ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਰਤਾਰਪੁਰ ਲਾਂਘਾ ਸੰਸਥਾ ਭੰਗ, ਬੀ.ਐਸ. ਗੁਰਾਇਆ ਨੇ ਦਿੱਤਾ ਅਸਤੀਫ਼ਾ
ਕਰਤਾਰਪੁਰ ਲਾਂਘਾ ਸੰਸਥਾ ਭੰਗ, ਬੀ.ਐਸ. ਗੁਰਾਇਆ ਨੇ ਦਿੱਤਾ ਅਸਤੀਫ਼ਾ
Page Visitors: 2374

ਕਰਤਾਰਪੁਰ ਲਾਂਘਾ ਸੰਸਥਾ ਭੰਗ, ਬੀ.ਐਸ. ਗੁਰਾਇਆ ਨੇ ਦਿੱਤਾ ਅਸਤੀਫ਼ਾ
By : ਬਾਬੂਸ਼ਾਹੀ ਬਿਊਰੋ
Monday, Dec 17, 2018 12:34 PM
ਅੰਮ੍ਰਿਤਸਰ, 17 ਦਸੰਬਰ 2018 -
  ਕਰਤਾਰਪੁਰ ਸਾਹਿਬ ਦੇ ਲਾਂਘੇ ਦਾ 26 ਅਤੇ 28 ਨਵੰਬਰ ਨੂੰ ਕਰਮਵਾਰ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਉਦਘਾਟਨ ਕਰ ਚੁੱਕੀਆਂ ਹਨ, ਕੱਲ੍ਹ ਸੰਗਰਾਂਦ ਦੇ ਦਿਹਾੜੇ ਤੇ ਲਾਂਘੇ ਨੂੰ ਸਮਰਪਤ ਜਥੇਬੰਦੀ ਸੰਗਤ ਲਾਂਘਾ ਕਰਤਾਰਪੁਰ ਨੇ ਸ਼ੁਕਰਾਨੇ ਵਜੋਂ ਧੁੱਸੀ ਬੰਨ ਤੇ ਭਾਵ ਐਨ ਸਰਹੱਦ ਤੇ ਸਵੇਰੇ 10 ਵਜੇ ਤੋਂ ਲੈ ਕੇ ਦੁਪਿਹਰ ਇਕ ਵਜੇ ਤਕ ਜਪੁਜੀ ਸਾਹਿਬ ਦੇ ਪਾਠ ਕੀਤੇ।
ਪਾਠ ਉਪਰੰਤ ਅਰਦਾਸ ਵਿਚ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਕਿ ਕਿਵੇ ਉਹਨਾਂ ਨੇ ਚਮਤਕਾਰ ਕਰਕੇ ਲਾਂਘੇ ਦੇ ਹੁਕਮ ਜਾਰੀ ਕਰਵਾਏ ਨੇ, ਕਿਉਕਿ ਸਰਕਾਰਾਂ ਦਾ ਨਜਰੀਆ ਪਿਛਲੇ 18 ਸਾਲਾਂ ਤੋਂ ਸੁਹਿਰਦ ਨਹੀ ਸੀ।
ਅਰਦਾਸ, ਜਿਸ ਵਿਚ ਤਕਰੀਬਨ 150 ਜੀਆਂ ਨੇ ਸ਼ਿਰਕਤ ਕੀਤੀ, ਮੌਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਂਨ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਨਵਜੋਤ ਸਿੰਘ ਸਿੱਧੂ ਨੂੰ ਅਸੀਸਾਂ ਦਿੱਤੀਆਂ ਗਈਆਂ।

ਪਾਕਿਸਤਾਨ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਉਹ ਵੇਈ ਅਤੇ ਰਾਵੀ ਤੇ ਜਲਦੀ ਤੋਂ ਜਲਦੀ ਆਰਜੀ ਪੁਲ ਬਣਾ ਪਿਛਲੇ 71 ਸਾਲਾਂ ਤੋਂ ਵਿਛੜੇ ਅਸਥਾਨ ਦੇ ਕੇ ਸੰਗਤਾਂ ਨੂੰ ਦਰਸ਼ਨ ਕਰਾਏ।
ਜੱਥੇ ਦੇ ਮੁਖੀ ਬੀ. ਐਸ. ਗੁਰਾਇਆ ਜੋ ਪਿਛਲੇ 24 ਸਾਲਾਂ ਤੋਂ ਲਾਂਘੇ ਲਈ ਯਤਨਸ਼ੀਲ ਹਨ ਨੇ ਦੱਸਿਆ ਕਿ ਅੱਜ ਪੂਰੀ ਪੰਜਾਬੀ ਕੌਮ ਨੇ ਲਾਂਘੇ ਦੀ ਮੰਗ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਹੈ। ਇਸ ਦੇ ਮੱਦੇ ਨਜਰ ਗੁਰਾਇਆ ਨੇ ਸੰਗਤਾਂ ਕੋਲੋਂ ਹੁਣ ਛੁੱਟੀ ਦੀ ਮੰਗ ਕੀਤੀ, ਜੋ ਪ੍ਰਵਾਨ ਹੋਈ। ਇਸ ਦੇ ਨਾਲ ਹੀ ਸੰਗਤ ਲਾਂਘਾ ਕਰਤਾਰਪੁਰ ਨਾਂ ਦੇ ਜਥੇ ਨੂੰ ਵੀ ਭੰਗ ਕਰ ਦਿਤਾ ਗਿਆ। ਇਸ ਮੌਕੇ ਸਾਰਾ ਮਹੌਲ ਬਹੁਤ ਜ਼ਜ਼ਬਾਤੀ ਸੀ।
  ਅਰਦਾਸ ਵਿਚ ਸਬੱਬੀ ਪ੍ਰਸਿਧ ਲਿਖਾਰੀ ਪ੍ਰਕਾਸ਼ ਸਿੰਘ ਭੱਟੀ ਉਰਫ ਹੁਸਨਲ ਚਰਾਗ ਵੀ ਹਾਜਰ ਹੋ ਗਏ। ਬੀ. ਐਸ. ਗੁਰਾਇਆ ਨੇ ਭੱਟੀ ਬਾਬਤ ਸੰਗਤਾਂ ਨੂੰ ਜਾਣੂ ਕਰਵਾਇਆ ਕਿ ਕਿਵੇ ਭੱਟੀ ਸਾਹਿਬ ਨੇ 2004 ਵਿਚ ਕਿਤਾਬਚਾ ਲਿਖ ਕੇ ਸੰਗਤਾਂ ਨੂੰ ਸੇਧ ਪ੍ਰਧਾਨ ਕੀਤੀ ਸੀ ਕਿ ਬਗਾਨੇ ਮੁਲਕਾਂ ਵਿਚ ਧਾਰਮਿਕ ਸਥਾਨਾਂ ਲਈ ਕੀ ਕੀ ਪ੍ਰੰਪਰਾਵਾਂ ਤੇ ਕਾਨੂੰਨ ਹਨ। ਗੁਰਾਇਆ ਨੇ ਦੱਸਿਆ ਕਿ ਭੱਟੀ ਦਾ ਕਿਤਾਬਚਾ ਅੰਦੋਲਨ ਵਿਚ ਬਹੁਤ ਸਹਾਈ ਹੋਇਆ ਸੀ।
   ਅਰਦਾਸ ਮੌਕੇ ਜਜ਼ਬਾਤੀ ਹੋਈਆਂ ਸੰਗਤਾਂ ਨੇ ਫਿਰ ਭੱਟੀ ਲਈ ਜੈਕਾਰੇ ਛੱਡੇ। ਸਰੋਪੇ ਪਾ ਪਾ ਭੱਟੀ ਦਾ ਸਤਿਕਾਰ ਕੀਤਾ ਗਿਆ।
  ਗੁਰਾਇਆ ਨੇ ਦੱਸਿਆ ਕਿ ਲਾਂਘੇ ਦਾ ਐਲਾਨ ਹੋਣ ਉਪਰੰਤ ਸਰਹੱਦ ਤੇ ਸੰਗਤਾਂ ਦਾ ਹਰ ਵੇਲੇ ਮੇਲਾ ਲੱਗਾ ਰਹਿੰਦਾ ਹੈ।
  ਜਪੁਜੀ ਪਾਠ ਅਤੇ ਅਰਦਾਸ ਵਿਚ ਸੈਕੜੇ ਸੰਗਤਾਂ ਤੋਂ ਇਲਾਵਾ ਸਰਬਜੀਤ ਸਿੰਘ ਕਲਸੀ, ਭਜਨ ਸਿੰਘ ਰੋਡਵੇਜ,  ਮਨੋਹਰ ਸਿੰਘ ਕਲਸੀ, ਰਾਜ ਸਿੰਘ  ਅਤੇ ਕਰਤਾਰਪੁਰ ਕੋਰੀਡੋਰ ਕਾਰਪੋਰੇਸ਼ਨ (ਕ.ਕ.ਕ) ਦੇ ਮੈਂਬਰ ਰਘਬੀਰ ਸਿੰਘ, ਰਜਿੰਦਰ ਸਿੰਘ ਪੰਡੋਰੀ, ਗੁਰਮੇਜ ਸਿੰਘ ਉਬੋਕੇ, ਕਰਤਾਰ ਸਿੰਘ ਬਹਾਦਰ ਹੁਸੈਨ (ਸਾਬਕਾ ਡੀ ਐਸ ਪੀ) ਵੀ ਹਾਜਰ ਸਨ।
  ਕ.ਕ.ਕ ਜਥੇ ਨੇ ਐਲਾਨ ਕੀਤਾ ਕਿ ਉਨਾਂ ਦੀ ਅਰਦਾਸਾਂ ਉਨਾਂ ਚਿਰ ਜਾਰੀ ਰਹਿਣਗੀਆਂ ਜਿੰਨਾਂ ਚਿਰ ਲਾਂਘਾ ਖੁੱਲ ਨਹੀ ਜਾਂਦਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.