ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੌਮੀਂ ਸੰਘਰਸ਼ ਨੂੰ ਅੱਗੇ ਤੋਰਨ ਲਈ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਆਦੇਸ਼ਾਂ ਤੇ ਪੰਜ ਮੈਂਬਰੀ ਕਮੇਟੀ ਦਾ ਗਠਨ
ਕੌਮੀਂ ਸੰਘਰਸ਼ ਨੂੰ ਅੱਗੇ ਤੋਰਨ ਲਈ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਆਦੇਸ਼ਾਂ ਤੇ ਪੰਜ ਮੈਂਬਰੀ ਕਮੇਟੀ ਦਾ ਗਠਨ
Page Visitors: 2335

ਕੌਮੀਂ ਸੰਘਰਸ਼ ਨੂੰ ਅੱਗੇ ਤੋਰਨ ਲਈ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਆਦੇਸ਼ਾਂ ਤੇ ਪੰਜ ਮੈਂਬਰੀ ਕਮੇਟੀ ਦਾ ਗਠਨਕੌਮੀਂ ਸੰਘਰਸ਼ ਨੂੰ ਅੱਗੇ ਤੋਰਨ ਲਈ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਆਦੇਸ਼ਾਂ ਤੇ ਪੰਜ ਮੈਂਬਰੀ ਕਮੇਟੀ ਦਾ ਗਠਨ

January 11
21:41 2019

27 ਜਨਵਰੀ ਨੂੰ ਗੁਰਦੁਆਰਾ ਸਾਹਿਬ ਸ਼ਾਹਪੁਰ ਚੰਡੀਗੜ ਵਿਖੇ ਹੋਵੇਗਾ ਪੰਥਕ ਇੱਕਠ
ਲੁਧਿਆਣਾ, 11 ਜਨਵਰੀ (ਪੰਜਾਬ ਮੇਲ)- ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬਰਗਾੜੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਸਮੁੱਚੇ ਸਿੱਖ ਪੰਥ ‘ਚ ਫੈਲੀ ਨਿਰਾਸ਼ਤਾ ਅਤੇ ਜੱਥੇਦਾਰ ਸਾਹਿਬਾਨ ‘ਚ ਪੈਦਾ ਹੋਏ ਆਪਸੀ ਵਿਵਾਦ ਦੇ ਮੱਦੇਨਜ਼ਰ ਕੌਮ ਨੂੰ ਅਗਲੇਰੀ ਸੇਧ ਦੇਣ ਲਈ ਅਤੇ ਭਵਿੱਖੀ ਰਣਨੀਤੀ ਘੜ•ਨ ਲਈ ਕੌਮ ਦੇ ਏਕੇ ਦੇ ਹਿੱਤ, ਇੱਕ ਪੰਜ ਮੈਂਬਰੀ ਆਰਜੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਇਸ ਕਮੇਟੀ ‘ਚ ਸੀਨੀਅਰ ਵਕੀਲ ਅਮਰ ਸਿੰਘ ਚਾਹਲ, ਭਾਈ ਨਰਾਇਣ ਸਿੰਘ ਚੌੜਾ, ਜਸਪਾਲ ਸਿੰਘ ਹੇਰਾਂ, ਪ੍ਰੋ: ਬਲਜਿੰਦਰ ਸਿੰਘ ਅਤੈ ਮਾਸਟਰ ਸੰਤੋਖ ਸਿੰਘ ਦਾਬੇਵਾਲ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਸ ਕਮੇਟੀ ਵੱਲੋਂ ਜੱਥੇਦਾਰ ਭਾਈ ਹਵਾਰਾ ਦੇ ਆਦੇਸ਼ ਅਨੁਸਾਰ ਬਰਗਾੜੀ ਮੋਰਚੇ ਦੀਆਂ ਮੰਗਾਂ ਦੀ ਪੂਰਤੀ ਲਈ ਅਗਲੇਰੀ ਰਣਨੀਤੀ ਉਲੀਕਣ ਲਈ ਸਮੁੱਚੀਆਂ ਸਿੱਖ ਜੱਥੇਬੰਦੀਆਂ ਸੰਪਰਦਾਵਾਂ, ਸਾਰੀਆਂ ਪੰਥਕ ਧਿਰਾਂ ਦੇ ਨੁੰਮਾਇੰਦਿਆਂ ਦਾ ਇੱਕ ਪੰਥਕ ਇੱਕਠ 27 ਜਨਵਰੀ ਨੂੰ ਚੰਡੀਗੜ• ਦੇ ਗੁਰਦੁਆਰਾ ਸਾਹਿਬ ਸ਼ਾਹਪੁਰ ਸੈਕਟਰ 38 ਸੈਕਟਰ ਬੀ ਨੇੜੇ ਫਾਇਰ ਬ੍ਰਿਗੇਡ ਦਫਤਰ ਵਿਖੇ ਬੁਲਾਇਆ ਗਿਆ ਹੈ। ਜਿਥੈ ਪੰਥਕ ਏਕੇ ਅਤੇ ਬਰਗਾੜੀ ਮੋਰਚੇ ਦੀਆਂ ਤਿੰਨਾਂ ਮੰਗਾਂ ਦੀ ਪੂਰਤੀ ਲਈ ਅਗਲੇਰੇ ਸੰਘਰਸ਼ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ। ਇਸ ਪੰਥਕ ਇੱਕਠ ਵਿੱਚ ਕੌਮੀਂ ਏਕੇ ਅਤੇ ਬਰਗਾੜੀ ਮੋਰਚੇ ਦੀਆਂ ਮੰਗਾਂ ਸਬੰਧੀ ਹੀ ਵਿਚਾਰ ਚਰਚਾ ਕਰਕੇ ਅਗਲੇਰਾ ਪ੍ਰੋਗਰਾਮ ਐਲਾਨਿਆਂ ਜਾਵੇਗਾ। ਇਸ ਮੌਕੇ ਹਾਜਰ ਭਾਈ ਹਵਾਰਾ ਜੀ ਦੇ ਧਰਮਪਿਤਾ ਭਾਈ ਗੁਰਚਰਨ ਸਿੰਘ ਪਟਿਆਲਾ ਨੇ ਕਿਹਾ ਕਿ ਉਹ 8 ਜਨਵਰੀ ਨੂੰ ਭਾਈ ਹਵਾਰਾ ਨੂੰ ਤਿਹਾੜ ਜੇਲ•ਵਿੱਚ ਮਿਲੇ ਸਨ ਜਿਥੇ ਭਾਈ ਹਵਾਰਾ ਨੇ ਉਨ•ਾਂ ਨੂੰ ਇਸ ਸਬੰਧੀ ਇੱਕ ਹੱਥ ਲਿਖਤ ਚਿੱਠੀ ਦਿੱਤੀ।   
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਗਿਆ ਕਿ ਬਰਗਾੜੀ ਮੋਰਚੇ ਦੀਆਂ ਹਿਮੈਤੀ ਰਹੀਆਂ ਸਾਰੀਆਂ ਜੱਥੇਬੰਦੀਆਂ ਅਤੇ ਮੋਰਚੇ ਦੇ ਪ੍ਰੰਬਧਕਾਂ ਨੂੰ ਨਾਲ ਲੈ ਕੇ ਸਮੁੱਚੀਆਂ ਸਿੱਖ ਜੱਥੇਬੰਦੀਆਂ ਵੱਲੋਂ ਲਏ ਜਾਣ ਵਾਲੇ ਫੈਸਲੇ ਨੂੰ ਸਿਰੇ ਚੜਾਇਆ ਜਾਵੇਗਾ। ਜੱਥਦਾਰ ਹਵਾਰਾ ਦੀ ਪੰਥਕ ਏਕੇ ਦੀ ਸੋਚ ਅਤੇ ਬਰਗਾੜੀ ਮੋਰਚੇ ਦੀਆਂ ਮੰਗਾਂ ਦੀ ਪੂਰਤੀ 27 ਜਨਵਰੀ ਦੇ ਪੰਥਕ ਇੱਕਠ ਦਾ ਇੱਕੋ ਇੱਕ ਮੰਤਵ ਹੈ।
   ਇੱਕ ਹੋਰ ਸਵਾਲ ਦੇ ਜਵਾਬ ਵਿੱਚ ਪੰਜ ਮੈਂਬਰੀ ਕਮੇਟੀ ਨੇ ਸਾਫ ਕੀਤਾ ਕਿ ਜਿਹੜੀਆਂ ਧਿਰਾਂ ਨੇ ਬਰਗਾੜੀ ਮੋਰਚੇ ਦੀ ਵਿਰੋਧ ਕੀਤਾ ਸੀ ਉਨ•ਾਂ ਨੂੰ ਸੱਦਾ ਪੱਤਰ ਨਹੀ ਭੇਜਿਆ ਜਾਵੇਗਾ। ਇਸ ਸਮੇਂ ਏਹ ਵੀ ਸਪਸੱਟ ਕੀਤਾ ਗਿਆ ਕਿ ਪੰਜ ਮੈਂਬਰੀ ਕਮੇਟੀ 27 ਜਨਵਰੀ ਦੇ ਪੰਥਕ ਇੱਕਠ ਲਈ ਹੀ ਕੰਮ ਕਰੇਗੀ ਅਤੇ ਸਾਰੀਆਂ ਧਿਰਾਂ ਨੂੰ ਸੱਦਾ ਪੱਤਰ ਭੇਜੇਗੀ। ਇਸ ਸਮੇਂ ਸੀਨੀਅਰ ਵਕੀਲ ਅਮਰ ਸਿੰਘ ਚਾਹਲ ਨੂੰ ਪੰਜ ਮੈਂਬਰੀ ਕਮੇਟੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ। ਪੰ੍ਰਬਧਾਂ ਨੂੰ ਅੰਤਿਮ ਛੋਹਾਂ ਦੇਣ ਲਈ ਪੰਜ ਮੈਂਬਰੀ ਕਮੇਟੀ ਦੀ ਅਗਲੀ ਮੀਟਿੰਗ 20 ਜਨਵਰੀ ਨੂੰ ਚੰਡੀਗੜ• ਵਿਖੇ ਹੋਵੇਗੀ। ਪੰਜ ਮੈਂਬਰੀ ਕਮੇਟੀ ਨੇ ਸਮੁੱਚੀਆਂ ਪੰਥਕ ਜੱਥੇਬੰਦੀਆਂ, ਪੰਥਕ ਆਗੂਆਂ ਅਤੇ ਬਰਗਾੜੀ ਮੋਰਚੇ ਦੀ ਹਿਤੈਸੀ ਰਹੀ ਸੰਗਤ ਨੂੰ ਅਪੀਲ ਕੀਤੀ ਕਿ ਉਹ 27 ਜਨਵਰੀ ਦੇ ਪੰਥਕ ਇੱਕਠ ਵਿੱਚ ਸ਼ਮੂਲੀਅਤ ਕਰਨ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ। ਇਸ ਮੌਕੇ ਚਰਨਜੀਤ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ, ਸੁਰਿੰਦਰਜੀਤ ਸਿੰਘ ਸੰਧੂ, ਜਸਵਿੰਦਰ ਸਿੰਘ ਅਤੇ ਹੋਰ ਹਾਜਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.