CBI ਨਿਰਦੇਸ਼ਕ ਆਲੋਕ ਵਰਮਾ ਅਹੁਦੇ ਤੋਂ ਬਰਖ਼ਾਸਤ
CBI ਨਿਰਦੇਸ਼ਕ ਆਲੋਕ ਵਰਮਾ ਅਹੁਦੇ ਤੋਂ ਬਰਖ਼ਾਸਤ
CBI ਨਿਰਦੇਸ਼ਕ ਆਲੋਕ ਵਰਮਾ ਅਹੁਦੇ ਤੋਂ ਬਰਖ਼ਾਸਤJanuary 10 21:50 2019
Print This Article Share it With Friends
ਨਵੀਂ ਦਿੱਲੀ, 10 ਜਨਵਰੀ (ਪੰਜਾਬ ਮੇਲ)-ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਨੇ ਆਲੋਕ ਵਰਮਾ ਨੂੰ ਕੇਂਦਰੀ ਜਾਂਚ ਏਜੰਸੀ ਦੇ ਨਿਰਦੇਸ਼ਕ ਅਹੁਦੇ ਤੋਂ ਹਟਾ ਦਿੱਤਾ ਹੈ ਤੇ ਹੁਣ ਉਨ੍ਹਾਂ ਨੂੰ ਫਾਇਰ ਸੇਫਟੀ ਵਿਭਾਗ ਦਾ ਜਨਰਲ ਡਾਇਰੈਕਟਰ ਬਣਾਇਆ ਗਿਆ ਹੈ। ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਦੀ ਬੈਠਕ ‘ਚ ਇਹ ਫੈਸਲਾ ਲਿਆ ਗਿਆ। ਇਸ ਕਮੇਟੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਏ.ਕੇ. ਸੀਕਰੀ ਤੇ ਲੋਕ ਸਭਾ ‘ਚ ਵਿਰੋਧੀ ਦੇ ਨੇਤਾ ਮੱਲਿਕਾਅਰੁਨ ਖੜਗੇ ਸ਼ਾਮਲ ਰਹੇ। ਇਹ ਬੈਠਕ ਪ੍ਰਧਾਨ ਮੰਤਰੀ ਮੋਦੀ ਦੇ ਘਰ ਹੋਈ, ਜੋ ਕਰੀਬ 2 ਘੰਟੇ ਤੋਂ ਜ਼ਿਆਦਾ ਸਮੇਂ ਤਕ ਚੱਲੀ।
ਇਸ ਬੈਠਕ ‘ਚ ਮੱਲਿਕਾਅਰਜੁਨ ਖੜਗੇ ਪੀ.ਐੱਮ. ਮੋਦੀ ਤੇ ਜੱਜ ਸੀਕਰੀ ਤੋਂ ਅਸਹਿਮਤ ਨਜ਼ਰ ਆਏ ਤੇ ਕੁਝ ਇਤਰਾਜ਼ ਦਰਜ ਕਰਵਾਇਆ। ਇਨ੍ਹਾਂ ਸਾਰਿਆਂ ਦੇ ਬਾਵਜੂਦ ਪੈਨਲ ਨੇ 2-1 ਨਾਲ ਲਿਆ ਫੈਸਲਾ ਲਿਆ ਤੇ ਆਲੋਕ ਵਰਮਾ ਨੂੰ ਨਿਰਦੇਸ਼ਕ ਅਹੁਦੇ ਤੋਂ ਹਟਾ ਕੇ ਫਾਇਰ ਸਰਵਸਿਸ ਐਂਡ ਹੋਮ ਗਾਰਡ ਦਾ ਡਾਇਰੈਕਟਰ ਜਨਰਲ ਬਣਾ ਦਿੱਤਾ।