ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਗਵੰਤ ਮਾਨ ਤੋਂ ਬਾਅਦ ਸੁਖਪਾਲ ਖਹਿਰਾ ਨੇ ਪੀਤੀ ਟਕਸਾਲੀਆਂ ਦੀ ਚਾਹ
ਭਗਵੰਤ ਮਾਨ ਤੋਂ ਬਾਅਦ ਸੁਖਪਾਲ ਖਹਿਰਾ ਨੇ ਪੀਤੀ ਟਕਸਾਲੀਆਂ ਦੀ ਚਾਹ
Page Visitors: 2315

ਭਗਵੰਤ ਮਾਨ ਤੋਂ ਬਾਅਦ ਸੁਖਪਾਲ ਖਹਿਰਾ ਨੇ ਪੀਤੀ ਟਕਸਾਲੀਆਂ ਦੀ ਚਾਹ
By : ਬਾਬੂਸ਼ਾਹੀ ਬਿਊਰੋ
Friday, Jan 11, 2019 06:37 PM

ਚੰਡੀਗੜ੍ਹ, 11 ਜਨਵਰੀ 2019 -

ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਟਕਸਾਲੀਆਂ ਨਾਲ ਮੀਟਿੰਗ ਕਰਨ ਪੁੱਜੇ ਸਨ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਾਨ ਵੱਲੋਂ ਟਕਸਾਲੀਆਂ ਨਾਲ ਨੇੜਤਾ ਵਧਾਈ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਤੇ ਹੁਣ ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇ ਚੁੱਕੇ ਅਤੇ ਖੁਦ ਦੀ ਅਲੱਗ ਪਾਰਟੀ ਗਠਿਤ ਕਰ ਚੁੱਕੇ ਸੁਖਪਾਲ ਖਹਿਰਾ ਵੱਲੋਂ ਵੀ ਟਕਸਾਲੀਆਂ ਕੋਲ ਪਹੁੰਚ ਕੀਤੀ ਗਈ ਹੈ।
'ਪੰਜਾਬੀ ਏਕਤਾ ਪਾਰਟੀ' ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ  ਮੱਥਾ ਟੇਕਣ ਮਗਰੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਰੀਤ ਸਿੰਘ ਬ੍ਰਹਮਪੁਰਾ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਲੋਕਸਭਾ ਚੋਣਾਂ ਨੂੰ ਲੈ ਕੇ ਕੀਤੇ ਜਾ ਸਕਣ ਵਾਲੇ ਗਠਜੋੜ ਦੀ ਸੰਭਾਵਨਾਵਾਂ ਸਬੰਧੀ ਬੰਦ ਕਮਰੇ ਚ ਮੀਟਿੰਗ ਕੀਤੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.