ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮੁੰਬਈ ਰੈਲੀ ਮਾਮਲਾ – ਕੇਜਰੀਵਾਲ ਸਮੇਤ ਸੱਤ ਬਰੀ
ਮੁੰਬਈ ਰੈਲੀ ਮਾਮਲਾ – ਕੇਜਰੀਵਾਲ ਸਮੇਤ ਸੱਤ ਬਰੀ
Page Visitors: 2392

ਮੁੰਬਈ ਰੈਲੀ ਮਾਮਲਾ – ਕੇਜਰੀਵਾਲ ਸਮੇਤ ਸੱਤ ਬਰੀਮੁੰਬਈ ਰੈਲੀ ਮਾਮਲਾ – ਕੇਜਰੀਵਾਲ ਸਮੇਤ ਸੱਤ ਬਰੀSeptember 28 21:45 2018
Print This Article
Share it With Friends
ਮੁੰਬਈ, 28 ਸਤੰਬਰ (ਪੰਜਾਬ ਮੇਲ)- ਸ਼ਹਿਰ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੱਤ ਹੋਰਾਂ ਨੂੰ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਥਿਤ ਤੌਰ ’ਤੇ ਪੁਲੀਸ ਤੋਂ ਜ਼ਰੂਰੀ ਪ੍ਰਵਾਨਗੀ ਲਏ ਬਿਨਾਂ ਸਿਆਸੀ ਰੈਲੀ ਕਰਨ ਦੇ ਮਾਮਲੇ ’ਚ ਬਰੀ ਕਰ ਦਿੱਤਾ ਹੈ। ਪੁਲੀਸ ਨੇ ਮਨਜ਼ੂਰੀ ਲਏ ਬਿਨਾਂ ਜਨਤਕ ਰੈਲੀ ਕਰਨ ਦੇ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਅਰਵਿੰਦ ਕੇਜਰੀਵਾਲ, ਮੇਧਾ ਪਾਟਕਰ ਤੇ ਮੀਰਾ ਸਾਨਿਆਲ ਸਮੇਤ ਹੋਰਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਮੈਟਰੋਪੋਲਿਟਨ ਜੱਜ ਪੀ.ਕੇ. ਦੇਸ਼ਪਾਂਡੇ ਨੇ ਸ੍ਰੀ ਕੇਜਰੀਵਾਲ ਤੇ ਹੋਰਨਾਂ ਨੂੰ ਬਰੀ ਕਰਦਿਆਂ ਅੱਜ ਕਿਹਾ ਕਿ ਪੁਲੀਸ ਮੁਲਜ਼ਮਾਂ ਨੂੰ ਰੈਲੀ ਲਈ ਮਨਾਹੀ ਲਿਖਤੀ ਰੂਪ ’ਚ ਦੇਣ ’ਚ ਨਾਕਾਮ ਰਹੀ ਹੈ। ਜ਼ਿਕਰਯੋਗ ਹੈ ਕਿ ਉੱਤਰ-ਪੂਰਬ ਮੁੰਬਈ ਦੇ ਮਾਨਖੁਰਦ ਇਲਾਕੇ ’ਚ ‘ਆਪ’ ਉਮੀਦਵਾਰਾਂ ਮੀਰਾ ਸਾਨਿਆਲ ਤੇ ਮੇਧਾ ਪਾਟਕਰ ਦੇ ਚੋਣ ਪ੍ਰਚਾਰ ਲਈ ਇਹ ਰੈਲੀ ਕੀਤੀ ਗਈ ਸੀ। ਮੁੰਬਈ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਇਹ ਰੈਲੀ ਟਰੈਫਿਕ ਪੁਲੀਸ ਤੋਂ ਜ਼ਰੂਰੀ ਮਨਜ਼ੂਰੀ ਲਏ ਬਿਨਾਂ ਹੀ ਕੀਤੀ ਗਈ ਸੀ। ਮਾਰਚ 2015 ’ਚ ਕੇਜਰੀਵਾਲ ਤੇ ਹੋਰਾਂ ਖ਼ਿਲਾਫ਼ ਮਾਨਖੁਰਦ ਥਾਣੇ ’ਚ ਸ਼ਿਕਾਇਤ ਦਰਜ ਕੀਤੀ ਗਈ ਸੀ। ਅੱਜ ਦੀ ਕਾਰਵਾਈ ਦੌਰਾਨ ਕੇਜਰੀਵਾਲ, ਸਾਨਿਆਲ ਤੇ ਹੋਰ ਮੁਲਜ਼ਮ ਅਦਾਲਤ ’ਚ ਹਾਜ਼ਰ ਰਹੇ ਜਦਕਿ ਪਾਟਕਰ ਗ਼ੈਰਹਾਜ਼ਰ ਰਹੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.