ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬ ਦੇ ਮੁਲਾਜ਼ਮਾਂ ਦੀ ਬਣੀ ਸ਼ਾਹੀ ਦੀਵਾਲੀ-ਦੁਗਣੀਆਂ ਤਨਖਾਹਾਂ ਪਈਆਂ ਖਾਤਿਆਂ ‘ਚ
ਪੰਜਾਬ ਦੇ ਮੁਲਾਜ਼ਮਾਂ ਦੀ ਬਣੀ ਸ਼ਾਹੀ ਦੀਵਾਲੀ-ਦੁਗਣੀਆਂ ਤਨਖਾਹਾਂ ਪਈਆਂ ਖਾਤਿਆਂ ‘ਚ
Page Visitors: 2375

ਪੰਜਾਬ ਦੇ ਮੁਲਾਜ਼ਮਾਂ ਦੀ ਬਣੀ ਸ਼ਾਹੀ ਦੀਵਾਲੀ - ਦੁੱਗਣੀਆਂ ਤਨਖ਼ਾਹਾਂ ਪਈਆਂ ਖਾਤਿਆਂ 'ਚ 
By : ਬਾਬੂਸ਼ਾਹੀ ਬਿਊਰੋ
Saturday, Nov 03, 2018 08:38 PM

ਚੰਡੀਗੜ੍ਹ, 3 ਨਵੰਬਰ 2018 -
 ਚੰਡੀਗੜ੍ਹ, ਪੰਜਾਬ ਦੇ ਅਤੇ ਖ਼ਾਸ ਕਰ ਕੇ ਪੰਜਾਬ ਸਕੱਤਰੇਤ ਦੇ ਬਹੁਤੇ ਕਰਮਚਾਰੀਆਂ ਦੀ ਇਸ ਵਾਰ ਦੀ ਸ਼ਾਹੀ ਦੀਵਾਲੀ ਬਣ ਗਈ ਲੱਗਦੀ ਹੈ। ਇਨ੍ਹਾਂ ਕਰਮਚਾਰੀਆਂ ਦੇ ਬੈਂਕ ਖਾਤਿਆਂ ਚ ਇਸ ਵਾਰ ਦੋ -ਦੋ ਮਹੀਨਿਆਂ ਦੀਆਂ ਤਨਖ਼ਾਹਾਂ ਜਮ੍ਹਾ ਹੋ ਗਈਆਂ ਨੇ। ਆਪਣੇ ਖਾਤਿਆਂ  ਵਿਚ ਤਨਖ਼ਾਹ ਨਾਲੋਂ ਦੁੱਗਣੇ ਪੈਸੇ ਦੇਖ ਕੇ ਕਰਮਚਾਰੀ ਹੈਰਾਨ-ਪ੍ਰੇਸ਼ਾਨ ਹੋਏ ਤੇ ਖ਼ੁਸ਼ ਵੀ। ਬਾਅਦ 'ਚ ਪਤਾ ਲੱਗਾ ਕਿ ਕਿਸੇ ਤਕਨੀਕੀ ਗ਼ਲਤੀ ਕਰ ਕੇ ਬਹੁਤੇ ਕਰਮਚਾਰੀਆਂ/ਅਧਿਕਾਰੀਆਂ ਦੇ ਖਾਤੇ ਵਿਚ ਦੁੱਗਣੀ ਤਨਖ਼ਾਹ ਜਿੰਨੀ ਰਾਸ਼ੀ ਸਰਕਾਰੀ ਖਾਤੇ ਵਿਚੋਂ ਟਰਾਂਸਫ਼ਰ ਹੋ ਗਈ।
ਪਤਾ ਲੱਗਣ ਤੋਂ ਬਾਅਦ ਕਈ ਤਾਂ ਫਟਾ ਫਟ ਏ.ਟੀ.ਐਮਜ਼ ਵੱਲ ਵੀ ਰੁੱਖ ਕਰਨ ਲੱਗੇ ਕਿ ਇੱਕ ਵਾਰ ਤਨਖਾਹ ਕਢਵਾ ਲਵੋ, ਦੀਵਾਲੀ ਵਧੀਆ ਮਨਾਉ ਤੇ ਅਗਲੀ ਵਾਰੀ ਦੇਖੀ ਜਾਊ ਜਦੋਂ ਕੱਟੀ ਜਾਵੇਗੀ।

ਪੰਜਾਬ ਦੇ ਪ੍ਰਿੰਸੀਪਲ ਸਕੱਤਰ ਫਾਈਨੈਂਸ ਅਨੀਰੁੱਧ ਤਿਵਾੜੀ ਨੂੰ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਬਾਬੂਸ਼ਾਹੀ ਨੂੰ ਦੱਸਿਆ ਕਿ ਰਿਜ਼ਰਵ ਬੈਂਕ ਦੇ ਕਿਸੇ ਸਾਫ਼ਟਵੇਅਰ ਦੀ ਤਕਨੀਕੀ ਗ਼ਲਤੀ ਕਰਨ ਇੱਕ ਦੀ ਥਾਂ ਦੋ ਐਂਟਰੀਜ਼ ਪੈ ਗਈਆਂ। ਅਜੇ ਤੱਕ ਇਹ ਪੂਰੀ ਜਾਣਕਾਰੀ ਸ਼ਾਮ ਤੱਕ ਨਹੀਂ ਸੀ ਅਸਲ ਵਿਚ ਕਿੰਨੇ ਕਰਮਚਾਰੀਆਂ ਦੀ ਦੁੱਗਣੀ ਤਨਖ਼ਾਹ ਖਾਤਿਆਂ ਵਿਚ ਪਈ ਹੈ।
ਤਿਵਾੜੀ ਦਾ ਕਹਿਣਾ ਸੀ ਆਰ ਬੀ ਆਈ ਵੱਲੋਂ ਇਸ ਚੋਂ ਇੱਕ ਐਂਟਰੀ ਵਾਪਸ ਕਰ ਲਈ ਜਾਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.