ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਦੇਸ਼ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਵੱਡੀਆਂ ਉਮੀਦਾਂ
ਦੇਸ਼ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਵੱਡੀਆਂ ਉਮੀਦਾਂ
Page Visitors: 2334

ਦੇਸ਼ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਵੱਡੀਆਂ ਉਮੀਦਾਂ
ਅਰਵਿੰਦ ਕੇਜਰੀਵਾਲ ਆਪਣੇ ਨਿਵਾਸ 'ਤੇ 'ਆਪ' ਪੰਜਾਬ ਦੀ ਬਲਾਕ ਪੱਧਰ ਤੱਕ ਦੀ ਲੀਡਰਸ਼ਿਪ ਦੇ ਹੋਏ ਰੂ-ਬ-ਰੂ
ਮੁਨੀਸ਼ ਸਿਸੋਦੀਆ ਨੇ 7,000 ਪਿੰਡਾਂ 'ਚ 'ਆਪ' ਦੇ ਪੰਚ ਸਰਪੰਚ ਬਣਨ 'ਤੇ ਦਿੱਤੀ ਵਧਾਈ
By : ਬਾਬੂਸ਼ਾਹੀ ਬਿਊਰੋ
Thursday, Jan 03, 2019 07:44 PM
ਦਿੱਲੀ/ ਚੰਡੀਗੜ੍ਹ, 3 ਜਨਵਰੀ 2019: 
 ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਦੀ ਵਚਨਬੱਧਤਾ, ਇਮਾਨਦਾਰੀ ਅਤੇ ਕਾਰਜਸ਼ੈਲੀ ਨੂੰ ਦੇਖ ਕੇ ਦੇਸ਼ ਦੇ ਲੋਕਾਂ ਲਈ ਹੁਣ ਆਮ ਆਦਮੀ ਪਾਰਟੀ ਹੀ ਇੱਕ ਉਮੀਦ ਬਚੀ ਹੈ।
  ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਆਪਣੇ ਨਿਵਾਸ 'ਤੇ ਪੰਜਾਬ ਦੇ ਬਲਾਕ ਪੱਧਰ ਤੱਕ ਦੀ ਸਮੁੱਚੀ ਲੀਡਰਸ਼ਿਪ ਨੂੰ ਸੰਬੋਧਨ ਕਰ ਰਹੇ ਸਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 70 ਸਾਲਾਂ ਦੇ ਇਤਿਹਾਸ 'ਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਲੁੱਟਣ ਤੋਂ ਇਲਾਵਾ ਕੁੱਝ ਨਹੀਂ ਕੀਤਾ, ਇਹੋ ਵਜ੍ਹਾ ਹੈ ਕਿ ਅੱਜ ਦਿੱਲੀ ਦੀ ਸਰਕਾਰ ਵੱਲੋਂ ਬਣਾਏ ਮੁਹੱਲਾ ਕਲੀਨਿਕਾਂ ਅਤੇ ਸਕੂਲਾਂ ਨੂੰ ਸੁਧਾਰਨ ਦੀ ਹਰ ਤਰਫ਼ ਤਾਰੀਫ਼ ਹੋ ਰਹੀ ਹੈ, ਜਦਕਿ ਇਹ ਕੰਮ 50 ਸਾਲ ਪਹਿਲਾਂ ਪਿਛਲੀਆਂ ਸਰਕਾਰਾਂ ਵੱਲੋਂ ਕੀਤਾ ਜਾਣਾ ਚਾਹੀਦਾ ਸੀ।
  ਉਨ੍ਹਾਂ ਕਿਹਾ ਕਿ ਗੁਜਰਾਤ, ਛੱਤੀਸਗੜ੍ਹ, ਹਰਿਆਣਾ, ਪੰਜਾਬ ਅਤੇ ਮੱਧ ਪ੍ਰਦੇਸ਼ ਸਮੇਤ ਕਿਸੇ ਵੀ ਸੂਬੇ 'ਚ ਦਿੱਲੀ ਵਰਗੇ ਸਕੂਲ ਨਹੀਂ ਬਣੇ।
     ਕੇਜਰੀਵਾਲ ਨੇ ਹਰ ਸਮੱਸਿਆ ਦੀ ਜੜ੍ਹ ਦੇਸ਼ ਦੇ ਭ੍ਰਿਸ਼ਟ ਸਿਆਸੀ ਤੰਤਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ 'ਚੋਂ ਅਕਾਲੀ ਦਲ ਅਤੇ ਭਾਜਪਾ ਨੂੰ ਲੋਕ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ। ਕੈਪਟਨ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਲੋਕਾਂ 'ਚ ਇਸ ਧੋਖੇ ਵਿਰੁੱਧ ਬੇਹੱਦ ਗ਼ੁੱਸਾ ਹੈ। ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਹੀ ਉਮੀਦ ਹੈ, ਇਸ ਲਈ ਹੁਣ ਸਭ ਆਪਸੀ ਗੁੱਸੇ-ਗਿਲੇ ਭੁੱਲ ਕੇ ਲੋਕਾਂ ਦੇ ਮੁੱਦਿਆਂ ਦੀ ਡੱਟ ਕੇ ਲੜਾਈ ਲੜੋ।
  ਇਸ ਦੌਰਾਨ ਕੇਜਰੀਵਾਲ ਨੇ ਪਾਰਟੀ ਦੇ ਅਹੁਦੇਦਾਰਾਂ ਨਾਲ ਸਵਾਲ-ਜਵਾਬ ਸੈਸ਼ਨ ਕੀਤਾ। ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਸੱਦਾ ਦਿੱਤਾ ਕਿ ਉਹ ਦਿੱਲੀ ਸਰਕਾਰ ਵੱਲੋਂ ਸਿਹਤ, ਸਿੱਖਿਆ, ਬਿਜਲੀ, ਪਾਣੀ ਅਤੇ ਲੋਕ ਭਲਾਈ ਯੋਜਨਾਵਾਂ ਦੀ ਹੋਮ ਡਲੀਵਰੀ ਵਰਗੇ ਕੰਮ ਖੁਦ ਆ ਕੇ ਅੱਖੀਂ ਵੇਖਣ।
    ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਪੰਜਾਬ 'ਚ ਹਾਲ ਹੀ ਦੌਰਾਨ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਕਰੀਬ 7000 ਪਿੰਡਾਂ 'ਚ 'ਆਪ' ਦੇ ਪੰਚ ਅਤੇ ਸਰਪੰਚ ਬਣਨ 'ਤੇ ਵਧਾਈ ਦਿੰਦਿਆਂ ਕਿਹਾ ਕਿ ਕਰੀਬ ਅੱਧੇ ਪੰਜਾਬ ਨੇ 'ਆਪ' 'ਤੇ ਭਰੋਸਾ ਜਤਾਇਆ ਹੈ।
   ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਬਹੁਤ ਸਾਰੀਆਂ ਵਿਰੋਧੀ ਤਾਕਤਾਂ, 'ਆਪ' ਤੋਂ ਡਰਦੀਆਂ ਹਨ ਅਤੇ ਪੰਜਾਬ 'ਚ 'ਆਪ' ਨੂੰ ਦਿੱਲੀ ਬਨਾਮ ਪੰਜਾਬ 'ਚ ਵੰਡਣ ਦੀ ਤਾਕ 'ਚ ਰਹਿੰਦੀਆਂ ਹਨ। ਅਜਿਹੀਆਂ ਵਿਰੋਧੀ ਤਾਕਤਾਂ ਨੂੰ ਠੋਕ ਕੇ ਜਵਾਬ ਦਿਓ ਕਿ ਪੰਜਾਬੀ ਜਿੰਨਾ ਪੰਜਾਬੀ ਹੈ, ਉਨ੍ਹਾਂ ਹੀ ਹਿੰਦੁਸਤਾਨੀ ਹੈ। ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਦੀਆਂ ਕੁਰਬਾਨੀਆਂ ਇਸ ਗੱਲ ਦਾ ਜਿੰਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਜੋ ਮੈਂ ਦੀ ਲੜਾਈ ਲੜਦੇ ਸਨ, ਉਨ੍ਹਾਂ ਲਈ ਸਖ਼ਤ ਫ਼ੈਸਲੇ ਵੀ ਲੈਣੇ ਜ਼ਰੂਰੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਜਿੰਨਾ ਵਲੰਟੀਅਰਾਂ, ਅਹੁਦੇਦਾਰਾਂ ਅਤੇ ਆਗੂਆਂ ਨੇ ਔਖੇ ਸਮੇਂ ਵਿਚ ਵੀ ਪਾਰਟੀ ਦਾ ਡਟ ਕੇ ਸਾਥ ਦਿੱਤਾ ਅਤੇ ਪਾਰਟੀ ਨੂੰ ਸੰਕਟ ਵਿਚੋਂ ਕੱਢਿਆ ਪਾਰਟੀ ਉਨ੍ਹਾਂ ਨੂੰ ਸਲੂਟ ਕਰਦੀ ਹੈ।
   ਇਸ ਮੌਕੇ ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਨੇ ਦੇਸ਼ ਲਈ ਪੰਜਾਬ ਅਤੇ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਜੋ ਵਿਅਕਤੀ ਮੈਂ ਨੂੰ ਤਿਆਗ ਕੇ ਲੋਕਾਂ ਦੀ ਲੜਾਈ ਲੜਦਾ ਹੈ, ਆਮ ਆਦਮੀ ਪਾਰਟੀ ਉਸ ਲਈ ਹੀ ਬਣੀ ਹੈ, ਪਰੰਤੂ ਜੋ ਕੇਵਲ ਖ਼ੁਦ 'ਤੇ ਕੇਂਦਰ ਹੈ ਉਸ ਲਈ ਕਾਂਗਰਸ, ਅਕਾਲੀ ਅਤੇ ਭਾਜਪਾ 'ਚ ਦਰਵਾਜ਼ੇ ਖੁੱਲ੍ਹੇ ਹਨ।
  ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ 'ਚ ਅਨੁਸ਼ਾਸਨ ਸਰਵੋਤਮ ਹੈ। ਉਨ੍ਹਾਂ ਕਿਹਾ ਕਿ ਅਨੁਸ਼ਾਸਨ ਤੋਂ ਬਿਨਾ ਘਰ ਵੀ ਨਹੀਂ ਚੱਲ ਸਕਦਾ। ਮਾਨ ਨੇ ਕਿਹਾ ਕਿ 'ਆਪ' ਲੋਕਾਂ ਦੇ ਮੁੱਦਿਆਂ ਦੀ ਲੜਾਈ ਸੜਕ ਤੋਂ ਤੋਂ ਲੈ ਕੇ ਸੰਸਦ ਤੱਕ ਲੜਦੀ ਆ ਰਹੀ ਹੈ। ਭਵਿੱਖ 'ਚ ਇਹ ਲੜਾਈ ਹੋਰ ਤੀਬਰਤਾ ਨਾਲ ਲੜੀ ਜਾਵੇਗੀ। ਬਿਜਲੀ, ਬੇਰੁਜ਼ਗਾਰੀ, ਕਿਸਾਨੀ, ਮਜ਼ਦੂਰੀ ਆਦਿ ਉੱਤੇ ਜਨ-ਅੰਦੋਲਨ ਸ਼ੁਰੂ ਕੀਤੇ ਜਾਣਗੇ। ਜੋ ਔਖੇ ਸਮੇਂ 'ਚ ਵੀ 'ਆਪ' 'ਚ ਰਹਿ ਕੇ ਪੰਜਾਬ ਦੀ ਲੜਾਈ ਲੜਦੇ ਰਹੇ, ਅੱਜ ਪਾਰਟੀ ਨੂੰ ਉਨ੍ਹਾਂ ਦੀ ਵਫ਼ਾਦਾਰੀ ਦਾ ਹੋਰ ਇਮਤਿਹਾਨ ਲੈਣ ਦੀ ਲੋੜ ਨਹੀਂ ਰਹਿ ਗਈ।
   ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਅਮਨ ਅਰੋੜਾ, ਮੀਤ ਹੇਅਰ, ਰੁਪਿੰਦਰ ਕੌਰ ਰੂਬੀ, ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
ਬਾਕਸ ਲਈ
7,000 ਪਿੰਡਾਂ 'ਚ 'ਆਪ' ਦੇ ਪੰਚ/ਸਰਪੰਚ ਸੰਭਾਲਣਗੇ ਲੋਕ ਸਭਾ ਚੋਣਾਂ ਦੀ ਕਮਾਨ ਬਲਾਕ ਪੱਧਰ ਦੀ ਬੈਠਕ ਦੌਰਾਨ ਪੰਚਾਇਤੀ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਮਿਲੇ ਤਕੜੇ ਹੁੰਗਾਰੇ ਤੋਂ ਉਤਸ਼ਾਹਿਤ 'ਆਪ' ਲੀਡਰਸ਼ਿਪ ਨੇ ਫ਼ੈਸਲਾ ਲਿਆ ਹੈ ਕਿ ਲੋਕ ਸਭਾ ਚੋਣਾਂ ਦੌਰਾਨ 7,000 ਪਿੰਡਾਂ 'ਚ 'ਆਪ' ਦੀ ਕਮਾਨ ਉਨ੍ਹਾਂ ਪੰਚਾਂ, ਸਰਪੰਚਾਂ ਅਤੇ ਸਮਰਥਕਾਂ ਨੂੰ ਦਿੱਤੀ ਜਾਵੇਗੀ। ਜਿਹੜੇ ਪਾਰਟੀ ਦੇ ਅਹੁਦੇਦਾਰ ਅਤੇ ਸਮਰਥਕ ਪੰਚਾਇਤੀ ਚੋਣਾਂ ਜਿੱਤੇ ਹਨ। ਬੈਠਕ ਦੌਰਾਨ ਬੂਥ ਪੱਧਰ 'ਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਬਣਾਈ ਗਈ। ਇਸ ਮੌਕੇ ਹਰ ਬੂਥ ਲਈ 20 ਵਲੰਟੀਅਰਾਂ ਦਾ ਟੀਚਾ ਦਿੱਤਾ ਗਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.