ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨੋਟਬੰਦੀ ਦੇ ਦੋ ਵਰ੍ਹੇ: ਸਿੱਧੂ ਨੇ ਮੋਦੀ ਸਰਕਾਰ ਦੇ ਫੋਲੇ ਪੋਤੜੇ, ਕਿਹਾ-ਹੁਣ ਨਹੀਂ ਹੋਵੇਗੀ ‘ਮਨ ਕੀ ਬਾਤ’ ਵੀਡੀਓ ਵੀ ਵੇਖੋ
ਨੋਟਬੰਦੀ ਦੇ ਦੋ ਵਰ੍ਹੇ: ਸਿੱਧੂ ਨੇ ਮੋਦੀ ਸਰਕਾਰ ਦੇ ਫੋਲੇ ਪੋਤੜੇ, ਕਿਹਾ-ਹੁਣ ਨਹੀਂ ਹੋਵੇਗੀ ‘ਮਨ ਕੀ ਬਾਤ’ ਵੀਡੀਓ ਵੀ ਵੇਖੋ
Page Visitors: 2342

ਨੋਟਬੰਦੀ ਦੇ ਦੋ ਵਰ੍ਹੇ : ਸਿੱਧੂ ਨੇ ਮੋਦੀ ਸਰਕਾਰ ਦੇ ਫਰੋਲੇ ਪੋਤੜੇ, ਕਿਹਾ - ਹੁਣ ਨਹੀਂ ਹੋਵੇਗੀ 'ਮਨ ਕੀ ਬਾਤ' : ਵੀਡੀਓ ਵੀ ਦੇਖੋ
ਆਜ ਹੋਗੀ ਜਨ-ਜਨ ਕੀ ਬਾਤ, ਵਿਦੇਸ਼ੋਂ ਮੇਂ ਛੁਪੇ ਕਾਲੇ ਧਨ ਕੀ ਬਾਤ ਔਰ ਨਹੀਂ ਹੋਗੀ ਮਨ ਕੀ ਬਾਤ - ਸਿੱਧੂ
By : ਯਾਦਵਿੰਦਰ ਸਿੰਘ ਤੂਰ
Friday, Nov 09, 2018 08:54 PM

ਚੰਡੀਗੜ੍ਹ, 9 ਨਵੰਬਰ 2018 - ਹਰ ਵੇਲੇ ਅਕਾਲੀ ਸਰਕਾਰ ਨੂੰ ਘੇਰੇ 'ਚ ਖੜ੍ਹਾ ਕਰਨ ਵਾਲੇ ਬੇਬਾਕ ਨਵਜੋਤ ਸਿੱਧੂ ਨੇ ਇਸ ਵਾਰ ਸਿੱਧਾ ਮੋਦੀ ਸਰਕਾਰ ਨੂੰ ਹੱਥ ਪਾਇਆ। ਸਿੱਧੂ ਨੇ ਅੱਜ ਚੰਡੀਗੜ੍ਹ 'ਚ ਪ੍ਰੈੱਸ ਕਨਫਰੰਸ ਕਰਦਿਆਂ ਮੋਦੀ ਸਰਕਾਰ ਦੀ ਨੋਟਬੰਦੀ ਨੀਤੀ 'ਤੇ ਕਰਾਰੇ ਕਰਾਰੇ ਚਟਕਾਰੇ ਸੁਣਾਉਂਦਿਆਂ ਪੋਤੜੇ ਫਰੋਲੇ। ਸਿੱਧੂ ਨੇ ਅੱਜ ਨੋਟਬੰਦੀ ਦੇ 2 ਸਾਲ ਪੂਰੇ ਹੋਣ 'ਤੇ ਮੋਦੀ ਸਰਕਾਰ ਦੀ ਨੋਟਬੰਦੀ ਦੇ ਚੁੱਕੇ ਕਦਮ ਨੂੰ ਸੋਚੀ ਸਮਝੀ ਡਕੈਤੀ ਦਾ ਨਾਮ ਦਿੱਤਾ।
ਸਿੱਧੂ ਨੇ ਕਿਹਾ ਕਿ 2014 ਦੀ ਮੋਦੀ ਲਹਿਰ ਨੂੰ ਇੱਕ ਲਹਿਰ ਨਹੀਂ ਸੀ ਸਗੋਂ ਗਰੀਬਾਂ 'ਤੇ ਕਹਿਰ ਸੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਲੋਕਤੰਤਰ 'ਚ ਹੋਇਆ ਹੈ ਕਿ ਇੱਕ ਗਰੀਬ ਨੂੰ ਖੁਦ ਦੇ ਪੈਸੇ ਹੀ ਬੈਂਕ 'ਚੋਂ ਕਢਵਾਉਣ ਦੇ ਹੁਕਮ ਨਹੀਂ ਸਨ।
ਸਿੱਧੂ ਨੇ ਕਿਹਾ ਕਿ ਜਿੰਨੇ ਵੀ ਦੇਸ਼ਾਂ 'ਚ ਨੋਟਬੰਦੀ ਹੋਈ ਹੈ, ਉਨ੍ਹਾਂ ਸਾਰੇ ਦੇਸ਼ਾਂ 'ਚ ਵੱਡੀ ਕਰੰਸੀ ਤੋਂ ਛੋਟੀ ਕਰੰਸੀ ਲਿਆਂਦੀ ਗਈ ਤਾਂ ਕਿ ਭ੍ਰਿਸ਼ਟਾਚਾਰੀ 'ਤੇ ਕਾਬੂ ਪਾਇਆ ਜਾ ਸਕੇ ਤੇ ਅਰਥਵਿਵਸਥਾ ਮਜਬੂਤ ਕੀਤੀ ਜਾਵੇ, ਪਰ ਭਾਰਤ 'ਚ ਮੋਦੀ ਸਰਕਾਰ ਨੇ ਛੋਟੇ ਨੋਟ ਬੰਦ ਕਰ ਕੇ ਵੱਡੇ 2 ਹਜ਼ਾਰ ਦੇ ਨੋਟ ਕੱਢ ਦਿੱਤੇ। ਉਨ੍ਹਾਂ ਕਿਹਾ ਕਿ ਨੋਟਬੰਦੀ ਕਰਨ ਦਾ ਮਕਸਦ ਜ਼ਿਆਦਾ ਪੈਸੇ ਦੀ ਸਰਕੂਲੇਸ਼ਨ ਨੂੰ ਫਰਕ ਪਾੳਣਾ ਹੁੰਦਾ ਹੈ, ਪਰ ਮੋਦੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸਰਕੂਲੇਸ਼ਨ 'ਚ ਹੋਰ ਵੀ ਵਾਧਾ ਹੋ ਗਿਆ।
ਉਨ੍ਹਾਂ ਕਿਹਾ ਕਿ 2017 'ਚ ਸਵਿੱਸ ਬੈਂਕਾਂ 'ਚ 7 ਹਜ਼ਾਰ ਕਰੋੜ ਰੁਪਇਆ ਵਧਿਆ। ਜੋ ਕਿ 50 ਫੀਸਦ ਵਾਧਾ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਘੁਟਾਲੇ ਕਰ ਕੇ ਨੀਰਵ ਮੋਦੀ , ਮਾਲਿਆ ਵਰਗਿਆਂ ਨੂੰ ਬਾਹਰ ਭੇਜ ਦਿੱਤਾ। ਇਸ ਤੋਂ ਬਾਅਦ ਹੁਣ ਸੀਬੀਆਈ, ਜੁਡੀਸ਼ੀਅਰੀ, ਰਾਅ, ਅਤੇ ਵੱਡੀਆਂ ਵੱਡੀਆਂ ਸੰਸਥਾਵਾਂ ਨੂੰ ਮੋਦੀ ਸਰਕਾਰ ਦੀ ਵਜ੍ਹਾ ਨਾਲ ਅੱਜ ਕਿਹੜੇ ਦਿਨ ਦੇਖਣੇ ਪੈ ਰਹੇ ਨੇ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/561567207622220/

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.