ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
‘ਆਪ’ ਵਲੋਂ ਸੰਗਠਨਾਤਮਕ ਢਾਂਚੇ ਦਾ ਵਿਸਤਾਰ: 2 ਸੂਬਾ ਜਨਰਲ ਸਕੱਤਰ, ਇਕ ਜ਼ਿਲਾ ਪ੍ਰਧਾਨ ਅਤੇ 5 ਹਲਕਾ ਪ੍ਰਧਾਨ ਨਿਯੁਕਤ
‘ਆਪ’ ਵਲੋਂ ਸੰਗਠਨਾਤਮਕ ਢਾਂਚੇ ਦਾ ਵਿਸਤਾਰ: 2 ਸੂਬਾ ਜਨਰਲ ਸਕੱਤਰ, ਇਕ ਜ਼ਿਲਾ ਪ੍ਰਧਾਨ ਅਤੇ 5 ਹਲਕਾ ਪ੍ਰਧਾਨ ਨਿਯੁਕਤ
Page Visitors: 2356

‘ਆਪ’ ਵਲੋਂ ਸੰਗਠਨਾਤਮਕ ਢਾਂਚੇ ਦਾ ਵਿਸਤਾਰ: 2 ਸੂਬਾ ਜਨਰਲ ਸਕੱਤਰ, ਇਕ ਜ਼ਿਲਾ ਪ੍ਰਧਾਨ ਅਤੇ 5 ਹਲਕਾ ਪ੍ਰਧਾਨ ਨਿਯੁਕਤ
ਪਠਾਨਕੋਟ ਦਾ ਜ਼ਿਲ੍ਹਾ ਪੱਧਰੀ ਢਾਂਚਾ ਵੀ ਐਲਾਨਿਆ
By : ਬਾਬੂਸ਼ਾਹੀ ਬਿਊਰੋ
Wednesday, Sep 26, 2018 09:50 PM
ਚੰਡੀਗੜ੍ਹ, 26 ਸਤੰਬਰ 2018:
 ਆਮ ਆਦਮੀ ਪਾਰਟੀ (ਆਪ) ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਤਾਰ ਕਰਦੇ ਹੋਏ ਦੋ ਸੂਬਾ ਜਨਰਲ ਸਕੱਤਰ, ਪੰਜ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨ, ਇੱਕ ਜ਼ਿਲ੍ਹਾ ਪ੍ਰਧਾਨ ਅਤੇ ਮਾਝਾ ਜ਼ੋਨ ਦੇ ਜ਼ਿਲ੍ਹਾ ਪਠਾਨਕੋਟ ਦਾ ਢਾਂਚਾ ਐਲਾਨਿਆ ਹੈ।
'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਇਹ ਨਿਯੁਕਤੀਆਂ ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਮਾਝਾ ਜ਼ੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਦੋਆਬਾ ਜ਼ੋਨ ਪ੍ਰਧਾਨ ਡਾ. ਰਵਜੋਤ ਸਿੰਘ ਅਤੇ ਹੋਰ ਅਹੁਦੇਦਾਰਾਂ ਦੇ ਸਲਾਹ-ਮਸ਼ਵਰੇ ਉਪਰੰਤ ਕੀਤੀਆਂ ਗਈਆਂ ਹਨ।
ਜਾਰੀ ਸੂਚੀ ਤਹਿਤ ਡਾ. ਅਨਿਲ ਭਾਰਦਵਾਜ ਪਠਾਨਕੋਟ ਅਤੇ ਗੋਪੀ ਸ਼ਰਮਾ ਨੂੰ ਸੂਬਾ ਜਨਰਲ ਸਕੱਤਰ, ਨਰਿੰਦਰ ਕੁਮਾਰ ਹਲਕਾ ਪ੍ਰਧਾਨ ਭੋਅ, ਹਰੀਸ਼ ਬੰਗਾ ਹਲਕਾ ਪ੍ਰਧਾਨ ਫਗਵਾੜਾ, ਪ੍ਰਿੰਸੀਪਲ ਸੁਰਿੰਦਰ ਸਿੰਘ ਬਸਰਾ ਹਲਕਾ ਪ੍ਰਧਾਨ ਦਸੂਹਾ, ਹਰਮੀਤ ਸਿੰਘ ਔਲਖ ਹਲਕਾ ਪ੍ਰਧਾਨ ਟਾਂਡਾ ਜਦਕਿ ਹਲਕਾ ਪਠਾਨਕੋਟ ਲਈ ਸੌਰਭ ਬਹਿਲ ਅਤੇ ਕੈਪਟਨ ਸੁਨੀਲ ਕੁਮਾਰ ਆਧਾਰਿਤ 2 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ।
ਜ਼ਿਲ੍ਹਾ ਪਠਾਨਕੋਟ ਲਈ ਗੁਰਦਿਆਲ ਸੈਣੀ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ। ਪਠਾਨਕੋਟ ਜ਼ਿਲ੍ਹਾ ਉਪ ਪ੍ਰਧਾਨ 'ਚ ਸੁਖਵਿੰਦਰ ਸਿੰਘ ਸੁੱਖੀ, ਰਾਜ ਕੁਮਾਰ ਅਤੇ ਐਸਡੀਓ ਸੁਨੀਲ ਕੁਮਾਰ. ਜ਼ਿਲ੍ਹਾ ਜਨਰਲ ਸਕੱਤਰ 'ਚ ਵਿਜੇ ਕੁਮਾਰ ਬਿੱਟਾ, ਪਰਮਿੰਦਰ ਸਿੰਘ, ਆਰ.ਕੇ. ਸ਼ਰਮਾ (ਸ਼ੌਕਰ), ਦੇਸ ਰਾਜ, ਸੰਤੋਸ਼ ਕੁਮਾਰੀ, ਕਾਮਰੇਡ ਜੋਗਿੰਦਰ, ਠਾਕੁਰ ਪ੍ਰਭਾਵ ਸਿੰਘ, ਰਾਜੇਸ਼ ਕੁਮਾਰ, ਮਾਇਟੀ ਡੀਨ, ਬੋਧ ਰਾਜ ਮਹਿਰਾ ਅਤੇ ਅਮਰਜੀਤ ਸਿੰਘ ਸੈਣੀ ਦੇ ਨਾਮ ਸ਼ਾਮਲ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.