ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬੇਅਦਬੀ ਘਟਨਾਵਾਂ ਪਿੱਛੇ ਡੇਰਾ ਪ੍ਰੇਮੀ ਜ਼ਿੰਮੇਵਾਰ ! ਤਿੰਨ ਨੇ ਕਬੂਲਿਆ ਗੁਨਾਹ
ਬੇਅਦਬੀ ਘਟਨਾਵਾਂ ਪਿੱਛੇ ਡੇਰਾ ਪ੍ਰੇਮੀ ਜ਼ਿੰਮੇਵਾਰ ! ਤਿੰਨ ਨੇ ਕਬੂਲਿਆ ਗੁਨਾਹ
Page Visitors: 2329

ਬੇਅਦਬੀ ਘਟਨਾਵਾਂ ਪਿੱਛੇ ਡੇਰਾ ਪ੍ਰੇਮੀ ਜ਼ਿੰਮੇਵਾਰ ! ਤਿੰਨ ਨੇ ਕਬੂਲਿਆ ਗੁਨਾਹ
By : ਬਾਬੂਸ਼ਾਹੀ ਬਿਊਰੋ
Wednesday, Nov 14, 2018 10:19 AM

ਬੇਅਦਬੀ ਘਟਨਾਵਾਂ ਪਿੱਛੇ ਡੇਰਾ ਪ੍ਰੇਮੀ ਜ਼ਿੰਮੇਵਾਰ - ਤਿੰਨ ਨੇ ਕਬੂਲਿਆ ਗੁਨਾਹ

ਮੋਗਾ,14 ਨਵੰਬਰ 2018- ਤਿੰਨ ਸਾਲ ਪਹਿਲਾਂ ਜਿਲ੍ਹਾ ਮੋਗਾ ਦੀ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਮੱਲ ਕੇ ਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਮਾਮਲੇ ਚ ਗ੍ਰਿਫਤਾਰ ਡੇਰਾ ਪ੍ਰੇਮੀਆਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਗ੍ਰਿਫਤਾਰ ਕੀਤੇ ਹੋਏ 45 ਮੈਂਬਰੀ ਰਾਜ ਪੱਧਰੀ ਕਮੇਟੀ ਦੇ ਆਗੂ ਪਿਰਥੀ ਸਿੰਘ ਸਮੇਤ 3 ਡੇਰਾ ਪ੍ਰੇਮੀਆਂ ਨੇ ਬਾਘਾਪੁਰਾਣਾ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਚ ਧਾਰਾ 164 ਅਧੀਨ ਆਪਣਾ ਗੁਨਾਹ ਕਬੂਲਦੇ ਹੋਏ ਬਿਆਨ ਦਰਜ ਕਰਵਾਏ। ਇਹ ਤਿੰਨੋ ਦੋਸ਼ੀ ਡੇਰਾ ਪ੍ਰੇਮੀ ਪਿਰਥੀ ਸਿੰਘ,ਮਿੱਠੂ ਸਿੰਘ ਅਤੇ ਅਮਰਦੀਪ ਸਿੰਘ ਪਿੰਡ ਮੱਲ ਕੇ ਦੇ ਹੀ ਵਸਨੀਕ ਹਨ।
ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਨਿਗਰਾਨ ਹੇਠ ਬਣੀ ਵਿਸ਼ੇਸ਼ ਜਾਂਚ ਟੀਮ ਅਨੁਸਾਰ ਇਸ ਬੇਅਦਬੀ ਮਾਮਲੇ ਚ ਜੁੜੇ ਹੋਰ ਦੋਸ਼ੀਆਂ ਦੇਵਿੰਦਰ ਸਿੰਘ ਅਤੇ ਸੁਖਨਾਮ ਸਿੰਘ ਦੇ ਗ੍ਰਿਫਤਾਰੀ ਵਰੰਟ ਅਦਾਲਤ ਕੋਲੋਂ ਮਿਲ ਗਏ ਹਨ,ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੱਸਣਯੋਗ ਹੈ ਕਿ 7 ਜੂਨ ਨੂੰ ਕੋਟਕਪੂਰਾ ਵਾਸੀ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਨੂੰ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।20 ਜੂਨ ਨੂੰ ਮਹਿੰਦਰ ਪਾਲ ਨੇ ਮੋਗਾ ਦੀ ਅਦਾਲਤ ਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ।ਬਿੱਟੂ ਨੇ ਪੁੱਛਗਿੱਛ ਦੌਰਾਨ ਮੰਨਿਆ ਸੀ ਕਿ ਬੇਅਦਬੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਉਹਨਾਂ ਨੂੰ ਡੇਰਾ ਮੁਖੀ ਦੇ ਪੀਏ ਤੋਂ ਹਦਾਇਤਾਂ ਮਿਲੀਆਂ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.