ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੈਲੀਫੋਰਨੀਆ ਦੇ ਦਫਤਰਾਂ ‘ਚ ਪੰਜਾਬੀ ਭਾਸ਼ਾ ਲਾਗੂ ਕਰਾਉਣ ਲਈ AB-3179 ਬਿਲ ਪਾਸ
ਕੈਲੀਫੋਰਨੀਆ ਦੇ ਦਫਤਰਾਂ ‘ਚ ਪੰਜਾਬੀ ਭਾਸ਼ਾ ਲਾਗੂ ਕਰਾਉਣ ਲਈ AB-3179 ਬਿਲ ਪਾਸ
Page Visitors: 2431

ਕੈਲੀਫੋਰਨੀਆ ਦੇ ਦਫਤਰਾਂ ‘ਚ ਪੰਜਾਬੀ ਭਾਸ਼ਾ ਲਾਗੂ ਕਰਾਉਣ ਲਈ AB-3179 ਬਿਲ ਪਾਸਕੈਲੀਫੋਰਨੀਆ ਦੇ ਦਫਤਰਾਂ ‘ਚ ਪੰਜਾਬੀ ਭਾਸ਼ਾ ਲਾਗੂ ਕਰਾਉਣ ਲਈ AB-3179 ਬਿਲ ਪਾਸ

September 05
10:29 2018

ਸੈਕਰਾਮੈਂਟੋ, 5 ਸਤੰਬਰ (ਪੰਜਾਬ ਮੇਲ)- ਕੈਲੀਫੋਰਨੀਆ ਅਸੈਂਬਲੀ ਅਤੇ ਸਟੇਟ ਸੈਨੇਟ ਵੱਲੋਂ ਪੰਜਾਬੀ ਭਾਸ਼ਾ ਨੂੰ ਸਥਾਨਕ ਦਫਤਰਾਂ ਵਿਚ ਲਾਗੂ ਕਰਾਉਣ ਲਈ AB-3179 ਬਿਲ ਪਾਸ ਕਰ ਦਿੱਤਾ ਗਿਆ ਹੈ।
ਅਸੈਂਬਲੀ ਮੈਂਬਰ ਰੂਡੀ ਸਾਲਸ ਇਸ ਬਿਲ ਦੇ ਮੁੱਖ ਪੇਸ਼ਕਰਤਾ ਹਨ। ਅਸੈਂਬਲੀ ਮੈਂਬਰ ਐਸ਼ ਕਾਲੜਾ ਇਸ ਦੇ ਪਿੰ੍ਰਸੀਪਲ ਕੋ-ਆਥਰ ਹਨ, ਜਦਕਿ ਅਸੈਂਬਲੀ ਮੈਂਬਰ ਜਿਮ ਕੂਪਰ, ਅਰੈਂਬੂਲਾ, ਬਿਗ ਲੋਅ, ਮੈਥੀਸ ਅਤੇ ਪੇਟਰਸਨ ਇਸ ਦੇ ਕੋ-ਆਥਰ ਹਨ। ਇਹ ਬਿਲ ਭਾਵੇਂ ਅਸੈਂਬਲੀ ਮੈਂਬਰਾਂ ਅਤੇ ਸਟੇਟ ਸੈਨੇਟ ਮੈਂਬਰਾਂ ਵੱਲੋਂ ਪਾਸ ਕਰ ਦਿੱਤਾ ਗਿਆ ਹੈ। ਪਰ ਹਾਲੇ ਇਸ ‘ਤੇ ਗਵਰਨਰ ਜੈਰੀ ਬਰਾਉਨ ਦੇ ਦਸਤਖ਼ਤ ਹੋਣੇਂ ਬਾਕੀ ਹਨ।
ਜ਼ਿਕਰਯੋਗ ਹੈ ਕਿ ਇਸ ਵੇਲੇ ਕੈਲੀਫੋਰਨੀਆ ਵਿਚ 1 ਲੱਖ 40 ਹਜ਼ਾਰ ਲੋਕ ਪੰਜਾਬੀ ਬੋਲਦੇ ਹਨ। ਕੈਲੀਫੋਰਨੀਆ ਦੇ ਕੈਰਨ ਕਾਊਂਟੀ ਤੋਂ ਲੈ ਕੇ ਸਟਰ ਕਾਊਂਟੀ ਤੱਕ ਪੰਜਾਬੀ ਤੀਜੀ ਸਭ ਤੋਂ ਵੱਧ ਬੋਲਣ ਵਾਲੀ ਭਾਸ਼ਾ ਗਿਣੀ ਗਈ ਹੈ।
ਪੰਜਾਬੀ ਭਾਸ਼ਾ 120 ਸਾਲ ਪਹਿਲਾਂ ਅਮਰੀਕਾ ਵਿਚ ਉਦੋਂ ਪਹੁੰਚੀ ਸੀ, ਜਦੋਂ ਪਹਿਲਾ ਸਿੱਖ ਕੈਲੀਫੋਰਨੀਆ ‘ਚ ਪ੍ਰਵੇਸ਼ ਕੀਤਾ ਸੀ। ਕੈਲੀਫੋਰਨੀਆ ‘ਚ ਪਹਿਲਾ ਪੰਜਾਬੀ ਅਖ਼ਬਾਰ 1913 ਵਿਚ ਪ੍ਰਕਾਸ਼ਿਤ ਹੋਣਾ ਸ਼ੁਰੂ ਹੋਇਆ ਸੀ।
ਜ਼ਿਕਰਯੋਗ ਹੈ ਕਿ ਇਸ ਵਾਰ ਇਹ ਬਿੱਲ ਬਣਨ ਤੋਂ ਪਹਿਲਾਂ ਹੀ ਕੈਲੀਫੋਰਨੀਆ ਦੇ ਕੁੱਝ ਸ਼ਹਿਰਾਂ ਵਿਚ ਆਉਣ ਵਾਲੀਆਂ ਚੋਣਾਂ ਦੇ ਬੈਲਟ ਪੇਪਰ ਪੰਜਾਬੀ ਵਿਚ ਛਾਪੇ ਗਏ ਹਨ। ਕੈਲੀਫੋਰਨੀਆ ਵਿਚ ਬੋਲਣ ਵਾਲੀਆਂ ਜ਼ੁਬਾਨਾਂ ਵਿਚ ਪੰਜਾਬੀ ਪਹਿਲੀਆਂ 10 ਭਾਸ਼ਾਵਾਂ ‘ਚ ਆਉਂਦੀ ਹੈ। ਪੰਜਾਬ ਮੇਲ ਅਖ਼ਬਾਰ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਜਾਬੀ ਸੰਸਥਾਵਾਂ ਨੂੰ ਗਵਰਨਰ ਜੈਰੀ ਬਰਾਉਨ ਨੂੰ AB-3179 ਬਿਲ ਉੱਤੇ ਦਸਤਖਤ ਕਰਨ ਲਈ ਜ਼ੋਰ ਪਾਉਣ ਦੀ ਅਪੀਲ ਕੀਤੀ ਗਈ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.