ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਿਵੇਂ ਝੂਠੇ ਪੁਲੀਸ ਮੁਕਾਬਲੇ ਦਾ ਸ਼ਿਕਾਰ ਹੋਏ 15 ਸਾਲਾ ਹਰਪਾਲ ਨੂੰ 26 ਸਾਲ ਬਾਅਦ ਮਿਲਿਆ ਇਨਸਾਫ
ਕਿਵੇਂ ਝੂਠੇ ਪੁਲੀਸ ਮੁਕਾਬਲੇ ਦਾ ਸ਼ਿਕਾਰ ਹੋਏ 15 ਸਾਲਾ ਹਰਪਾਲ ਨੂੰ 26 ਸਾਲ ਬਾਅਦ ਮਿਲਿਆ ਇਨਸਾਫ
Page Visitors: 2369

ਕਿਵੇਂ ਝੂਠੇ ਪੁਲੀਸ ਮੁਕਾਬਲੇ ਦਾ ਸ਼ਿਕਾਰ ਹੋਏ 15 ਸਾਲਾ ਹਰਪਾਲ ਨੂੰ 26 ਸਾਲ ਬਾਅਦ ਮਿਲਿਆ ਇਨਸਾਫ
By : ਬਾਬੂਸ਼ਾਹੀ ਬਿਊਰੋ
Wednesday, Sep 26, 2018 07:47 PM
ਚੰਡੀਗੜ੍ਹ, 26 ਸਤੰਬਰ 2018 -
ਅੱਜ ਮੋਹਾਲੀ ਵਿਚਲੀ ਸੀ. ਬੀ. ਆਈ. ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਐੱਨ. ਐੱਸ. ਗਿੱਲ ਨੇ ਅੱਜ ਤੋਂ 26 ਸਾਲ ਪਹਿਲਾਂ ਮਾਰੇ ਗਏ ਝੂਠੇ ਪੁਲਿਸ ਮੁਕਾਬਲੇ 'ਚ 15 ਸਾਲਾ ਸਿੱਖ ਨੌਜਵਾਨ ਹਰਪਾਲ ਸਿੰਘ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਇਨਸਾਫ ਦੇ ਹੀ ਦਿੱਤਾ। ਮਾਮਲਾ 18 ਸਤੰਬਰ 1992 ਦਾ ਹੈ ਜਦੋਂ ਇੱਕ 15ਸਾਲਾ ਗੱਭਰੂ ਨੂੰ 14 ਸਤੰਬਰ 1992 ਨੂੰ ਉਸਦੇ ਘਰ ਤੋਂ ਪੁਲਿਸ ਵੱਲੋਂ ਚੁੱਕ ਕੇ ਬਿਆਸ ਪੁਲੀਸ ਸਟੇਸ਼ਨ ਲਿਆਂਦਾ ਗਿਆ ਅਤੇ ਜਿਸਤੋਂ ਬਾਅਦ ਇਸ ਨੌਜਵਾਨ ਨੂੰ 17 ਜਾਂ 18 ਸਤੰਬਰ 1992 ਨੂੰ ਪਲੀਸ ਮੁਕਾਬਲੇ 'ਚ ਮਰਿਆ ਘੋਸ਼ਿਤ ਕਰ ਦਿੱਤਾ ਗਿਆ।
ਪੁਲੀਸ ਵੱਲੋਂ ਇਸ ਸਾਰੇ ਮਾਮਲੇ ਦੀ ਝੂਠੀ ਕਹਾਣੀ ਘੜੀ ਗਈ। ਜਿਸ ਵਿਚ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਹਰਪਾਲ ਤੇ ਉਸਦਾ ਸਾਥੀ ਪੁਲੀਸ ਅਤੇ ਸੀਆਰਪੀਐਫ ਨੂੰ ਨਿੱਜਰ ਪਿੰਡ 'ਚ ਗਸ਼ਤ ਦੌਰਾਨ ਮਿਲੇ ਤੇ ਜਦੋਂ ਪੁਲੀਸ ਉਨ੍ਹਾਂ ਦੇ ਸਾਹਮਣੇ ਆਈ ਤਾਂ ਦੋਨਾਂ ਨੌਜਵਾਨਾਂ ਨੇ ਪੁਲੀਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲੀਸ ਨੇ ਦਾਅਵਾ ਕੀਤਾ ਸੀ ਕਿ ਵੀਹ ਮਿੰਟ ਦੇ ਇਸ ਮੁਕਾਬਲੇ ਵਿਚ 217 ਕਾਰਟਰਿਜਾਂ ਫਾਇਰ ਕੀਤੀਆਂ ਤੇ ਜਦੋਂ ਦੋਨ੍ਹਾਂ ਵਿਚਕਾਰ ਫਾਇਰਿੰਗ ਰੁਕੀ ਤਾਂ ਸਰਚ ਓਪਰੇਸ਼ਨ 'ਚ ਹਰਪਾਲ ਸਿੰਘ ਦੀ ਲਾਸ਼ ਮਿਲੀ।
ਜਦਕਿ ਇਸ ਮਾਮਲੇ ਦੀ ਤਫਤੀਸ਼ 'ਚ ਕੋਈ ਵੀ ਕਾਰਟਰਿਜ ਬਰਾਮਦ ਨਹੀਂ ਹੋਈ ਅਤੇ ਪੁਲੀਸ ਪਾਰਟੀ ਵੱਲੋਂ ਵਰਤੇ ਗਏ ਕਾਰਟਰਿਜਾਂ ਦਾ ਰਿਕਾਰਡ ਮਾਲਖਾਨੇ 'ਚੋਂ ਬਰਾਮਦ ਹੋਇਆ। ਪੁਲੀਸ ਵੱਲੌ ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਮੁਕਾਬਲੇ ਦੌਰਾਨ ਹਰਪਾਲ ਦੇ ਨਾਲ ਦਾ ਲੜਕਾ ਜੋ ਫਰਾਰ ਹੋਣ 'ਚ ਕਾਮਯਾਬ ਹੋ ਗਿਆ ਸੀ , ਉਸਨੂੰ ਵੀ ਪੁਲੀਸ ਨੇ 14-15 ਦਿਨਾਂ ਬਾਅਦ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਗਿਆ ਸੀ। ਹਰਪਾਲ ਸਿੰਘ ਦੀ ਲਾਸ਼ ਉਸਦੇ ਪਰਿਵਾਰ ਨੂੰ ਨਹੀਂ ਸੌਂਪੀ ਗਈ ਸੀ ਤੇ ਉਸਨੂੰ ਅਣਪਛਾਤੀ ਲਾਸ਼ ਦੇ ਰੂਪ ਵਿਚ ਇਸੇ ਤਰ੍ਹਾਂ ਜਲਾ ਦਿੱਤਾ ਗਿਆ ਸੀ।
ਪੋਸਟ ਮਾਰਟਮ ਦੀ ਰਿਪੋਰਟ ਵਿਚ ਪਤਾ ਲੱਗਿਆ ਸੀ ਕਿ ਹਰਪਾਲ ਦੀ ਅੱਖ ਹੇਠ ਅਤੇ ਸਿਰ 'ਚ ਗੋਲੀਆਂ ਵੱਜੀਆਂ ਸਨ ਜੋ ਕਿ ੩ ਮੀਟਰ ਦੀ ਦੂਰੀ ਤੋਂ ਚੱਲੀਆਂ ਗੋਲੀਆਂ ਸਨ। ਅਦਾਲਤ ਨੇ 26 ਸਾਲ ਪੁਰਾਣੇ ਇਸ ਕੇਸ 'ਚ ਨਿਰਦੋਸ਼ ਮਾਰੇ ਗਏ ਹਰਪਾਲ ਸਿੰਘ ਨੂੰ ਇਨਸਾਫ ਦੇ ਦਿੱਤਾ ਅਤੇ ਦੋਸ਼ੀਆਂ ਨੂੰ ਸੈਕਸ਼ਨ 302, ਆਈਪੀਸੀ ਅਧੀਨ ਉਮਰ ਕੈਦ ਦੀ ਸਜ਼ਾ ਸੁਣਾਈ ਹੈ।  ਪੰਜਾਬ ਪੁਲੀਸ ਦੇ ਵਿਰੁੱਧ ਲੰਬੇ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਹਰਪਾਲ ਸਿੰਘ ਦੀ ਵਿਧਵਾ ਮਾਂ ਬਲਵਿੰਦਰ ਕੌਰ ਨੂੰ ਇਨਸਾਫ ਦਿੱਤਾ ਗਿਆ।
................................
ਟਿਪਣੀ:- ਪੱਤਾ ਪੱਤਾ ਸਿਖਾਂ ਦਾ ਵੈਰੀ . ਪਰ .................
                       ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.