ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਰਨਾਟਕ ਜ਼ਿਮਨੀ ਚੋਣ ‘ਚ ਕਾਂਗਰਸ ਗਠਜੋੜ ਨੇ ਭਾਜਪਾ ਨੂੰ ਦਿੱਤਾ ਵੱਡਾ ਝਟਕਾ
ਕਰਨਾਟਕ ਜ਼ਿਮਨੀ ਚੋਣ ‘ਚ ਕਾਂਗਰਸ ਗਠਜੋੜ ਨੇ ਭਾਜਪਾ ਨੂੰ ਦਿੱਤਾ ਵੱਡਾ ਝਟਕਾ
Page Visitors: 2313

ਕਰਨਾਟਕ ਜ਼ਿਮਨੀ ਚੋਣ ‘ਚ ਕਾਂਗਰਸ ਗਠਜੋੜ ਨੇ ਭਾਜਪਾ ਨੂੰ ਦਿੱਤਾ ਵੱਡਾ ਝਟਕਾਕਰਨਾਟਕ ਜ਼ਿਮਨੀ ਚੋਣ ‘ਚ ਕਾਂਗਰਸ ਗਠਜੋੜ ਨੇ ਭਾਜਪਾ ਨੂੰ ਦਿੱਤਾ ਵੱਡਾ ਝਟਕਾNovember 07  10:10 2018

 
Print This Article Share it With Friends
ਬੰਗਲੌਰ, 7 ਨਵੰਬਰ (ਪੰਜਾਬ ਮੇਲ)- ਕਰਨਾਟਕ ‘ਚ ਸੱਤਾਧਾਰੀ ਜਨਤਾ ਦਲ (ਐਸ)-ਕਾਂਗਰਸ ਗੱਠਜੋੜ ਨੇ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਐਲਾਨੇ ਜ਼ਿਮਨੀ ਚੋਣਾਂ ਦੇ ਨਤੀਜਿਆਂ ‘ਚ 4-1 ਦੀ ਜਿੱਤ ਨਾਲ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਗੱਠਜੋੜ ਨੇ ਵਿਧਾਨ ਸਭਾ ਦੀਆਂ ਦੋ ਅਤੇ ਲੋਕ ਸਭਾ ਦੀਆਂ ਤਿੰਨ ਸੀਟਾਂ ‘ਚੋਂ ਦੋ ਉੱਤੇ ਜਿੱਤ ਦਰਜ ਕਰਦਿਆਂ ਕਰਨਾਟਕ ‘ਚ ਆਪਣੇ ਦਬਦਬੇ ਨੂੰ ਬਰਕਰਾਰ ਰੱਖਿਆ ਹੈ। ਰੈੱਡੀ ਭਰਾਵਾਂ ਦਾ ਗੜ੍ਹ ਮੰਨੀ ਜਾਂਦੀ ਬੱਲਾਰੀ ਸੰਸਦੀ ਸੀਟ ਤੋਂ ਹਾਰ ਕੇਂਦਰ ਦੀ ਭਾਜਪਾ ਸਰਕਾਰ ਲਈ ਵੱਡੀ ਸੱਟ ਹੈ। ਉਧਰ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਦੇ ਪੁੱਤ ਬੀ.ਵਾਈ. ਰਾਘਵੇਂਦਰ ਨੇ ਸਖਤ ਮੁਕਾਬਲੇ ‘ਚ ਸ਼ਿਵਾਮੋਗਾ ਸੰਸਦੀ ਸੀਟ ‘ਤੇ ਜਿੱਤ ਦਰਜ ਕਰਦਿਆਂ ਪਿਤਾ ਸਮੇਤ ਪਾਰਟੀ ਦੀ ਲਾਜ ਰੱਖੀ ਹੈ। ਰਾਘਵੇਂਦਰ ਨੇ ਜੇ.ਡੀ.ਐੱਸ. ਦੇ ਮਧੂ ਬੰਗਾਰੱਪਾ ਨੂੰ ਕਰੀਬੀ ਮੁਕਾਬਲੇ ‘ਚ 52,148 ਵੋਟਾਂ ਦੇ ਫ਼ਰਕ ਨਾਲ ਹਰਾਇਆ। ਮਧੂ, ਸਾਬਕਾ ਕਾਂਗਰਸੀ ਮੁੱਖ ਮੰਤਰੀ ਮਰਹੂਮ ਐਸ਼ਬੰਗਾਰੱਪਾ ਦਾ ਪੁੱਤ ਹੈ। ਇਸ ਨਤੀਜਿਆਂ ਨਾਲ 224 ਮੈਂਬਰੀ ਕਰਨਾਟਕ ਵਿਧਾਨ ਸਭਾ ਵਿਚ ਕਾਂਗਰਸ-ਜੇ.ਡੀ.ਐੱਸ. ਗੱਠਜੋੜ ਦੇ ਵਿਧਾਇਕਾਂ ਦੀ ਗਿਣਤੀ 120 ਹੋ ਗਈ ਹੈ, ਜਦੋਂਕਿ ਭਾਜਪਾ ਦੇ 104 ਵਿਧਾਇਕ ਹਨ।
ਕਾਂਗਰਸ ਦੇ ਵੀ.ਐੱਸ. ਉਗਰੱਪਾ ਨੇ ਬੱਲਾਰੀ ਸੰਸਦੀ ਸੀਟ 2.43 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ। ਉਗਰੱਪਾ ਨੇ ਭਾਜਪਾ ਉਮੀਦਵਾਰ ਸ਼ਾਂਤਾ ਨੂੰ ਹਰਾਇਆ, ਜੋ ਸਾਬਕਾ ਐੱਮ.ਪੀ. ਬੀ. ਸ੍ਰੀਰਾਮੁਲੂ ਦੀ ਭੈਣ ਹੈ। ਹੋਰਨਾਂ ਸੀਟਾਂ ਵਿਚ ਮੁੱਖ ਮੰਤਰੀ ਐੱਚ.ਡੀ. ਕੁਮਾਰਾਸਵਾਮੀ ਦੀ ਪਤਨੀ ਅਨੀਤਾ ਨੇ ਰਾਮਨਗਰ ਅਸੈਂਬਲੀ ਸੀਟ 1.09 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ। ਅਨੀਤਾ ਨੇ ਭਾਜਪਾ ਦੇ ਐੱਲ. ਚੰਦਰਸ਼ੇਖਰ ਨੂੰ ਹਰਾਇਆ। ਜਮਖੰਡੀ ਵਿਧਾਨ ਸਭਾ ਦੀ ਸੀਟ ‘ਤੇ ਕਾਂਗਰਸੀ ਉਮੀਦਵਾਰ ਆਨੰਦ ਨਯਾਮਗੌੜਾ ਨੇ ਭਾਜਪਾ ਦੇ ਸ੍ਰੀਕਾਂਤ ਕੁਲਕਰਨੀ ਨੂੰ 39,480 ਵੋਟਾਂ ਦੇ ਫਰਕ ਨਾਲ ਸ਼ਿਕਸਤ ਦਿੱਤੀ। ਜੇ.ਡੀ.ਐੱਸ. ਉਮੀਦਵਾਰ ਐੱਲ.ਆਰ. ਸ਼ਿਵਰਾਮ ਗੌੜਾ ਨੇ ਮਾਂਡਿਆ ਲੋਕ ਸਭਾ ਸੀਟ ਤੋਂ ਭਾਜਪਾ ਦੇ ਸਿੱਧਾਰਮੱਈਆ ਨੂੰ 3.24 ਲੱਖ ਦੇ ਵੱਡੇ ਫਰਕ ਨਾਲ ਹਰਾਇਆ।
 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.