਏ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਕੁਝ ਸਦਨ ਸਾਹਮਣੇ ਰੱਖਦਾ ਹਾਂ।ਉਹਨਾਂ ਦੀ ਇਹ ਕਹਿੰਦੀ ਹੈ ਕਿ ਜੇ ਪੁਲੀਸ ਨੇ ਇਸ ਕੇਸ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਹੋਏ ਗੋਲੀ ਕਾਂਡ ਨਹੀਂ ਸੀ ਵਾਪਰਨੇ।
    o  ਜਸਟਿਸ ਜ਼ੋਰਾ ਸਿੰਘ ਕਮਿਸ਼ਨ ਆਪਣੀ ਰਿਪੋਰਟ ਦੇ ਪੰਨਾ ਨੰਬਰ20-21ਉੱਤੇ ਸਿੱਟਾ ਕੱਢਦੇ ਹਨ, "It needs no emphasize that the exercise of preparation of sketches becomes absolutely pointless if they are not prepared in accordance with the persons who had seen the culprits. More so, when the sketches were not published in any newspaper or shown to the public through visual media....VariousSikh organizations had their suspicion on six persons, but noneof them was thoroughly investigated.  The above discussion leads the Commission to hold that the investigators did not properly interrogate into the highly sensitive matter"
    ·     ਸਪੀਕਰ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪ ਲੱਭਣ ਵਿਚ ਬੁਰੀ ਤਰਾਂ ਫੇਲ੍ਹ ਹੋਈ ਅਤੇ ਬਹਿਬਲ ਕਲਾਂ ਵਿਚ ਗੋਲੀ ਨਾਲ ਦੋ ਨਿਹੱਥੇ ਨੌਜਵਾਨਾਂ ਨੂੰ ਮਾਰਨ ਤੋਂ ਬਾਅਦ ਪੰਥਕ ਸਰਕਾਰ ਦੀ ਪੁਲੀਸ ਨੇ ਇੱਕ ਹੋਰ ਕਰਨਾਮਾ ਕੀਤਾ
    ·     ਬਰਗਾੜੀ ਪਿੰਡ ਦੇ ਦੋ ਅੰਮ੍ਰਿਤਧਾਰੀ ਸਕੇ ਭਰਾਵਾਂ ਰੁਪਿੰਦਰ ਸਿੰਘ ਖਾਲਸਾ ਅਤੇ ਜਸਵਿੰਦਰ ਸਿੰਘ ਖਲਾਸਾ ਨੂੰ ਪੁਲੀਸ ਨੇ ਘਰ ਵਿਚੋਂ ਚੁੱਕ ਕੇ ਉਹਨਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ, ਪਾੜਣ ਅਤੇ ਉਸ ਦੇ ਅੰਗ ਪਿੰਡ ਦੀਆਂ ਗਲੀਆਂ ਵਿਚ ਖਿੰਡਾਉਣ ਦੇ ਦੋਸ਼ ਮੜ੍ਹ ਦਿੱਤੇ।
    ·     ਸਪੀਕਰ ਸਾਹਿਬ, ਇਹ ਬੜੀ ਵੱਡੀ ਸਾਜ਼ਿਸ਼ ਸੀ, ਦਸ਼ਮੇਸ਼ ਪਿਤਾ ਦੇ ਅੰਮ੍ਰਿਤ ਨੂੰ ਬਦਨਾਮ ਕਰਨ ਦੀ, ਇਹ ਸਾਜ਼ਿਸ਼ ਸੀ ਸਿੱਖਾਂ ਨੂੰ ਸਿੱਖਾਂ ਨਾਲ ਲੜਾਉਣ ਦੀ, ਇਹ ਸਾਜ਼ਿਸ਼ ਸੀਗੁਰੂ ਨਾਨਕ ਦੇ ਘਰ ਵਿੱਚ ਸੇਹ ਦਾ ਤੱਕਲਾ ਗੱਡਣ ਦੀਅਤੇ ਇਹ ਸਾਜ਼ਿਸ਼ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਬਚਾਉਣ ਦੀ।
    ·     ਇਸਸਾਜਿਸ਼ਵਿਚ ਕੌਣ ਕੌਣ ਸ਼ਾਮਲ ਸੀ? ਇਹ ਤਾਂ ਹੁਣ ਰੱਬ ਹੀ ਜਾਣਦੈ, ਸਪੀਕਰ ਸਾਹਿਬ।ਪਰ ਜਦੋਂ ਇਹ ਨੌਜਵਾਨ ਫੜ੍ਹੇ ਤਾਂ ਪੰਜਾਬ ਦੇ ਗ੍ਰਹਿ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਖੁਦ ਪੁਲੀਸ ਮੁੱਖੀ ਦੇ ਦਫਤਰ ਵਿਚ ਪ੍ਰੈਸ ਕਾਨਫਰੰਸਕਰ ਕੇ ਦੋਸ਼ੀਆਂ ਨੂੰ ਕਾਬੂ ਕਰਨ ਦਾ ਐਲਾਨ ਕਰਨ ਅਤੇਂਨਾਢਾਸਾਹਿਬ ਗੁਰਦੁਆਰੇ ਮੱਥਾ ਟੇਕਕੇਗੁਰੂ ਦਾ ਸ਼ੁਕਰਾਨਾ ਕਰਨਦਾ ਡਰਾਮਾ ਕੀਤਾ।
    ·     ਪਰਚੋਰ ਦੀ ਮਾਂ ਕਦੋਂ ਤੱਕ ਖੈਰ ਮਨਾਉਂਦੀ,ਦਸ ਦਿਨਾਂ ਬਾਅਦ ਹੀ ਸਰਕਾਰ ਨੂੰ ਥੁੱਕ ਕੇ ਚੱਟਣਾ ਪਿਆ ਅਤੇ ਸਿੱਖ ਸੰਗਤ ਦੇ ਦਬਾਅ ਹੇਠ ਇਹਨਾਂ ਨੌਜਵਾਨਾਂ ਨੂੰ ਰਿਹਾਅ ਕਰਨਾ ਪਿਆ।
    ·      ਸਪੀਕਰ ਸਾਹਿਬ, ਪਰ ਸੱਚ ਕਦੇ ਛੁਪਾਇਆ ਨਹੀਂ ਛੁਪਦਾ, ਇਹ ਸੱਤ ਪਰਦੇ ਪਾੜ ਕੇ ਵੀ ਬਾਹਰ ਆ ਜਾਂਦੈ ਅਤੇ ਸੱਚ ਇਹ ਹੈ ਕਿ ਵੋਟਾਂ ਦੀ ਖਾਤਰ ਬਾਦਲ ਪਰਿਵਾਰ ਦੀ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਅੰਗ ਪਾੜ ਕੇ ਗਲ਼ੀਆਂ ਵਿੱਚ ਰੋਲਣ ਵਾਲੇ ਪਾਪੀ ਬੰਦਿਆਂ ਨਾਲ ਖੜ੍ਹੀ ਸੀ ਅਤੇ ਗੁਰੂ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ਉੱਤੇ ਇਸ ਪੰਥਕ ਸਰਕਾਰ ਦੀ ਪੁਲਿਸ ਨੇ ਗੋਲ਼ੀਆਂ ਚਲਾਈਆਂ।
    ·      ਲੋਕ ਰਾਜ ਵਿੱਚ ਹਰ ਇੱਕ ਮਨੁੱਖ ਨੂੰ ਜਾਂ ਜੱਥੇਬੰਦੀ ਨੂੰ ਇਹ ਸੰਵਿਧਾਨਿਕ ਹੱਕ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰ ਸਕਦਾ ਹੈ।
    ·      ਸਪੀਕਰ ਸਾਹਿਬ, ਹਰ ਸਰਕਾਰ ਸਾਹਮਣੇ ਇਹੋ-ਜਿਹੀਆਂ ਸਥਿਤੀਆਂ ਆਉਂਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਨਾਲ ਨਜਿੱਠਣ ਲਈ ਦੋ ਤਰੀਕੇ ਹੁੰਦੇ ਹਨ।
    ·      ਸਪੀਕਰ ਸਾਹਿਬ, ਇੱਕ ਤਰੀਕਾ ਉਹ ਹੈ ਜਿਹੜਾ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੱਸਿਆ ਹੋਇਆ ਹੈ।ਗੁਰੂ ਸਾਹਿਬ ਦਾ ਹੁਕਮ ਹੈ ਕਿ ਜੇ ਕੋਈ ਝਗੜਾ ਜਾਂ ਬਖੇੜਾ ਖੜ੍ਹਾ ਹੋ ਜਾਵੇ ਤਾਂ ਪਹਿਲਾਂ ਕੋਈ ਚਿੱਠੀ ਭੇਜਣੀ ਚਾਹੀਦੀ ਹੈ ਜੇ ਫਿਰ ਵੀ ਮਸਲਾ ਹੱਲ ਨਾ ਹੋਵੇ ਤਾਂ ਕਿਸੇ ਵਿਚੋਲੇ ਰਾਹੀਂ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਜੇ ਫਿਰ ਵੀ ਮਸਲਾ ਨਾ ਸੁਲਝੇ ਤਾਂ ਕੋਈ ਹੋਰ ਹੱਲ ਬਾਰੇ ਸੋਚਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਫੁਰਮਾਨ ਹੈ: -
    "ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ॥
    ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ॥
    ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ॥"
    ਗੁਰੂ ਸਾਹਿਬ ਦਾ ਇਹ ਵੀ ਹੁਕਮ ਹੈ ਕਿ
    "ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਦਰਹੁ ਲਿਵ ਲਾਇ॥
    ਹਰ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥"
    ·      ਦੂਜਾ ਰਾਹ ਜਨਰਲ ਡਾਇਰ ਵਾਲਾ ਰਾਹ ਹੈ ਜਿਹੜਾ ਉਸ ਨੇ ਜਲ਼ਿਆਂਵਾਲੇ ਬਾਗ ਵਿੱਚ ਸ਼ਾਂਤਮਈ ਭਾਰਤੀਆਂ ਦੇ ਧਰਨੇ ਨੂੰ ਖਿੰਡਾਉਣ ਲਈ ਵਰਤਿਆ ਸੀ।
    ·      ਸਪੀਕਰ ਸਾਹਿਬ, ਕੈਪਟਨ ਅਮਰਿੰਦਰ ਸਿੰਘ ਨੇ ਗੁਰਮਤ ਦਾ ਰਾਹ ਅਪਣਾਇਆ ਹੋਇਆ ਹੈ ਅਤੇ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਸਰਕਾਰ ਨੇ ਜਨਰਲ ਡਾਇਰ ਦਾ ਰਾਹ ਅਪਣਾਇਆ ਸੀ।
    ·      ਸਪੀਕਰ ਸਾਹਿਬ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਕੋਟਕਪੁਰਾ ਚੌਕ ਵਿੱਚ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ਦਾ ਧਰਨਾ ਚੁਕਾਉਣ ਦੀ ਐਡੀ ਕਿਹੜੀ ਕਾਹਲੀ ਸੀ ਕਿ ਪੁਲਿਸ ਨੂੰ ਗੋਲ਼ੀਆਂ ਚਲਾਉਣੀਆਂ ਪਈਆਂ।
    ·      ਤਕਰੀਬਨ ਪੰਜ ਸੱਤ ਸੌ ਦਾ ਇਕੱਠ ਸੀ, ਪਰ ਪਤਾ ਨਹੀਂ ਕਿਉਂ ਉੱਥੇ ਛੇ-ਸੱਤ ਜ਼ਿਲ੍ਹਿਆਂ ਦੀ ਪੁਲਿਸ ਭੇਜ ਦਿੱਤੀ ਗਈ। ਇੱਕ ਏ.ਡੀ.ਜੀ.ਪੀ., ਦੋ ਆਈ.ਜੀ., ਦੋ ਡੀ.ਆਈ.ਜੀ., ਚਾਰ - ਪੰਜ ਐਸ.ਐਸ.ਪੀ. ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ। ਪਰ ਕਿਸੇ ਤੇ ਕਿਸੇ ਦਾ ਕੋਈ ਕੰਟਰੋਲ ਨਹੀਂ ਸੀ।
    ·      ਸਪੀਕਰ ਸਾਹਿਬ, ਦਰਅਸਲ ਉੱਥੇ ਦੋ ਪੁਲਿਸ ਫੋਰਸਾਂ ਕੰਮ ਕਰ ਰਹੀਆਂ ਸਨ। ਇੱਕ ਸੀ ਪੰਜਾਬ ਪੁਲਿਸ ਅਤੇ ਦੂਜੀ ਸੀ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਦੀ ਨਿੱਜੀ ਪੁਲਿਸ। ਪੰਜਾਬ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੋਲੀ ਚਲਾਉਣ ਦੇ ਵਿਰੁੱਧ ਸਨ ਪਰ ਸੈਣੀ ਦੀ ਪੁਲਿਸ ਗੋਲੀ ਚਲਾ ਕੇ ਸਾਢੇ ਛੇ ਵਜੇ ਤੋਂ ਪਹਿਲਾਂ-ਪਹਿਲਾਂ ਕੋਟਕਪੁਰਾ ਚੌਕ ਖਾਲੀ ਕਰਾਉਣ ਉੱਤੇ ਅੜੀ ਹੋਈ ਸੀ।
    ·      ਸਪੀਕਰ ਸਾਹਿਬ, ਸਾਢੇ ਛੇ ਵਜੇ ਹੀ ਕੋਟਕਪੁਰਾ ਚੌਕ ਕਿਉਂ ਖਾਲੀ ਕਰਾਉਣਾ ਜ਼ਰੂਰੀ ਸੀ ਇਹ ਤਾਂ ਹੁਣ ਸੈਣੀ ਸਾਹਿਬ ਜਾਂ ਉਸ ਵੇਲੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਜਾਂ ਫਿਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਦੱਸ ਸਕਦੇ ਨੇ, ਪਰ ਚਰਚਾ ਇਹ ਹੈ ਕਿ ਸੈਣੀ ਸਾਹਿਬ ਦਾ ਹੁਕਮ ਇਹ ਸੀ ਕਿ ਓਰਬਿਟ ਕੰਪਨੀ ਦੀਆਂ ਅੰਮ੍ਰਿਤਸਰ-ਪਠਾਨਕੋਟ ਨੂੰ ਜਾਣ ਵਾਲੀਆਂ ਬੱਸਾਂ ਦੇ ਆਉਣ ਤੋਂ ਪਹਿਲਾਂ-ਪਹਿਲਾਂ ਕੋਟਕਪੂਰਾ ਵਾਲਾ ਚੌਕ ਹਰ ਹਾਲਤ ਵਿੱਚ ਖਾਲੀ ਕਰਾਉਣਾ ਹੈ ਭਾਵੇਂ ਇਸ ਲਈ ਜਿੰਨੀ ਮਰਜੀ ਗੋਲ਼ੀ ਚਲਾਉਣੀ ਪਵੇ।
    ·      ਸੈਣੀ ਸਾਹਿਬ ਦੇ ਇਸ ਹੁਕਮ ਦਾ ਸਿੱਟਾ ਇਹ ਨਿਕਲਿਆ ਕਿ ਕੋਟਕਪੁਰੇ ਵਿੱਚ ਪੁਲਿਸ ਦੀ ਗੋਲ਼ੀ ਨਾਲ ਇੱਕ ਸਿੱਖ ਨੌਜਵਾਨ ਨਕਾਰਾ ਹੋ ਗਿਆ ਅਤੇ ਬਹਿਬਲ ਕਲਾਂ ਵਿੱਚ 2 ਸਿੱਖ ਨੌਜਵਾਨ ਗੋਲੀ ਨਾਲ ਮਾਰੇ ਗਏ।
    ·      ਸਪੀਕਰ ਸਾਹਿਬ, ਇੱਥੇ ਇੱਕ ਤੱਥ ਮੈਂ ਤੁਹਾਡੇ ਰਾਹੀਂ ਸਦਨ ਦੇ ਧਿਆਨ ਵਿੱਚ ਹੋਰ ਵੀ ਲਿਆਉਣਾ ਚਾਹੁੰਦਾ ਹਾਂ ਕਿ ਇਸ ਧਰਨੇ ਤੋਂ ਕੁੱਝ ਦਿਨ ਪਹਿਲਾਂ ਕੋਟਕਪੁਰੇ ਦੇ ਨੇੜੇ ਹੀ ਇੱਕ ਡੇਰੇ ਦੇ ਪੈਰੋਕਾਰਾਂ ਨੇ ਵੀ ਧਰਨਾ ਲਾਇਆ ਸੀ। ਉਨ੍ਹਾਂ ਦੀ ਮੰਗ ਸੀ ਕਿ ਇੱਕ ਖਾਸ ਫਿਲਮ ਉੱਤੇ ਲਾਈ ਗਈ ਪਾਬੰਦੀ ਖਤਮ ਕੀਤੀ ਜਾਵੇ। ਪਰ ਇਸ ਧਰਨੇ ਨੂੰ ਖਤਮ ਕਰਾਉਣ ਲਈ ਨਾ ਕਿਸੇ ਨੇ ਲਾਠੀਚਾਰਜ ਕੀਤਾ ਅਤੇ ਨਾ ਕਿਸੇ ਨੇ ਗੋਲੀ ਚਲਾਈ। ਮੇਰਾ ਇਹ ਮਤਲਬ ਨਹੀਂ ਹੈ ਕਿ ਇਸ ਧਰਨੇ ਤੇ ਵੀ ਗੋਲੀ ਚਲਾਈ ਜਾਂਦੀ ਪਰ ਸਰਕਾਰ ਦੇ ਇਸ ਦੋਹਰੇ ਮਾਪਦੰਡ ਨੂੰ ਸਮਝਣ ਦੀ ਲੋੜ ਹੈ।
    ·      ਇਸ ਸਬੰਧੀ ਐਸ.ਐਸ.ਪੀ. ਚਰਨਜੀਤ ਸ਼ਰਮਾ ਨੇ ਦੋਵੇਂ ਕਮਿਸ਼ਨਾਂ ਸਾਹਮਣੇ ਬਿਆਨ ਦਿੱਤਾ ਹੈ ਕਿ ਡੇਰਾ ਪੈਰੋਕਾਰਾਂ ਦੇ ਧਰਨੇ ਨੂੰ ਚੁਕਾਉਣ ਲਈ ਉਪਰੋਂ ਕੋਈ ਹੁਕਮ ਨਹੀਂ ਸੀ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ਦੇ ਪਹਿਲਾਂ ਕੋਟਕਪੂਰਾ ਅਤੇ ਫਿਰ ਬਹਿਬਲ ਕਲਾਂ ਵਿਚ ਲਾਏ ਗਏ ਧਰਨਿਆਂ ਨੂੰ ਹਰ ਹਾਲਤ ਵਿੱਚ ਖਤਮ ਕਰਾਉਣ ਦਾ ਹੁਕਮ ਸੀ।
    ·      ਸਪੀਕਰ ਸਾਹਿਬ, ਆਖਿਰ ਇਹ ਕਿਉਂ? ਜਵਾਬ ਸਪੱਸ਼ਟ ਹੈ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਸਰਕਾਰ ਡੇਰਾ ਪੈਰੋਕਾਰਾਂ ਦੀਆਂ ਵੋਟਾਂ ਬਟੋਰਨ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਗਲੀਆਂ ਵਿੱਚ ਰੋਲਣ ਵਾਲੇ ਮਹਾਂਪਾਪੀਆਂ ਨਾਲ ਖੜ੍ਹੀ ਸੀ।
    ·     ਸਪੀਕਰ ਸਾਹਿਬ, ਅੱਜ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬੇਹੁਰਮਤੀ ਅਤੇ ਇਸ ਮਹਾਨ ਗ੍ਰੰਥ ਦੀ ਅਜ਼ਮਤ ਗਲੀਆਂ ਵਿਚ ਰੋਲਣ ਵਿਰੁੱਧ ਰੋਸ ਪ੍ਰਗਟ ਕਰ ਰਹੀ ਸੰਗਤ ਉੱਤੇ ਗੋਲੀਆਂ ਚਲਾਉਣ ਦਾ ਮਾਮਲਾ ਵਿਚਾਰਿਆ ਜਾ ਰਿਹਾ ਹੈ ਤਾਂ ਮੇਰੇ ਜ਼ਿਹਨ ਵਿਚ ਅੱਜ ਤੋਂ ਤਕਰੀਬਨ ਚਾਲੀ ਸਾਲ ਪਹਿਲਾਂ ਵਾਪਰੀ ਘਟਨਾ ਆ ਰਹੀ ਹੈ ਜਿਸ ਕਾਰਨ ਪੂਰੇ ਪੰਜਾਬ ਨੂੰ ਪੰਦਰਾਂ ਸਾਲ ਸੰਤਾਪ ਭੋਗਣਾ ਪਿਆ।
    ·     ਇਹ ਘਟਨਾ 1978 ਦੀ ਹੈ, ਸਿੱਖ ਸੰਗਤ ਸ੍ਰੀ ਦਰਬਾਰ ਸਾਹਿਬ ਤੋਂ ਰੇਲਵੇ ਸਟੇਸ਼ਨ ਨੇੜੇ ਇੱਕ ਫਿਰਕੇ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਤਰੋੜ-ਮਰੋੜ ਕੇ ਛਾਪਣ ਅਤੇ ਪੜ੍ਹਣ ਵਿਰੁੱਧ ਰੋਸ ਪ੍ਰਗਟ ਕਰਨ ਗਈ ਤਾਂ ਅੱਗੋਂ ਇਸ ਫਿਰਹੇ ਦੇ ਹਥਿਆਰਬੰਦ ਬੰਦਿਆਂ ਅਤੇ ਪੁਲੀਸ ਵਲੋਂ ਚਲਾਈ ਗਈ ਗੋਲੀ ਨਾਲ ਸਿੱਖ ਸੰਗਤ ਵਿਚੋਂ ਤੇਰਾਂ ਵਿਅਕਤੀ ਮਾਰੇ ਗਏ।
    ·     ਸਪੀਕਰ ਸਾਹਿਬ, ਉਸ ਵੇਲੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ।ਉਸ ਵੇਲੇ ਵੀ ਕੋਈ ਦੋਸ਼ੀ ਨਹੀਂ ਸੀ ਫੜਿਆ ਗਿਆ।ਸਗੋਂ ਚਰਚਾ ਇਹ ਚਲਦੀ ਰਹੀ ਕਿ ਦੋਸ਼ੀਆਂ ਨੂੰ ਸੁਰੱਖਿਅਤ ਘਰੋ-ਘਰੀ ਪਹੁੰਚਾਇਆ ਗਿਆ।ਦੋਸ਼ੀ ਅਦਾਲਤ ਵਿਚੋਂ ਬਰੀ ਹੋ ਗਏ, ਪਰ ਬਾਦਲ ਸਾਹਿਬ ਦੀ ਪਤਾ ਨਹੀਂ ਕਿਹੜੀ ਮਜ਼ਬੂਰੀ ਸੀ ਕਿ ਇਸ ਫੈਸਲੇ ਵਿਰੁੱਧ ਸਰਕਾਰ ਨੇ ਅਪੀਲ ਵੀ ਨਹੀਂ ਸੀ ਕੀਤੀ।
    ·     ਇਹ ਸਿਰਫ ਮੌਕਾ-ਮੇਲ ਤਾਂ ਨਹੀਂ ਹੋ ਸਕਦਾ ਕਿ ਬਾਦਲ ਸਾਹਿਬ ਉਸ ਵੇਲੇ ਵੀ ਅਤੇ ਹੁਣ ਵੀ ਗੁਰੂ ਗ੍ਰੰਥ ਸਾਹਿਬ ਅਤੇ ਇਸ ਦੀ ਬਾਣੀ ਦਾ ਮਜ਼ਾਕ ਬਣਾਉਣ ਵਾਲਿਆਂ ਨਾਲ ਹੀ ਕਿਉਂ ਖੜ੍ਹੇ।
    ·     ਸਪੀਕਰ ਸਾਹਿਬ, ਇਹ ਮੌਕਾ ਮੇਲ ਨਹੀਂ ਹੈ ਸਗੋਂ ਖੇਡ, ਉਦੋਂ ਵੀ ਅਤੇ ਹੁਣ ਵੀ, ਇਹਨਾਂ ਫਿਰਕਿਆਂ ਦੀਆਂ ਵੋਟਾਂ ਲੈਣ ਦੀ ਸੀ।
    ·     ਮੈਂ ਸਪੀਕਰ ਸਾਹਿਬ ਰਾਹੀਂ ਸਦਨ ਦੇ ਮੈਂਬਰਾਂ ਦੇ ਧਿਆਨ ਵਿਚ ਇੱਕ ਹੋਰ ਤੱਥ ਵੀ ਸਾਂਝਾ ਕਰਨਾ ਚਾਹੁੰਦਾ ਹਾਂ।ਪੰਜਾਬ ਦੇ ਸੰਤਾਪ ਦੇ ਦਿਨਾਂ ਵਿਚ ਝੂਠੇ ਪੁਲੀਸ ਮੁਕਾਬਲਿਆਂ ਦੀ ਚਰਚਾ ਵੀ ਚਲਦੀ ਰਹੀ ਹੈ, ਹੁਣ ਵੀ ਚੱਲ ਰਹੀ ਹੈ ਅਤੇ ਚਲਦੀ ਹੀ ਰਹਿਣੀ ਹੈ।ਪਰ ਪੰਜਾਬ ਦੀ ਧਰਤੀ ਉੱਤੇ ਝੂਠੇ ਪੁਲੀਸ ਮੁਕਾਬਲਿਆਂ ਦੀ ਪਿਰਤ ਪਾਈ ਹੈ ਤਾਂ ਉਹ ਵੀ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਰਾਜ ਵਿਚ ਪਈ ਹੈ।28 ਜੁਲਾਈ 1970 ਨੂੰ ਪੁਲੀਸ ਨੇ ਉਸ ਵੇਲੇ ਦੇ ਨਕਸਲੀ ਆਗੂ ਬਾਬਾ ਬੂਝਾ ਸਿੰਘ ਨੂੰ ਘਰੋਂ ਚੁੱਕ ਕੇ ਫਿਲੌਰ ਨੇੜੇ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ। ਬਾਬਾ ਬੂਝਾ ਸਿੰਘ ਦੀ ਉਮਰ ਉਸ ਵੇਲੇ 83 ਸਾਲ ਸੀ ਅਤੇ ਉਹ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਗਦਰ ਪਾਰਟੀ ਵਿਚ ਵੀ ਸਰਗਰਮ ਰਹੇ ਸਨ।
    ·     ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਵੋਟਾਂ ਹਾਸਲ ਕਰਨਾ ਹੈ।ਵੋਟਾਂ ਦੀ ਗਿਣਤੀ-ਮਿਣਤੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਵਿਚ ਰੋਲਣਾ ਪਵੇ ਤਾਂ ਵੀ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ।ਵੋਟਾਂ ਦੀ ਖਾਤਰ ਜੇ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣੀਆਂ ਪੈਣ ਤਾਂ ਵੀ ਇੱਕ ਮਿੰਟ ਨਹੀਂ ਲਾਉਂਦੇ।
    ·     ਦਰਅਸਲ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੀ ਸਰਕਾਰ ਨੇ ਹਮੇਸ਼ਾ ਹੀ ਪੰਥਕ ਹੋਣ ਦਾ ਮਖੌਟਾ ਪਾ ਕੇ ਰੱਖਿਆ, ਅਸਲ ਵਿੱਚ ਇਹਨਾਂ ਦੇ ਗੁਰੂ ਸਾਹਿਬ ਦਾ ਇਹ ਹੁਕਮ ਇੰਨ-ਬਿੰਨ ਢੁਕਦਾ ਹੈ ਕਿ"
ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ॥"
    ·      ਸਪੀਕਰ ਸਾਹਿਬ, ਇਸ ਤੋਂ ਪਹਿਲਾਂ ਕਿ ਮੈਂ ਬਹਿਬਲ ਕਲਾਂ ਵਿੱਚ ਚਲਾਈ ਗਈ ਗੋਲ਼ੀ ਬਾਰੇ ਕੁੱਝ ਤੱਥ ਸਦਨ ਸਾਹਮਣੇ ਰੱਖਾਂ ਮੈਂ ਇੱਕ ਹੋਰ ਬਹੁਤ ਅਹਿਮ ਮਾਮਲਾ ਸਦਨ ਦੇ ਮੈਂਬਰਾਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ।
    ·     ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ, ਕੋਟਕਪੁਰਾ ਗੋਲ਼ੀ ਕਾਂਡ ਅਤੇ ਬਹਿਬਲ ਕਲਾਂ ਦਾ ਗੋਲ਼ੀ ਕਾਂਡ ਇਨ੍ਹਾਂ ਸਾਰੀਆਂ ਘਟਨਾਵਾਂ ਦੀ ਜੜ੍ਹ ਇੱਕ ਡੇਰੇ ਦੇ ਪੈਰੋਕਾਰ ਨੂੰ ਸਾਰੇ ਪੰਥਕ ਸਿਧਾਂਤਾਂ, ਪ੍ਰੰਪਰਾਵਾਂ ਅਤੇ ਮਾਨਤਾਵਾਂ ਦਾ ਘਾਣ ਕਰਕੇ ਦਿੱਤੀ ਗਈ ਮੁਆਫੀ ਦੀ ਘਟਨਾ ਹੈ।
    ·     ਇਹ ਮੁਆਫੀ ਕਿਸ ਨੇ ਦਿਵਾਈ? ਕਿਉਂ ਦਿਵਾਈ? ਅਤੇ ਉਸ ਦੇ ਸਿੱਟੇ ਕੀ ਨਿਕਲੇ ਇਹ ਜਾਨਣਾ ਬਹੁਤ ਲਾਜ਼ਮੀ ਹੈ।
    ·      ਸਪੀਕਰ ਸਾਹਿਬ, ਇਹ ਹੁਣ ਖੁੱਲ੍ਹਮ-ਖੁੱਲ੍ਹਾ ਭੇਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਅਵੱਗਿਆ ਕਰਕੇ ਪੰਥ ਵਿੱਚੋਂ ਛੇਕੇ ਹੋਏ ਡੇਰਾ ਮੁਖੀ ਨਾਲ ਬੰਬਈ ਵਿਖੇ ਇੱਕ ਫਿਲਮੀ ਐਕਟਰ ਦੇ ਘਰੇ ਮੁਲਾਕਾਤ ਕੀਤੀ। ਫਿਰ ਤਖਤਾਂ ਦੇ ਜੱਥੇਦਾਰ ਸਾਹਿਬਾਨ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਖੇ ਤਲਬ ਕੀਤਾ ਗਿਆ।ਰਾਜ ਸ਼ਕਤੀ ਦੇ ਬਲਬੁਤੇ ਜੱਥੇਦਾਰ ਸਾਹਿਬਾਨ ਨੂੰ ਮਜਬੂਰ ਕੀਤਾ ਗਿਆ ਕਿ ਡੇਰਾ ਮੁਖੀ ਨੂੰ ਮੁਆਫੀ ਦੇ ਕੇ ਮੁੜ ਸਿੱਖ ਪੰਥ ਵਿੱਚ ਸ਼ਾਮਿਲ ਕੀਤਾ ਜਾਵੇ।
    ·      ਸਪੀਕਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਸਮੁੱਚੇ ਖਾਲਸਾ ਪੰਥ ਦੀ ਸਰਬਉੱਚ ਸੰਸਥਾ ਹੈ।ਦੁਨੀਆ ਭਰ ਵਿੱਚ ਵਸਦਾ ਹਰ ਸਿੱਖ ਭਾਵੇਂ ਉਹ ਕਿਸੇ ਵੀ ਰਾਜਨੀਤਕ ਜਾਂ ਸਮਾਜਿਕ ਵਿਚਾਰਧਾਰਾ ਨਾਲ ਸਬੰਧ ਰੱਖਦਾ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹਰ ਹੁਕਮ ਸਾਹਮਣੇ ਸਿਰ ਝੁਕਾਉਂਦਾ ਹੈ।
    ·      ਪਰ ਦੋ ਜੱਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹੋਈ ਹੈ। ਇਸ ਲਈ ਇਹਨਾਂ ਦੋਹਾਂ ਜੱਥੇਬੰਦੀਆਂ ਦੀ ਮੁੱਢਲੀ ਡਿਊਟੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਹਰ ਹੁਕਮ ਪਹਿਲਾਂ ਖੁਦ ਮੰਨਣ ਅਤੇ ਫਿਰ ਹੋਰਨਾਂ ਨੂੰ ਵੀ ਮੰਨਣ ਲਈ ਪ੍ਰੇਰਨ।
    ·     ਪਰ ਸਪੀਕਰ ਸਾਹਿਬ ਕੌੜਾ ਸੱਚ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵਕਾਰ ਨੂੰ ਜਿੰਨੀ ਢਾਹ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਨੇ ਲਾਈ ਹੈ ਉਨੀ ਹੋਰ ਕਿਸੇ ਨੇ ਨਹੀਂ ਲਾਈ।
    ·      ਸਪੀਕਰ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਦਾ ਇੱਕ ਸ਼ਬਦ ਹੈ
"ਮਾਥੇ ਤਿਲਕੁ ਹਥਿ ਮਾਲਾ ਬਾਨਾਂ॥
  ਲੋਗਨ ਰਾਮੁ ਖਿਲਉਨਾ ਜਾਨਾਂ
॥"
    ·     ਜਿਸ ਤਰ੍ਹਾਂ ਕੁੱਝ ਲੋਕ ਪ੍ਰਮਾਤਮਾ ਨੂੰ ਖਿਲਾਉਣਾ ਹੀ ਸਮਝ ਲੈਂਦੇ ਹਨ ਉਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ, ਖਾਸ ਕਰਕੇ ਬਾਦਲ ਪਰਿਵਾਰ ਨੇ ਸਿੱਖਾਂ ਦੀ ਸਰਵ ਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਖਿਲਾਉਣਾ ਬਣਾ ਲਿਆ ਹੈ। ਜਦੋਂ ਮਰਜ਼ੀ, ਜਿਸ ਵਿਰੁੱਧ ਮਰਜ਼ੀ ਵਰਤ ਲਿਆ। ਜਦੋਂ ਮਰਜੀ ਹੋਈ ਕਿਸੇ ਨੂੰ ਜੱਥੇਦਾਰ ਨਿਯੁਕਤ ਕਰ ਦਿੱਤਾ ਅਤੇ ਜਦੋਂ ਮਰਜੀ ਹੋਈ ਬੇਆਬਰੂ ਕਰਕੇ ਅਹੁਦੇ ਤੋਂ ਫਾਰਗ ਕਰ ਦਿੱਤਾ।
    ·     ਸਪੀਕਰ ਸਾਹਿਬ, ਮੈਂ ਕਿਸ-ਕਿਸ ਦਾ ਨਾਂ ਲਵਾਂ ਲਿਸਟ ਬੜੀ ਲੰਬੀ ਹੈ।ਕਿੰਨ੍ਹੇ ਜੱਥੇਦਾਰ ਸਾਹਿਬਾਨ ਨੂੰ ਸਿਰਫ ਇਸ ਕਰਕੇ ਅਹੁਦੇ ਤੋਂ ਲਾਹਿਆ ਗਿਆ ਕਿ ਉਨ੍ਹਾਂ ਨੇ ਸਿੱਖ ਸਿਧਾਂਤਾਂ ਅਤੇ ਪ੍ਰੰਪਰਾਵਾਂ ਦਾ ਵਾਸਤਾ ਪਾ ਕੇ ਬਾਦਲ ਪਰਿਵਾਰ ਦੀ ਮਰਜ਼ੀ ਮੁਤਾਬਕ ਫੈਸਲੇ ਲੈਣ ਤੋਂ ਨਾਂਹ ਕਰ ਦਿੱਤੀ ਸੀ।
    ·     ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਸਿਰਫ ਇਸ ਕਰਕੇ ਅਹੁਦੇ ਤੋਂ ਹਟਾਇਆ ਗਿਆ ਕਿ ਉਸ ਨੇ ਸਿਰਫ ਇਹ ਕਿਹਾ ਸੀ ਕਿ 1999 ਦੀ ਵਿਸਾਖੀ ਤੱਕ ਉਸ ਵੇਲੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਜਾਵੇ। ਪਰ ਇਹ ਗੱਲ ਬਾਦਲ ਪਰਿਵਾਰ ਦੀ ਸੌੜੀ ਸਿਆਸਤ ਨੂੰ ਨਹੀਂ ਪੁਗਦੀ ਸੀ।ਸੋ ਭਾਈ ਰਣਜੀਤ ਸਿੰਘ ਨੂੰ ਲਾਹ ਦਿੱਤਾ ਗਿਆ।
    ·     ਇਸੇ ਤਰ੍ਹਾਂ ਹੀ ਗਿਆਨੀ ਪੂਰਨ ਸਿੰਘ, ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਅਤੇ ਉਨ੍ਹਾਂ ਤੋਂ ਪਹਿਲਾਂ ਭਾਈ ਮਨਜੀਤ ਸਿੰਘ ਅਤੇ ਗਿਆਨੀ ਕੇਵਲ ਸਿੰਘ ਹੋਰਾਂ ਨੂੰ ਬੇਇੱਜਤ ਕਰਕੇ ਘਰਾਂ ਨੂੰ ਤੋਰਿਆ ਗਿਆ।
    ·     ਸਪੀਕਰ ਸਾਹਿਬ, ਇਸ ਪਰਿਵਾਰ ਨੇ ਨਾ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਅਜ਼ਮਤ ਅਤੇ ਵਕਾਰ ਨੂੰ ਢਾਹ ਲਾਈ ਬਲਕਿ ਸਿੱਖਾਂ ਨੂੰ ਆਪਣੀਆਂ ਜਾਨਾਂ ਤੋਂ ਵੀ ਪਿਆਰੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਲਈ ਹੋਂਦ ਵਿੱਚ ਪੰਥਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਸਾਧਨ ਨੂੰ ਆਪਣੀ ਪਰਿਵਾਰਕ ਸਿਆਸਤ ਨੂੰ ਅੱਗੇ ਵਧਾਉਣ ਲਈ ਵਰਤਿਆ।
    ·     ਅਕਾਲੀ ਦਲ ਦੀਆਂ ਸਿਆਸੀ ਕਾਨਫਰੰਸਾਂ ਤੇ ਮੀਟਿੰਗ ਲਈ ਗੁਰਦੁਆਰਿਆਂ ਦੀ ਗੋਲਕ, ਗੁਰਦੁਆਰਿਆਂ ਦਾ ਲੰਗਰ ਅਤੇ ਗੁਰਦੁਆਰਿਆਂ ਦੀਆਂ ਗੱਡੀਆਂ ਵਰਤੀਆਂ।
    ·     ਸਪੀਕਰ ਸਾਹਿਬ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਸਾਰਿਆਂ ਲਈ ਸਤਿਕਾਰਯੋਗ ਹਸਤੀ ਹਨ ਪਰ ਇਹ ਇੱਕ ਕੌੜਾ ਸੱਚ ਹੈ ਕਿ ਪੰਥਕ ਸੰਸਥਾਵਾਂ ਉੱਤੇ ਆਪਣੇ ਪਰਿਵਾਰ ਦੀ ਚੌਧਰ ਪੱਕੀ ਕਰਨ ਲਈ ਜਿੰਨੀ ਢਾਹ ਇਸ ਇਕੱਲੇ ਵਿਅਕਤੀ ਨੇ ਪੰਥਕ ਸਿਧਾਂਤਾਂ, ਸੰਸਥਾਵਾਂ, ਪ੍ਰੰਪਰਾਵਾਂ ਅਤੇ ਜੱਥੇਬੰਦੀਆਂ ਨੂੰ ਲਾਈ ਹੈ, ਹੋਰ ਕਿਸੇ ਨੇ ਨਹੀਂ ਲਾਈ।
    ·     ਇਸ ਸਬੰਧੀ 1999 ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਹਿ ਚੁੱਕੇ ਜਥੇਦਾਰ ਸਾਹਿਬ ਭਾਈ ਰਣਜੀਤ ਸਿੰਘ ਨੇ ਕਿਹਾ ਸੀ ਕਿ ਬਾਦਲ ਪਰਿਵਾਰ ਪੰਥਕ ਸੰਸਥਾਵਾਂ ਉੱਤੇ ਅਮਰ ਵੇਲ੍ਹ ਬਣ ਕੇ ਛਾਇਆ ਹੋਇਆ ਹੈ।ਜਿਵੇਂ ਅਮਰ ਵੇਲ੍ਹ ਆਪ ਤਾਂ ਵਧਦੀ ਫੁੱਲਦੀ ਰਹਿੰਦੀ ਹੈ, ਪਰ ਜਿਸ ਦਰਖਤ ਉੱਤੇ ਚੜ੍ਹਦੀ ਹੈ ਉਸ ਨੂੰ ਸੁਕਾ ਦਿੰਦੀ ਹੈ।ਅੱਜ ਬਾਦਲ ਪਰਿਵਾਰ ਵੱਧ ਫੁੱਲ ਰਿਹਾ ਹੈ, ਪਰ ਸਾਰੀਆਂ ਪੰਥਕ ਸੰਸਥਾਵਾਂ ਸੋਕੇ ਦੀਆਂ ਸ਼ਿਕਾਰ ਹੋਈਆਂ ਪਈਆਂ ਹਨ।
    ·     ਸਪੀਕਰ ਸਾਹਿਬ, ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਹਰ ਉਸ ਅਕਾਲੀ ਸਰਕਾਰ ਵਿਰੁੱਧ ਬਗਾਵਤ ਕਰਵਾਈ ਜਿਸ ਵਿਚ ਇਹ ਖੁਦ ਮੁੱਖ ਮੰਤਰੀ ਨਹੀਂ ਸਨ।ਇਹਨਾਂ ਨੇ ਹਰ ਅਕਾਲੀ ਮੁੱਖ ਮੰਤਰੀ ਦਾ ਵਿਰੋਧ ਕੀਤਾ ਭਾਵੇਂ ਉਹ ਸਰਦਾਰ ਲਛਮਣ ਸਿੰਘ ਗਿੱਲ ਸਨ, ਭਾਵੇਂ ਉਹ ਸਰਦਾਰ ਗੁਰਨਾਮ ਸਿੰਘ ਸਨ ਅਤੇ ਜਾਂ ਫਿਰ ਸਰਦਾਰ ਸੁਰਜੀਤ ਸਿੰਘ ਬਰਨਾਲਾ ਸਨ।
    ·     ਇਹਨਾਂ ਨੇ ਹਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਵਿਰੋਧਤਾ ਕੀਤੀ ਅਤੇ ਉਹਨਾਂ ਨੂੰ ਬਦਨਾਮ ਕੀਤਾ।ਜਗਦੇਵ ਸਿੰਘ ਤਲਵੰਡੀ ਨੂੰ ''ਫੀਮ ਦੀ ਮੰਡੀ'' ਕਿਹਾ।ਸੰਤ ਹਰਚੰਦ ਸਿੰਘ ਲੌਂਗੋਵਾਲ ਵਿਰੁੱਧ ਅਜਿਹਾ ਮਾਹੌਲ ਪੈਦਾ ਕੀਤਾ ਕਿ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ।
    ·     ਸਿੱਖ ਜਗਤ ਵਿੱਚ ਸਭ ਤੋਂ ਇਮਾਨਦਾਰ ਸਮਝੇ ਜਾਂਦੇ ਸਵਰਗੀ ਪੰਥ ਰਤਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਉਹਨਾਂ ਦੀ ਅਖੀਰਲੀ ਉਮਰੇ ਆਪਣੇ ਸਾਥੀਆਂ ਤੋਂ ਗੋਲਕ ਚੋਰ ਕਹਾ ਕੇ ਜਲੀਲ ਕਰਵਾਇਆ ਗਿਆ।
    ·     ਸਪੀਕਰ ਸਾਹਿਬ, ਸਾਰੀਆਂ ਦੀਆਂ ਸਾਰੀਆਂ ਪੰਥਕ ਸੰਸਥਾਵਾਂ ਦਾ ਘਾਣ ਕਰਕੇ ਜਿਹੜੇ ਚਾਰ ਰਤਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੱਢੇ ਉਹ ਇਹ ਹਨ: - ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ।
    ·     ਸਪੀਕਰ ਸਾਹਿਬ, ਆਓ ਹੁਣ ਜਾਂਦੇ-ਜਾਂਦੇ ਬਹਿਬਲ ਕਲਾਂ ਵਿੱਚ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਣ ਵਾਲੀ ਸਰਕਾਰ ਦੀ ਪੁਲਿਸ ਵੱਲੋਂ ਚਲਾਈ ਗੋਲੀ ਬਾਰੇ ਵੀ ਗੱਲ ਕਰ ਲਈਏ।
    ·     ਇੱਥੇ ਵੀ ਮੈਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਥਾਂ ਇਨ੍ਹਾਂ ਦੀ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਅਧਾਰ ਬਣਾ ਕੇ ਹੀ ਗੱਲ ਕਰਾਂਗਾ।
    ·     ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਇਹ ਸਿੱਧ ਕੀਤਾ ਹੈ ਕਿ ਬਹਿਬਲ ਕਲਾਂ ਵਿੱਚ ਚਲਾਈ ਗਈ ਗੋਲ਼ੀ ਬਿਨਾਂ ਕਿਸੇ ਭੜਕਾਹਟ ਤੋਂ ਬੇਵਜਾਹ ਚਲਾਈ ਗਈ। ਜਸਟਿਸ ਜੋਰਾ ਸਿੰਘ ਨੇ ਮਰਨ ਵਾਲੇ ਵਿਅਕਤੀਆਂ ਦੇ ਪੋਸਟ ਮਾਰਟਮਾਂ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਗੋਲ਼ੀਆਂ ਤਿੰਨ ਫੁੱਟ ਦੀ ਦੂਰੀ ਤੋਂ ਮਾਰੀਆਂ ਗਈਆਂ।ਗੋਲ਼ੀਆਂ ਸਰੀਰ ਦੇ ਉਪਰਲੇ ਹਿੱਸੇ ਵਿੱਚ ਵੱਜ ਕੇ ਹੇਠਾਂ ਵਾਲੇ ਪਾਸਿਓਂ ਬਾਹਰ ਨਿਕਲੀਆਂ, ਜਿਸ ਤੋਂ ਸਿੱਧ ਹੁੰਦਾ ਹੈ ਕਿ ਪੁਲਿਸ ਨੇ ਗੋਲ਼ੀਆਂ ਬੈਠੇ ਹੋਏ ਵਿਅਕਤੀਆਂ ਉੱਤੇ ਵਰਾਈਆਂ।
    ·     ਜਸਟਿਸ ਜੋਰਾ ਸਿੰਘ ਨੇ ਇਹ ਵੀ ਲਿਖਿਆ ਹੈ ਕਿ ਗੋਲ਼ੀ ਚਲਾਉਣ ਤੋਂ ਪਹਿਲਾਂ ਪੁਲਿਸ ਨੇ ਧਰਨੇ ਉੱਤੇ ਬੈਠੇ ਵਿਅਕਤੀਆਂ ਨੂੰ ਉਠਾਉਣ ਲਈ ਨਾ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ ਅਤੇ ਨਾ ਹੀ ਕੋਈ ਲਾਠੀ ਚਾਰਜ ਕੀਤਾ। ਡੇਢ ਮਿੰਟ ਦੀ ਵਾਰਨਿੰਗ ਦੇ ਕੇ ਸਿੱਧੀਆਂ ਗੋਲ਼ੀਆਂ ਮਾਰੀਆਂ ਗਈਆਂ।
    ·     ਸਪੀਕਰ ਸਾਹਿਬ, ਜਸਟਿਸ ਜੋਰਾ ਸਿੰਘ ਨੇ ਵੇਰਵੇ ਆਪਣੀ ਰਿਪੋਰਟ ਦੇ ਪੰਨਾ ਨੰਬਰ 48 ਉੱਤੇ ਇਉਂ ਦਰਜ ਕੀਤੇ ਹਨ: -
    "In the circumstances where both the victims (Gurjeet Singh and Krishan Bhagwan Singh) were in sitting position, what impelled the police official(s) to fire at them, and that too, from a close contact, is beyond comprehension. More so, when the victims were defenseless and unarmed. The upsot, therefore, is that the polife firing as a result of   which two persons (Gurjeet Singh and Krishan Bhagwan Singh) died and more than five injured, som grievously, was absolutely unwarranted."
    ·     ਸਪੀਕਰ ਸਾਹਿਬ, ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਤਾਂ ਇਹ ਨਹੀਂ ਮੰਨਦੇ, ਪਰ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਤਾਂ ਇਹਨਾਂ ਨੇ ਖੁਦ ਬਣਾਇਆ ਸੀ। ਉਸ ਦਾ ਹਾਲ ਇਨ੍ਹਾਂ ਨੇ ਕੀ ਕੀਤਾ ਉਹ ਵੀ ਸੁਣੋ। ਜਦੋਂ ਜਸਟਿਸ ਜ਼ੋਰਾ ਸਿੰਘ ਨੇ ਆਪਣੀ ਰਿਪੋਰਟ ਮੁਕੰਮਲ ਕਰ ਲਈ ਤਾਂ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਸਮਾਂ ਮੰਗਿਆ, ਪਰ ਉਨ੍ਹਾਂ ਕਹਿ ਦਿੱਤਾ ਕਿ ਮੇਰੇ ਕੋਲ ਸਮਾਂ ਨਹੀਂ ਹੈ ਤੁਸੀਂ ਇਹ ਰਿਪੋਰਟ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਦੇ ਦਿਓ। ਜਸਟਿਸ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਲੱਭਣਾ ਸ਼ੁਰੂ ਕਰ ਦਿੱਤਾ, ਪਹਿਲਾਂ ਤਾਂ ਉਹ ਕਿੰਨੇ ਦਿਨ ਲੱਭੇ ਹੀ ਨਹੀਂ ਅਤੇ ਜਦੋਂ ਲੱਭੇ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਬਹੁਤ ਰੁਝਿਆ ਹੋਇਆ ਹਾਂ ਤੁਸੀਂ ਇਹ ਰਿਪੋਰਟ ਚੀਫ ਸੈਕਟਰੀ ਸਾਹਿਬ ਨੂੰ ਦੇ ਦਿਓ ਅਤੇ ਚੀਫ ਸੈਕਟਰੀ ਸਾਹਿਬ ਨੇ ਜਸਟਿਸ ਸਾਹਿਬ ਨੂੰ ਮਿਲਣ ਤੋਂ ਹੀ ਨਾਂਹ ਕਰ ਦਿੱਤੀ ਅਤੇ ਅਖੀਰ ਜਸਟਿਸ ਜ਼ੋਰਾ ਸਿੰਘ ਜੀ ਨੂੰ ਆਪਣੀ ਇਹ ਰਿਪੋਰਟ ਕਿਸੇ ਜੂਨੀਅਰ ਅਧਿਕਾਰੀ ਨੁੰ ਸੌਂਪਣੀ ਪਈ। ਜਦੋਂ ਸਰਕਾਰ ਦਾ ਵਤੀਰਾ ਇਸ ਰਿਪੋਰਟ ਬਾਰੇ ਐਨਾ ਰੁੱਖਾ ਅਤੇ ਗੈਰਜ਼ਿੰਮੇਵਾਰਨਾ ਸੀ ਤਾਂ ਇਸ ਰਿਪੋਰਟ ਦਾ ਹਸ਼ਰ ਉਹੀ ਹੋਇਆ ਜੋ ਹੋਣਾ ਸੀ। ਇਸ ਰਿਪੋਰਟ ਦੀਆਂ ਸਿਫਾਰਸ਼ਾਂ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ਼ ਲੱਭਣ ਜਾਂ ਗੋਲ਼ੀ ਚਲਾਉਣ ਲਈ ਜ਼ਿੰਮੇਵਾਰ ਕਿਸੇ ਅਧਿਕਾਰੀ ਉੱਤੇ ਕੇਸ ਦਰਜ ਕਰਨ ਦਾ ਅਮਲ ਨਹੀਂ ਕੀਤਾ ਗਿਆ।
    ·     ਸਪੀਕਰ ਸਾਹਿਬ, ਅਖੀਰ ਵਿੱਚ ਮੈਂ ਇੱਕ ਹੋਰ ਨੁਕਤਾ ਉਠਾਉਣਾ ਚਾਹੁੰਦਾ ਹਾਂ। ਸ੍ਰੋਮਣੀ ਅਕਾਲੀ ਦਲ ਨੇ 90ਵਿਆਂ ਦੇ ਦਹਾਕੇ ਵਿੱਚ ਇੱਕ ਪੁਲਿਸ ਅਧਿਕਾਰੀ ਦਾ ਨਾਂ ਲੈ ਕੇ ਬੜਾ ਰੌਲਾ ਪਾਇਆ ਸੀ ਕਿ ਇਸ ਨੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਹੈ, ਸਿੱਖ ਨੌਜਵਾਨਾਂ ਨੂੰ ਝੁਠੇ ਪੁਲੀਸ ਮੁਕਾਬਲਿਆਂ ਵਿੱਚ ਮਾਰਿਆ ਹੈ ਅਤੇ ਧੀਆਂ ਭੈਣਾਂ ਦੀ ਬੇਪਤੀ ਕੀਤੀ ਹੈ।
ਸਪੀਕਰ ਸਾਹਿਬ, ਇਸ ਅਧਿਕਾਰੀ ਦਾ ਨਾਂ ਸੁਮੇਧ ਸਿੰਘ ਸੈਣੀ ਸਾਬਕਾ ਡੀ.ਜੀ.ਪੀ. ਪੰਜਾਬ।
    ·     ਇਸ ਤੋਂ ਪਹਿਲਾਂ ਕਿ ਇਹ ਪੁੱਛਿਆ ਜਾਵੇ ਕਿ ਇਸ ਅਧਿਕਾਰੀ ਨੂੰ ਡੀ.ਜੀ.ਪੀ. ਲਾਉਣ ਦੀ ਕਿਹੜੀ ਮਜਬੂਰੀ ਸੀ ਥੋੜ੍ਹਾ ਜਿਹਾ ਸੁਮੇਧ ਸਿੰਘ ਸੈਣੀ ਬਾਰੇ ਵੀ ਜਾਣ ਲਿਆ ਜਾਵੇ।
    ·     ਇਸ ਸਬੰਧ ਵਿੱਚ ਮੈਂ ਸਿਰਫ ਤਿੰਨ ਘਟਨਾਵਾਂ ਦਾ ਜਿਕਰ ਕਰਨਾ ਚਾਹਵਾਂਗਾ।
    ·     ਪਹਿਲੀ ਘਟਨਾ ਲੁਧਿਆਣੇ ਸ਼ਹਿਰ ਦੀ ਹੈ, ਜਿੱਥੇ ਸੈਣੀ ਸਾਹਿਬ ਜ਼ਿਲ੍ਹਾ ਪੁਲੀਸ ਮੁਖੀ ਰਹੇ ਸਨ। ਸ਼ਹਿਰ ਵਿੱਚ ਮਾਰੂਤੀ ਕਾਰਾਂ ਦੀ ਇੱਕ ਏਜੰਸੀ ਸੀ, ਸੈਣੀ ਮੋਟਰਜ਼।ਇਹ ਕੋਈ ਅੱਤਵਾਦੀ ਪਰਿਵਾਰ ਨਹੀਂ ਸੀ ਬਲਕਿ ਕਾਨੂੰਨ ਨੂੰ ਮੰਨਣ ਵਾਲੇ ਸ਼ਹਿਰੀਆਂ ਅਤੇ ਵਪਾਰੀਆਂ ਦਾ ਪਰਿਵਾਰ ਸੀ। ਸੈਣੀ ਸਾਹਿਬ ਦੀ ਇਸ ਪਰਿਵਾਰ ਨਾਲ ਕੋਈ ਨਿੱਜੀ ਰੰਜ਼ਿਸ਼ ਸੀ। ਸੈਣੀ ਸਾਹਿਬ ਨੇ ਆਪਣੀ ਨਿੱਜੀ ਕਿੜ੍ਹ ਕੱਢਣ ਲਈ ਇਸ ਪਰਿਵਾਰ ਦੇ ਦੋ ਸਕੇ ਭਰਾਵਾਂ-ਵਿਨੋਦ ਕੁਮਾਰ, ਅਸ਼ੋਕ ਕੁਮਾਰ ਅਤੇ ਉਹਨਾਂ ਦੇ ਡਰਾਈਵਰ ਮੁਖਤਿਆਰ ਸਿੰਘ ਨੂੰ ਉਸ ਦਿਨ ਚੁੱਕ ਕੇ ਕਿਧਰੇ ਖਪਾ ਦਿੱਤੇ ਜਿਸ ਦਿਨ ਉਹਨਾਂ ਦੇ ਪਿਤਾ ਨੇ ਲੁਧਿਆਣੇ ਦੇ ਦਿਆਨੰਦ ਹਸਪਤਾਲ ਵਿੱਚ ਆਖਰੀ ਸਾਹ ਲਿਆ ਸੀ।ਇਸ ਪਰਿਵਾਰ ਦੀਆਂ ਔਰਤਾਂ ਸ਼੍ਰੀਮਤੀ ਬਾਲਾ, ਸ਼੍ਰੀਮਤੀ ਰਚਨਾ ਅਤੇ ਅਮਰ ਕੌਰ ਦੀਆਂ ਆਪਣੇ ਬਾਡੀਗਾਰਡਾਂ ਤੋਂ ਬੇਪਤੀ ਕਰਵਾਈ।ਇਸ ਕੇਸ ਬਾਰੇ ਮੈਂ ਹੋਰ ਬਹੁਤਾ ਨਹੀਂ ਕਹਿਣਾ ਕਿਉਂਕਿ ਕੇਸ ਸੁਪਰੀਮ ਕੋਰਟ ਵਿੱਚ ਅਜੇ ਚੱਲ ਰਿਹਾ ਹੈ।
    ·     ਦੂਜੀ ਘਟਨਾ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਕੰਮ ਕਰਦੇ ਰੋਪੜ ਦੇ ਇੱਕ ਨੌਜਵਾਨ ਵਕੀਲ ਕੁਲਵੰਤ ਸਿੰਘ ਸੈਣੀ ਦੇ ਪਰਿਵਾਰ ਦੀ ਹੈ।ਇਹ ਵਕੀਲ, ਸੈਣੀ ਸਾਹਿਬ ਦੇ ਸਤਾਏ ਪਰਿਵਾਰਾਂ ਵਲੋਂ ਲੜੇ ਜਾ ਰਹੇ ਅਦਾਲਤੀ ਕੇਸਾਂ ਦੀ ਪੈਰਵੀ ਕਰਦਾ ਹੋਣ ਕਾਰਨ ਸੈਣੀ ਸਾਹਿਬ ਦੀਆਂ ਅੱਖਾਂ ਵਿਚ ਰੜਕਦਾ ਸੀ।ਕੁਲਵੰਤ ਸਿੰਘ, ਉਸ ਦੀ ਪਤਨੀ ਅਤੇ ਮਾਸੂਮ ਬੱਚਾ ਇਹੋ ਜਿਹੇ ਗਾਇਬ ਕੀਤੇ ਅੱਜ ਤੱਕ ਨਹੀਂ ਲੱਭੇ।
    ·     ਤੀਜੀ ਘਟਨਾ ਇਸ ਤੋਂ ਵੀ ਗੰਭੀਰ ਸੈਣੀ ਸਾਹਿਬ ਨੂੰ ਇਹ ਸ਼ੱਕ ਸੀ ਕਿ ਚੰਡੀਗੜ੍ਹ ਵਿੱਚ ਉਸ ਉੱਤੇ ਹੋਇਆ ਅੱਤਵਾਦੀ ਹਮਲੇ ਪਿੱਛੇ ਖਾੜਕੂ ਬਲਵਿੰਦਰ ਸਿੰਘ ਜਟਾਣਾ ਦਾ ਹੱਥ ਸੀ, ਹਾਲਾਂਕਿ ਇਸ ਹਮਲੇ ਲਈ ਬਾਅਦ ਵਿੱਚ ਅਸਲ ਦੋਸ਼ੀਆਂ ਦੀ ਸਨਾਖਤ ਵੀ ਹੋ ਗਈ ਸੀ।ਸੈਣੀ ਸਾਹਿਬ ਨੇ ਆਪਣੀ ਇੱਕ ਪ੍ਰਾਈਵੇਟ ਫੋਰਸ ਨਿਹੰਗ ਅਜੀਤ ਸਿੰਘ ਪੂਹਲਾ ਦੀ ਅਗਵਾਈ ਵਿੱਚ ਖੜ੍ਹੀ ਕੀਤੀ ਹੋਈ ਸੀ। ਸੈਣੀ ਦੀ ਇਸ ਫੋਰਸ ਨੇ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੇ ਚਾਰ ਜੀਆਂ ਨੂੰ ਜਿਊਂਦਿਆਂ ਸਾੜ ਦਿੱਤਾ।ਇਹਨਾਂ ਚਾਰਾਂ ਜੀਆਂ ਵਿਚ ਉਸ ਦੀ ਅੱਸੀ ਸਾਲਾ ਦਾਦੀ ਦਵਾਰਕੀ ਕੌਰ, ਉਸ ਦੀ ਚਾਲੀ ਸਾਲਾ ਚਾਚੀ ਜਸਮੇਰ ਕੌਰ, ਚਾਚੇ ਦੀ ਤੇਰਾਂ ਸਾਲਾ ਧੀ ਮਨਪ੍ਰੀਤ ਕੌਰ ਅਤੇ ਉਸ ਦਾ ਪੰਜ ਸਾਲਾ ਮਾਸੂਮ ਭਤੀਜਾ ਸਿਮਰਨਜੀਤ ਸਿੰਘ ਸ਼ਾਮਲ ਸੀ।ਉਸ ਵੇਲੇ ਦੇ ਰੋਪੜ ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਮੁਸਤਫਾ ਨੇ ਬਕਾਇਦਾ ਸੈਣੀ ਦੇ ਖਿਲਾਫ ਸ਼ਿਕਾਇਤ ਕੀਤੀ ਜਿਸ ਵਿੱਚ ਉਹਨਾਂ ਲਿਖਿਆ ਕਿ ਸੈਣੀ ਨੇ ਸਾਦਾ ਕਪੜਿਆਂ ਵਿੱਚ ਤਿੰਨ ਜੀਪਾਂ ਭਰਕੇ ਪੁਲੀਸ ਜਟਾਣੇ ਦੇ ਪਿੰਡ ਭੇਜੀ।
    ·     ਇੱਕ ਹੋਰ ਘਟਨਾ ਵੀ ਸਾਂਝੀ ਕਰਦਾ ਹਾਂ ਜਿਸ ਕਰਕੇ ਸੈਣੀ ਨੂੰ ਚੰਡੀਗੜ੍ਹ ਤੋਂ ਵਾਪਿਸ ਪੰਜਾਬ ਭੇਜਿਆ ਗਿਆ। ਇਹ ਘਟਨਾ ਅਕਤੂਬਰ 1992 ਦੀ ਹੈ। ਕਰਨਲ ਰਵੀ ਵੈਟਸ ਕੁਦਰਤੀ ਸੈਣੀ ਸਾਹਿਬ ਦੀ ਸਰਕਾਰੀ ਰਿਹਾਇਸ਼ ਕੋਲੋਂ ਗੁਜ਼ਰ ਰਿਹਾ ਸੀ। ਕਿਸੇ ਸ਼ੱਕ ਅਧੀਨ ਉਸ ਨੂੰ ਸੈਣੀ ਦੇ ਬਾਡੀਗਾਰਡਾਂ ਨੇ ਫੜ ਲਿਆ ਅਤੇ ਥਾਣੇ ਬੰਦ ਕਰ ਦਿੱਤਾ। ਕਰਨਲ ਰਵੀ ਵੱਲੋਂ ਆਪਣੀ ਪਛਾਣ ਦੱਸਣ ਦੇ ਬਾਵਜੂਦ ਸੈਣੀ ਨੇ ਖੁਦ ਉਸ ਉੱਤੇ ਅੰਨ੍ਹਾ ਤਸੱਦਦ ਕੀਤਾ। ਉਸ ਵੇਲੇ ਦੇ ਗਵਰਨਰ ਸੁਰਿੰਦਰ ਨਾਥ ਦੇ ਹੁਕਮਾਂ ਤੇ ਬਰਗੇਡੀਅਰ ਅਸ਼ੋਕ ਚੱਕੀ ਅਤੇ ਡੀ.ਆਈ.ਜੀ. ਐੱਨ.ਐਸ. ਔਲਖ ਵੱਲੋਂ ਕੀਤੀ ਗਈ ਜਾਂਚ ਵਿੱਚ ਸੈਣੀ ਨੂੰ ਦੋਸ਼ੀ ਮੰਨਿਆ ਗਿਆ ਅਤੇ ਉਸ ਨੂੰ ਤੁਰੰਤ ਵਾਪਿਸ ਪੰਜਾਬ ਭੇਜਣ ਦੇ ਹੁਕਮ ਹੋਏ ਸਨ। ਅਨੇਕਾਂ ਇਹੋ-ਜਿਹੇ ਹੋਰ ਕਿੱਸੇ ਹਨ, ਜੋ ਜੱਗ ਜਾਹਿਰ ਹਨ।
    ·     ਸਪੀਕਰ ਸਾਹਿਬ, ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖਾਂ ਉੱਤੇ ਸਭ ਤੋਂ ਵੱਧ ਜ਼ੁਲਮ ਮੁਗਲ ਹਕੂਮਤ ਸਮੇਂ ਹੋਏ।ਇਤਿਹਾਸਕਾਰਾਂ ਅਨੁਸਾਰ 18 ਅਤਿ ਘਿਨਾਉਣੇ ਤੇ ਜ਼ਾਲਮ ਤਰੀਕਿਆਂ ਨਾਲ ਸਿੱਖਾਂ ਨੂੰ ਕਤਲ ਕੀਤਾ ਜਾਂਦਾ ਰਿਹਾ।ਆਰਿਆਂ ਨਾਲ ਚੀਰਿਆ ਗਿਆ, ਦੇਗਾਂ ਵਿਚ ਉਬਾਲਿਆ ਗਿਆ, ਬੰਦ ਬੰਦ ਕਰ ਕੇ ਕੱਟਿਆ ਗਿਆ, ਜਿਉਂਦਿਆਂ ਨੂੰ ਕੰਧਾਂ ਵਿਚ ਚਿਣਿਆ ਗਿਆ, ਤਲਵਾਰਾਂ ਨਾਲ ਸਿਰ ਕਲਮ ਕੀਤੇ ਗਏ।ਪਰ ਉਸ ਸਮੇਂ ਵੀ ਕਿਸੇ ਨੇ ਸਿੱਖਾਂ ਦੇ ਕੇਸਾਂ ਦੀ ਬੇਅਦਬੀ ਨਹੀਂ ਸੀ ਕੀਤੀ, ਕਿਸੇ ਨੂੰ ਜਿਉਂਦਾ ਨਹੀਂ ਸੀ ਸਾੜਿਆ।ਪਰ ਇਹ ਜ਼ੁਲਮ ਹਰ ਉਸ ਜ਼ਿਲੇ ਵਿਚ ਹੋਏ ਜਿੱਥੇ ਜਿੱਥੇ ਵੀ ਸੈਣੀ ਸਾਹਿਬ ਪੁਲੀਸ ਮੁੱਖੀ ਰਹੇ।
    ·     ਹੁਣ ਬਾਦਲ ਸਾਹਿਬ ਦੱਸ ਦੇਣ ਕਿ ਅਜਿਹੇ ਪਿਛੋਕੜ ਅਤੇ ਕਿਰਦਾਰ ਵਾਲੇ ਪੁਲੀਸ ਅਧਿਕਾਰੀ ਨੂੰ ਡੀ.ਜੀ.ਪੀ. ਲਾਉਣ ਪਿੱਛੇ ਉਹਨਾਂ ਦੀ ਕਿਹੜੀ ਮਜ਼ਬੂਰੀ ਸੀ।
    ·     ਬਾਦਲ ਸਾਹਿਬ ਤਾਂ ਇਹ ਵੀ ਭੁੱਲ ਗਏ ਕਿ ਬਠਿੰਡੇ ਡਿਪਟੀ ਕਮਿਸ਼ਨਰ ਦੇ ਘਰ ਇੱਕ ਪਾਰਟੀ ਦੌਰਾਨ ਸੈਣੀ ਸਾਹਿਬ ਨੇ ਉਹਨਾਂ ਦੇ ਇੱਕ ਅਤਿ ਨਜ਼ਦੀਕੀ ਰਿਸ਼ਤੇਦਾਰ ਨੂੰ ਵੀ ਕੁਟਾਪਾ ਚਾੜ ਦਿੱਤਾ ਸੀ, ਡਿਪਟੀ ਕਮਿਸ਼ਨਰ ਨੇ ਮਸਾਂ ਉਸ ਨੂੰ ਆਪਣੀ ਰਸੋਈ ਵਿਚ ਦੀ ਬਾਹਰ ਭਜਾਇਆ ਸੀ।
&nbs

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.