ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਡੇਰਾ ਮੁਖੀ ਬਾਰੇ ਟਵਿੰਕਲ ਖੰਨਾ ਦੇ ਟਵੀਟ ਨੇ ਅਕਸ਼ੈ ਕੁਮਾਰ ਦਾ ਦਾਅਵਾ ਝੁਠਲਾਇਆ, SIT ਨੂੰ ਜਾਂਚ ਲਈ ਮਿਲਿਆ ਨਵਾਂ ਨੁਕਤਾ
ਡੇਰਾ ਮੁਖੀ ਬਾਰੇ ਟਵਿੰਕਲ ਖੰਨਾ ਦੇ ਟਵੀਟ ਨੇ ਅਕਸ਼ੈ ਕੁਮਾਰ ਦਾ ਦਾਅਵਾ ਝੁਠਲਾਇਆ, SIT ਨੂੰ ਜਾਂਚ ਲਈ ਮਿਲਿਆ ਨਵਾਂ ਨੁਕਤਾ
Page Visitors: 2355

ਡੇਰਾ ਮੁਖੀ ਬਾਰੇ ਟਵਿੰਕਲ ਖੰਨਾ ਦੇ ਟਵੀਟ ਨੇ ਅਕਸ਼ੈ ਕੁਮਾਰ ਦਾ ਦਾਅਵਾ ਝੁਠਲਾਇਆ, SIT ਨੂੰ ਜਾਂਚ ਲਈ ਮਿਲਿਆ ਨਵਾਂ ਨੁਕਤਾ
By : ਬਾਬੂਸ਼ਾਹੀ ਬਿਊਰੋ
Wednesday, Nov 14, 2018 10:03 AM

ਰਾਮ ਰਹੀਮ 'ਤੇ ਟਵਿੰਕਲ ਦੇ ਟਵੀਟ ਲਿਆ ਸਕਦੇ ਨੇ SIT ਜਾਂਚ 'ਚ ਨਵਾਂ ਮੋੜ
ਚੰਡੀਗੜ੍ਹ, 14 ਨਵੰਬਰ 2018 -
ਬੇਅਦਬੀ ਮਾਮਲਿਆਂ 'ਤੇ ਪੰਜਾਬ ਸਰਕਾਰ ਦੀ ਬਣਾਈ ਸਿਟ ਵੱਲੋਂ ਬਾਦਲ ਪਿੳ-ਪੁੱਤ ਤੇ ਅਕਸ਼ੈ ਕੁਮਾਰ ਨੂੰ ਸੰਮਣਾਂ ਤੋਂ ਬਾਅਦ ਮਾਮਲਾ ਨਵੇਂ ਮੋੜ ਲੈਂਦਾ ਨਜ਼ਰ ਆ ਰਿਹਾ ਹੈ। ਅਕਸ਼ੈ ਵੱਲੋਂ ਕਿਹਾ ਗਿਆ ਕਿ ਉਸਨੇ ਸੋਸ਼ਲ ਮੀਡੀਆ 'ਤੇ ਰਾਮ ਰਹੀਮ ਬਾਰੇ ਸੁਣਿਆ ਸੀ ਕਿ ਉਹ ਉਨ੍ਹਾਂ ਦੇ ਘਰ ਦੇ ਆਸ ਪਾਸ ਕਿਧਰੇ ਰਹਿੰਦਾ ਸੀ। ਪਰ ਇਸ ਦੇ ਉਲਟ ਅਕਸ਼ੈ ਦੀ ਪਤਨੀ ਟਵਿੰਕਲ ਖੰਨਾ ਦੇ ਪੁਰਾਣੇ ਟਵੀਟ ਸਾਹਮਣੇ ਆਏ ਹਨ ਜਿੰਨ੍ਹਾਂ 'ਚ ਉਸਨੇ ਰਾਮ ਰਹੀਮ ਦੇ ਆਪਣੀ ਹੀ ਬਿਲਡਿੰਗ 'ਚ ਠਹਿਰੇ ਹੋਣ ਬਾਰੇ ਟਵੀਟ ਕਰਦਿਆਂ ਰਾਮ ਰਹੀਮ 'ਤੇ ਤੰਜ ਕਸਿਆ ਸੀ। ਕਿਉਂਕਿ ਟਵਿੰਕਲ ਟਵਿੱਟਰ 'ਤੇ ਆਪਣੇ ਹਾਸਰਸ ਟਵੀਟਾਂ ਕਾਰਨ ਬਹੁ ਚਰਚਿਤ ਹੈ। ਟਵਿੰਕਲ ਨੇ ਟਵੀਟ ਕੀਤਾ ਕਿ :-

  • ਅੰਗ੍ਰੇਜ਼ੀ ਦੇ ਇੱਕ ਨਾਮੀ ਅਖ਼ਬਾਰ 'ਚ ਟਵਿੰਕਲ ਦੇ ਟਵੀਟ ਦਾ ਹਵਾਲਾ ਦਿੰਦਿਆਂ ਲਿਖਿਆ ਸੀ ਕਿ ਟਵਿੰਕਲ ਨੇ ਆਪਣੇ ਨਵੇਂ ਗੁਆਂਢੀ ਬਾਰੇ ਸੋਸ਼ਲ ਮੀਡੀਆ 'ਤੇ ਆਪਣੀ ਉਤਸੁਕਤਾ ਜ਼ਾਹਰ ਕੀਤੀ ਹੈ। 

  • ਪਰ ਜਦਕਿ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਸੋਸ਼ਲ ਮੀਡੀਆ ਤੋਂ ਸੁਣਿਆ ਸੀ ਕਿ ਰਾਮ ਰਹੀਮ ਉਸਦੇ ਆਸ ਪਾਸ ਰਹਿੰਦਾ ਸੀ। ਹੁਣ ਜਦੋਂ ਐਸ ਆਈ ਟੀ ਘਟਨਾ ਦੇ ਸਾਰੇ ਵੱਡੇ ਜਾਂ ਛੋਟੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਤਾਂ ਐਮਐਸਜੀ ਫੈਕਟਰ ਇਕ ਵਾਰ ਫਿਰ ਤੋਂ ਚਰਚਾ 'ਚ ਆ ਗਿਆ ਹੈ ਅਤੇ ਇਕ ਮਸ਼ਹੂਰ ਅੰਗਰੇਜ਼ੀ ਅਖ਼ਬਾਰ ਦੀ ਪ੍ਰਮਾਣਿਕ ਰਿਪੋਰਟ ਬੇਅਦਬੀ ਮਾਮਲੇ ਦੀ ਜਾਂਚ ਵਿਚ ਇਕ ਨਵੇਂ 'ਮੋੜ' ਲਿਆ ਸਕਦੀ ਹੈ।

  •  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.