ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
’84 ਕਤਲੇਆਮ ਸਬੰਧੀ ਚੱਲ ਰਹੀਆਂ ‘ਨੈਵਰ ਫਾਰਗੈੱਟ 84’ ਤੇ ‘1984 ਟ੍ਰਿਬਿਊਟ’ ਵੈੱਬਸਾਈਟਾਂ ਬੰਦ
’84 ਕਤਲੇਆਮ ਸਬੰਧੀ ਚੱਲ ਰਹੀਆਂ ‘ਨੈਵਰ ਫਾਰਗੈੱਟ 84’ ਤੇ ‘1984 ਟ੍ਰਿਬਿਊਟ’ ਵੈੱਬਸਾਈਟਾਂ ਬੰਦ
Page Visitors: 2318

’84 ਕਤਲੇਆਮ ਸਬੰਧੀ ਚੱਲ ਰਹੀਆਂ ‘ਨੈਵਰ ਫਾਰਗੈੱਟ 84’ ਤੇ ‘1984 ਟ੍ਰਿਬਿਊਟ’ ਵੈੱਬਸਾਈਟਾਂ ਬੰਦ’84 ਕਤਲੇਆਮ ਸਬੰਧੀ ਚੱਲ ਰਹੀਆਂ ‘ਨੈਵਰ ਫਾਰਗੈੱਟ 84’ ਤੇ ‘1984 ਟ੍ਰਿਬਿਊਟ’ ਵੈੱਬਸਾਈਟਾਂ ਬੰਦ

September 26
10:13 2018
ਲੰਡਨ, 26 ਸਤੰਬਰ (ਪੰਜਾਬ ਮੇਲ)-ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਅਤੇ ਬਾਅਦ ਦੇ ਘਟਨਾਕ੍ਰਮ ਨੂੰ ਪੇਸ਼ ਕਰਦੀਆਂ ਸਿੱਖ ਅੱਤਵਾਦੀਆਂ ਅਤੇ ਹੋਰ ਮਾਮਲਿਆਂ ਦੇ ਸਬੰਧ ‘ਚ ਚੱਲਣ ਵਾਲੀਆਂ ਦੋ ਵੈੱਬਸਾਈਟਾਂ ਬੰਦ ਹੋ ਗਈਆਂ ਹਨ। ਕਿਹਾ ਜਾਂਦਾ ਹੈ ਕਿ ਇਹ ਸਾਈਟਾਂ ਬਰਤਾਨੀਆ ‘ਚ ਸਿੱਖਾਂ ਦੇ ਵੱਖ-ਵੱਖ ਸ਼ਹਿਰਾਂ ‘ਚ ਹੋਈ ਛਾਪੇਮਾਰੀ ਤੋਂ ਬਾਅਦ ‘ਚ ਅਜਿਹਾ ਹੋਇਆ ਹੈ ਪਰ ਇਸ ਗੱਲ ਦੇ ਸਬੂਤ ਨਹੀਂ ਮਿਲੇ ਕਿ ਇਹ ਸਾਈਟਾਂ ਸੱਚਮੁੱਚ ਹੁਣੇ ਬੰਦ ਹੋਈਆਂ ਹਨ ਜਾਂ ਪਹਿਲਾਂ। ਕਿਹਾ ਇਹ ਵੀ ਜਾਂਦਾ ਹੈ ਕਿ ਜਗਤਾਰ ਸਿੰਘ ਜੱਗੀ ਜਿਸ ਨੂੰ ਪੰਜਾਬ ਪੁਲਿਸ ਨੇ ਵੱਖ-ਵੱਖ ਮਾਮਲਿਆਂ ‘ਚ ਗ੍ਰਿਫ਼ਤਾਰ ਕੀਤਾ ਹੋਇਆ ਹੈ, ਵੱਲੋਂ ‘ਨੈਵਰ ਫਾਰਗੈੱਟ 84’ ਵੈੱਬਸਾਈਟ ਚਲਾਈ ਜਾ ਰਹੀ ਸੀ। ਬਰਤਾਨੀਆ ਦੇ ਸ਼ਹਿਰ ਕਵੈਂਟਰੀ, ਬਰਮਿੰਘਮ ਅਤੇ ਲੈਸਟਰ ਤੋਂ ਇਲਾਵਾ ਸਾਊਥਾਲ ਵਿਖੇ ਵੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ, ਜਿਸ ਦੀ ਪੁਸ਼ਟੀ ਟਵਿੱਟਰ ‘ਤੇ ਸ਼ਮਸ਼ੇਰ ਸਿੰਘ ਨੇ ਦਿੱਤੀ ਹੈ, ਉਸ ਨੇ ਲਿਖਿਆ ਕਿ 18 ਸਤੰਬਰ ਨੂੰ 15 ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੇ ਘਰੇ ਛਾਪਾ ਮਾਰਿਆ, ਜੋ ਗੈਰ-ਕਾਨੂੰਨੀ ਹਵਾਲਾ ਰਾਸ਼ੀ ਬਾਰੇ ਤਲਾਸ਼ ਰਹੇ ਸਨ।
ਯੁਗਾਂਡਾ ਦੌਰੇ ਤੋਂ ਵਾਪਸ ਆਈ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਜਾਰੀ ਇਕ ਬਿਆਨ ‘ਚ ਕਿਹਾ ਹੈ ਕਿ ਉਹ ਸਿੱਖਾਂ ਦੇ ਘਰਾਂ ‘ਚ ਪੁਲਿਸ ਵੱਲੋਂ ਕੀਤੀ ਛਾਪੇਮਾਰੀ ਦਾ ਮਾਮਲਾ ਗ੍ਰਹਿ ਮੰਤਰੀ ਸਾਜਿਦ ਜਾਵੇਦ ਕੋਲ ਉਠਾਏਗੀ।
ਉਨ੍ਹਾਂ ਕਿਹਾ ਉਹ ਵੈਸਟ ਮਿਡਲੈਂਡ ਦੇ ਚੀਫ਼ ਸੁਪਰਡੈਂਟ ਨਾਲ ਇਸ ਬਾਰੇ ਗੱਲਬਾਤ ਕੀਤੀ ਹੈ, ਜਿਨ੍ਹਾਂ ਪੁਸ਼ਟੀ ਕੀਤੀ ਕਿ ਛਾਪੇਮਾਰੀ ਦੌਰਾਨ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪ੍ਰੀਤ ਕੌਰ ਨੇ ਸਪੱਸ਼ਟ ਕੀਤਾ ਕਿਛਾਪੇ ਉਨ੍ਹਾਂ ਸਿੱਖਾਂ ਦੇ ਘਰਾਂ ‘ਚ ਮਾਰੇ ਗਏ ਹਨ, ਜਿਹੜੇ 1984 ਦੀ ਸਿੱਖ ਨਸਲਕੁਸ਼ੀ ਮਾਮਲੇ ਦੀ ਆਵਾਜ਼ ਬੁਲੰਦ ਕਰ ਰਹੇ ਹਨ, ਜੋ ਸਿਆਸੀ ਭਾਵਨਾ ਹੈ। ਜੇ ਇਸ ਤਰ੍ਹਾਂ ਹੋਇਆ ਤਾਂ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਪ੍ਰੀਤ ਨੇ ਇਹ ਵੀ ਕਿਹਾ ਕਿ ਉਹ ਜਲਦੀ ਹੀ ਇਸ ਮਾਮਲੇ ਸਬੰਧੀ ਪੁਲਿਸ ਚੀਫ਼ ਸੁਪਰੀਡੈਂਟ ਅਤੇ ਭਾਈਚਾਰੇ ਦੀ ਇਕ ਸਾਂਝੀ ਮੀਟਿੰਗ ਕਰ ਰਹੀ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.