ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਕਾਲੀ ਦਲ ਦੀ ਉਲਟੀ ਗਿਣਤੀ ਸ਼ੁਰੂ: ਭਗਵੰਤ ਮਾਨ
ਅਕਾਲੀ ਦਲ ਦੀ ਉਲਟੀ ਗਿਣਤੀ ਸ਼ੁਰੂ: ਭਗਵੰਤ ਮਾਨ
Page Visitors: 2319

ਅਕਾਲੀ ਦਲ ਦੀ ਉਲਟੀ ਗਿਣਤੀ ਸ਼ੁਰੂ: ਭਗਵੰਤ ਮਾਨਅਕਾਲੀ ਦਲ ਦੀ ਉਲਟੀ ਗਿਣਤੀ ਸ਼ੁਰੂ: ਭਗਵੰਤ ਮਾਨ

September 29
17:26 2018

ਜਲੰਧਰ, 29 ਸਤੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਤੇ ਸੀਨੀਅਰ ਲੀਡਰ ਭਗਵੰਤ ਮਾਨ ਨੇ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਢੀਂਡਸਾ ਸੁਖਬੀਰ ਬਾਦਲ ਦੇ ਵਤੀਰੇ ਤੋਂ ਨਾਖੁਸ਼ ਸਨ ਅਤੇ ਅਕਾਲੀ ਦਲ ‘ਚ ਲੰਬੇ ਸਮੇਂ ਤੋਂ ਘੁੱਟਣ ਮਹਿਸੂਸ ਕਰ ਰਹੇ ਹਨ, ਇਸ ਕਰਕੇ ਉਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੈ। ਇਸਦੇ ਨਾਲ ਹੀ ਮਾਨ ਦਾ ਮੰਨਣਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਡੇਰਾ ਸਿਰਸਾ ਦੀ ਮੁਆਫੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਅਕਾਲੀ ਦਲ ‘ਚ ਸੀਨੀਅਰ ਲੀਡਰਸ਼ਿਪ ਦੀ ਦਰਕਿਨਾਰਤਾ ਦਾ ਵੀ ਰੋਸਾ ਸੀ, ਇਸ ਕਰਕੇ ਉਨਾਂ ਨੇ ਇਹ ਕਦਮ ਚੁੱਕਿਆ ਹੈ।
ਭਗਵੰਤ ਮਾਨ ਨੇ ਟਿੱਪਣੀ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਜਿਹੜਾ ਅਕਾਲੀ ਦਲ 1920 ‘ਚ ਮਾਸਟਰ ਤਾਰਾ ਸਿੰਘ ਹੋਰਾਂ ਵੱਲੋਂ ਸਥਾਪਿਤ ਕੀਤਾ ਗਿਆ ਸੀ। ਉਸਦਾ 2019 ‘ਚ ਅੰਤ ਹੋਣ ਜਾ ਰਿਹਾ ਹੈ ਕਿਉਂਕਿ ਇੰਨੀ ਵੱਡੀ ਤੇ ਪੁਰਾਣੀ ਪਾਰਟੀ ਦੇ ਹਾਲਾਤ ਪਿਛਲੀਆਂ ਵਿਧਾਨ ਸਭਾ ਚੋਣਾਂ, ਜ਼ਿਮਨੀ ਚੋਣਾਂ, ਨਗਰ ਨਿਗਮ ਚੋਣਾਂ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਵਿਚ ਕਾਫੀ ਨਾਜ਼ੁਕ ਦਿਖਾਈ ਦਿੱਤੇ ਹਨ। ਹਾਲਾਂਕਿ ਆਪਣੀ ਪਾਰਟੀ ਦੇ ਹਾਲਾਤ ‘ਤੇ ਪਰਦਾ ਪਾਉਂਦਿਆਂ ਉਨ੍ਹਾਂ ਇਹ ਤਰਕ ਦਿੱਤਾ ਕਿ ਸਾਡੀ ਪਾਰਟੀ ਤਾਂ ਅਜੇ ਨਵੀਂ ਪਾਰਟੀ ਹੈ, ਜਿਸ ਦੀਆਂ ਜੜ੍ਹਾਂ ਹੌਲੀ-ਹੌਲੀ ਮਜ਼ਬੂਤ ਹੋਣਗੀਆਂ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.