ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪਵਨ ਸਿੰਘ ਅਰੋੜਾ ਪਾਕਿਸਤਾਨ ਦੇ ਪਹਿਲੇ ਸਿੱਖ ਪੀ.ਆਰ.ਓ. ਨਿਯੁਕਤ
ਪਵਨ ਸਿੰਘ ਅਰੋੜਾ ਪਾਕਿਸਤਾਨ ਦੇ ਪਹਿਲੇ ਸਿੱਖ ਪੀ.ਆਰ.ਓ. ਨਿਯੁਕਤ
Page Visitors: 2329

ਪਵਨ ਸਿੰਘ ਅਰੋੜਾ ਪਾਕਿਸਤਾਨ ਦੇ ਪਹਿਲੇ ਸਿੱਖ ਪੀ.ਆਰ.ਓ. ਨਿਯੁਕਤਪਵਨ ਸਿੰਘ ਅਰੋੜਾ ਪਾਕਿਸਤਾਨ ਦੇ ਪਹਿਲੇ ਸਿੱਖ ਪੀ.ਆਰ.ਓ. ਨਿਯੁਕਤ

January 11
17:37 2019
ਲਾਹੌਰ, 11 ਜਨਵਰੀ (ਪੰਜਾਬ ਮੇਲ)- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਅੱਜ ਸ਼ੁੱਕਰਵਾਰ ਨੂੰ ਪਵਨ ਸਿੰਘ ਅਰੋੜਾ ਨੂੰ ਪੰਜਾਬ ਦੇ ਰਾਜਪਾਲ ਦਾ ਲੋਕ ਸੰਪਰਕ ਅਧਿਕਾਰੀ (ਪੀ.ਆਰ.ਓ.) ਨਿਯੁਕਤ ਕੀਤਾ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਉਹ ਇਸ ਅਹੁਦੇ ’ਤੇ ਨਿਯੁਕਤ ਹੋਣ ਵਾਲੇ ਪਾਕਿਸਤਾਨ ਦੇ ਪਹਿਲੇ ਸਿੱਖ ਅਧਿਕਾਰੀ ਹਨ। 12 ਅਪ੍ਰੈਲ 1989 ਨੂੰ ਪੈਦਾ ਹੋਏ ਪਵਨ ਸਿੰਘ ਅਰੋੜਾ ਸੂਚਨਾ ਅਧਿਕਾਰੀ ਵਜੋਂ ਕੰਮ ਕਰ ਰਹੇ ਸਨ। ਉਹ ਇਕ ਮਸ਼ਹੂਰ ਇਸ਼ਤਿਹਾਰ ਕੰਪਨੀ ’ਚ ਕੰਟੈਂਟ ਰਾਈਟਰ ਤੇ ਅਜੋਕਾ ਥੀਏਟਰ ’ਚ ਇਕ ਪੇਸ਼ੇਵਰ ਕਲਾਕਾਰ ਵਜੋਂ ਵੀ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਰੇਡਿਓ ’ਤੇ ਵੀ ਕੰਮ ਕਰ ਚੁੱਕੇ ਹਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.