ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸ਼੍ਰੋਮਣੀ ਕਮੇਟੀ ਕੋਲ ਹਾਲੇ ਵੀ ਪਏ ਕਰੋੜਾਂ 500 ਤੇ 1000 ਦੇ ਪੁਰਾਣੇ ਨੋਟ, RBI ਨੂੰ ਕੀਤੀ ਬਦਲਣ ਦੀ ਅਪੀਲ
ਸ਼੍ਰੋਮਣੀ ਕਮੇਟੀ ਕੋਲ ਹਾਲੇ ਵੀ ਪਏ ਕਰੋੜਾਂ 500 ਤੇ 1000 ਦੇ ਪੁਰਾਣੇ ਨੋਟ, RBI ਨੂੰ ਕੀਤੀ ਬਦਲਣ ਦੀ ਅਪੀਲ
Page Visitors: 2333

ਸ਼੍ਰੋਮਣੀ ਕਮੇਟੀ ਕੋਲ ਹਾਲੇ ਵੀ ਪਏ ਕਰੋੜਾਂ 500 ਤੇ 1000 ਦੇ ਪੁਰਾਣੇ ਨੋਟ, RBI ਨੂੰ ਕੀਤੀ ਬਦਲਣ ਦੀ ਅਪੀਲ
By : ਬਾਬੂਸ਼ਾਹੀ ਬਿਊਰੋ
Saturday, Jan 05, 2019 01:59 PM
ਸੰਕੇਤਕ ਤਸਵੀਰ
ਚੰਡੀਗੜ੍ਹ, 5 ਜਨਵਰੀ 2019 -
ਸ਼੍ਰੋਮਣੀ ਕਮੇਟੀ ਨੇ ਆਰ.ਬੀ.ਆਈ ਕੋਲ ਪੁਰਾਣੇ ੫੦੦ ਤੇ ੧੦੦੦ ਦੇ ਨੋਟਾਂ ਨੂੰ ਬਦਲਣ ਲਈ ਪਹੁੰਚ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਕਮੇਟੀ ਕੋਲ ਸ਼ਰਧਾਲੂਆਂ ਦੇ ਚੜ੍ਹਾਵੇ ਦੇ ਰੂਪ 'ਚ ਪ੍ਰਾਪਤ ਹੋਏ ਬੰਦ ਹੋ ਚੁੱਕੇ 500 ਅਤੇ 1000 ਦੇ ਨੋਟਾਂ ਵਿੱਚ 30.4 ਕਰੋੜ ਦੀ ਰਾਸ਼ੀ ਪਈ ਹੈ ਜਿਸਨੂੰ ਉਹ ਹੁਣ ਨਵੀਂ ਕਰੰਸੀ ਦੇ ਚਲਦਿਆਂ ਵਰਤਣ ਤੋਂ ਅਸਮਰਥ ਹਨ।
ਮਿਡੀਆ ਦੀਆਂ ਰਿਪੋਰਟਾਂ ਮੁਤਾਬਕ ਸ਼੍ਰੋਮਣੀ ਕਮੇਟੀ 31 ਮਾਰਚ 2017 ਤੱਕ ਸਾਰੇ ਬੰਦ ਹੋਏ ਨੋਟ ਜਮਾਂ ਕਰਵਾ ਚੁੱਕੀ ਹੈ ਪਰ ਚੜ੍ਹਾਵੇ ਵਿੱਚ ਜੁਲਾਈ 2017 ਤੱਕ ਪੁਰਾਣੇ ਨੋਟ ਆਉਣੇ ਜਾਰੀ ਰਹੇ ਸਨ। ਜਿਸ ਕਾਰਨ ਉਨ੍ਹਾਂ ਕੋਲ 30.4 ਕਰੋੜ ਰੁਪਏ ਦੀ ਰਾਸ਼ੀ ਜਮ੍ਹਾ ਹੋ ਗਈ। ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਆਰ.ਬੀ.ਆਈ. ਨੂੰ ਲਿਖੀ ਚਿੱਠੀ ਵੀ ਸਾਹਮਣੇ ਆਈ ਹੈ ਕਿ ਉਹਨਾਂ ਕੋਲ ਪਏ 500 ਤੇ 1000 ਦੇ ਪੁਰਾਣੇ ਨੋਟ ਬਦਲੇ ਜਾਣ। ਚਿੱਠੀ ਦੀ ਕਾਪੀ ਹੇਠ ਨੱਥੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.