January 09
21:13 2019
ਵਾਸ਼ਿੰਗਟਨ, 9 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਰੋਨਿਲ ਸਿੰਘ ਨੂੰ ਰਾਸ਼ਟਰੀ ਹੀਰੋ ਦੱਸਿਆ ਹੈ। 33 ਸਾਲਾ ਰੋਨਿਲ ਸਿੰਘ ਦੀ ਬੀਤੇ ਸਾਲ 26 ਦਸੰਬਰ ਨੂੰ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਰੋਨਿਲ ਦੀ ਹੱਤਿਆ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਪਰਵਾਸੀ ਨੇ ਕੀਤੀ ਸੀ।
ਰੋਨਿਲ ਨੇ ਜੁਲਾਈ 2011 ਵਿਚ ਡਿਊਟੀ ਜੁਆਇਨ ਕੀਤੀ ਸੀ। ਟਰੰਪ ਨੇ ਰੋਨਿਲ ਦੇ ਸਹਿ ਕਰਮੀਆਂ ਅਤੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ। ਟਰੰਪ ਨੇ ਕਿਹਾ ਕਿ ਕ੍ਰਿਸਮਸ ਦੇ ਅਗਲੇ ਦਿਨ ਪੂਰੇ ਅਮਰੀਕਾ ਦਾ ਦਿਨ ਟੁੱਟ ਗਿਆ ਸੀ ਜਦੋਂ ਇੱਕ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਪਰਵਾਸੀ ਨੇ ਪੁਲਿਸ ਅਧਿਕਾਰੀ ਦੀ ਹੱਤਿਆ ਕਰ ਦਿੱਤੀ। ਅਮਰੀਕਾ ਦੇ ਹੀਰੋ ਦਾ ਜੀਵਨ ਉਸ ਨੇ ਖੋਹ ਲਿਆ ਜਿਸ ਨੂੰ ਦੇਸ਼ ਵਿਚ ਰਹਿਣ ਦਾ ਕੋਈ ਅਧਿਕਾਰ ਹੀ ਨਹੀਂ ਹੈ।
ਦੱਸ ਦੇਈਏ ਕਿ ਰੋਨਿਲ ਦੀ ਹੱਤਿਆ ਤੋਂ ਬਾਅਦ ਕੈਲੀਫੋਰਨੀਆ ਪੁਲਿਸ ਨੇ ਹੱਤਿਆ ਦੇ ਮੁਲਜ਼ਮ ਨੂੰ ਮੈਕਸਿਕੋ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਪਛਾਣ ਗੁਸਤਾਵੋ ਦੇ ਤੌਰ ‘ਤੇ ਹੋਈ। ਟਰੰਪ ਨੇ ਮੰਗਲਵਾਰ ਨੂੰ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪਹਿਲਾਂ ਲੋਕਾਂ ਨੂੰ ਕੰਧ ਦੀ ਜ਼ਰੂਰਤ ਦੇ ਬਾਰੇ ਵਿਚ ਦੱਸਿਆ। ਫੇਰ ਰੋਨਿਲ ਦੇ ਬਾਰੇ ਵਿਚ ਕਿਹਾ।
ਟਰੰਪ ਨੇ ਕਿਹਾ ਕਿ ਕੈਲੀਫੋਰਨੀਆ ਵਿਚ ਹਵਾਈ ਫ਼ੌਜ ਕਰਮੀ ਦਾ ਰੇਪ ਅਤੇ ਹੱਤਿਆ ਕੀਤੀ ਗਈ ਉਸ ਨੂੰ ਹਥੌੜੇ ਨਾਲ ਕੁੱਟ ਕੁੱਟ ਕੇ ਮਾਰਿਆ ਗਿਆ। ਇਹ ਸਭ ਇੱਕ ਨਾਜਾਇਜ਼ ਪਰਵਾਸੀ ਨੇ ਕੀਤਾ। ਜਿਸ ਦਾ ਲੰਬੇ ਸਮੇਂ ਤੋਂ ਅਪਰਾਧਕ ਰਿਕਾਰਡ ਰਿਹਾ ਹੈ।
ਜਾਰਜੀਆ ਵਿਚ ਵੀ ਨਾਜਾਇਜ਼ ਪਰਵਾਸੀ ਨੂੰ ਗੁਆਂਢੀ ਦੀ ਹੱਤਿਆ ਦੇ ਦੋਸ਼ ਵਿਚ ਫੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਬੀਤੇ ਕਈ ਸਾਲਾਂ ਤੋਂ ਦਰਜਨਾਂ ਪਰਿਵਾਰਾਂ ਨੂੰ ਮਿਲੇ ਹਨ, ਜਿਨ੍ਹਾਂ ਨੇ ਅਪਣਿਆਂ ਨੂੰ ਨਾਜਾਇਜ਼ ਪਰਵਾਸੀਆਂ ਦੇ ਕਾਰਨ ਖੋਹਿਆ ਹੈ। ਕਈ ਮਾਪਿਅ ਦੀ ਅੱਖਾਂ ਵਿਚ ਮੈਂ ਦਰਦ ਦੇ ਹੰਝੂ ਦੇਖੇ ਹਨ।