ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬੀ ਇਸ ਵਰ੍ਹੇ ਵੀ ਹਰੀ ਦੀਵਾਲੀ ਮਨਾਉਣ ਵਿੱਚ ਰਹੇ ਮੋਹਰੀ
ਪੰਜਾਬੀ ਇਸ ਵਰ੍ਹੇ ਵੀ ਹਰੀ ਦੀਵਾਲੀ ਮਨਾਉਣ ਵਿੱਚ ਰਹੇ ਮੋਹਰੀ
Page Visitors: 2332

ਪੰਜਾਬੀ ਇਸ ਵਰ੍ਹੇ ਵੀ ਹਰੀ ਦੀਵਾਲੀ ਮਨਾਉਣ ਵਿੱਚ ਰਹੇ ਮੋਹਰੀ
ਚਾਰ ਵੱਡੇ ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕ ਪਿਛਲੇ ਸਾਲ ਨਾਲੋਂ ਰਿਹਾ ਘੱਟ
By : ਜੀ ਐਸ ਪੰਨੂ
Thursday, Nov 08, 2018 08:35 PM
ਪਟਿਆਲਾ 8 ਨਵੰਬਰ 2018 ; ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਫੁੱਲ ਚੜਾਉਂਦਿਆਂ ਪੰਜਾਬੀ ਇਸ ਵਰ੍ਹੇ ਹਰੀ ਦੀਵਾਲੀ ਮਨਾ ਕੇ ਮੋਹਰੀ ਰਹੇ|ਇਹ ਤੱਥ  ਪੰਜਾਬ ਪ੍ਰਦੂਸ਼ਣ   ਕੰਟਰੋਲ ਬੋਰਡ ਵੱਲੋਂ ਪੰਜਾਬ ਦੇ ਛੇ ਵੱਖਵੱਖ ਸ਼ਹਿਰਾਂ  ਦੀ ਹਵਾ ਗੁਣਵੱਤਾ ਮਾਪਣ ਲਈ ਕੀਤੇ ਗਏ ਵਿਸ਼ਲੇਸ਼ਣ  ਵਿੱਚ  ਉਭਰ ਕੇ ਸਾਹਮਣੇ ਆਇਆ ਹੈ| ਸੋ ਇਸ ਬਾਰੇ ਜਾਣਕਾਰੀ ਦਿੰਦਿਆਂ ਬੋਰਡ ਦੇ ਮੈਂਬਰ ਸਕੱਤਰ ਕਰੁਨੇਸ਼  ਗਰਗ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ, ਲੁਧਿਆਣਾ, ਜਲੰਧਰ, ਖੰਨਾ, ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਲਗਾਏ ਗਏ ਹਵਾ ਦੀ ਕੁਆਲਿਟੀ ਮਾਪਣ ਵਾਲੇ ਯੰਤਰਾਂ ਦਾ ਡਾਟਾ ਦੱਸਦਾ ਹੈ ਕਿ ਇਸ ਵਰ੍ਹੇ ਪੰਜਾਬ ਦਾ ਹਵਾ ਗੁਣਵੱਤਾ ਸੂਚਕ ਅੰਕ ਔਸਤਨ 234 ਰਿਹਾ ਜਦ ਕਿ ਇਹ ਪਿਛਲੇ ਵਰ੍ਹੇ ਸੰਨ 2017 ਵਿੱਚ ਇਹ ਔਸਤਨ 328 ਸੀ ਜੋ ਕਿ ਪਿਛਲੇ ਵਰ੍ਹੇ ਨਾਲੋਂ 29% ਘੱਟ ਹੈ| ਹਵਾ ਦੀ ਗੁਣਵੱਤਾ ਵਿੱਚ ਆਏ ਇਸ ਸੁਧਾਰ ਨੂੰ  ਉਤਸ਼ਾਹ ਜਨਕ ਦੱਸਦਿਆਂ ਬੋਰਡ ਨੇ ਚੇਅਰਮੈਨ ਪ੍ਰੋ. ਐੱਸ .ਐਸ ਮਰਵਾਹਾ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਪਟਾਖਿਆਂ ਦੇ ਜਲਾਉਣ ਨਾਲ ਹੋ ਰਹੇ ਹਵਾ ਪ੍ਰਦੂਸ਼ਣ  ਬਾਰੇ ਸਰਕਾਰੀ ਅਤੇ ਗੈਰਸਰਕਾਰੀ ਪੱਧਰ ਤੇ ਫੈਲਾਈ ਜਾ ਰਹੀ ਜਾਗ੍ਰਿਤੀ ਮੁਹਿੰਮ ਨੇ ਆਪਣੇ ਨਤੀਜੇ ਦਿਖਾਉਣੇ ਸ਼ੁਰੂ  ਕੀਤੇ ਹਨ| ਉਹਨਾਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਦਾ ਪੀ.ਐਮ.10 ਔਸਤਨ 430 ਅਤੇ ਪੀ.ਐਮ2.5 ਔਸਤਨ 225.63 ਮਾਇਕ੍ਰੋਗ੍ਰਾਮ/ਘਣ ਮੀਟਰ ਸੀ ਜਦਕਿ ਇਸ ਵਰ੍ਹੇ ਇਹ ਔਸਤ ਕ੍ਰਮਵਾਰ 277 ਅਤੇ 126 ਮਾਈਕ੍ਰੋਗ੍ਰਾਮ/ਘਣ ਮੀਟਰ ਰਿਕਾਰਡ ਕੀਤੀ ਗਈ| ਪੀ.ਐਮ.10 ਵਿੱਚ 36% ਅਤੇ ਪੀ.ਐਮ2.5 ਵਿੱਚ 44% ਤੱਕ ਆਈ ਗਿਰਾਵਟ ਜਿੱਥੇ ਇੱਕ  ਉਤਸ਼ਾਹ ਜਨਕ  ਸੰਕੇਤ ਹੈ ਉਥੇ ਇਸ ਪ੍ਰਾਪਤੀ ਦਾ ਸਿਹਰਾ ਸਕੂਲਾਂ, ਕਾਲਜਾਂ ਅਤੇ ਹੋਰ ਵਾਤਾਵਰਣ ਪ੍ਰੇਮੀਆਂ ਦੇ ਸਿਰ ਜਾਂਦਾ ਹੈ, ਜਿਨ੍ਹਾਂ ਇਹਨਾਂ ਪਟਾਖਿਆਂ ਨੂੰ ਤਿਲਾਂਜਲੀ ਦੇ ਕੇ ਹਰੀ ਦੀਵਾਲੀ ਮਨਾਉਣ ਨੂੰ ਤਰਜੀਹ ਦਿੱਤੀ|
ਪ੍ਰੋ. ਮਰਵਾਹਾ ਨੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਹਰੀ ਦੀਵਾਲੀ ਮਨਾਉਣ ਲਈ ਪੰਜਾਬੀਆਂ ਦੇ ਮੋਹਰੀ ਰਹਿਣ ਨੂੰ ਹਾਂ ਪੱਖੀ ਰੁਝਾਨ ਦੱਸਦਿਆਂ ਅੱਗੋਂ ਵੀ ਪੰਜਾਬ ਦੀ ਆਬੋ ਹਵਾ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਸਮੂਹ ਪੰਜਾਬੀਆਂ ਤੋਂ ਸਹਿਯੋਗ ਦੀ ਮੰਗ ਕੀਤੀ|

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.