ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਰਤ ਨੂੰ ਰੂਸ ਤੋਂ ਹਥਿਆਰਾਂ ਦੀ ਖ਼ਰੀਦ ਲਈ ਅਮਰੀਕੀ ਪਾਬੰਦੀਆਂ ਤੋਂ ਛੋਟ ਨਹੀਂ
ਭਾਰਤ ਨੂੰ ਰੂਸ ਤੋਂ ਹਥਿਆਰਾਂ ਦੀ ਖ਼ਰੀਦ ਲਈ ਅਮਰੀਕੀ ਪਾਬੰਦੀਆਂ ਤੋਂ ਛੋਟ ਨਹੀਂ
Page Visitors: 2375

ਭਾਰਤ ਨੂੰ ਰੂਸ ਤੋਂ ਹਥਿਆਰਾਂ ਦੀ ਖ਼ਰੀਦ ਲਈ ਅਮਰੀਕੀ ਪਾਬੰਦੀਆਂ ਤੋਂ ਛੋਟ ਨਹੀਂਭਾਰਤ ਨੂੰ ਰੂਸ ਤੋਂ ਹਥਿਆਰਾਂ ਦੀ ਖ਼ਰੀਦ ਲਈ ਅਮਰੀਕੀ ਪਾਬੰਦੀਆਂ ਤੋਂ ਛੋਟ ਨਹੀਂAugust 31
14:34 2018
Print This Article
Share it With Friends
ਵਾਸ਼ਿੰਗਟਨ, 31 ਅਗਸਤ (ਪੰਜਾਬ ਮੇਲ)- ਭਾਰਤ ਵੱਲੋਂ ਰੂਸ ਤੋਂ ਕਰੀਬ 5 ਅਰਬ ਅਮਰੀਕੀ ਡਾਲਰ ਦਾ ਮਿਜ਼ਾਈਲ ਰੱਖਿਆ ਪ੍ਰਬੰਧ ਖਰੀਦਣ ਦੇ ਮਾਮਲੇ ‘ਚ ਭਾਰਤ ਨੂੰ ਅਮਰੀਕੀ ਪਾਬੰਦੀਆਂ ਤੋਂ ਸਹਿਜ ਹੀ ਛੋਟ ਹਾਸਲ ਨਹੀਂ ਹੋਵੇਗੀ ਤੇ ਇਸ ਤਰ੍ਹਾਂ ਦੀ ਕਿਸੇ ਸੰਭਾਵਨਾ ਤੋਂ ਪੈਂਟਾਗਨ ਨੇ ਇਨਕਾਰ ਕਰ ਦਿੱਤਾ ਹੈ। ਅਗਲੇ ਹਫਤੇ ਭਾਰਤ ਤੇ ਅਮਰੀਕਾ ਵਿਚ 2+2 ਵਾਰਤਾ ਹੋ ਰਹੀ ਹੈ। ਇਸ ਵਿਚ ਅਮਰੀਕਾ ਤੇ ਭਾਰਤ ਦੇ ਰੱਖਿਆ ਅਤੇ ਵਿਦੇਸ਼ ਮੰਤਰੀ ਦੁਵੱਲੇ ਮਸਲੇ ਵਿਚਾਰਨਗੇ। ਅਮਰੀਕੀ ਸੂਤਰਾਂ ਅਨੁਸਾਰ ਇਹ ਪਾਬੰਦੀਆਂ ਭਾਰਤ ਕਰਕੇ ਨਹੀਂ ਸਗੋਂ ਰੂਸ ਦੇ ਵਤੀਰੇ ਕਰਕੇ ਲਾਗੂ ਰਹਿ ਸਕਦੀਆਂ ਹਨ। ਭਾਰਤ ਦੀ ਰੂਸ ਤੋਂ ਫਾਈਵ ਐੱਸ-400 ਟਰੰਫ ਮਿਜ਼ਾਈਲ ਹਵਾਈ ਰੱਖਿਆ ਪ੍ਰਬੰਧ ਖ਼ਰੀਦਣ ਦੀ ਯੋਜਨਾ ਹੈ। ਇਹ ਇਕਰਾਰ 4.5 ਅਰਬ ਅਮਰੀਕੀ ਡਾਲਰ ਦਾ ਹੈ। ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਜ਼ ਭਾਰਤ ਨੂੰ ਇਸ ਸੌਦੇ ਲਈ ਪਾਬੰਦੀਆਂ ਤੋਂ ਮੁਕਤ ਕਰਨ ਦੀ ਪੈਰਵੀ ਕਰ ਰਹੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.