ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਖਹਿਰਾ ਦੇ ਅਸਤੀਫੇ ਤੋਂ ਬਾਅਦ ਟਕਸਾਲੀਆਂ ਕੋਲ ਭਗਵੰਤ ਮਾਨ
ਖਹਿਰਾ ਦੇ ਅਸਤੀਫੇ ਤੋਂ ਬਾਅਦ ਟਕਸਾਲੀਆਂ ਕੋਲ ਭਗਵੰਤ ਮਾਨ
Page Visitors: 2326

ਖਹਿਰਾ ਦੇ ਅਸਤੀਫੇ ਤੋਂ ਬਾਅਦ ਟਕਸਾਲੀਆਂ ਕੋਲ ਭਗਵੰਤ ਮਾਨ
By : ਬਾਬੂਸ਼ਾਹੀ ਬਿਊਰੋ
Monday, Jan 07, 2019 08:56 PMਚੰਡੀਗੜ੍ਹ, 7 ਜਨਵਰੀ 2019 -
ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਤੋਂ ਲੈ ਕੇ ਪੰਜਾਬ ਤੱਕ 'ਆਪ' ਨੇ ਆਪਣੀਆਂ ਮੀਟਿੰਗਾਂ 'ਚ ਤੇਜੀ ਲਿਆਂਦੀ ਹੈ। ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ 'ਚੋਂ ਬਾਗੀ ਹੋਏ ਅਲੱਗ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਉਣ ਵਾਲੇ ਬ੍ਰਹਮਪੁਰਾ ਹੁਰਾਂ ਨਾਲ ਵਿਚਾਰਾਂ ਕਰ ਰਹੇ ਹਨ।
ਸੁਖਪਾਲ ਖਹਿਰਾ ਵੱਲੋਂ 'ਆਪ' ਤੋਂ ਐਤਵਾਰ ਨੂੰ ਹੀ ਆਪਣਾ ਅਸਤੀਫਾ ਦਿੱਤਾ ਗਿਆ ਸੀ ਤੇ ਭਗਵੰਤ ਮਾਨ ਅਗਲੇ ਹੀ ਦਿਨ ਯਾਨੀ ਅੱਜ ਸੋਮਵਾਰ ਨੂੰ ਟਕਸਾਲੀਆਂ ਕੋਲ ਪਹੁੰਚ ਗਏ। ਜਦਕਿ ਉਧਰ ਖਹਿਰਾ ਵੱਲੋਂ ਮੰਗਲਵਾਰ ਨੂੰ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਣਾ ਹੈ। ਉਧਰ ਅੱਜ ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਟਕਸਾਲੀ ਆਗੂਆਂ ਨਾਲ ਮੀਟਿੰਗ ਕੀਤੀ। ਪਰ ਇਸ ਮੀਟਿੰਗ 'ਚ ਕੀ ਗੱਲਬਾਤ ਹੋਈ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਹਾਸਲ ਨਾ ਹੋ ਸਕੀ। ਪਰ ਇੰਨਾ ਜਰੂਰ ਤੈਅ ਹੈ ਕਿ ਆਮ ਆਦਮੀ ਪਾਰਟੀ ਹੁਣ ਪੰਜਾਬ 'ਚ ਲੋਕ ਸਭਾ ਚੋਣਾਂ ਲੜਨ ਲਈ ਕੋਈ ਭਾਈਵਾਲ ਪਾਰਟੀ ਲੱਭ ਰਹੀ ਹੈ। ਕਿਉਂਕਿ ਬੀਤੇ ਦਿਨੀਂ ਦਿੱਲੀ ਵਿੱਚ ਹੋਈ ਮੀਟਿੰਗ ਤੋਂ ਬਾਅਦ 'ਆਪ' ਨੇ ਸੰਕੇਤ ਦਿਤਾ ਸੀ ਕਿ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਨੂੰ ਛੱਡ ਹੋਰਨਾਂ ਧਿਰਾਂ ਨਾਲ ਗਠਜੋੜ ਕੀਤਾ ਜਾ ਸਕਦਾ ਹੈ।
.............................
ਟਿੱਪਣੀ :- ਬਾਕੀ ਪਾਰਟੀਆਂ ਲਈ ਸਭ ਕੁਝ ਜਾਇਜ਼, 'ਆਪ' ਲਈ ਓਹੀ ਕੰਮ ਬੁਰਾ, ਕਿਓੰ ? 
                                   ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.