ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮਿਸ਼ਨ ਤੰਦਰੁਸਤ ਪੰਜਾਬ- ਦੁੱਧ ਦੇ 33 ਨਮੂਨਿਆਂ ਵਿੱਚੋਂ 14 ਵਿੱਚ 30 ਫੀਸਦੀ ਪਾਣੀ ਮਿਲਿਆ
ਮਿਸ਼ਨ ਤੰਦਰੁਸਤ ਪੰਜਾਬ- ਦੁੱਧ ਦੇ 33 ਨਮੂਨਿਆਂ ਵਿੱਚੋਂ 14 ਵਿੱਚ 30 ਫੀਸਦੀ ਪਾਣੀ ਮਿਲਿਆ
Page Visitors: 2370

ਮਿਸ਼ਨ ਤੰਦਰੁਸਤ ਪੰਜਾਬ- ਦੁੱਧ ਦੇ 33 ਨਮੂਨਿਆਂ ਵਿੱਚੋਂ 14 ਵਿੱਚ 30 ਫੀਸਦੀ ਪਾਣੀ ਮਿਲਿਆ
By : ਬਾਬੂਸ਼ਾਹੀ ਬਿਊਰੋ
Friday, Aug 31, 2018 07:36 PM

ਲੁਧਿਆਣਾ, 31 ਅਗਸਤ 2018: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਮੋਬਾਈਲ ਦੁੱਧ ਟੈਸਟਿੰਗ ਵੈਨ ਦੁਆਰਾ ਲੁਧਿਆਣਾ ਜ਼ਿਲ•ਾ ਦੇ ਦੁੱਧ ਖਪਤਕਾਰਾਂ ਦੀ ਜਾਗਰੂਕਤਾ ਲਈ ਮੁਫਤ ਦੁੱਧ ਪਰਖ ਕੈਂਪ ਲਗਾਏ ਜਾ ਰਹੇ ਹਨ। ਜਿਸ ਤਹਿਤ ਲੁਧਿਆਣਾ ਦੇ ਵਾਰਡ ਨੰ: 35 ਦੇ ਮੁਹੱਲਾ ਈਸਰ ਨਗਰ ਵਿਖੇ ਇੱਕ ਦੁੱਧ ਪਰਖ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਲੁਧਿਆਣਾ ਦੇ ਡਿਪਟੀ ਮੇਅਰ ਸੀ੍ਰਮਤੀ ਸਰਬਜੀਤ ਕੌਰ ਨੇ ਕੀਤਾ।

ਸ੍ਰੀ ਦਿਲਬਾਗ ਸਿਘ ਹਾਂਸ, ਡਿਪਟੀ ਡਾਇਰੈਕਟਰ ਡੇਅਰੀ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਈਸ਼ਰ ਨਗਰ ਵਿਖੇ ਲਗਾਏ ਇਸ ਕੈਂਪ ਦੌਰਾਨ 33 ਦੁੱਧ ਦੇ ਸੈਂਪਲ ਵਿਭਾਗੀ ਟੀਮ ਵੱਲੋਂ ਟੈਸਟ ਕੀਤੇ ਗਏ, ਜਿਹਨਾਂ ਵਿੱਚੋਂ 14 ਸੈਂਪਲਾਂ ਵਿੱਚ 30 ਪ੍ਰਤੀਸਤ ਤੱਕ ਪਾਣੀ ਦੀ ਮਿਲਾਵਟ ਪਾਈ ਗਈ। ਕਿਸੇ ਵੀ ਸੈਂਪਲ ਵਿੱਚ ਰਸਾਇਣਕ ਮਿਲਾਵਟ ਪਾਈ/ਨਹੀਂ ਪਾਈ ਗਈ। ਉਨ•ਾਂ ਕਿਹਾ ਕਿ ਲੁਧਿਆਣਾ ਜ਼ਿਲ•ੇ ਦੇ ਸ਼ਹਿਰਾਂ ਦੇ ਵੱਖ-ਵੱਖ ਵਾਰਡਾਂ ਵਿੱਚ ਦੁੱਧ ਖਪਤਕਾਰਾਂ ਨੂੰ ਚੰਗੀ ਕੁਆਲਟੀ ਦਾ ਦੁੱਧ ਮੁਹੱਈਆ ਕਰਾਉਣ ਲਈ 55 ਕੈਂਪ ਲਗਾਏ ਜਾਣ ਦਾ ਟੀਚਾ ਹੈ। ਤੰਦਰੁਸਤ ਪੰਜਾਬ ਮਿਸ਼ਨ ਤਹਿਤ ਮਿਤੀ 05-06-18 ਤੋਂ 31-08-18 ਤੱਕ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ 27 ਕੈਂਪ ਲਗਾਏ ਜਾ ਚੁੱਕੇ ਹਨ।
ਉਨ•ਾਂ ਕੈਂਪਾਂ ਦੇ ਮੰਤਵ ਬਾਰੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਤਰ•ਾਂ ਦੀਆਂ 8 ਮੋਬਾਈਲ ਲੈਬਾਰਟਰੀ ਵੈਨਾਂ ਪੰਜਾਬ ਡੇਅਰੀ ਵਿਕਾਸ ਬੋਰਡ ਨੂੰ ਦਿੱਤੀਆਂ ਗਈਆਂ ਹਨ, ਜੋ ਕਿ ਪੂਰੇ ਰਾਜ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮੁਫ਼ਤ ਦੁੱਧ ਪਰਖ ਕੈਂਪ ਲਗਾ ਕੇ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਗੁਣਵੱਤਤਾ ਅਤੇ ਮਿਲਾਵਟਾਂ ਸਬੰਧੀ ਜਾਗਰੂਕ ਕਰ ਰਹੀਆਂ ਹਨ। ਇਹਨਾਂ ਕੈਂਪਾਂ ਵਿੱਚ ਦੁੱਧ ਵਿਚ ਫੈਟ, ਐਸ.ਐਨ.ਐਫ., ਪ੍ਰੋਟੀਨ, ਡੈਨਸਿਟੀ, ਓਪਰੇ ਪਾਣੀ ਦੀ ਮਾਤਰਾ ਅਤੇ ਯੂਰੀਆ, ਕਾਸਟਿਕ ਸੋਡਾ, ਖੰਡ, ਨਮਕ ਆਦਿ ਮਿਲਾਵਟ ਦੇ ਟੈਸਟ ਕੀਤੇ ਜਾਂਦੇ ਹਨ। ਦੁੱਧ ਦੀ ਬਣਤਰ, ਮਨੁੱਖੀ ਸਿਹਤ ਲਈ ਇਸਦਾ ਮਹੱਤਵ ਅਤੇ ਇਸ ਵਿੱਚ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਦੁੱਧ ਦੇ ਸੈਂਪਲ ਟੈਸਟ ਕਰਨ ਉਪਰੰਤ ਪ੍ਰਾਪਤ ਨਤੀਜਿਆਂ ਦੇ ਅਧਾਰ 'ਤੇ ਖਪਤਕਾਰਾਂ ਨੂੰ ਦੱਸਿਆ ਜਾਂਦਾ ਹੈ ਕਿ ਉਹਨਾਂ ਵੱਲੋਂ ਖਰੀਦੇ ਦੁੱਧ ਵਿੱਚ ਮੌਜੂਦ ਤੱਤ ਉਹਨਾਂ ਵੱਲੋਂ ਖਰਚੀ ਕੀਮਤ ਦਾ ਮੁੱਲ ਮੋੜਦੇ ਹਨ ਜਾਂ ਨਹੀ।
ਉਨ•ਾਂ ਕਿਹਾ ਕਿ ਦੁੱਧ ਖਪਤਕਾਰ ਛੁੱਟੀ ਤੋਂ ਇਲਾਵਾ ਕਿਸੇ ਵੀ ਦਿਨ ਡਿਪਟੀ ਡਾਇਰੈਕਟਰ ਡੇਅਰੀ ਦਫ਼ਤਰ, 598-ਐਲ, ਮਾਡਲ ਟਾਊਨ, ਲੁਧਿਆਣਾ (ਫੋਨ ਨੰ: 0161-2400223) ਵਿਖੇ ਮੁਫਤ ਦੁੱਧ ਪਰਖ ਲਈ ਸੰਪਰਕ ਕਰ ਸਕਦੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.