ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕੀ ਪੁਲਿਸ ਨੇ ਹਿੰਸਕ ਘਟਨਾਵਾਂ ‘ਚ ਕਮੀ ਲਿਆਉਣ ਲਈ ਹਥਿਆਰਾਂ ਦੀ ਮੁੜ ਖਰੀਦਦਾਰੀ ਦੀ ਮੁਹਿੰਮ ਚਲਾਈ
ਅਮਰੀਕੀ ਪੁਲਿਸ ਨੇ ਹਿੰਸਕ ਘਟਨਾਵਾਂ ‘ਚ ਕਮੀ ਲਿਆਉਣ ਲਈ ਹਥਿਆਰਾਂ ਦੀ ਮੁੜ ਖਰੀਦਦਾਰੀ ਦੀ ਮੁਹਿੰਮ ਚਲਾਈ
Page Visitors: 2368

ਅਮਰੀਕੀ ਪੁਲਿਸ ਨੇ ਹਿੰਸਕ ਘਟਨਾਵਾਂ ‘ਚ ਕਮੀ ਲਿਆਉਣ ਲਈ ਹਥਿਆਰਾਂ ਦੀ ਮੁੜ ਖਰੀਦਦਾਰੀ ਦੀ ਮੁਹਿੰਮ ਚਲਾਈਅਮਰੀਕੀ ਪੁਲਿਸ ਨੇ ਹਿੰਸਕ ਘਟਨਾਵਾਂ ‘ਚ ਕਮੀ ਲਿਆਉਣ ਲਈ ਹਥਿਆਰਾਂ ਦੀ ਮੁੜ ਖਰੀਦਦਾਰੀ ਦੀ ਮੁਹਿੰਮ ਚਲਾਈDecember 27     17:24 2018
Print This Article
Share it With Friends
ਵਾਸ਼ਿੰਗਟਨ, 27 ਦਸੰਬਰ (ਪੰਜਾਬ ਮੇਲ)-ਅਮਰੀਕਾ ਦੇ ਬਾਲਟੀਮੋਰ ਸ਼ਹਿਰ ਵਿਚ ਪੁਲਿਸ ਨੇ ਹਿੰਸਕ ਘਟਨਾਵਾਂ ਵਿਚ ਕਮੀ ਲਿਆਉਣ ਲਈ ਹਥਿਆਰਾਂ ਦੀ ਮੁੜ ਖਰੀਦਦਾਰੀ ਦੀ ਮੁਹਿੰਮ ਚਲਾਈ ਹੈ।
ਇਸ ਮੁਹਿੰਮ ਤਹਿਤ ਪੁਲਿਸ ਹੁਣ ਤੱਕ ਕਰੀਬ 2000 ਹਥਿਆਰ ਇਕੱਠੇ ਕਰ ਚੁੱਕੀ ਹੈ। ਇਨ੍ਹਾਂ ਵਿਚ ਇਕ ਰਾਕੇਟ ਲਾਂਚਰ ਵੀ ਸ਼ਾਮਲ ਹੈ। ਇਸ 3 ਦਿਨਾ ਮੁਹਿੰਮ ਦਾ ਐਲਾਨ ਬੀਤੇ ਹਫਤੇ ਗੈਰਕਾਨੂੰਨੀ ਹਥਿਆਰਾਂ ਦੀ ਗਿਣਤੀ ਵਿਚ ਕਮੀ ਲਿਆਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ।
ਬਾਲਟੀਮੋਰ ਵਿਚ ਇਸ ਸਾਲ ਲਗਾਤਾਰ ਚੌਥੇ ਸਾਲ ਹੱਤਿਆਵਾਂ ਦੀ ਗਿਣਤੀ 300 ਦਾ ਅੰਕੜਾ ਪਾਰ ਕਰ ਚੁੱਕੀ ਹੈ।

ਪੁਲਿਸ ਦੇ ਇਕ ਬੁਲਾਰੇ ਨੇ ਕਿਹਾ ਕਿ ਅਧਿਕਾਰੀਆਂ ਨੇ 1,860 ਹਥਿਆਰ ਇਕੱਠੇ ਕੀਤੇ ਹਨ। ਸ਼ਹਿਰ ਦੇ ਮੇਅਰ ਨੇ ਟਵੀਟ ਕੀਤਾ ਕਿ ਇਨ੍ਹਾਂ ਵਿਚ ਇਕ ਰਾਕੇਟ ਲਾਂਚਰ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਹਥਿਆਰਾਂ ਦੀ ਮੁੜ ਖਰੀਦ ਲਈ ਵੱਖ-ਵੱਖ ਕੀਮਤਾਂ ਤੈਅ ਕੀਤੀਆਂ ਹਨ, ਜਿਨ੍ਹਾਂ ਵਿਚ ਵੱਡੀ ਮੈਗਜ਼ੀਨ ਲਈ 25 ਡਾਲਰ, ਪਿਸਤੌਲ ਅਤੇ ਰਾਈਫਲ ਲਈ 100 ਡਾਲਰ ਅਤੇ ਸੈਮੀ ਆਟੋਮੈਟਿਕ ਰਾਈਫਲਾਂ ਲਈ 200 ਡਾਲਰ ਅਤੇ ਆਟੋਮੈਟਿਕ ਰਾਈਫਲਾਂ ਲਈ 500 ਡਾਲਰ ਦੀ ਰਾਸ਼ੀ ਤੈਅ ਕੀਤੀ ਗਈ ਹੈ।

ਸਿਹਤ ਅਧਿਕਾਰੀਆਂ ਮੁਤਾਬਕ ਅਮਰੀਕਾ ਵਿਚ 2017 ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਕਰੀਬ 40 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਵਿਚ ਖੁਦਕੁਸ਼ੀ ਦੀਆਂ ਘਟਨਾਵਾਂ ਵੀ ਸ਼ਾਮਲ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.