ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੋਟਕਪੂਰਾ ਗੋਲੀ ਕਾਂਡ; ਮੁੱਖ ਗਵਾਹ ਅਜੀਤ ਸਿੰਘ ਨੇ ਐੱਸ.ਆਈ.ਟੀ. ਨੂੰ ਦਰਜ ਕਰਵਾਏ ਬਿਆਨਕੋਟਕਪੂਰਾ ਗੋਲੀ ਕਾਂਡ; ਮੁੱਖ ਗਵਾਹ ਅਜੀਤ ਸਿੰਘ ਨੇ ਐੱਸ.ਆਈ.ਟੀ. ਨੂੰ ਦਰਜ ਕਰਵਾਏ ਬਿਆਨ
ਕੋਟਕਪੂਰਾ ਗੋਲੀ ਕਾਂਡ; ਮੁੱਖ ਗਵਾਹ ਅਜੀਤ ਸਿੰਘ ਨੇ ਐੱਸ.ਆਈ.ਟੀ. ਨੂੰ ਦਰਜ ਕਰਵਾਏ ਬਿਆਨਕੋਟਕਪੂਰਾ ਗੋਲੀ ਕਾਂਡ; ਮੁੱਖ ਗਵਾਹ ਅਜੀਤ ਸਿੰਘ ਨੇ ਐੱਸ.ਆਈ.ਟੀ. ਨੂੰ ਦਰਜ ਕਰਵਾਏ ਬਿਆਨ
Page Visitors: 2336

ਕੋਟਕਪੂਰਾ ਗੋਲੀ ਕਾਂਡ; ਮੁੱਖ ਗਵਾਹ ਅਜੀਤ ਸਿੰਘ ਨੇ ਐੱਸ.ਆਈ.ਟੀ. ਨੂੰ ਦਰਜ ਕਰਵਾਏ ਬਿਆਨਕੋਟਕਪੂਰਾ ਗੋਲੀ ਕਾਂਡ; ਮੁੱਖ ਗਵਾਹ ਅਜੀਤ ਸਿੰਘ ਨੇ ਐੱਸ.ਆਈ.ਟੀ. ਨੂੰ ਦਰਜ ਕਰਵਾਏ ਬਿਆਨ

December 26
10:12 2018

ਫਰੀਦਕੋਟ, 26 ਦਸੰਬਰ (ਪੰਜਾਬ ਮੇਲ) – ਕੋਟਕਪੂਰਾ ਗੋਲੀ ਕਾਂਡ ਦੇ ਮੁੱਖ ਗਵਾਹ ਅਜੀਤ ਸਿੰਘ ਨੇ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ। ਦੱਸ ਦੇਈਏ ਕਿ ਕੋਟਕਪੂਰਾ ਗੋਲੀ ਕਾਂਡ ‘ਚ ਦੋਵੇਂ ਪੱਟਾਂ ‘ਤੇ ਗੋਲੀਆਂ ਖਾਣ ਵਾਲਾ ਅਜੀਤ ਸਿੰਘ ਪੁੱਤਰ ਅਵਤਾਰ ਸਿੰਘ ਬਰਨਾਲਾ ਦੇ ਪਿੰਡ ਛੰਨਾ ਗੁਲਾਬ ਦਾ ਰਹਿਣ ਵਾਲਾ ਹੈ। ਪੰਜਾਬ ਸਰਕਾਰ ਵਲੋਂ ਗਠਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ‘ਤੇ ਪੁਲਿਸ ਨੇ 7 ਅਗਸਤ 2018 ਨੂੰ ਹੀ ਥਾਣਾ ਕੋਟਕਪੂਰਾ ‘ਚ ਅਜੀਤ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਕਤਲ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕਰ ਦਿੱਤਾ ਸੀ, ਜਿਸ ਦੀ ਜਾਂਚ ਐੱਸ.ਆਈ.ਟੀ. ਵਲੋਂ ਕੀਤੀ ਜਾ ਰਹੀ ਹੈ।
ਐੱਸ.ਆਈ.ਟੀ. ਦੇ ਮੈਂਬਰ ਅਤੇ ਆਈ.ਜੀ. ਕੁੰਵਰ ਪ੍ਰਤਾਪ ਸਿੰਘ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਅਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਅਤੇ ਸੰਗਤਾਂ ਨਾਲ ਬਰਗਾੜੀ ਬੇਅਦਬੀ ਮਾਮਲੇ ਦੇ ਵਿਰੋਧ ‘ਚ ਕੋਟਕਪੂਰਾ ਦੇ ਚੌਕ ‘ਚ ਚੱਲ ਰਹੇ ਰੋਸ ਧਰਨੇ ‘ਚ ਸ਼ਾਮਲ ਹੋਣ ਲਈ ਆਇਆ ਸੀ। ਉਸ ਤੋਂ ਅਗਲੇ ਦਿਨ ਸਰਕਾਰ ਦੇ ਹੁਕਮਾਂ ‘ਤੇ ਪੁਲਿਸ ਨੇ ਧਰਨੇ ‘ਤੇ ਬੈਠੀ ਸੰਗਤ ‘ਤੇ ਲਾਠੀਚਾਰਜ ਅਤੇ ਪਾਣੀ ਦੀਆਂ ਵਾਛੜਾਂ ਕਰ ਦਿੱਤੀਆਂ। ਪੁਲਿਸ ਅਧਿਕਾਰੀਆਂ ਵਲੋਂ ਕੀਤੀ ਫਾਇਰਿੰਗ ਕਾਰਨ ਇਕ ਗੋਲੀ ਉਸ ਦੇ ਪੱਟ ਨੂੰ ਚੀਰਦੀ ਹੋਈ ਨਿਕਲ ਗਈ ਅਤੇ ਦੂਜੀ ਉਸ ਦੇ ਪੱਟ ਦੇ ਅੰਦਰ ਵੜ ਗਈ। ਗੰਭੀਰ ਤੌਰ ‘ਤੇ ਜ਼ਖਮੀ ਹੋਣ ਕਾਰਨ ਉਸ ਨੂੰ ਇਲਾਜ ਲਈ ਕੋਟਕਪੂਰਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਕਈ ਮਹੀਨਿਆਂ ਤੱਕ ਉਸ ਦਾ ਫਰੀਦਕੋਟ ਦੇ ਮੈਡੀਕਲ ਕਾਲਜ ਅਤੇ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ‘ਚ ਇਲਾਜ ਚਲਦਾ ਰਿਹਾ, ਜਿਸ ਤੋਂ ਬਾਅਦ ਉਹ ਠੀਕ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜ਼ਖਮੀ ਅਜੀਤ ਸਿੰਘ ਦਾ ਇਲਾਜ ਕਰਨ ਵਾਲੇ ਤਿੰਨੇ ਹਸਪਤਾਲਾਂ ਦੇ ਡਾਕਟਰਾਂ ਨੂੰ ਵੀ ਤਲਬ ਕਰ ਲਿਆ ਗਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.