ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਲੋਕ ਹੁਣ ਸੁਖਬੀਰ ਬਾਦਲ ਨੂੰ ‘ਇੰਸਾ’ ਕਹਿ ਕੇ ਪੁਕਾਰਣ ਲੱਗੇ ਹਨ : ਸੁਨੀਲ ਜਾਖੜ
ਲੋਕ ਹੁਣ ਸੁਖਬੀਰ ਬਾਦਲ ਨੂੰ ‘ਇੰਸਾ’ ਕਹਿ ਕੇ ਪੁਕਾਰਣ ਲੱਗੇ ਹਨ : ਸੁਨੀਲ ਜਾਖੜ
Page Visitors: 2389

ਲੋਕ ਹੁਣ ਸੁਖਬੀਰ ਬਾਦਲ ਨੂੰ ‘ਇੰਸਾ’ ਕਹਿ ਕੇ ਪੁਕਾਰਣ ਲੱਗੇ ਹਨ : ਸੁਨੀਲ ਜਾਖੜਲੋਕ ਹੁਣ ਸੁਖਬੀਰ ਬਾਦਲ ਨੂੰ ‘ਇੰਸਾ’ ਕਹਿ ਕੇ ਪੁਕਾਰਣ ਲੱਗੇ ਹਨ : ਸੁਨੀਲ ਜਾਖੜ

September 02
14:47 2018
ਜਲੰਧਰ, 2 ਸਤੰਬਰ (ਪੰਜਾਬ ਮੇਲ)- ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਲੈ ਕੇ ਬੀਤੇ ਦਿਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਉਥੇ ਹੀ ਕਾਂਗਰਸ ਸਰਕਾਰ ਨੇ ਅਕਾਲੀ ਦਲ ‘ਤੇ ਹਮਲਾ ਕਰਦੇ ਹੋਏ ਬਿਆਨਬਾਜ਼ੀ ਵੀ ਕੀਤੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੁਖਬੀਰ ਬਾਦਲ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਲੋਕ ਹੁਣ ਸੁਖਬੀਰ ਬਾਦਲ ਨੂੰ ‘ਇੰਸਾ’ ਕਹਿ ਕੇ ਪੁਕਾਰਣ ਲੱਗੇ ਹਨ ਅਤੇ ਉਹ ਉਨ੍ਹਾਂ ਨੂੰ ਪੁੱਛ ਰਹੇ ਹਨ ਸੁਖਬੀਰ ‘ਬਾਦਲ ਹਨ ਜਾਂ ਇੰਸਾ’। ਉਨ੍ਹਾਂ ਨੇ ਕਿਹਾ ਕਿ ਆਪਣੀ ਸਰਕਾਰ ਸਮੇਂ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਦੇ ਤੌਰ ‘ਤੇ ਸੂਬੇ ਦੀ ਰੱਖਿਆ ਕਰਨ ‘ਚ ਅਸਫਲ ਰਹਿਣ ਅਤੇ ਪੰਥ ਦੀ ਪਾਰਟੀ ਦੇ ਪ੍ਰਧਾਨ ਵਜੋਂ ਪੰਥ ਦੀ ਰੱਖਿਆ ਨਾ ਕਰਨ ‘ਤੇ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸਨ।
ਜਾਖੜ ਨੇ ਕਿਹਾ ਕਿ ਸੂਬਾ ਵਿਧਾਨ ਸਭਾ ‘ਚ ਵੀ ਅਕਾਲੀ ਲੀਡਰਸ਼ਿਪ ਇਸ ਮੁੱਦੇ ‘ਤੇ ਹੋਈ ਬਹਿਸ ‘ਚ ਹਿੱਸਾ ਲੈਣ ਤੋਂ ਦੌੜ ਗਈ। ਹੁਣ ਸੀਨੀਅਰ ਅਕਾਲੀ ਨੇਤਾ ਪੁਤਲੇ ਫੂਕਣ ਦੀ ਸਿਆਸਤ ‘ਤੇ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦੇ ਅੰਦਰ ਅਕਾਲੀ ਲੀਡਰਸ਼ਿਪ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਉਨ੍ਹਾਂ ਲੋਕਾਂ ਦੇ ਪੁਤਲੇ ਫੂਕਣੇ ਚਾਹੀਦੇ ਹਨ, ਜਿਨ੍ਹਾਂ ਨੇ ਬਹਿਬਲਕਲਾਂ ‘ਚ ਪੁਲਸ ਨੂੰ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ‘ਤੇ ਗੋਲੀਬਾਰੀ ਕਰਨ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਸੀ ਤਾਂ ਬਾਦਲਾਂ ਦੇ ਸਮਰਥਕ ਆਪਣੇ ਘਰਾਂ ‘ਚੋਂ ਬਾਹਰ ਨਹੀਂ ਨਿਕਲੇ ਸਨ। ਹੁਣ ਜਦੋਂ ਬਾਦਲਾਂ ਖਿਲਾਫ ਨਾਕਰਾਤਮਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਉਹ ਕਾਂਗਰਸ ਸਰਕਾਰ ਦੇ ਵਿਰੋਧ ‘ਚ ਉਤਰ ਆਏ ਹਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.