ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
। । ।
ਸਿੱਖ ਨੌਜਵਾਨ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ‘ਚ ਤਾਇਨਾਤ
ਸਿੱਖ ਨੌਜਵਾਨ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ‘ਚ ਤਾਇਨਾਤ
Page Visitors: 2363

ਸਿੱਖ ਨੌਜਵਾਨ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ‘ਚ ਤਾਇਨਾਤਸਿੱਖ ਨੌਜਵਾਨ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ‘ਚ ਤਾਇਨਾਤ

September 10
21:56 2018

ਵਾਸ਼ਿੰਗਟਨ, 10 ਸਤੰਬਰ, (ਪੰਜਾਬ ਮੇਲ) -ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਸਿੱਖ ਨੌਜਵਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਸੁਰੱਖਿਆ ਵਿਚ ਤੈਨਾਤ ਦਸਤੇ ਵਿਚ ਸਥਾਨ ਹਾਸਲ ਕਰਕੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਸਿੱਖ ਨੌਜਵਾਨ ਦਾ ਨਾਂਅ ਅੰਸ਼ਦੀਪ ਸਿੰਘ ਭਾਟੀਆ ਹੈ।
1984 ਦੇ ਸਿੱਖ ਵਿਰੋਧੀ ਦੰਗਿਆਂ ਨੇ ਇਸ ਦੇ ਪਰਿਵਾਰ ਨੂੰ ਵੀ ਗਹਿਰੇ ਜ਼ਖ਼ਮ ਦਿੱਤੇ ਅਤੇ ਇਸ ਤੋਂ ਬਾਅਦ ਅੰਸ਼ਦੀਪ ਦਾ ਪਰਿਵਾਰ ਲੁਧਿਆਣਾ ਅਤੇ ਫਿਰ ਅਮਰੀਕਾ ਚਲਾ ਗਿਆ¢ ਅਸਲ ਵਿਚ ਅੰਸ਼ਦੀਪ ਸਿੰਘ ਭਾਟੀਆ ਦਾ ਪਰਿਵਾਰ ਕਾਨਪੁਰ ਦੇ ਬੱਰਾ ਇਲਾਕੇ ਵਿਚ ਰਹਿੰਦਾ ਸੀ। ਉਸ ਦੇ ਪਰਿਵਾਰ ਦੇ ਮੁਖੀਆ ਸਰਦਾਰ ਅਮਰੀਕ ਸਿੰਘ ਕਮਲ ਗੋਬਿੰਦ ਨਗਰ ਇਲਾਕੇ ਵਿਚ ਪੰਜਾਬ ਅਤੇ ਸਿੰਧ ਬੈਂਕ ਵਿਚ ਮੈਨੇਜਰ ਸਨ।
1984 ‘ਚ ਦੇਸ਼ ਵਿਚ ਸਿੱਖ ਵਿਰੋਧੀ ਦੰਗੇ ਹੋਏ ਅਤੇ ਉਨ੍ਹਾਂ ਦੰਗਿਆਂ ਦਾ ਅੰਸ਼ਦੀਪ ਦਾ ਪਰਿਵਾਰ ਵੀ ਸ਼ਿਕਾਰ ਹੋਇਆ । ਇਨ੍ਹਾਂ ਦੰਗਿਆਂ ਵਿਚ ਪਰਿਵਾਰ ਦੇ ਛੋਟੇ ਬੇਟੇ ਦੀ ਹੱਤਿਆ ਕਰ ਦਿੱਤੀ ਗਈ ਅਤੇ ਵੱਡੇ ਬੇਟੇ ਦਵਿੰਦਰ ਸਿੰਘ ਨੂੰ ਵੀ ਗੋਲੀਆਂ ਮਾਰੀਆਂ ਗਈਆਂ ਪਰ ਉਹ ਬਚ ਗਏ।  ਇਸ ਤੋਂ ਬਾਅਦ ਪਰਿਵਾਰ ਲੁਧਿਆਣਾ ਆ ਗਿਆ ਅਤੇ ਦਵਿੰਦਰ ਸਿੰਘ ਅਮਰੀਕਾ ਚਲੇ ਗਏ।
ਅੰਸ਼ਦੀਪ ਦਾ ਲੁਧਿਆਣਾ ਦਾ ਜਨਮ ਹੈ ਅਤੇ ਦਵਿੰਦਰ ਸਿੰਘ ਉਸ ਦੇ ਪਿਤਾ ਹਨ। ਅੰਸ਼ਦੀਪ ਨੇ ਡੋਨਲਡ ਟਰੰਪ ਦੇ ਸੁਰੱਖਿਆ ਗਾਰਡ ‘ਚ ਸ਼ਾਮਿਲ ਹੋਣ ਦਾ ਮਨ ਬਣਾਇਆ ਪਰ ਉਸ ਲਈ ਵੱਡੀ ਸਮੱਸਿਆ ਸੀ ਕਿ ਇਨ੍ਹਾਂ ਸੁਰੱਖਿਆ ਗਾਰਡਾਂ ਵਿਚ ਸ਼ਾਮਿਲ ਹੋਣ ਲਈ ਉਸ ਦਾ ਆਮ ਪਹਿਰਾਵਾ ਹੋਣਾ ਚਾਹੀਦਾ ਸੀ, ਕਿਉਂਕਿ ਅੰਸ਼ਦੀਪ ਇਕ ਸਿੱਖ ਹੈ ਤਾਂ ਉਸ ਨੂੰ ਇਸ ਸਬੰਧੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ।  ਨਾਲ ਹੀ ਤੈਨਾਤੀ ਲਈ ਜਦੋਂ ਉਸ ‘ਤੇ ਸ਼ਰਤਾਂ ਲਗਾਈਆਂ ਗਈਆਂ ਤਾਂ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ । ਲੰਬੀ ਲੜਾਈ ਲੜਨ ਤੋਂ ਬਾਅਦ ਉਸ ਨੂੰ ਜਿੱਤ ਮਿਲੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.