ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮਾਲੀ ਪੱਖ ਤੋਂ ਪੰਜਾਬ ਖਤਰਨਾਕ ਦੌਰ ਵਿਚਦੀ ਗੁਜਰ ਰਿਹਾ ਹੈ - ਜਗਮੀਤ ਬਰਾੜ
ਮਾਲੀ ਪੱਖ ਤੋਂ ਪੰਜਾਬ ਖਤਰਨਾਕ ਦੌਰ ਵਿਚਦੀ ਗੁਜਰ ਰਿਹਾ ਹੈ - ਜਗਮੀਤ ਬਰਾੜ
Page Visitors: 2400

ਮਾਲੀ ਪੱਖ ਤੋਂ ਪੰਜਾਬ ਖਤਰਨਾਕ ਦੌਰ ਵਿਚਦੀ ਗੁਜਰ ਰਿਹਾ ਹੈ
- ਜਗਮੀਤ ਬਰਾੜ

By : ਬਾਬੂਸ਼ਾਹੀ ਬਿਊਰੋ
Wednesday, Aug 29, 2018 05:59 PM

ਮਾਲੀ ਪੱਖ ਤੋਂ ਪੰਜਾਬ ਖਤਰਨਾਕ ਦੌਰ ਵਿਚਦੀ ਗੁਜਰ ਰਿਹਾ ਹੈ- ਜਗਮੀਤ ਬਰਾੜ

ਬਠਿੰਡਾ, 29 ਅਗਸਤ 2018 (Amrit Brar)
ਮਾਲੀ ਪੱਖ ਤੋਂ ਪੰਜਾਬ ਅਜਿਹੇ ਖਤਰਨਾਕ ਦੌਰ ਵਿਚਦੀ ਗੁਜਰ ਰਿਹਾ ਹੈ, ਕਿ ਇੱਥੋ ਦੇ ਰਾਜਨੀਤਕ ਆਗੂਆਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜੇਕਰ ਬਣਦੀ ਇਤਿਹਾਸਕ ਭੂਮਿਕਾ ਨਾ ਨਿਭਾਈ ਤਾਂ ਅੰਨਦਾਤੇ ਤੋਂ ਖੜਗਭੁਜਾ ਦਾ ਰੁਤਬਾ ਹਾਸਲ ਕਰ ਚੁੱਕੇ ਇਸ ਰਾਜ ਦੀਆਂ ਅਗਲੀਆਂ ਪੀੜ੍ਹੀਆਂ ਆਰਥਿਕ ਗੁਲਾਮੀ ਦਾ ਜੀਵਨ ਹੰਢਾਉਣ ਲਈ ਮਜਬੂਰ ਹੋ ਜਾਣਗੀਆਂ।
ਇਹ ਵਿਚਾਰ ਸੂਬੇ ਦੇ ਚਰਚਿਤ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਸ੍ਰ: ਜਗਮੀਤ ਸਿੰਘ ਬਰਾੜ ਨੇ ਪ੍ਰਗਟ ਕੀਤੇ।
ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਸ੍ਰ: ਬਰਾੜ ਨੇ ਕਿਹਾ ਕਿ ਖੇਤੀ ਸੰਕਟ ਏਨਾ ਗੰਭੀਰ ਹੋ ਚੁੱਕਾ ਹੈ ਕਿ ਸਾਡੇ ਸੂਬੇ ਦੇ ਕਿਸਾਨ ਤੇ ਖੇਤ ਮਜਦੂਰ ਜਿੱਥੇ ਖੁਦਕਸ਼ੀਆਂ ਦੇ ਰਾਹ ਪੈ ਚੁੱਕੇ ਹਨ, ਉੱਥੇ ਇਸਦੇ ਰੌਸਨ ਦਿਮਾਗ ਬੱਚੇ ਰੁਜਗਾਰ ਦੀ ਭਾਲ ਵਿੱਚ ਪੜ੍ਹਾਈ ਦੇ ਨਾਂ ਥੱਲੇ ਵਿਦੇਸ਼ਾਂ ਨੂੰ ਹਿਜਰਤ ਕਰਨ ਲਈ ਮਜਬੂ੍ਟਰ ਹਨ।
ਨਸ਼ਿਆਂ ਦੀ ਸਮੱਸਿਆ ਨੇ ਇਸ ਰਾਜ ਨੂੰ ਤਬਾਹੀ ਦੇ ਕੰਢੇ ਲਿਆ ਖੜਾ ਕੀਤੈ, ਜੋ ਪ੍ਰਤੀ ਵਿਅਕਤੀ ਖਪਤ ਦੇ ਲਿਹਾਜ ਦੇਸ਼ ਵਿੱਚ ਸ਼ਾਇਦ ਸਭ ਤੋਂ ਵੱਧ ਹੈ। ਇਹ ਚਣੌਤੀ ਇੱਕ ਗੰਭੀਰ ਰੂਪ ਅਖ਼ਤਿਆਰ ਕਰ ਚੁੱਕੀ ਹੈ।
ਸਾਬਕਾ ਮੈਂਬਰ ਪਾਰਲੀਮੈਂਟ ਅਨੁਸਾਰ ਭਾਰਤ ਦੇ 11 ਸੂਬਿਆਂ ਨੂੰ ਅਜਿਹਾ ਵਿਸੇਸ਼ ਰੁਤਬਾ ਕੇਂਦਰ ਸਰਕਾਰ ਵੱਲੋਂ ਮਿਲਿਆ ਹੋਇਆ ਹੈ, ਜਿਸਦੇ ਚਲਦਿਆਂ ਉਹਨਾਂ ਨੂੰ ਆਪਣੀਆਂ ਲੋੜਾਂ ਅਤੇ ਵਿਕਾਸ ਕਾਰਜਾਂ ਨੂੰ ਕਰਜ਼ਾ ਨਹੀਂ ਲੈਣਾ ਪੈਂਦਾ, ਬਲਕਿ ਭਾਰਤ ਸਰਕਾਰ ਗਰਾਂਟਾਂ ਦੇ ਰੂਪ ਵਿੱਚ ਵੱਡੇ ਹਿੱਸੇ ਦਾ ਬੋਝ ਖੁਦ ਬਰਦਾਸਤ ਕਰਦੀ ਹੈ।
ਪੰਜਾਬ ਦਾ ਜਿਕਰ ਕਰਦਿਆਂ ਸ੍ਰ: ਬਰਾੜ ਨੇ ਕਿਹਾ ਕਿ ਅਜ਼ਾਦੀ ਦੀ ਜੰਗ ਵਿੱਚ 80 ਫੀਸਦੀ ਯੋਗਦਾਨ ਪਾਉਣ ਵਾਲੇ ਇਸ ਰਾਜ ਨੇ ਅਨਾਜ ਦੇ ਪੱਖ ਤੋਂ ਹੀ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਿੱਚ ਸਫ਼ਲਤਾ ਹੀ ਹਾਸਲ ਨਹੀਂ ਕੀਤੀ, ਬਲਕਿ ਵਿਦੇਸ਼ੀ ਹਮਲਿਆਂ ਵੇਲੇ ਵੀ ਇਹਨਾਂ ਨੇ ਦੇਸ ਦੀ ਖੜਗਭੁਜਾ ਦੀ ਭੂਮਿਕਾ ਨਿਭਾਈ ਹੈ।
ਅੱਤਵਾਦ ਦੇ ਸਮਿਆਂ ਦੌਰਾਨ ਅਰਧ ਸੈਨਿਕ ਬਲਾਂ ਦਾ ਖ਼ਰਚਾ ਰਾਜ ਸਿਰ ਪਾਉਣ ਦੀ ਵਜ੍ਹਾ ਕਾਰਨ ਮਾਲੀ ਪੱਖ ਤੋਂ ਇਹ ਸਰਹੱਦੀ ਸੂਬਾ ਇਸ ਕਦਰ ਕਮਜੋਰ ਹੋ ਗਿਆ, ਕਿ ਕਰਜ਼ੇ ਦੀ ਦਰ ਲਗਾਤਾਰ ਵਧਣ ਕਾਰਨ ਹੁਣ ਇਹ ਹੋਰ ਬੋਝ ਬਰਦਾਸਤ ਕਰਨ ਦੇ ਸਮਰੱਥ ਨਹੀਂ ਰਿਹਾ
ਪੰਦਰਵੇਂ ਵਿੱਤ ਕਮਿਸਨ ਦੇ ਚੇਅਰਮੈਨ ਵਜੋਂ ਚੰਡੀਗੜ੍ਹ ਫੇਰੀ ਦੌਰਾਨ ਦਿੱਤੇ ਇਸ ਬਿਆਨ ਕਿ ਮਾਲੀ ਸੋਮਿਆਂ ਦਾ ਪ੍ਰਬੰਧ ਪੰਜਾਬ ਨੂੰ ਖ਼ੁਦ ਕਰਨਾ ਪਵੇਗਾ, ਦਾ ਹਵਾਲਾ ਦਿੰਦਿਆਂ ਸ੍ਰ: ਬਰਾੜ ਨੇ ਕਿਹਾ ਕਿ ਇਸਤੋਂ ਇਹ ਪੂਰੀ ਤਰ੍ਹਾਂ ਸਪਸ਼ਟ ਹੋ ਚੁੱਕਾ ਹੈ ਕਿ ਮੌਜ੍ਟੂਦਾ ਕੇਂਦਰ ਸਰਕਾਰ ਪੰਜਾਬ ਨੂੰ ਕਿਸੇ ਕਿਸਮ ਦੀ ਮੱਦਦ ਦੇਣ ਲਈ ਤਿਆਰ ਨਹੀਂ।
ਸੂਬੇ ਨੂੰ ਵਿਸੇਸ਼ ਰੁਤਬਾ ਦੇਣ ਦੀ ਮੰਗ ਕਰਦਿਆਂ ਸ੍ਰ: ਬਰਾੜ ਨੇ ਕਿਹਾ ਕਿ ਇਸਤੋਂ ਬਿਨ੍ਹਾਂ ਮਾਲੀ ਸੰਕਟ ਚੋਂ ਬਾਹਰ ਨਿਕਲਣਾ ਸੰਭਵ ਨਹੀਂ। ਇਹ ਰੁਤਬਾ ਤਾਂ ਹੀ ਹਾਸਲ ਕੀਤਾ ਜਾ ਸਕਦਾ ਹੈ ਜੇਕਰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪੰਜਾਬ ਦੀਆਂ ਸਾਰੀਆਂ ਰਾਜਸੀ ਧਿਰਾਂ ਸਾਂਝੇ ਤੌਰ ਤੇ ਜੱਦੋਜਹਿਦ ਕਰਨ।
ਉਹਨਾਂ ਦੱਸਿਆ ਕਿ ਇਹਨਾਂ ਸਾਰੇ ਮੁੱਦਿਆਂ ਤੋਂ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਵਾਉਣ ਵਾਸਤੇ ਉਹ ਆਪਣੇ ਹਜ਼ਾਰਾਂ ਸਾਥੀਆਂ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਟੁੱਟੀ ਗੰਢੀ ਤੋਂ 5 ਸਤੰਬਰ ਨੂੰ ਇੱਕ ਮਹਾਂ ਯਾਤਰਾ ਸੁਰੂ ਕਰਨਗੇ ਜੋ 6 ਸਤੰਬਰ ਦੀ ਸਾਮ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸਮਾਪਤ ਹੋਵੇਗੀ। ਇਸਤੋਂ ਬਾਅਦ ਦੁਆਬੇ ਅਤੇ ਮਾਝੇ ਦੇ ਪ੍ਰੋਗਰਾਮ ਉਲੀਕੇ ਜਾਣਗੇ। ਇਸ ਮੌਕੇ ਸਰਵ ਸ੍ਰੀ ਸਤਵੰਤ ਸਿੰਘ ਔਲਖ, ਡਾ: ਬਲਤੇਜ ਸਿੰਘ ਵਾਂਦਰ ਆਦਿ ਮੌਜੂਦ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.